ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਮਹਿਲਾਵਾਂ ਲਈ ਹੁਨਰ ਵਿਕਾਸ ਯੋਜਨਾ

Posted On: 10 AUG 2023 3:22PM by PIB Chandigarh

ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ (ਐੱਮਓਐੱਮਏ) ਨੇ ਵਿਸ਼ੇਸ਼ ਤੌਰ 'ਤੇ ਛੇ ਅਧਿਸੂਚਿਤ ਘੱਟ ਗਿਣਤੀ ਭਾਈਚਾਰਿਆਂ ਲਈ ਵੱਖ-ਵੱਖ ਹੁਨਰ ਵਿਕਾਸ ਯੋਜਨਾਵਾਂ ਜਿਵੇਂ ਕਿ 'ਸੀਖੋ ਔਰ ਕਮਾਓ', 'ਯੂਐੱਸਟੀਟੀਏਡੀ' ਅਤੇ 'ਨਈ ਮੰਜ਼ਿਲ' ਲਾਗੂ ਕੀਤੀਆਂ ਹਨ, ਜਿਨ੍ਹਾਂ ਵਿੱਚ ਮਹਿਲਾ ਸਿਖਿਆਰਥੀਆਂ ਲਈ ਘੱਟੋ-ਘੱਟ 30% ਸੀਟਾਂ ਨਿਰਧਾਰਤ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਘੱਟ ਗਿਣਤੀ ਮਹਿਲਾਵਾਂ ਦੇ ਲੀਡਰਸ਼ਿਪ ਵਿਕਾਸ ਲਈ 'ਨਈ ਰੋਸ਼ਨੀ' ਨਾਂ ਦੀ ਸਕੀਮ ਵੀ ਲਾਗੂ ਕੀਤੀ ਗਈ ਸੀ, ਜਿਸ ਦਾ ਉਦੇਸ਼ ਵੱਖ-ਵੱਖ ਵਿਸ਼ਿਆਂ 'ਤੇ ਲੀਡਰਸ਼ਿਪ ਸਿਖਲਾਈ ਰਾਹੀਂ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਹੈ।

ਹੇਠਾਂ ਦਿੱਤੇ ਵੇਰਵਿਆਂ ਅਨੁਸਾਰ 2020-2021 ਦੌਰਾਨ ਸੁਤੰਤਰ ਏਜੰਸੀਆਂ ਵਲੋਂ ਉਪਰੋਕਤ ਸਾਰੀਆਂ ਸਕੀਮਾਂ ਦੀ ਆਖਰੀ ਵਾਰ ਪੜਚੋਲ ਅਤੇ ਮੁਲਾਂਕਣ ਕੀਤਾ ਗਿਆ ਹੈ:

ਸਕੀਮ

ਪ੍ਰਭਾਅ ਮੁਲਾਂਕਣ ਏਜੰਸੀ

ਸਾਲ

'ਸੀਖੋ ਔਰ ਕਮਾਓ

ਪ੍ਰਬੰਧਨ ਵਿਕਾਸ ਸੰਸਥਾ (ਐੱਮਡੀਆਈ), ਗੁੜਗਾਓਂ

2020

ਯੂਐੱਸਟੀਟੀਏਡੀ

ਪ੍ਰਬੰਧਨ ਵਿਕਾਸ ਸੰਸਥਾ (ਐੱਮਡੀਆਈ), ਗੁੜਗਾਓਂ

2021

'ਨਈ ਮੰਜ਼ਿਲ

ਮੋਟ ਮੈਕਡੋਨਲਡ

2021

'ਨਈ ਰੋਸ਼ਨੀ

ਮਾਰਕੀਟ ਖੋਜ ਅਤੇ ਸਮਾਜਿਕ ਵਿਕਾਸ ਲਈ ਕੇਂਦਰ (ਸੀਐੱਮਆਰਐੱਸਡੀ)

2021

 

 

ਪਿਛਲੇ ਤਿੰਨ ਸਾਲਾਂ ਅਤੇ ਚਾਲੂ ਸਾਲ ਦੌਰਾਨ ਇਨ੍ਹਾਂ ਸਕੀਮਾਂ ਤਹਿਤ 36,492 ਲਾਭਪਾਤਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ, ਜਿਸ ਵਿੱਚ 27,217 ਮਹਿਲਾ ਲਾਭਪਾਤਰੀਆਂ ਸ਼ਾਮਲ ਹਨ, ਜੋ ਕੁੱਲ ਲਾਭਪਾਤਰੀਆਂ ਦਾ 74% ਤੋਂ ਵੱਧ ਹਨ।

ਉਪਰੋਕਤ ਸਾਰੀਆਂ ਸਕੀਮਾਂ ਨੂੰ 'ਪ੍ਰਧਾਨ ਮੰਤਰੀ ਵਿਰਾਸਤ ਕਾ ਸੰਵਰਧਨ (ਪੀਐੱਮ ਵਿਕਾਸ)' ਨਾਮਕ ਇੱਕ ਏਕੀਕ੍ਰਿਤ ਯੋਜਨਾ ਵਿੱਚ ਬਦਲ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਵਿਕਾਸ ਯੋਜਨਾ, ਜਿਸ ਦੇ ਤਿੰਨ ਭਾਗ ਹਨ:

(i) ਹੁਨਰ ਅਤੇ ਸਿਖਲਾਈ (ਘੱਟ ਗਿਣਤੀ ਮਹਿਲਾਵਾਂ ਲਈ 33% ਸੀਟਾਂ);

(ii) ਲੀਡਰਸ਼ਿਪ ਅਤੇ ਉੱਦਮਤਾ (ਘੱਟ ਗਿਣਤੀ ਮਹਿਲਾਵਾਂ ਲਈ 100%);

(iii) ਸਿੱਖਿਆ (ਘੱਟ ਗਿਣਤੀ ਮਹਿਲਾਵਾਂ ਲਈ 50% ਸੀਟਾਂ)।

ਪ੍ਰਧਾਨ ਮੰਤਰੀ ਵਿਕਾਸ ਯੋਜਨਾ ਦੇ ਤਹਿਤ ਚਾਲੂ ਵਿੱਤੀ ਸਾਲ ਵਿੱਚ ਕੋਈ ਟੀਚਾ ਅਲਾਟ ਨਹੀਂ ਕੀਤਾ ਗਿਆ ਹੈ।

ਇਹ ਜਾਣਕਾਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱ

ਤੀ।

****

ਐੱਸਐੱਸ/ਆਰਕੇਐੱਮ 


(Release ID: 1950333) Visitor Counter : 135


Read this release in: English , Urdu , Tamil