ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਵਿੰਧਯਾਗਿਰੀ (VINDHYAGIRI) ਦੇ ਉਦਘਾਟਨ ਸਮਾਰੋਹ ਦੀ ਸ਼ੋਭਾ ਵਧਾਈ
Posted On:
17 AUG 2023 4:12PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (17 ਅਗਸਤ, 2023) ਪੱਛਮ ਬੰਗਾਲ ਦੇ ਕੋਲਕਾਤਾ ਸਥਿਤ ਗਾਰਡਨ ਰੀਚ ਸ਼ਿਪਬਿਲਡਰਸ ਇੰਜੀਨੀਅਰਸ ਲਿਮਿਟਿਡ ਵਿੱਚ ਭਾਰਤੀ ਜਲ ਸੈਨਾ ਦੇ ਪ੍ਰੋਜੈਕਟ 17ਏ (Project 17A) ਦੇ ਛੇਵੇਂ ਸਮੁੰਦਰੀ ਜਹਾਜ਼ ਵਿੰਧਯਾਗਿਰੀ (Vindhyagiri) ਦੇ ਉਦਘਾਟਨ ਸਮਾਰੋਹ ਦੀ ਸ਼ੋਭਾ ਵਧਾਈ।
ਇਸ ਅਵਸਰ ’ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਵਿੰਧਯਾਗਿਰੀ ਦਾ ਲਾਂਚ (launch of Vindhyagiri) ਭਾਰਤ ਦੀਆਂ ਸਮੁੰਦਰੀ ਸਮਰੱਥਾਵਾਂ ਨੂੰ ਵਧਾਉਣ ਦੀ ਦਿਸ਼ਾ ਵਿੱਚ ਅੱਗੇ ਵਧਣ ਦਾ ਪ੍ਰਤੀਕ ਹੈ। ਇਸ ਸਵਦੇਸ਼ੀ ਜਹਾਜ਼ ਦਾ ਨਿਰਮਾਣ ਆਤਮਨਿਰਭਰ ਭਾਰਤ (Atmanirbhar Bharat) ਦੇ ਲਕਸ਼ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਭੀ ਇੱਕ ਕਦਮ ਹੈ। ਵਿੰਧਯਾਗਿਰੀ, ਪ੍ਰੋਜੈਕਟ 17ਏ (Project 17A) ਦਾ ਹਿੱਸਾ ਹੈ ਜੋ ਆਤਮਨਿਰਭਰਤਾ ਅਤੇ ਟੈਕਨੋਲੋਜੀਕਲ ਪ੍ਰਗਤੀ ਦੇ ਲਈ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਹ ਪ੍ਰੋਜੈਕਟ ਅਤਿਆਧੁਨਿਕ ਟੈਕਨੋਲੋਜੀ ਵਿਕਸਿਤ ਕਰਨ ਦੇ ਲਈ ਸਵਦੇਸ਼ੀ ਇਨੋਵੇਸ਼ਨ ਨੂੰ ਪ੍ਰਦਰਸ਼ਿਤ ਕਰਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅੱਜ, ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਹੈ ਅਤੇ ਅਸੀਂ ਨਿਕਟ ਭਵਿੱਖ ਵਿੱਚ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਵਧਦੀ ਅਰਥਵਿਵਸਥਾ ਦਾ ਮਤਲਬ ਹੈ ਸਮੁੰਦਰ ਦੇ ਜ਼ਰੀਏ ਅਧਿਕ ਮਾਤਰਾ ਵਿੱਚ ਵਪਾਰ ਅਤੇ ਸਾਡੀਆਂ ਵਪਾਰ ਦੀਆਂ ਵਸਤਾਂ ਦੇ ਬੜੇ ਹਿੱਸੇ ਦਾ ਆਵਾਗਮਨ ਹੁੰਦਾ ਹੈ ਜੋ ਸਾਡੇ ਵਿਕਾਸ ਅਤੇ ਕਲਿਆਣ (growth and well-being) ਦੇ ਲਈ ਮਹਾਸਾਗਰਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਹਿੰਦ ਮਹਾਸਾਗਰ ਖੇਤਰ ਅਤੇ ਬੜੇ ਹਿੰਦ-ਪ੍ਰਸ਼ਾਂਤ (Indo-Pacific) ਖੇਤਰ ਵਿੱਚ ਸੁਰੱਖਿਆ ਨਾਲ ਜੁੜੇ ਕਈ ਪਹਿਲੂ ਹਨ ਅਤੇ ਸੁਰੱਖਿਆ ਖ਼ਤਰਿਆਂ ਨਾਲ ਨਜਿੱਠਣ ਦੇ ਲਈ ਜਲ ਸੈਨਾ ਨੂੰ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ-
***
ਡੀਐੱਸ/ਏਕੇ
(Release ID: 1950311)
Visitor Counter : 100