ਬਿਜਲੀ ਮੰਤਰਾਲਾ

ਕੇਂਦਰੀ ਊਰਜਾ ਮੰਤਰੀ ਬਿਹਾਰ ਦੇ ਬਰ੍ਹ (Barh) ਵਿੱਚ ਐੱਨਟੀਪੀਸੀ ਦੀ 660 ਮੈਗਾਵਾਟ ਸੁਪਰ ਥਰਮਲ ਪਾਵਰ ਪ੍ਰੋਜੈਕਟ ਨੂੰ ਸਮਰਪਿਤ ਕਰਨਗੇ


ਬਿਹਾਰ ਦੇ ਲਖੀਸਰਾਏ ਵਿੱਚ ਪਾਵਰ ਗ੍ਰਿਡ ਦੇ ਸਬ-ਸਟੇਸ਼ਨ ਦੇ ਵਿਸਤਾਰ ਦੇ ਲਈ ਨੀਂਹ ਪੱਥਰ ਰੱਖਿਆ ਜਾਵੇਗਾ

Posted On: 17 AUG 2023 5:54PM by PIB Chandigarh

ਕੇਂਦਰੀ ਬਿਜਲੀ ਅਤੇ ਨਵੀਨ ਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਆਰ. ਕੇ. ਸਿੰਘ, 18 ਅਗਸਤ, 2023 ਨੂੰ ਬਰ੍ਹ (Barh), ਬਿਹਾਰ ਵਿੱਚ ਐੱਨਟੀਪੀਸੀ ਦੀ ਬਰ੍ਹ (Barh) ਸੁਪਰ ਥਰਮਲ ਪਾਵਰ ਪ੍ਰੋਜੈਕਟ ਦੀ 660 ਮੈਗਾਵਾਟ ਇਕਾਈ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਦਘਾਟਨ ਕੀਤੇ ਜਾ ਰਹੇ 660 ਮੈਗਾਵਾਟ ਇਕਾਈ ਪ੍ਰੋਜੈਕਟ ਦੇ ਸਟੇਜ I ਦੀ ਇਕਾਈ #2 ਹੈ। ਇਸ ਇਕਾਈ ਦਾ ਚਾਲੂ ਹੋਣਾ ਰਾਸ਼ਟਰ ਨੂੰ ਭਰੋਸੇਯੋਗ ਅਤੇ ਸਸਤੀ ਬਿਜਲੀ ਉਪਲਬਧ ਕਰਵਾਉਣ ਦੇ ਸਰਕਾਰ ਦੇ ਪ੍ਰਯਤਨ ਵਿੱਚ ਇੱਕ ਹੋਰ ਮੀਲ ਦਾ ਪੱਥਰ ਸਾਬਿਤ ਹੋਵੇਗਾ।

 

ਕੇਂਦਰੀ ਬਿਜਲੀ ਅਤੇ ਨਵੀਨ ਤੇ ਨਵਿਆਉਣਯੋਗ ਊਰਜਾ ਮੰਤਰੀ, 18 ਅਗਸਤ, 2023 ਨੂੰ ਪਾਵਰਗ੍ਰਿਡ ਦੇ 400/132 ਕੇਵੀ ਲਖੀਸਰਾਏ ਸਬ-ਸਟੇਸ਼ਨ ਦੇ ਵਿਸਤਾਰ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਸਬ-ਸਟੇਸ਼ਨ ਦਾ ਨਿਰਮਾਣ ਪਾਵਰ ਗ੍ਰਿਡ ਕੋਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ (ਪਾਵਰਗ੍ਰਿਡ) ਦੁਆਰਾ ਕੀਤਾ ਗਿਆ ਹੈ, ਜੋ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਤਹਿਤ ਇੱਕ ਮਹਾਰਤਨ ਕੇਂਦਰੀ ਜਨਤਕ ਖੇਤਰ ਦਾ ਉੱਦਮ ਹੈ। ਪ੍ਰੋਜੈਕਟ ਦੇ ਹਿੱਸੇ ਦੇ ਰੂਪ ਵਿੱਚ, 500 ਐੱਮਵੀਏ ਸਮਰੱਥਾ ਦੇ 2 ਟ੍ਰਾਂਸਫਾਰਮਰ ਦੀ ਸਥਾਪਨਾ ਦੇ ਨਾਲ ਮੌਜੂਦਾ ਸਬ-ਸਟੇਸ਼ਨ ਪਰਿਸਰ ਵਿੱਚ 220 ਕੇਵੀ ਜੀਆਈਐੱਸ ਦਾ ਨਿਰਮਾਣ ਕੀਤਾ ਜਾਵੇਗਾ।

 

ਲਖੀਸਰਾਏ ਵਿੱਚ ਸਬ-ਸਟੇਸ਼ਨ ਦੇ ਵਿਸਤਾਰ ਨਾਲ ਲਖੀਸਰਾਏ, ਸ਼ੇਖਪੁਰਾ, ਮੁੰਗੇਰ ਅਤੇ ਜਮੁਈ ਜ਼ਿਲ੍ਹਿਆਂ ਵਿੱਚ ਬਿਜਲੀ ਦੀ ਉਪਲਬਧਤਾ ਵਿੱਚ ਸੁਧਾਰ ਹੋਵੇਗਾ ਅਤੇ ਭਵਿੱਖ ਵਿੱਚ ਊਰਜਾ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਬਿਜਲੀ ਦੀ ਸਪਲਾਈ ਵੀ ਅਸਾਨ ਹੋ ਜਾਵੇਗੀ। ਲਖੀਸਰਾਏ ਸਬ-ਸਟੇਸ਼ਨ ਵਿੱਚ 220 ਕੇਵੀ ਵੋਲਟੇਜ ਲੈਵਲ ਦੀ ਅਤਿਆਧੁਨਿਕ ਜੀਆਈਐੱਸ ਤਕਨੀਕ ਦੀ ਸਥਾਪਨਾ ਨਾਲ ਖੇਤਰ ਦੀ ਰਾਸ਼ਟਰੀ ਗ੍ਰਿਡ ਨਾਲ ਕਨੈਕਟੀਵਿਟੀ ਹੋਰ ਮਜ਼ਬੂਤ ਹੋਵੇਗੀ। ਨਿਰਵਿਘਨ ਬਿਜਲੀ ਸਪਲਾਈ ਦੇ ਸੁਨਿਸ਼ਚਿਤ ਹੋਣ ਨਾਲ ਖੇਤਰ ਦਾ ਉਦਯੋਗਿਕ ਅਤੇ ਵਣਜਕ ਵਿਕਾਸ ਵੀ ਹੋਵੇਗਾ।

***


ਪੀਆਈਬੀ ਦਿੱਲੀ। ਡੀਜੇਐੱਮ



(Release ID: 1950310) Visitor Counter : 87


Read this release in: English , Urdu , Hindi , Tamil