ਖੇਤੀਬਾੜੀ ਮੰਤਰਾਲਾ

ਪ੍ਰਧਾਨ ਮੰਤਰੀ ਦੇ ਜ਼ਮੀਨੀ ਪੱਧਰ ਦੇ ਦ੍ਰਿਸ਼ਟੀਕੋਣ ਨਾਲ ਜੁੜਨ ਦੇ ਹਿੱਸੇ ਵਜੋਂ ਦੇਸ਼ ਭਰ ਦੇ 700 ਤੋਂ ਅਧਿਕ ਕਿਸਾਨਾਂ ਦੀ ਭਾਗੀਦਾਰੀ ਦੇ ਨਾਲ ਅੱਜ 77ਵੇਂ ਸੁਤੰਤਰਤਾ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ

Posted On: 15 AUG 2023 2:33PM by PIB Chandigarh

77ਵੇਂ ਸੁਤੰਤਰਤਾ ਦਿਵਸ ਸਮਾਰੋਹ ਦੇ ਹਿੱਸੇ ਵਜੋਂ, ਕੇਂਦਰੀ ਖੇਤੀਬਾੜੀ ਮੰਤਰੀ ਨੇ ਅੱਜ ਇੱਥੇ 700 ਤੋਂ ਅਧਿਕ ਕਿਸਾਨਾਂ ਦੀ ਮੇਜ਼ਬਾਨੀ ਕੀਤੀ। ਇਹ ਆਯੋਜਨ ਅਸਲ ਵਿੱਚ 77ਵੇਂ ਸੁਤੰਤਰਤਾ ਦਿਵਸ ਉਤਸਵ ਦੇ ਇੱਕ ਅਭਿੰਨ ਪਹਿਲੂ ਵਜੋਂ ਜ਼ਮੀਨੀ ਪੱਧਰ ਨਾਲ ਜੁੜਨ ਦੀ ਦ੍ਰਿਸ਼ਟੀ ਨੂੰ ਮੂਰਤ ਰੂਪ ਦਿੰਦਾ ਹੈ। ਇਸ ਪ੍ਰੋਗਰਾਮ ਵਿੱਚ 700 ਤੋਂ ਅਧਿਕ ਕਿਸਾਨਾਂ ਦੀ ਸਭਾ ਨੇ ਦੇਸ਼ ਭਰ ਦੇ ਵਿਭਿੰਨ ਕਿਸਾਨ ਭਾਈਚਾਰਿਆਂ ਦਾ ਪ੍ਰਤੀਨਿਧੀਤਵ ਕੀਤਾ, ਜਿਨ੍ਹਾਂ ਨੇ ਵਿਭਿੰਨ ਖੇਤੀਬਾੜੀ ਗਤੀਵਿਧੀਆਂ ਵਿੱਚ ਆਪਣੀ ਭਾਗੀਦਾਰੀ ਦਾ ਪ੍ਰਦਰਸ਼ਨ ਕੀਤਾ।

ਮੌਜੂਦਾ ਲੋਕਾਂ ਵਿੱਚ ਲਗਭਗ 100 ਕਿਲਾਨ ਜੋੜੇ ਪੀਐੱਮ ਕਿਸਾਨ ਦੇ ਲਾਭਾਰਥੀ ਸਨ, ਅਤੇ ਐੱਫਪੀਓ ਦੇ ਲਗਭਗ 300 ਕਿਸਾਨ ਜੋੜੇ ਇਸ ਪ੍ਰੋਗਰਾਮ ਵਿੱਚ ਕਿਸਾਨ ਪ੍ਰਤੀਨਿਧੀਤਵ ਦੀ ਵਿਭਿੰਨਤਾ ਵਿੱਚ ਯੋਗਦਾਨ ਦੇ ਰਹੇ ਸਨ।

 

 

ਇਸ ਤੋਂ ਇਲਾਵਾ, ਇੰਟਰਨੈਸ਼ਨਲ ਮਿਲਟਸ ਈਅਰ ਦੇ ਅਨੁਸਾਰ, ਕਿਸਾਨਾਂ ਦੇ ਲਈ ਇੱਕ ਵਿਸ਼ੇਸ਼ ਦੁਪਹਿਰ ਦੇ ਭੋਜਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਾਜਰਾ (ਸ਼੍ਰੀ ਅੰਨ) ਨਾਲ ਤਿਆਰ ਪਕਵਾਨ ਸ਼ਾਮਲ ਸਨ। ਇਹ ਰਸੋਈ ਚੋਣ ਵੱਖ-ਵੱਖ ਪੌਸ਼ਟਿਕ ਮੁੱਲਾਂ ਅਤੇ ਖੁਰਾਕ ਸਬੰਧੀ ਲਾਭਾਂ ਦੇ ਪ੍ਰਦਰਸ਼ਨ ਦੇ ਰੂਪ ਵਿੱਚ ਕੰਮ ਕਰਦੀ ਹੈ ਜੋ ਬਾਜਰਾ ਸਾਡੇ ਰੋਜ਼ਾਨਾ ਦੇ ਭੋਜਨ ਵਿੱਚ ਪ੍ਰਦਾਨ ਕਰਦਾ ਹੈ।

ਕੇਂਦਰੀ ਖੇਤੀਬਾੜੀ ਮੰਤਰੀ ਦੁਆਰਾ ਰਾਜ ਮੰਤਰੀ (ਖੇਤੀਬਾੜੀ ਅਤੇ ਕਿਸਾਨ ਭਲਾਈ), ਸ਼੍ਰੀ ਕੈਲਾਸ਼ ਚੌਧਰੀ ਅਤੇ ਸ਼੍ਰੀਮਤੀ ਦੀ ਮੌਜੂਦਗੀ ਦੇ ਨਾਲ ਕਿਸਾਨਾਂ ਦੀ ਸਭਾ ਦਾ ਸੁਆਗਤ ਅਤੇ ਸਨਮਾਨ ਕੀਤਾ ਗਿਆ। ਸ਼ੋਭਾ ਕਰੰਦਲਾਜੇ, ਸੰਬੋਧਨ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਲਾਲ ਕਿਲੇ ’ਤੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਕਿਸਾਨਾਂ ਦੀ ਭਾਗੀਦਾਰੀ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਭਾਗੀਦਾਰੀ ਅਤੇ ਲੋਕਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।

 

ਸ਼੍ਰੀ ਤੋਮਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਰਕਾਰ ਦੇ ਤਹਿਤ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਜ਼ਿਕਰਯੋਗ ਵਾਧਾ ਦੇਖਿਆ ਗਿਆ ਹੈ ਅਤੇ ਉਨ੍ਹਾਂ ਦੇ ਮੰਤਰਾਲਿਆਂ ਦਾ ਸ਼ੁੱਧ ਬਜਟ 2013-14 ਵਿੱਚ ਲਗਭਗ 23 ਹਜ਼ਾਰ ਕਰੋੜ ਤੋਂ ਪੰਜ ਗੁਣਾ ਵੱਧ ਕੇ ਇਸ ਸਾਲ ਲਗਭਗ 1,25,000 ਕਰੋੜ ਹੋ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਹਰ ਕਿਸਾਨ ਨੂੰ ਕਵਰ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ।

ਸ਼੍ਰੀ ਤੋਮਰ ਨੇ ਦੱਸਿਆ ਕਿ ਲਗਭਗ 24 ਹਜ਼ਾਰ ਕਰੋੜ ਦੇ ਪ੍ਰੀਮੀਅਰ ਕਲੈਕਸ਼ਨ ਦੇ ਵਿਰੁੱਧ ਬੀਮਾ ਭੁਗਤਾਨ ਦੇ ਰੂਪ ਵਿੱਚ ਲਗਭਗ 140 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਸ਼੍ਰੀ ਤੋਮਰ ਨੇ ਭਾਰਤ ਸਰਕਾਰ ਦੀ ਨਵੀਨਤਮ ਕੇਂਦਰੀ ਖੇਤਰ ਯੋਜਨਾ “10,000 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦਾ ਗਠਨ ਅਤੇ ਪ੍ਰੋਤਸਾਹਨ” ’ਤੇ ਚਾਣਨਾ ਪਾਇਆ।

 

ਮੰਤਰੀ ਨੇ ਦੇਸ਼ ਵਿੱਚ ਖੇਤੀਬਾੜੀ ਖੇਤਰ ਦੇ ਵਿਕਾਸ ਦੇ ਲਈ ਰਣਨੀਤੀ ਅਤੇ ਸਮਰਪਿਤ ਸੰਸਾਧਨਾਂ ਦੇ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਤੋਮਰ ਨੇ ਦੁਹਰਾਇਆ ਕਿ ਇਨ੍ਹਾਂ ਪਹਿਲਾਂ ਨੂੰ ਛੋਟੇ, ਸੀਮਾਂਤ ਅਤੇ ਭੂਮੀ-ਹੀਨ ਕਿਸਾਨਾਂ ਨੂੰ ਐੱਫਪੀਓ ਵਿੱਚ ਇਕੱਠੇ ਕਰਨ ਲਈ ਸਮਰਥਨ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਵਿਵਹਾਰਿਕਤਾ ਵਧੇਗੀ ਅਤੇ ਉਨ੍ਹਾਂ ਦੇ ਬਜ਼ਾਰ ਦੇ ਮੌਕੇ ਮਜ਼ਬੂਤ ਹੋਣਗੇ, ਜਿਸ ਨਾਲ ਅੰਤ ਵਿੱਚ ਉਨ੍ਹਾਂ ਦੀ ਆਮਦਨ ਦੇ ਪੱਧਰ ਵਿੱਚ ਸੁਧਾਰ ਹੋਵੇਗਾ।

ਮੰਤਰੀ ਦੇ ਨਾਲ ਆਕਰਸ਼ਕ ਗੱਲਬਾਤ ਤੋਂ ਇਲਾਵਾ, ਫਾਰਮਰਜ਼ ਕਨੈਕਟ ਪ੍ਰਗਰਾਮ ਦਾ ਇੱਕ ਹੋਰ ਮਹੱਤਵਪੂਰਨ ਆਕਰਸ਼ਨ ਕਿਸਾਨਾਂ ਨੂੰ ਆਈਸੀਏਆਰ ਦੁਆਰਾ ਪ੍ਰਦਰਸ਼ਿਤ ਪ੍ਰਦਰਸ਼ਨੀ ਦੇ ਰਾਹੀਂ ਖੇਤੀਬਾੜੀ ਖੋਜ ਵਿੱਚ ਨਵੀਨਤਮ ਪ੍ਰਗਤੀ ਨੂੰ ਸਮਝਣ ਦਾ ਮੌਕਾ ਸੀ।

 

ਇਸ ਤੋਂ ਇਲਾਵਾ ਕਿਸਾਨ ਦਿੱਲੀ ਦੇ ਜੀਵੰਤ ਇਤਿਹਾਸ, ਵਾਸਤੂਸ਼ਿਲਪ ਚਮਤਕਾਰ ਅਤੇ ਸੱਭਿਆਚਾਰਕ ਸਥਾਨਾਂ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਸੰਭਵ ਹੋਵੇ, ਜੋ ਪ੍ਰਧਾਨ ਮੰਤਰੀ ਸੰਗ੍ਰਹਾਲਯ, ਯੁੱਧ ਸੰਗ੍ਰਹਾਲਯ ਅਤੇ ਪ੍ਰਤੀਸ਼ਠਿਤ ਇੰਡੀਆ ਗੇਟ ਜਿਹੇ ਮਹੱਤਵਪੂਰਨ ਸਥਾਨਾਂ ਦੀ ਯਾਤਰਾ ਦੇ ਰਾਹੀਂ ਸੰਭਵ ਹੋਇਆ।

 

****

ਐੱਸਕੇ/ਐੱਸਐੱਸ



(Release ID: 1949470) Visitor Counter : 86


Read this release in: English , Telugu , Urdu , Hindi