ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਅਸੀਂ ਦਿੱਵਯਾਂਗਜਨਾਂ ਦੇ ਲਈ ਸੁਲਭ ਭਾਰਤ ਬਣਾਉਣ ਵਾਸਤੇ ਕੰਮ ਕਰ ਰਹੇ ਹਾਂ: ਪ੍ਰਧਾਨ ਮੰਤਰੀ ਨਰੇਂਦਰ ਮੋਦੀ


ਅਸੀਂ ਆਪਣੇ ਦਿੱਵਯਾਂਗਜਨਾਂ ਨੂੰ ਪੈਰਾਲੰਪਿਕ ਵਿੱਚ ਭੀ ਭਾਰਤ ਦਾ ਝੰਡਾ ਫਹਿਰਾਉਣ ਦੇ ਲਈ ਸਮਰੱਥ ਬਣਾ ਰਹੇ ਹਾਂ, ਜਿਸ ਦੇ ਲਈ ਖਿਡਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ: ਪ੍ਰਧਾਨ ਮੰਤਰੀ ਨਰੇਂਦਰ ਮੋਦੀ

Posted On: 15 AUG 2023 3:02PM by PIB Chandigarh

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਦੀ ਫ਼ਸੀਲ ਤੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਉਣ ਵਾਲੇ ਮਹੀਨੇ ਵਿੱਚ ਵਿਸ਼ਵਕਰਮਾ ਜਯੰਤੀ ’ਤੇ ਵਿਸ਼ਵਕਰਮਾ ਯੋਜਨਾ (Vishwakarma Yojana) ਲਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਯੋਜਨਾ ਪਰੰਪਰਾਗਤ ਕੌਸ਼ਲ ਵਾਲੇ ਲੋਕ ਅਰਥਾਤ ਉਹ ਲੋਕ ਜੋ ਔਜ਼ਾਰ ਨਾਲ ਅਤੇ ਆਪਣੇ ਹੱਥਾਂ ਨਾਲ ਕੰਮ ਕਰਨ ਵਾਲੇ ਵਰਗ ਯਾਨੀ ਜੋ ਕਿ ਜ਼ਿਆਦਾਤਰ ਓਬੀਸੀ ਸਮੁਦਾਇ (OBC community) ਤੋਂ ਹਨ, ਜਿਵੇਂ ਕਿ ਤਰਖਾਣ ਹੋਣ, ਸੁਨਿਆਰ ਹੋਣ, ਰਾਜ ਮਿਸਤਰੀ ਹੋਣ ( carpenters, goldsmiths, stone masons), ਕਪੱੜੇ ਧੋਣ ਵਾਲੇ ਕੰਮ ਕਰਨ ਵਾਲੇ ਲੋਕ ਹੋਣ, ਵਾਲ ਕੱਟਣ ਵਾਲੇ ਭਾਈ-ਭੈਣ ਪਰਿਵਾਰ, ਐਸੇ ਲੋਕਾਂ ਨੂੰ ਇੱਕ ਨਵੀਂ ਤਾਕਤ ਦੇਣ ਦਾ ਕੰਮ ਕਰੇਗੀ। ਇਸ ਯੋਜਨਾ ਦੀ ਸ਼ੁਰੂਆਤ ਲਗਭਗ 13-15 ਹਜ਼ਾਰ ਕਰੋੜ ਰੁਪਏ ਦੇ ਬਜਟ ਨਾਲ ਕੀਤੀ ਜਾਵੇਗੀ।

 

 

ਲਾਲ ਕਿਲੇ ਦੀ ਫ਼ਸੀਲ ਤੋਂ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਸੀਂ ਦਿੱਵਯਾਂਗਜਨਾਂ (Divyangjan) ਦੇ ਲਈ ਇੱਕ ਸੁਗਮ ਭਾਰਤ ਦੇ ਨਿਰਮਾਣ ਵਾਸਤੇ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਪੈਰਾਲਿੰਪਿਕ ਵਿੱਚ ਭੀ ਹਿੰਦੁਸਤਾਨ ਦਾ ਤਿਰੰਗਾ ਝੰਡਾ ਲਹਿਰਾਉਣ ਦੇ ਲਈ ਦਿੱਵਯਾਂਗਜਨਾਂ ਨੂੰ ਸਮਰੱਥਾਵਾਨ ਬਣਾ ਰਹੇ ਹਾਂ। ਜਿਸ ਦੇ ਲਈ ਖਿਡਾਰੀਆਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

 

ਆਪਣੇ ਭਾਸ਼ਣ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅੱਜ ਭਾਰਤ ਦੇ ਪਾਸ ਡੈਮੋਗ੍ਰਾਫੀ, ਡੈਮੋਕ੍ਰੇਸੀ ਅਤੇ ਡਾਇਵਰਸਿਟੀ (demography, democracy and diversity) ਹੈ। ਉਨ੍ਹਾਂ ਨੇ ਕਿਹਾ ਕਿ ਡੈਮੋਗ੍ਰਾਫੀ, ਡੈਮੋਕ੍ਰੇਸੀ ਅਤੇ ਡਾਇਵਰਸਿਟੀ ਦੀ ਇਹ ਤ੍ਰਿਵੇਣੀ ਭਾਰਤ ਦੇ ਹਰ ਸੁਪਨੇ ਨੂੰ ਸਾਕਾਰ ਕਰਨ ਦੀ ਸਮਰੱਥਾ ਰੱਖਦੀ ਹੈ।

 

 

*****

ਐੱਮਜੀ/ਪੀਡੀ



(Release ID: 1949445) Visitor Counter : 94


Read this release in: Hindi , English , Urdu , Marathi