ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਬ੍ਰਿਟੇਨ ਦੇ ਸੁਰੱਖਿਆ ਮੰਤਰੀ ਸ਼੍ਰੀ ਟੌਮ ਟੁਗੇਂਡਹਟ ਨੇ ਕੋਲਕਾਤਾ ਵਿੱਚ ਜੀ-20 ਮੰਤਰੀਪੱਧਰੀ ਮੀਟਿੰਗ ਦੌਰਾਨ ਭਾਰਤ ਦੇ ਆਪਣੇ ਹਮਰੁਤਬਾ ਡ. ਜਿਤੇਂਦਰ ਸਿੰਘ ਦੇ ਨਾਲ ‘ਦੁਵੱਲੀ’ਮੀਟਿੰਗ ਕੀਤੀ, ਉਨ੍ਹਾਂ ਦੇ ਨਾਲ ਬ੍ਰਿਟਿਸ਼ ਸਰਕਾਰ ਦਾ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਵੀ ਆਇਆ ਹੈ


ਦੋਵਾਂ ਨੇਤਾਵਾਂ ਨੇ ਆਪਸੀ ਸਹਿਯੋਗ ਦੀ ਪੁਸ਼ਟੀ ਕੀਤੀ

ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਦੀ ਜੀ-20 ਪ੍ਰਧਾਨਗੀ ਨਾਲ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਵਿੱਚ ਅੰਤਰਰਾਸ਼ਟਰੀ ਸਹਿਯੋਗ ਅਤੇ ਜਵਾਬਦੇਹੀ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਚਲ ਰਹੀ ਰਾਜਨੀਤੀ ਨੂੰ ਗਤੀ ਮਿਲੇਗੀ

“ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੁਹਰਾਇਆ ਹੈ ਕਿ ਭਾਰਤ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ੀਰੋ ਟਾਲਰੈਂਸ ਦੀ ਸਖ਼ਤ ਨੀਤੀ ਹੈ”: ਡਾ. ਜਿਤੇਂਦਰ ਸਿੰਘ

Posted On: 13 AUG 2023 2:39PM by PIB Chandigarh

ਬ੍ਰਿਟੇਨ ਦੇ ਸੁਰੱਖਿਆ ਮੰਤਰੀ ਸ਼੍ਰੀ ਟੌਮ ਟੁਗੇਂਡਹਟ ਨੇ ਕੋਲਕਾਤਾ ਵਿੱਚ ਆਯੋਜਿਤ ਜੀ-20 ਭ੍ਰਿਸ਼ਟਾਚਾਰ ਵਿਰੋਧੀ ਮੰਤਰੀ ਪੱਧਰੀ ਮੀਟਿੰਗ ਦੌਰਾਨ ਭਾਰਤ ਦੇ ਆਪਣੇ ਹਤਰੁਤਬਾ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ “ਦੁਵੱਲੀ” ਮੀਟਿੰਗ ਕੀਤੀ। ਉਨ੍ਹਾਂ ਦੇ ਨਾਲ ਬ੍ਰਿਟਿਸ਼ ਸਰਕਾਰ ਦਾ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਵੀ ਸੀ। ਉਨ੍ਹਾਂ ਨੇ ਭਾਰਤ ਦੇ ਨਾਲ ਆਪਸੀ ਸਹਿਯੋਗ ਦੀ ਪੁਨਰ ਪੁਸ਼ਟੀ ਕੀਤੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੋਵੇਂ ਦੇਸ਼ ਅਧਿਰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਬਣਾਉਣ ਦਾ ਪ੍ਰਯਾਸ ਕਰ ਰਹੇ ਹਨ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੁਹਰਾਇਆ ਹੈ ਕਿ ਭਾਰਤ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ੀਰੋ ਟਾਲਰੈਂਸ ਦੀ ਸਖ਼ਤ ਨੀਤੀ ਹੈ।

ਡਾ. ਜਿਤੇਂਦਰ ਸਿੰਘ ਨੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀ) ਇਨੋਵੇਸ਼ਨ ਨੂੰ ਸਾਂਝਾ ਕਰਨ, ਕ੍ਰਾੱਸ-ਸੈਕਟਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਮੁਕਾਬਲਾ ਕਰਨ ਲਈ ਸਾਂਝੇਦਾਰੀ ਬਣਾਉਣ ਵਿੱਚ  ਦੋਵਾਂ ਦੇਸ਼ਾਂ ਦੇ ਦਰਮਿਆਨ ਵਿਆਪਕ ਸਹਿਯੋਗ ਦਾ ਵੀ ਸੱਦਾ ਦਿੱਤਾ।

ਸ਼੍ਰੀ ਟੁਗੇਂਡਹਟ ਨੇ ਬ੍ਰਿਟੇਨ ਦੀ ਇਸ ਗੱਲ ਨੂੰ ਦੁਹਰਾਇਆ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਸੰਯੁਕਤ ਰਾਸ਼ਟਰ ਕਨਵੈਨਸ਼ਨ (ਯੂਐੱਨਸੀਏਸੀ) ਦਾ ਹਸਤਾਖਰਕਰਤਾ ਹੋਣ ਦੇ ਨਾਤੇ ਭਾਰਤ ਯੂਐੱਨਸੀਏਸੀ ਦੀ ਧਾਰਾ 16 ਨੂੰ ਵੀ ਲਾਗੂ ਕਰੇ ਜੋ ਵਿਦੇਸ਼ੀ ਸਰਕਾਰੀ ਅਧਿਕਾਰੀਆਂ ਦੀ ਰਿਸ਼ਵਤਖੋਰੀ (ਵਿਦੇਸ਼ ਰਿਸ਼ਵਤ) ਨਾਲ ਸਬੰਧਿਤ ਹੈ। ਉਨ੍ਹਾਂ ਨੇ ਭਾਰਤ ਨੂੰ ਅੰਤਰਰਾਸ਼ਟਰੀ ਵਪਾਰਕ ਲੈਣ-ਦੇਣ ਵਿੱਚ ਵਿਦੇਸ਼ੀ ਸਰਕਾਰੀ ਅਧਿਕਾਰੀਆਂ ਦੀ ਰਿਸ਼ਵਤਖੋਰੀ ਨਾਲ ਨਜਿੱਠਣ ਦੇ ਲਈ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓਈਸੀਡੀ) ਕਨਵੈਨਸ਼ਨ ’ਤੇ ਹਸਤਾਖਰ ਕਰਨ ਦਾ ਵੀ ਸੱਦਾ ਦਿੱਤਾ, ਜਿਸ ਨੂੰ ਓਈਸੀਡੀ ਐਂਟੀ-ਬ੍ਰਾਈਬਰੀ ਕਨਵੈਨਸ਼ਨ ਵਜੋਂ ਜਾਣਿਆ ਜਾਂਦਾ ਹੈ, ਜਿਸ ਦਾ ਬ੍ਰਿਟੇਨ ਇੱਕ ਮੈਂਬਰ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਨੇ ਪਹਿਲਾਂ ਹੀ ਯੂਐੱਨਸੀਏਸੀ ਦੀ ਪੁਸ਼ਟੀ ਕਰ ਦਿੱਤੀ ਹੈ।

ਉਨ੍ਹਾਂ ਨੇ ਕਿਹਾ, 1 ਦਸੰਬਰ, 2022 ਨੂੰ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਗਲੋਬਲ ਸੰਕਟਾਂ ਦੇ ਦਰਮਿਆਨ ਜੀ-20 ਦੀ ਪ੍ਰਧਾਨਗੀ ਸੰਭਾਲੀ। ਭਾਰਤ ਦੇ ‘ਵਸੂਧੈਵ ਕੁਟੁੰਬਕਮֹ’ ਦੇ ਸੰਦੇਸ਼ ਨੂੰ ਸਵੀਕਾਰ ਕਰਦੇ ਹੋਏ ਜੀ-20 ਦੀ ਵਿਕਸਿਤ ਅਤੇ ਉਭਰਦੀਆਂ ਅਰਥਵਿਵਸਥਾਵਾਂ ਭ੍ਰਿਸ਼ਟਾਚਾਰ ਨਾਲ ਲੜਨ ਜਿਹੇ ਮਹੱਤਵਪੂਰਨ ਗਲੋਬਲ ਮੁੱਦਿਆਂ ਨਾਲ ਨਜਿਠਣ ਲਈ ਜ਼ਿੰਮੇਵਾਰੀਆਂ  ਨੂੰ ਸਾਂਝਾ ਕਰਨ ਲਈ ਇਕੱਠੀਆਂ ਹੋਈਆਂ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਕੰਮਕਾਜ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਸੁਨਿਸ਼ਚਿਤ ਕਰਨ ਲਈ ਕਦਮ ਚੁੱਕੇ ਗਏ ਹਨ। ਇਸ ਵਿੱਚ ਈ-ਗਵਰਨੈਂਸ ਨੂੰ ਅਪਣਾਉਣਆ, ਸਿੱਧੇ ਲਾਭ ਦੇ ਤਬਾਦਲੇ ਲਈ ਆਧਾਰ ਪ੍ਰਣਾਲੀ ਦਾ ਲਾਗੂਕਰਨ, ਖਰੀਦ ਸੁਧਾਰ ਅਤੇ ਜਨਤਕ ਦਫ਼ਤਰਾਂ ਵਿੱਚ ਨਾਗਰਿਕ ਚਾਰਟਰ ਸ਼ਾਮਲ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਜੀ-20 ਭ੍ਰਿਸ਼ਟਾਚਾਰ ਵਿਰੋਧੀ ਵਰਕਿੰਗ ਗਰੁੱਪ (ਏਸੀਡਬਲਿਓਜੀ) ਪਲੈਟਫਾਰਮ ਅਤੇ ਸਬੰਧਿਤ ਸਾਂਝੀਆਂ ਮੀਟਿੰਗਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਾ ਹੈ।

ਭਾਰਤ ਦੀ ਅਗਵਾਈ ਵਿੱਚ, ਜੀ20 ਏਸੀਡਬਲਿਊਜੀ ਨੇ ਮਹੱਤਵਪੂਰਨ ਪੜਾਅ ਹਾਸਲ ਕੀਤੇ ਹਨ, ਜਿਸ ਵਿੱਚ ਉੱਚ ਪੱਧਰੀ ਸਿਧਾਂਤਾਂ ਦੇ ਤਿੰਨ ਸੈਟਾਂ ਨੂੰ ਅਪਣਾਉਣਾ ਅਤੇ ਤਿੰਨ ਸਫ਼ਲ ਵਰਕਿੰਗ ਗਰੁੱਪਾਂ ਦੀ ਮੇਜ਼ਬਾਨੀ ਕਰਨਾ ਸ਼ਾਮਲ ਹੈ। ਇਸ ਨਾਲ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਅਤੇ ਜਵਾਬਦੇਹੀ ਵਧਾਉਣ ਦੀ ਰਾਜੀਨੀਤੀ ਨੂੰ ਗਤੀ ਮਿਲੇਗੀ।

*****

ਐੱਸਐੱਨਸੀ/ਪੀਕੇ



(Release ID: 1948607) Visitor Counter : 72