ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਡਿਜ਼ਨੀ ਹੌਟਸਟਾਰ 12 ਅਗਸਤ ਤੋਂ ਫਿਟ ਇੰਡੀਆ ਕੁਇਜ਼ 2022 ਦੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦਾ ਪ੍ਰਸਾਰਣ ਕਰੇਗਾ

Posted On: 10 AUG 2023 7:06PM by PIB Chandigarh

ਫਿਟ ਇੰਡੀਆ ਕੁਇਜ਼ ਦੇ ਦੂਜੇ ਐਡੀਸ਼ਨ ਦੇ ਰਾਸ਼ਟਰੀ ਦੌਰ 12 ਅਗਸਤ ਤੋਂ ਮਕਬੂਲ ਓਟੀਟੀ ਪਲੇਟਫਾਰਮ ਡਿਜ਼ਨੀ ਹੌਟਸਟਾਰ 'ਤੇ ਪ੍ਰਸਾਰਿਤ ਕੀਤੇ ਜਾਣਗੇ। ਮੁਕਾਬਲਿਆਂ ਦੇ ਕੁੱਲ 13 ਐਪੀਸੋਡ ਹੋਣਗੇ, ਜੋ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰੇ 8:00 ਵਜੇ ਪ੍ਰਸਾਰਿਤ ਕੀਤੇ ਜਾਣਗੇ।ਇਨ੍ਹਾਂ ਦੀ ਮੇਜ਼ਬਾਨੀ ਐਂਕਰ ਤਨਯ ਤਿਵਾਰੀ ਅਤੇ ਤਾਨਿਆ ਪੁਰੋਹਿਤ ਕਰਨਗੇ।






 

 

ਰਾਜ ਪੱਧਰ ਦੇ ਦੌਰ ਵਿੱਚ ਕੁੱਲ 72 ਵਿਦਿਆਰਥੀਆਂ (36 ਸਕੂਲਾਂ ਵਿੱਚੋਂ ਦੋ-ਦੋ ਵਿਦਿਆਰਥੀ) ਨੇ ਆਪੋ-ਆਪਣੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੋਟੀ ਦੇ ਸਨਮਾਨ ਹਾਸਲ ਕੀਤੇ। ਸਟੇਟ ਰਾਊਂਡ ਦੇ ਬਾਅਦ 36 ਜੇਤੂ ਸਕੂਲਾਂ ਵਿੱਚੋਂ ਹਰੇਕ ਨੂੰ ਪਿਛਲੇ ਮਹੀਨੇ ਮੁੰਬਈ ਵਿੱਚ ਮਾਣਯੋਗ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੁਆਰਾ 2.5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਸੀ। ਸਕੂਲ ਦੇ 2 ਵਿਦਿਆਰਥੀਆਂ ਦੀ ਟੀਮ ਨੂੰ ਕੁੱਲ 25,000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। 

 

ਨੈਸ਼ਨਲ ਰਾਊਂਡ ਦੇ ਜੇਤੂ ਦੀ ਕੁੱਲ ਇਨਾਮੀ ਰਾਸ਼ੀ ਹੁਣ 25 ਲੱਖ ਰੁਪਏ ਰੱਖੀ ਗਈ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਕੁੱਲ 2.5 ਲੱਖ ਰੁਪਏ ਦਿੱਤੇ ਜਾਣਗੇ। ਪਹਿਲੇ ਰਨਰ ਅੱਪ ਸਕੂਲ ਨੂੰ 15 ਲੱਖ ਰੁਪਏ ਅਤੇ ਦੂਜੇ ਰਨਰ ਅੱਪ ਸਕੂਲ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।





 

 

ਫਿਟ ਇੰਡੀਆ ਕੁਇਜ਼ ਦਾ ਦੂਜਾ ਐਡੀਸ਼ਨ ਭਾਰਤੀ ਖੇਡ ਅਥਾਰਟੀ ਦੇ ਸਹਿਯੋਗ ਨਾਲ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਕੁਇਜ਼ ਭਾਰਤ ਦੇ ਸਮ੍ਰਿੱਧ ਖੇਡ ਇਤਿਹਾਸ, ਫਿਟਨੈਸ ਅਤੇ ਪੋਸ਼ਣ ਨਾਲ ਸਬੰਧਿਤ ਵਿਸ਼ਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦੀ ਹੈ। 

 

ਕੁਇਜ਼ ਦੀ ਸ਼ੁਰੂਆਤ ਪਿਛਲੇ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੀ ਪੂਰਵ ਸੰਧਿਆ 'ਤੇ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਯੁਵਾ ਮਾਮਲੇ ਅਤੇ ਖੇਡ ਅਤੇ ਗ੍ਰਹਿ ਮੰਤਰਾਲੇ ਦੇ ਰਾਜ ਮੰਤਰੀ ਮਾਣਯੋਗ ਸ਼੍ਰੀ ਨਿਸਿਥ ਪ੍ਰਮਾਣਿਕ ਦੁਆਰਾ ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਮਾਣਯੋਗ ਸ਼੍ਰੀ ਧਰਮੇਂਦਰ ਪ੍ਰਧਾਨ ਦੀ ਮੌਜੂਦਗੀ ਵਿੱਚ ਕੀਤੀ ਗਈ ਸੀ।

 

ਰਾਜ/ਯੂਟੀ ਦੌਰ ਲਈ ਕੁੱਲ 348 ਸਕੂਲ ਅਤੇ 418 ਵਿਦਿਆਰਥੀ ਚੁਣੇ ਗਏ ਸਨ। ਇਨ੍ਹਾਂ ਵਿਦਿਆਰਥੀਆਂ ਵਿੱਚ 39% ਵਿਦਿਆਰਥਣਾਂ ਸਨ। ਚੁਣੇ ਗਏ ਸਕੂਲਾਂ ਨੇ ਦੋ ਵਿਦਿਆਰਥੀਆਂ ਦੀ ਇੱਕ ਟੀਮ ਬਣਾਈ, ਜਿਨ੍ਹਾਂ ਨੇ ਵੈੱਬ ਰਾਊਂਡਾਂ ਦੀ ਇੱਕ ਲੜੀ ਰਾਹੀਂ ਸਟੇਟ/ਯੂਟੀ ਚੈਂਪੀਅਨਸ਼ਿਪ ਲਈ ਮੁਕਾਬਲਾ ਕੀਤਾ। 36 ਰਾਜ/ਯੂਟੀ ਚੈਂਪੀਅਨਾਂ ਦੀ ਪਛਾਣ ਕਰਨ ਲਈ ਕੁੱਲ 120 ਰਾਊਂਡ ਕਰਵਾਏ ਗਏ। 

 

ਫਿਟ ਇੰਡੀਆ ਕੁਇਜ਼ ਦੇ ਪਹਿਲੇ ਐਡੀਸ਼ਨ ਦੀ ਸਫਲਤਾ ਤੋਂ ਬਾਅਦ, ਦੂਜੇ ਐਡੀਸ਼ਨ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਕੁਇਜ਼ ਦੇ ਦੂਜੇ ਐਡੀਸ਼ਨ ਵਿੱਚ ਭਾਰਤ ਦੇ 702 ਜ਼ਿਲ੍ਹਿਆਂ ਦੇ 16,702 ਸਕੂਲਾਂ ਦੇ 61,981 ਵਿਦਿਆਰਥੀਆਂ ਨੇ ਭਾਗ ਲਿਆ। ਜਦਕਿ ਫਿਟ ਇੰਡੀਆ ਕੁਇਜ਼ ਦੇ ਪਹਿਲੇ ਐਡੀਸ਼ਨ ਵਿੱਚ 13,502 ਸਕੂਲਾਂ ਦੇ ਕੁੱਲ 36,299 ਵਿਦਿਆਰਥੀਆਂ ਨੇ ਭਾਗ ਲਿਆ ਸੀ। ਪਹਿਲੇ ਐਡੀਸ਼ਨ ਦੇ ਮੁਕਾਬਲੇ ਕੁਇਜ਼ ਦੇ ਦੂਜੇ ਐਡੀਸ਼ਨ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 70% ਦਾ ਵਾਧਾ ਹੋਇਆ। 


********


ਐੱਨਬੀ/ਐੱਸਕੇ/ਯੂਡੀ



(Release ID: 1948072) Visitor Counter : 106