ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਆਈਆਈਐੱਫਟੀ ਵਿੱਚ ਵਪਾਰ ਅਤੇ ਨਿਵੇਸ਼ ਕਾਨੂੰਨ ਕੇਂਦਰ ਨੇ ਆਪਣੀ ਛੇਵੀਂ ਵਰ੍ਹੇਗੰਢ ਮਨਾਈ


ਵਪਾਰ ਅਤੇ ਨਿਵੇਸ਼ ਕਾਨੂੰਨ ਕੇਂਦਰ ਦੇਸ਼ ਦੀ ਆਲਮੀ ਵਪਾਰ ਨੀਤੀ ਨੂੰ ਵਿਕਸਿਤ ਕਰਨ ਵਿੱਚ ਸਹਾਇਕ ਹੈ

Posted On: 09 AUG 2023 2:32PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਸਥਾਪਿਤ ਵਪਾਰ ਅਤੇ ਨਿਵੇਸ਼ ਕਾਨੂੰਨ ਕੇਂਦਰ (ਸੀਟੀਆਈਐੱਲ) ਨੇ ਨਵੀਂ ਦਿੱਲੀ ਦੇ ਭਾਰਤੀ ਵਿਦੇਸ਼ ਵਪਾਰ ਸੰਸਥਾਨ (ਆਈਆਈਐੱਫਟੀ) ਵਿੱਚ ਆਪਣੀ ਛੇਵੀਂ ਵਰ੍ਹੇਗੰਢ ਦਾ ਸਮਾਗਮ ਮਨਾਇਆ ਅਤੇ 4 ਅਗਸਤ, 2023 ਨੂੰ ਸੀਟੀਆਈਐੱਲ ਪੱਤ੍ਰਿਕਾ ਦੇ ਛੇਵੇਂ ਵਰ੍ਹੇਗੰਢ ਸੰਸਕਰਣ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ‘ਤੇ ਅਟੌਰਨੀ ਜਨਰਲ ਸ਼੍ਰੀ ਆਰ.ਵੇਂਕਟਰਮਣੀ; ਵਣਜ ਵਿਭਾਗ ਦੇ ਸਕੱਤਰ ਸ਼੍ਰੀ ਸੁਨੀਲ ਬਰਥਵਾਲ; ਵਣਜ ਵਿਭਾਗ ਦੇ ਐਡੀਸ਼ਨਲ ਸੈਕਟਰੀ ਸ਼੍ਰੀ ਪੀਯੂਸ਼ ਕੁਮਾਰ ਅਤੇ ਆਈਆਈਐੱਫਟੀ ਦੇ ਵਾਈਸ-ਚਾਂਸਲਰ ਸਤਿੰਦਰ ਭਾਟੀਆ ਮੌਜੂਦ ਸਨ।

 

ਇਹ ਸਮਾਗਮ ਸੀਟੀਆਈਐੱਲ ਦੀ ਸਥਾਪਨਾ ਦੇ ਛੇ ਵਰ੍ਹੇ ਪੂਰੇ ਹੋਣ ਦਾ ਪ੍ਰਤੀਕ ਹੈ। ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਕਾਨੂੰਨ ਨਾਲ ਸਬੰਧਿਤ ਕਾਨੂੰਨੀ ਮੁੱਦਿਆਂ ‘ਤੇ ਸਮਰੱਥਾ ਵਧਾਉਣ ਲਈ ਵਣਜ ਵਿਭਾਗ ਦੁਆਰਾ ਸੀਟੀਆਈਐੱਲ ਦੀ ਸਥਾਪਨਾ ਕੀਤੀ ਗਈ ਸੀ। ਸੀਟੀਆਈਐੱਲ ਵਪਾਰ ਅਤੇ ਨਿਵੇਸ਼ ਕਾਨੂੰਨ ਬਾਰੇ ਜਾਣਕਾਰੀ ਦੇ ਇੱਕ ਸੰਗ੍ਰਹਿ ਦੇ ਤੌਰ ‘ਤੇ ਕਾਰਜ ਕਰਦਾ ਹੈ ਅਤੇ ਇਹ ਆਲਮੀ ਆਰਥਿਕ ਕਾਨੂੰਨ ਦੇ ਮੁੱਦਿਆਂ ‘ਤੇ ਪ੍ਰਗਤੀਸ਼ੀਲ ਵਿਚਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਇੱਕ ਵਿਚਾਰਸ਼ੀਲ ਅਗਵਾਈ ਦੇ ਰੂਪ ਵਿੱਚ ਉਭਰਿਆ ਹੈ।

 

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਆਰ. ਵੇਂਕਟਰਮਣੀ ਨੇ ਇੱਕ ਆਲਮੀ ਨਿਵੇਸ਼ ਕਾਨੂੰਨ ਬਣਾਉਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਜੋ ਵਿਕਾਸਸ਼ੀਲ ਦੇਸ਼ਾਂ ਦੀ ਸੰਵੇਦਨਸ਼ੀਲਤਾ ਅਤੇ ਪ੍ਰਾਥਮਿਕਤਾਵਾਂ ਨੂੰ ਦਰਸਾਉਂਦਾ ਹੈ। ਅਟੌਰਨੀ ਜਨਰਲ ਨੇ ਕਿਹਾ ਕਿ ਨਿਵੇਸ਼ ਸੁਰੱਖਿਆ ਅਤੇ ਸੁਵਿਧਾ ਦੇ ਨਿਰਧਾਰਣ ਵਿੱਚ ਇੱਕ ਨਵੇਂ ਅਤੇ ਵੈਕਲਪਿਕ ਪ੍ਰਤੀਮਾਨ ‘ਤੇ ਨਵੀਂ ਦਿੱਲੀ ਐਲਾਨ-ਪੱਤਰ ਦੇ ਨਾਲ ਵਿਚਾਰਾਂ ਨੂੰ ਸਾਹਮਣੇ ਲਿਆਉਣ ਦਾ ਸਮਾਂ ਆ ਚੁੱਕਿਆ ਹੈ।

 

ਸ਼੍ਰੀ ਸੁਨੀਲ ਬਰਥਵਾਲ ਨੇ ਵਣਜ ਵਿਭਾਗ ਲਈ ਕਾਨੂੰਨ ਅਤੇ ਅਰਥਸ਼ਾਸਤਰ ਦੋਵਾਂ ਵਿੱਚ ਮੁਹਾਰਤ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸੀਟੀਆਈਐੱਲ ਦੇਸ਼ ਦੀ ਆਲਮੀ ਵਪਾਰ ਨੀਤੀ ਵਿਕਸਿਤ ਕਰਨ ਵਿੱਚ ਸਹਾਇਕ ਹੈ। ਉਨ੍ਹਾਂ ਨੇ ਕਿਹਾ ਕਿ ਸੀਟੀਆਈਐੱਲ ਦੇ ਸੋਧਕਰਤਾਵਾਂ ਪਾਸ ਦੇਸ਼ ਦੇ ਨੀਤੀ ਨਿਰਮਾਣ ਵਿੱਚ ਯੋਗਦਾਨ ਦੇਣ ਅਤੇ ਵਪਾਰ ਅਤੇ ਨਿਵੇਸ਼ ਕਾਨੂੰਨ ਦੇ ਖੇਤਰ ਵਿੱਚ ਸਮਕਾਲੀ ਮੁੱਦਿਆਂ ‘ਤੇ ਜਾਰੀ ਚਰਚਾ ਵਿੱਚ ਸ਼ਾਮਲ ਹੋਣ ਦਾ ਇੱਕ ਦੁਰਲੱਭ ਮੌਕਾ ਹੈ।

 

ਸ਼੍ਰੀ ਪੀਯੂਸ਼ ਕੁਮਾਰ ਨੇ ਵਪਾਰ ਕਾਨੂੰਨ ਮੁਹਾਰਤ ਦੀ ਇੱਕ ਸੰਸਥਾ ਵਿਕਸਿਤ ਕਰਨ ਅਤੇ ਸਾਕਸ਼-ਅਧਾਰਿਤ ਖੋਜ ਕਰਨ ਦੀ ਸੀਟੀਆਈਐੱਲ ਦੀ ਸਮਰੱਥਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੀਟੀਆਈਐੱਲ ਦੀ ਇਹ ਸਮਰੱਥਾ ਵਣਜ ਵਿਭਾਗ ਲਈ ਕੀਮਤੀ ਰਹੀ ਹੈ। ਉਨ੍ਹਾਂ ਨੇ ਆਲਮੀ ਥਿੰਕ-ਟੈਂਕ ਦੇ ਤੌਰ ‘ਤੇ ਉਭਰਨ ਲਈ ਸਮਰੱਥਾ ਹਾਸਲ ਕਰਨ ਵਿੱਚ ਕੇਂਦਰ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ।

 

ਪ੍ਰੋਫੈਸਰ ਸਤਿੰਦਰ ਭਾਟੀਆ ਨੇ ਭਾਰਤ ਦੇ ਅੰਦਰੂਨੀ ਅਤੇ ਬਾਹਰੀ ਨਿਵੇਸ਼ ਨੂੰ ਵਧਾਉਣ ਲਈ ਖੇਤਰੀ ਸਮੂਹਾਂ ਨੂੰ ਜ਼ਿਆਦਾ ਨਿਵੇਸ਼ਕ ਅਨੁਕੂਲ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸੀਟੀਆਈਐੱਲ ਦੇ ਪ੍ਰਮੁੱਖ ਪ੍ਰੋਫੈਸਰ ਜੇਮਸ ਨੇਦੁਮਪਾਰਾ ਨੇ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਇੱਕ ਰਿਪੋਰਟ ਪੇਸ਼ ਕੀਤੀ।

 

************

ਏਡੀ/ਵੀਐੱਨ




(Release ID: 1947419) Visitor Counter : 115


Read this release in: Telugu , English , Urdu , Hindi , Tamil