ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਹੱਥ ਨਾਲ ਮੈਲਾ ਢੋਣ ਦੀ ਪ੍ਰਥਾ ਨੂੰ ਖਤਮ ਕਰਨ ਲਈ ਰੋਬੋਟ ‘ਬੈਂਡਿਕੂਟ’ ('BANDICOOT') ਟੈਕਨੋਲੋਜੀ
Posted On:
09 AUG 2023 4:07PM by PIB Chandigarh
ਬੈਂਡਿਕੂਟ ਜਿਹੇ ਉਤਪਾਦ ਜਿਸ ਜ਼ਰੂਰਤ ਨੂੰ ਪੂਰਾ ਕਰਦੇ ਹਨ ਉਹ ਮੈਨਹੋਲ ਦੇ ਤਲ ‘ਤੇ ਜਮ੍ਹਾਂ ਤਲਛਟ ਨੂੰ ਹਟਾਉਣ ਤੱਕ ਸੀਮਿਤ ਹੈ, ਜਿਸ ਦੇ ਕਾਰਨ ਸੀਵਰ ਬੰਦ ਹੋ ਸਕਦਾ ਹੈ ਅਤੇ ਉੱਪਰ ਤੋਂ ਵਹਿਣ ਲੱਗਦਾ ਹੈ। ਫਿਰ ਸਥਾਨਕ ਸੰਸਥਾਵਾਂ ਨੂੰ ਉਪਯੁਕਤ ਮੈਨਹੋਲ ਡੀ-ਗ੍ਰਿਟਿੰਗ ਮਸ਼ੀਨਾਂ ਖਰੀਦਣ ਦੀ ਸਲਾਹ ਦਿੱਤੀ ਗਈ ਹੈ, ਜਿਨ੍ਹਾਂ ਨੂੰ ਮੈਨਹੋਲ ਵਿੱਚ ਪ੍ਰਵੇਸ਼ ਕੀਤੇ ਬਿਨਾ ਸੰਚਾਲਿਤ ਕੀਤਾ ਜਾ ਸਕਦਾ ਹੈ ਅਤੇ ਸਮੇਂ-ਸਮੇਂ ‘ਤੇ ਸਫਾਈ ਦੀ ਉਚਿਤ ਵਿਵਸਥਾ ਵੀ ਕੀਤੀ ਜਾ ਸਕਦੀ ਹੈ। ਸਮੇਂ-ਸਮੇਂ ‘ਤੇ ਕੀਤੀ ਜਾਣ ਵਾਲੀ ਡੀ- ਬਿਟਿੰਗ ਦੇ ਨਾਲ-ਨਾਲ ਮੈਨਹੋਲ ਦੀ ਐਮਰਜੈਂਸੀ ਡੀ-ਗ੍ਰਿਟਿੰਗ ਦੀ ਜ਼ਰੂਰਤ ਨੂੰ ਸਥਾਨਕ ਰੂਪ ਨਾਲ ਅਸਾਨੀ ਨਾਲ ਤਿਆਰ ਸਰਲ ਮਸ਼ੀਨਾਂ ਦਾ ਇਸਤੇਮਾਲ ਕਰਕੇ ਵੀ ਪੂਰਾ ਕੀਤਾ ਜਾ ਸਕਦਾ ਹੈ। ਇਹ ਮਸ਼ੀਨਾਂ ਬਿਹਤਰ ਨਾ ਸਹੀ ਪਰ ਸਫਾਈ ਕਰਮਚਾਰੀਆਂ ਲਈ ਸੁਰੱਖਿਆ ਦਾ ਇੱਕ ਸਮਾਨ ਪੱਧਰ ਸੁਨਿਸ਼ਚਿਤ ਕਰੇਗੀ।
ਸ਼ਹਿਰਾਂ ਨੂੰ ਆਪਣੇ ਮੈਨਹੋਲ ਅਤੇ ਸੀਵਰਾਂ ਦੇ ਪ੍ਰਬੰਧਨ ਲਈ ਸਰਲ ਲਾਗਤ ਪ੍ਰਭਾਵੀ ਮਕੈਨੀਕਲ ਉਤਪਾਦ ਉਪਯੋਗ ਕਰਨ ਦੀ ਸਲਾਹ ਦਿੱਤੀ ਗਈ ਹੈ ।
ਐੱਮਐੱਸ ਐਕਟ, 2013 ਦੀ ਧਾਰਾ 33 ਦੇ ਅਨੁਸਾਰ, ਹਰੇਕ ਸਥਾਨਕ ਅਥਾਰਿਟੀ ਅਤੇ ਹੋਰ ਏਜੰਸੀ ਦੁਆਰਾ ਸੀਵਰਾਂ ਅਤੇ ਸੈਪਟਿਕ ਟੈਂਕਾਂ ਦੀ ਸਵੱਛਤਾ ਲਈ ਉੱਚਿਤ ਟੈਕਨੋਲੋਜੀ ਉਪਕਰਣ ਦਾ ਉਪਯੋਗ ਕੀਤੇ ਜਾਣ ਦੀ ਉਮੀਦ ਹੈ। ਸਰਕਾਰ ਨੂੰ ਵਿੱਤੀ ਸਹਾਇਤਾ, ਪ੍ਰੋਤਸਾਹਨਾਂ ਅਤੇ ਹੋਰ ਸੁਵਿਧਾਵਾਂ ਦੇ ਰਾਹੀਂ ਆਧੁਨਿਕ ਟੈਕਨੋਲੋਜੀ ਦੇ ਪ੍ਰਯੋਗ ਨੂੰ ਪ੍ਰੋਮੋਟ ਕਰਨਾ ਹੋਵੇਗਾ।
ਹੱਥ ਨਾਲ ਮੈਲਾ ਚੁੱਕਣ ਵਾਲੇ ਕਰਮੀਆਂ ਦੇ ਰੂਪ ਵਿੱਚ ਰੁਜ਼ਗਾਰ ਦੀ ਮਨਾਹੀ ਅਤੇ ਉਨ੍ਹਾਂ ਦਾ ਪੁਨਰਵਾਸ ਨਿਯਮ, 2013 (ਐੱਮਐੱਸ ਨਿਯਮ, 2013)” ਦੇ ਅਨੁਸਾਰ ਸਿਧਾਂਤਾਂ ਦੁਆਰਾ ਸੁਰੱਖਿਆ ਗੀਅਰ, ਉਪਕਰਣ ਉਪਲੱਬਧ ਕਰਵਾਉਣਾ ਅਤੇ ਨਿਯਮ ਵਿੱਚ ਨਿਰਧਾਰਿਤ ਸੁਰੱਖਿਆ ਸਾਵਧਾਨੀਆਂ ਦਾ ਅਨੁਪਾਲਨ ਸੁਨਿਸ਼ਚਿਤ ਕੀਤਾ ਜਾਣਾ ਜ਼ਰੂਰੀ ਹੈ।
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਸੀਵਰਾਂ ਅਤੇ ਸੈਪਟਿਕ ਟੈਂਕਾਂ ਦੀ ਸਵੱਛਤਾ ਲਈ ਮਾਨਕ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ ਹੈ। ਇਸ ਦੇ ਇਲਾਵਾ, ਨਿਮਨਲਿਖਿਤ ਸੁਨਿਸ਼ਚਿਤ ਕਰਨ ਦੇ ਲਈ ਨਮਸਤੇ ਸਕੀਮ ਦੇਸ਼ ਦੇ ਸਾਰੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਵਿੱਚ ਲਾਗੂਕਰਣ ਕੀਤੀ ਜਾ ਰਹੀ ਹੈ
-
ਭਾਰਤ ਵਿੱਚ ਸਵੱਛਤਾ ਕਾਰਜ ਵਿੱਚ ਜ਼ੀਰੋ ਮੌਤ ਦਰ।
-
ਸੰਪੂਰਨ ਸਵੱਛਤਾ ਕਾਰਜ ਕੁਸ਼ਲ ਕਰਮਚਾਰੀਆਂ ਦੁਆਰਾ ਕੀਤਾ ਜਾਣਾ ਹੈ।
-
ਕੋਈ ਵੀ ਸਫਾਈ ਕਰਮਚਾਰੀ ਮਾਨਵ ਮਲ ਦੇ ਪ੍ਰਤੱਖ ਸੰਪਰਕ ਵਿੱਚ ਨਹੀਂ ਆਉਣਾ ਚਾਹੀਦਾ ਹੈ।
-
ਰਜਿਸਟਰਡ ਤੇ ਕੁਸ਼ਲ ਸਵੱਛਤਾ ਕਰਮਚਾਰੀਆਂ ਤੋਂ ਸੇਵਾਵਾਂ ਦੀ ਚਾਹਤ ਰੱਖਣ ਵਾਲੇ ਸਵੱਛਤਾ ਦੇ ਇੱਛੁਕ (ਵਿਅਕਤੀਆਂ ਅਤੇ ਸੰਸਥਾਨ) ਲੋਕਾਂ ਦੇ ਮੱਧ ਜਾਗਰੂਕਤਾ ਦਾ ਸੰਵਰਧਨ ਕਰਨਾ।
-
ਰਜਿਸਟਰਡ ਸਫਾਈ ਸੇਵਾਵਾਂ ਦੀ ਸੁਰੱਖਿਅਤ ਵੰਡ ਨੂੰ ਸੁਨਿਸ਼ਚਿਤ ਕਰਨ ਲਈ ਐਮਰਜੈਂਸੀ ਰਿਸਪੌਂਸ ਸੈਨੀਟੇਸ਼ਨ ਯੂਨਿਟ (ਈਆਰਐੱਸਯੂ) ਦਾ ਸ਼ੁੱਧੀਕਰਨ ਅਤੇ ਸਮਰੱਥਾ ਨਿਰਮਾਣ।
-
ਸਫਾਈ ਉਦਮ ਚਲਾਉਣ ਅਤੇ ਮਸ਼ੀਨਾਂ ਦੀ ਉਪਲਬਧਤਾ ਰਾਹੀਂ ਸਫਾਈ ਕੰਮਾਂ ਦੇ ਮਸ਼ੀਨੀਕਰਣ ਨੂੰ ਪ੍ਰੋਤਸਾਹਿਤ ਕਰਨ ਲਈ ਸਫਾਈ ਕਰਮਚਾਰੀਆਂ ਦਾ ਸਸ਼ਕਤੀਕਰਣ ।
ਇਹ ਸਕੀਮ ਮਸ਼ੀਨੀ ਉਪਕਰਣਾਂ ਦੇ ਨਾਲ ਸੁਰੱਖਿਅਤ ਸਫਾਈ ਸੁਨਿਸ਼ਚਿਤ ਕਰਨ ਅਤੇ ਸੀਵਰਾਂ ਅਤੇ ਸੈਪਟਿਕ ਟੈਂਕ ਸਫਾਈ ਕਰਮਚਾਰੀਆਂ ਦੀ ਗਰਿਮਾ ਵਿੱਚ ਵਾਧਾ ਕਰਨ ਲਈ ਸੀਵਰ ਅਤੇ ਸੈਪਟਿਕ ਟੈਂਕ ਕਰਮਚਾਰੀਆਂ ਨੂੰ ਕਿੱਤਾਮੁਖੀ ਟ੍ਰੇਨਿੰਗ, ਸੁਰੱਖਿਆ ਗੀਅਰ ਅਤੇ ਏਬੀ-ਪੀਐੱਮਜੇਏਵਾਈ ਦੇ ਤਹਿਤ ਸਿਹਤ ਬੀਮਾ ਉਪਲੱਬਧ ਕਰਵਾ ਕੇ ਉਨ੍ਹਾਂ ਦੇ ਗਿਆਨ ਤੇ ਕੌਸ਼ਲ ਨੂੰ ਵੀ ਵਧਾਉਂਦੀਆਂ ਹਨ ।
ਇਹ ਜਾਣਕਾਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
*****
ਐੱਮਜੀ/ਪੀਡੀ
(Release ID: 1947413)
Visitor Counter : 97