ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ (ਡੀਓਪੀਪੀਡਬਲਿਊ) ਨੇ ਕੇਂਦਰ ਸਰਕਾਰ ਦੇ 70 ਲੱਖ ਪੈਨਸ਼ਨਭੋਗੀਆਂ ਨੂੰ ਲਾਭ ਪਹੁੰਚਾਉਣ ਲਈ ਨਵੰਬਰ, 2023 ਵਿੱਚ ਆਯੋਜਿਤ ਹੋਣ ਵਾਲੇ ਰਾਸ਼ਟਰਵਿਆਪੀ ਡਿਜੀਟਲ ਜੀਵਨ ਪ੍ਰਮਾਣ-ਪੱਤਰ ਮੁਹਿੰਮ 2.0 ਲਈ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ


ਪੈਨਸ਼ਨਭੋਗੀਆਂ ਦੁਆਰਾ ਡਿਜੀਟਲ ਜੀਵਨ ਪ੍ਰਮਾਣ-ਪੱਤਰ ਜਮ੍ਹਾਂ ਕਰਵਾਉਣ ਲਈ ‘ਫੇਸ ਔਥੈਂਟੀਕੇਸ਼ਨ ਟੈਕਨੋਲੋਜੀ’ ਦਾ ਉਪਯੋਗ ਕੀਤਾ ਜਾਵੇਗਾ

ਰਾਸ਼ਟਰਵਿਆਪੀ ਡਿਜੀਟਲ ਜੀਵਨ ਪ੍ਰਮਾਣ-ਪੱਤਰ ਮੁਹਿੰਮ 2.0 ਸਾਰੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 100 ਸ਼ਹਿਰਾਂ ਵਿੱਚ ਆਯੋਜਿਤ ਕੀਤੀ ਜਾਵੇਗੀ

Posted On: 09 AUG 2023 6:03PM by PIB Chandigarh

ਪੈਨਸ਼ਨਭੋਗੀਆਂ ਦੁਆਰਾ ਹਰ ਵਰ੍ਹੇ ਨਵੰਬਰ ਦੇ ਮਹੀਨੇ ਵਿੱਚ (80 ਵਰ੍ਹਿਆਂ ਅਤੇ ਉਸ ਤੋਂ ਵੱਧ ਉਮਰ ਦੇ ਪੈਨਸ਼ਨਭੋਗੀਆਂ ਲਈ ਅਕਤੂਬਰ ਦੇ ਮਹੀਨੇ ਵਿੱਚ ਆਪਣੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦੇ ਵਿਸ਼ੇਸ਼ ਪ੍ਰਾਵਧਾਨ ਦੇ ਨਾਲ) ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਇੱਕ ਮਹੱਤਵਪੂਰਨ ਗਤੀਵਿਧੀ ਹੈ ਤਾਕਿ ਉਨ੍ਹਾਂ ਦੀ ਪੈਨਸ਼ਨ ਦੀ ਨਿਰੰਤਰਤਾ ਸੁਨਿਸ਼ਚਿਤ ਹੋ ਸਕੇ।

 

ਕੇਂਦਰ ਸਰਕਾਰ ਦੇ ਪੈਨਸ਼ਨਭੋਗੀਆਂ ਦੇ ‘ਈਜ਼ ਆਵ੍ ਲਿਵਿੰਗ’ ਨੂੰ ਬਿਹਤਰ ਬਣਾਉਣ ਲਈ, ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਡਿਜੀਟਲ ਜੀਵਨ ਪ੍ਰਮਾਣ ਪੱਤਰ (ਡੀਐੱਲਸੀ) ਯਾਨੀ ਜੀਵਨ ਪ੍ਰਮਾਣ ਨੂੰ ਵੱਡੇ ਪੈਮਾਨੇ ‘ਤੇ ਹੁਲਾਰਾ ਦੇ ਰਿਹਾ ਹੈ। ਸ਼ੁਰੂ ਵਿੱਚ ਬਾਇਓਮੀਟ੍ਰਿਕਸ ਦਾ ਉਪਯੋਗ ਕਰਕੇ ਡੀਐੱਲਸੀ ਜਮ੍ਹਾਂ ਕਰਵਾਉਣਾ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਫੇਸ ਔਥੈਂਟੀਕੇਸ਼ਨ ਟੈਕਨੋਲੋਜੀ ਸਿਸਟਮ ਵਿਕਸਿਤ ਕੀਤਾ, ਜਿਸ ਦੇ ਦੁਆਰਾ ਐਂਡ੍ਰੋਇਡ ਅਧਾਰਿਤ ਸਮਾਰਟ ਫੋਨ ਨਾਲ ਜੀਵਨ ਪ੍ਰਮਾਣ ਪੱਤਰ ਭੇਜਣਾ ਸੰਭਵ ਹੋਇਆ ਹੈ। ਇਸ ਸੁਵਿਧਾ ਦੇ ਅਨੁਸਾਰ, ਕਿਸੇ ਵਿਅਕਤੀ ਦੀ ਪਹਿਚਾਣ ਚਿਹਰਾ ਪਹਿਚਾਣਨ ਦੀ ਤਕਨੀਕ ਦੇ ਜ਼ਰੀਏ ਕੀਤੀ ਜਾਂਦੀ ਹੈ ਅਤੇ ਡੀਐੱਲਸੀ ਸਿਰਜਿਤ ਹੁੰਦਾ ਹੈ। ਇਹ ਮਹੱਤਵਪੂਰਨ ਟੈਕਨੋਲੋਜੀ ਨਵੰਬਰ 2021 ਵਿੱਚ ਲਾਂਚ ਕੀਤੀ ਗਈ ਹੈ ਜਿਸ ਨੇ ਪੈਨਸ਼ਨਭੋਗੀਆਂ ਦੀ ਬਾਹਰੀ ਬਾਇਓਮੀਟ੍ਰਿਕ ਉਪਕਰਣਾਂ ‘ਤੇ ਨਿਰਭਰਤਾ ਨੂੰ ਘੱਟ ਕਰ ਦਿੱਤਾ ਹੈ ਅਤੇ ਸਮਾਰਟਫੋਨ-ਅਧਾਰਿਤ ਤਕਨੀਕ ਦਾ ਲਾਭ ਲੈ ਕੇ ਇਸ ਪ੍ਰਕਿਰਿਆ ਨੂੰ ਜਨਤਾ ਲਈ ਅਧਿਕ ਸੁਲਭ ਅਤੇ ਕਿਫਾਇਤੀ ਬਣਾ ਦਿੱਤਾ ਹੈ।

ਡਿਜੀਟਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਲਈ ਡੀਐੱਲਸੀ/ਫੇਸ ਔਥੈਂਟੀਕੇਸ਼ਨ ਤਕਨੀਕ ਦੇ ਉਪਯੋਗ ਲਈ ਕੇਂਦਰ ਸਰਕਾਰ ਦੇ ਸਾਰੇ ਪੈਨਸ਼ਨਭੋਗੀਆਂ ਦੇ ਨਾਲ-ਨਾਲ ਪੈਨਸ਼ਨ ਵੰਡ ਅਥਾਰਿਟੀਆਂ ਦੇ ਦਰਮਿਆਨ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ, ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਨੇ ਨਵੰਬਰ 2022 ਦੇ ਮਹੀਨੇ ਵਿੱਚ 37 ਸ਼ਹਿਰਾਂ ਵਿੱਚ ਇੱਕ ਰਾਸ਼ਟਰਵਿਆਪੀ ਮੁਹਿੰਮ ਸ਼ੁਰੂ ਕੀਤੀ ਸੀ। ਇਹ ਮੁਹਿੰਮ ਬਹੁਤ ਸਫ਼ਲ ਰਹੀ ਅਤੇ ਕੇਂਦਰ ਸਰਕਾਰ ਦੇ ਪੈਨਸ਼ਨਭੋਗੀਆਂ ਨੂੰ 35 ਲੱਖ ਤੋਂ ਵੱਧ ਡੀਐੱਲਸੀ ਜਾਰੀ ਕੀਤੇ ਗਏ।

ਇਸੇ ਤਰ੍ਹਾਂ ਦੀ ਇੱਕ ਮੁਹਿੰਮ ਹੁਣ 50 ਲੱਖ ਤੋਂ ਵੱਧ ਪੈਨਸ਼ਨਭੋਗੀਆਂ ਨੂੰ ਲਕਸ਼ਿਤ ਕਰਨ ਲਈ 1 ਤੋਂ 30 ਨਵੰਬਰ, 2023 ਤੱਕ ਦੇਸ਼ ਦੇ 100 ਸ਼ਹਿਰਾਂ ਵਿੱਚ ਆਯੋਜਿਤ ਕੀਤੀ ਜਾਵੇਗੀ। ਇਸ ਮੁਹਿੰਮ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਅਤੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੇ ਡਿਜੀਟਲ ਤਰੀਕਿਆਂ ਦਾ ਪੂਰਾ ਲਾਭ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਪੈਨਸ਼ਨਭੋਗੀਆਂ ਤੱਕ ਪਹੁੰਚਾਉਣ ਅਤੇ ਬਹੁਤ ਸੀਨੀਅਰ/ਬਿਮਾਰ/ਅਸਮਰੱਥ ਪੈਨਸ਼ਨਧਾਰਕਾਂ ਨੂੰ ਜੀਵਨ ਪ੍ਰਮਾਣ ਪੱਤਰ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਵਿਆਪਕ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ, ਪੈਨਸ਼ਨ ਦੀ ਵੰਡ ਕਰਨ ਵਾਲੇ ਬੈਂਕਾਂ ਅਤੇ ਪੈਨਸ਼ਨਭੋਗੀ ਸੰਘਾਂ ਦੇ ਸਾਰੇ ਹਿਤਧਾਰਕਾਂ ਦੀਆਂ ਭੂਮਿਕਾਵਾਂ/ਜ਼ਿੰਮੇਦਾਰੀਆਂ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਮੁਹਿੰਮ ਦੇ ਲਈ ਹਿਤਧਾਰਕਾਂ ਦੁਆਰਾ ਨੋਡਲ ਅਫ਼ਸਰਾਂ ਦਾ ਨਾਮਾਂਕਨ, ਦਫ਼ਤਰਾਂ ਅਤੇ ਬੈਂਕ ਸ਼ਾਖਾਵਾਂ/ਏਟੀਐੱਮ ਵਿੱਚ ਰਣਨੀਤਕ ਤੌਰ ‘ਤੇ ਲਗਾਏ ਗਏ ਬੈਨਰ/ਪੋਸਟਰਾਂ ਦੇ ਜ਼ਰੀਏ ਡੀਐੱਲਸੀ-ਫੇਸ ਔਥੈਂਟੀਕੇਸ਼ਨ ਤਕਨੀਕ ਬਾਰੇ ਜਾਗਰੂਕਤਾ ਫੈਲਾਉਣਾ/ਉਚਿਤ ਪ੍ਰਚਾਰ ਕਰਨਾ ਅਤੇ ਜਿੱਥੇ ਤੱਕ ਹੋ ਸਕੇ ਡੀਐੱਲਸੀ/ਫੇਸ ਔਥੈਂਟੀਕੇਸ਼ਨ ਤਕਨੀਕ ਦਾ ਉਪਯੋਗ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਜਿੱਥੋਂ ਤੱਕ ਸੰਭਵ ਹੋ ਸਕੇ ਡੋਰਸਟੈੱਪ ਬੈਂਕਿੰਗ ਸੇਵਾਵਾਂ ਦਾ ਲਾਭ ਲਿਆ ਜਾਂਦਾ ਹੈ। ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਸਮਰਪਿਤ ਕਰਮਚਾਰੀਆਂ ਨੂੰ ਐਂਡ੍ਰੋਇਡ ਫੋਨ ਨਾਲ ਲੈਸ ਕੀਤਾ ਜਾਂਦਾ ਹੈ, ਤਾਕਿ ਜਦੋਂ ਪੈਨਸ਼ਨਭੋਗੀ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਲਈ ਸ਼ਾਖਾ ਵਿੱਚ ਆਉਣ ਤਾਂ ਇਸ ਟੈਕਨੋਲੋਜੀ ਦਾ ਉਪਯੋਗ ਕੀਤਾ ਜਾ ਸਕੇ। ਪੈਨਸ਼ਨਭੋਗੀਆਂ ਨੂੰ ਬਿਨਾ ਕਿਸੇ ਦੇਰੀ ਦੇ ਆਪਣੇ ਡੀਐੱਲਸੀ ਜਮ੍ਹਾਂ ਕਰਨ ਵਿੱਚ ਸਮਰੱਥ ਬਣਾਉਣ ਲਈ ਕੈਂਪਾਂ ਦਾ ਆਯੋਜਨ ਅਤੇ ਬਿਸਤਰ ‘ਤੇ ਲੇਟੇ ਪੈਨਸ਼ਨਭੋਗੀਆਂ ਦੇ ਮਾਮਲੇ ਵਿੱਚ ਉਨ੍ਹਾਂ ਦੇ ਘਰ ਦਾ ਦੌਰਾ ਕਰਨਾ ਵੀ ਸ਼ਾਮਲ ਹਨ।

ਇਸ ਤੋਂ ਇਲਾਵਾ ਪੈਨਸ਼ਨਭੋਗੀ ਭਲਾਈ ਸੰਘਾਂ ਨੂੰ ਵੀ ਡੀਐੱਲਸੀ ਜਮ੍ਹਾਂ ਕਰਨ ਲਈ ਪੈਨਸ਼ਨਭੋਗੀਆਂ ਲਈ ਕੈਂਪ ਆਯੋਜਿਤ ਕਰਨ ਲਈ ਸੰਵੇਦਨਸ਼ੀਲ ਬਣਾਇਆ ਗਿਆ ਹੈ। ਵਿਭਾਗ ਦੀਆਂ ਟੀਮਾਂ ਪੂਰੇ ਦੇਸ਼ ਵਿੱਚ ਵਿਭਿੰਨ ਸਥਾਨਾਂ ਦਾ ਦੌਰਾ ਕਰਨਗੀਆਂ, ਤਾਕਿ ਪੈਨਸ਼ਨਭੋਗੀਆਂ ਨੂੰ ਆਪਣੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਲਈ ਵਿਭਿੰਨ ਡਿਜੀਟਲ ਤਰੀਕਿਆਂ ਦੇ ਉਪਯੋਗ ਵਿੱਚ ਸਹਾਇਤਾ ਪ੍ਰਦਾਨ ਕੀਤਾ ਜਾ ਸਕੇ। ਟਵਿੱਟਰ, ਫੇਸਬੁੱਕ ਅਤੇ ਯੂਟਿਊਬ ‘ਤੇ ਵੀਡੀਓ ਦਾ ਉਪਯੋਗ ਕਰਦੇ ਹੋਏ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਇਸ ਬਾਰੇ ਉਚਿਤ ਪ੍ਰਚਾਰ ਕੀਤਾ ਜਾਵੇਗਾ।

 

********

ਐੱਸਐੱਨਸੀ/ਪੀਕੇ


(Release ID: 1947407)