ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਔਰੋਵਿਲੇ (Auroville) ਵਿੱਚ ‘ਐਸਪਾਇਰਿੰਗ ਫੌਰ ਸੁਪਰ ਮਾਈਂਡ ਇਨ ਦਿ ਸਿਟੀ ਆਵ੍ ਇੰਵਾਲਵਿੰਗ ਕੌਂਸ਼ੀਅਸਨੈੱਸ ਵਿਸ਼ੇ ‘ਤੇ ਸੰਮੇਲਨ ਦਾ ਉਦਘਾਟਨ ਕੀਤਾ

Posted On: 08 AUG 2023 6:13PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (8 ਅਗਸਤ, 2023) ਔਰੋਵਿਲੇ (Auroville) ਵਿੱਚ ‘ਐਸਪਾਇਰਿੰਗ ਫੌਰ ਸੁਪਰ ਮਾਈਂਡ ਇਨ ਦਿ ਸਿਟੀ ਆਵ੍ ਇੰਵਾਲਵਿੰਗ ਕੌਂਸ਼ੀਅਸਨੈੱਸ ਵਿਸ਼ੇ ‘ਤੇ ਇੱਕ ਸੰਮੇਲਨ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਮਾਤ੍ਰਮੰਦਿਰ ਅਤੇ ਔਰੋਵਿਲੇ ਵਿੱਚ ਇੱਕ ਨਾਗਰਿਕ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸ੍ਰੀ ਅਰਬਿੰਦੋ ਦਾ ਮੰਨਣਾ ਸੀ ਕਿ ਸੁਪਰ ਮਾਈਂਡ ਮਨੁੱਖੀ ਹੋਂਦ ਨੂੰ ਅਧਿਆਤਮਿਕ ਹੋਂਦ ਵਿੱਚ ਬਦਲ ਸਕਦਾ ਹੈ। ਉਨ੍ਹਾਂ ਨੇ ਇਹ ਦਰਸ਼ਨ ਦਿੱਤਾ ਕਿ ਅਤਿਮਾਨਸਿਕ ਚੇਤਨਾ ਵਿੱਚ ਇਸ ਭੌਤਿਕ ਜਗਤ ਨੂੰ ਦਿਵਯ ਬਣਾਉਣ ਦੀ ਸ਼ਕਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿੱਚੋਂ ਹਰੇਕ ਲਈ ਦਿਵਯਤਾ ਦਾ ਇੱਕ ਵੱਖਰਾ ਅਰਥ ਅਤੇ ਪਰਿਭਾਸ਼ਾ ਹੈ। ਲੇਕਿਨ ਇੱਕ ਗੱਲ ਆਮ ਹੈ। ਜੋ ਦਿਵਯ ਹੈ ਉਸ ਨੂੰ ਭੌਤਿਕ ਤੋਂ ਉੱਪਰ ਅਤੇ ਮੂਰਤ ਤੋਂ ਪਰੇ ਹੋਣਾ ਹੋਵੇਗਾ। ਦਿਵਯ ਮਨ ਇੱਕ ਸ਼ੁੱਧ ਮਨ ਹੈ। ਇਹ ਆਪਣੇ ਆਪ ਤੋਂ ਉੱਪਰ ਹੈ। ਇਹ ਸਭ ਦੀ ਉਨਤੀ, ਏਕਤਾ ਅਤੇ ਵਿਕਾਸ ਬਾਰੇ ਸੋਚਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਮਨ ਦੀ ਅਧਿਆਤਮਿਕ ਜਾਗ੍ਰਤੀ ਇੱਕ ਸਧਾਰਣ ਪ੍ਰਾਣੀ ਨੂੰ ਸਚੇਤਨ ਪ੍ਰਾਣੀ ਵਿੱਚ ਬਦਲ ਸਕਦੀ ਹੈ। ਇਹ ਜਾਗ੍ਰਤੀ ਹੀ ਹੈ ਜੋ ਵਿਅਕਤੀਆਂ, ਸੰਗਠਨਾਂ, ਦੇਸ਼ਾਂ ਅਤੇ ਦੁਨੀਆ ਨੂੰ ਬਦਲ ਸਕਦੀ ਹੈ। ਜਦੋਂ ਜਾਗ੍ਰਿਤ ਦਿਮਾਗ ਇੱਕਠਿਆਂ ਆਉਂਦੇ ਹਨ ਅਤੇ ਸਧਾਰਣ ਲਕਸ਼ਾਂ ਦੀ ਦਿਸ਼ਾ ਵਿੱਚ ਕੰਮ ਕਰਦੇ ਹਨ, ਤਾਂ ਕਲਪਨਾਯੋਗ ਪਰਿਣਾਮ ਪ੍ਰਾਪਤ ਕੀਤੇ ਜਾ ਸਕਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਮਹਾਰਿਸ਼ੀ ਅਰਬਿੰਦੋ ਦੁਆਰਾ ਪ੍ਰਤੀਪਾਦਿਤ ਬ੍ਰਹਿਮੰਡ ਦੀ ਸੱਤਾ ਦਾ ਵਿਚਾਰ ਉਨ੍ਹਾਂ ਸਮੱਸਿਆਵਾਂ ਦੇ ਲਈ ਬਹੁਤ ਪ੍ਰਾਸੰਗਿਕ ਹੈ ਜਿਨ੍ਹਾਂ ਦਾ ਦੁਨੀਆ ਸਾਹਮਣਾ ਕਰ ਰਹੀ ਹੈ। ਬ੍ਰਹਿਮੰਡ ਦੀ ਚੇਤਨਾ ਦੀ ਧਾਰਨਾ ਨੂੰ ਸਮਝਣ ਅਤੇ ਅਪਣਾਉਣ ਨਾਲ ਹੀ ਅੱਜ ਦੁਨੀਆ ਦੇ ਸਾਹਮਣੇ ਆਉਣ ਵਾਲੇ ਕਈ ਮੁੱਦਿਆਂ ਨੂੰ ਤਾਲਮੇਲ ਦੇ ਨਾਲ ਹਲ ਕੀਤਾ ਜਾ ਸਕਦਾ ਹੈ। ਸਰਬਉੱਚ ਸੱਤਾ ਅਤੇ ਬ੍ਰਹਿਮੰਡੀ ਮਨ ਦੀਆਂ ਧਾਰਨਾਵਾਂ ਜੀਵਨ ਦੇ ਅੰਤਿਮ ਉਦੇਸ਼ ਦੀ ਪ੍ਰਾਪਤੀ ਵੱਲ ਲੈ ਜਾਂਦੀਆਂ ਹਨ। ਇਹ ਆਦਰਸ਼ ਦੁਨੀਆ ਨੂੰ ਜੀਣ ਲਈ ਇੱਕ ਤਾਲਮੇਲਪੂਰਨ ਅਤੇ ਸ਼ਾਂਤੀਪੂਰਣ ਸਥਾਨ ਬਣਾਉਣ ਵਿੱਚ ਮਦਦ ਕਰ ਸਕਦੇ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਔਰੋਵਿਲੇ ਇੱਕ ਅਜਿਹਾ ਸਥਾਨ ਹੈ ਜਿੱਥੇ ਮਨੁੱਖੀ ਮਨ ਚੇਤਨਾ ਪ੍ਰਾਪਤ ਕਰਨ ਦੇ ਵੱਡੇ ਉਦੇਸ਼ ਦੇ ਲਈ ਖੋਜ ਕਰਦਾ ਹੈ, ਵਿਕਸਿਤ ਹੁੰਦਾ ਹੈ ਅਤੇ ਬੇਮਿਸਾਲ ਚੇਤਨਾ ਪ੍ਰਾਪਤ ਕਰਨ ਦੇ ਵੱਡੇ ਲਕਸ਼ ਨੂੰ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਦਾ ਹੈ। ਇਹ ਸਾਰੇ ਮਨੁੱਖਾਂ ਦੇ ਵਿਕਾਸ ਨੂੰ ਹੁਲਾਰਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਆਲਮੀ ਚੁਣੌਤੀਆਂ ਦਾ ਸਥਾਈ ਹਲ ਪ੍ਰਦਾਨ ਕਰਨ ਵਿੱਚ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ ਹੈ। ਔਰੋਵਿਲੇ ਸਮੁਦਾਏ ਇਸ ਪ੍ਰਯਾਸ ਵਿੱਚ ਇੱਕ ਵੱਡਾ ਯੋਗਦਾਨ ਦੇ ਸਕਦਾ ਹੈ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕ੍ਰਿਪਾ ਕਰਕੇ ਇੱਥੇ ਕਲਿੱਕ ਕਰੋ

*****

ਡੀਐੱਸ/ਬੀਐੱਮ


(Release ID: 1947063)