ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਭਾਰਤ ਦੀ ਪ੍ਰਧਾਨਗੀ ਵਿੱਚ ਤੀਸਰੀ ਜੀ20 ਐਂਟੀ-ਕ੍ਰਪਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਅਤੇ ਜੀ20 ਭ੍ਰਿਸ਼ਟਾਚਾਰ ਵਿਰੋਧੀ ਮੰਤਰੀ ਪੱਧਰੀ ਮੀਟਿੰਗ 9 ਤੋਂ 11 ਅਗਸਤ, 2023 ਤੱਕ ਕੋਲਕਾਤਾ ਵਿੱਚ ਆਯੋਜਿਤ ਕੀਤੀ ਜਾਵੇਗੀ
ਜੀ20 ਮੈਂਬਰਾਂ, 10 ਬੁਲਾਰੇ ਦੇਸ਼ਾਂ ਅਤੇ ਵਿਭਿੰਨ ਅੰਤਰਰਾਸ਼ਟਰੀ ਸੰਗਠਨਾਂ ਦੇ 154 ਤੋਂ ਵੱਧ ਪ੍ਰਤੀਨਿਧੀ ਮੀਟਿੰਗ ਵਿੱਚ ਹਿੱਸਾ ਲੈਣਗੇ
Posted On:
08 AUG 2023 4:28PM by PIB Chandigarh
ਭਾਰਤ ਦੀ ਪ੍ਰਧਾਨਗੀ ਵਿੱਚ ਜੀ20 ਐਂਟੀ-ਕ੍ਰਪਸ਼ਨ ਵਰਕਿੰਗ ਗਰੁੱਪ (ਏਸੀਡਬਲਿਊਜੀ) ਦੀ ਤੀਸਰੀ ਅਤੇ ਅੰਤਿਮ ਮੀਟਿੰਗ 9 ਤੋਂ 11 ਅਗਸਤ, 2023 ਤੱਕ ਕੋਲਕਾਤਾ ਵਿੱਚ ਆਯੋਜਿਤ ਹੋਵੇਗੀ। ਜੀ20 ਮੈਂਬਰਾਂ, 10 ਬੁਲਾਰੇ ਦੇਸ਼ਾਂ ਅਤੇ ਵਿਭਿੰਨ ਅੰਤਰਰਾਸ਼ਟਰੀ ਸੰਗਠਨਾਂ ਦੇ 154 ਤੋਂ ਵੱਧ ਪ੍ਰਤੀਨਿਧੀ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ 12 ਅਗਸਤ 2023 ਨੂੰ ਜੀ20 ਦੀ ਭ੍ਰਿਸ਼ਟਾਚਾਰ ਵਿਰੋਧੀ ਮੰਤਰੀ ਪੱਧਰੀ ਮੀਟਿੰਗ ਆਯੋਜਿਤ ਕੀਤੀ ਜਾਵੇਗੀ, ਜਿਸ ਦੀ ਪ੍ਰਧਾਨਗੀ ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ, ਪਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਕਰਨਗੇ। ਇਹ ਜੀ20 ਏਸੀਡਬਲਿਊਜੀ ਦੀ ਦੂਸਰੀ ਮੰਤਰੀ ਪੱਧਰੀ ਮੀਟਿੰਗ ਅਤੇ ਏਸੀਡਬਲਿਊਜੀ ਮੰਤਰੀ ਪੱਧਰੀ ਮੀਟਿੰਗ ਹੋਵੇਗੀ। ਮੰਤਰੀ ਪੱਧਰ ‘ਤੇ ਹੋਣ ਵਾਲੇ ਵਿਚਾਰ-ਵਟਾਂਦਰੇ ਨਾਲ ਭ੍ਰਿਸ਼ਟਾਚਾਰ ਦਾ ਮੁਕਾਬਲਾ ਕਰਨ ਲਈ ਹੋਰ ਰਾਜਨੀਤਿਕ ਪ੍ਰੋਤਸਾਹਨ ਮਿਲੇਗਾ ਕਿਉਂਕਿ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਪ੍ਰਯਾਸਾਂ ਵਿੱਚ ਏਸੀਡਬਲਿਊਜੀ ਦੀ ਅਹਿਮ ਭੂਮਿਕਾ ਹੈ।
ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 2018 ਵਿੱਚ ਜੀ20 ਦੇਸ਼ਾਂ ਨੂੰ ਪ੍ਰਸਤੁਤ ਭਗੌੜੇ ਆਰਥਿਕ ਅਪਰਾਧਾਂ ਅਤੇ ਸੰਪਤੀ ਦੀ ਵਸੂਲੀ ਦੇ ਖ਼ਿਲਾਫ ਕਾਰਵਾਈ ਲਈ ਨੌਂ ਨੁਕਾਤੀ (ਪੁਆਇੰਟਸ) ਏਜੰਡੇ ਨਾਲ ਨਿਰਦੇਸ਼ਿਤ ਏਸੀਡਬਲਿਊਜੀ ਭਗੌੜੇ ਆਰਥਿਕ ਅਪਰਾਧੀਆਂ ਦੇ ਵਿਰੁੱਧ ਕਾਰਵਾਈ ਅਤੇ ਸੰਪਤੀ ਦੀ ਵਾਪਸੀ ਦੇ ਸਬੰਧ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਸਹਿਯੋਗ ‘ਤੇ ਮਹੱਤਵਪੂਰਨ ਪ੍ਰਗਤੀ ਹਾਸਲ ਕਰਨ ਵਿੱਚ ਸਮਰੱਥ ਰਿਹਾ ਹੈ।
ਗੁਰੂਗ੍ਰਾਮ ਅਤੇ ਰਿਸ਼ੀਕੇਸ਼ ਵਿੱਚ ਆਯੋਜਿਤ ਲੜੀਵਾਰ ਪਹਿਲੀ ਅਤੇ ਦੂਸਰੀ ਏਸੀਡਬਲਿਊਜੀ ਮੀਟਿੰਗਾਂ ਦੌਰਾਨ, ਭਾਰਤ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਮੁੱਦਿਆਂ ‘ਤੇ ਤਿੰਨ ਪਰਿਣਾਮ ਦਸਤਾਵੇਜਾਂ (ਉੱਚ ਪੱਧਰੀ ਸਿਧਾਂਤਾਂ) ਨੂੰ ਅੰਤਿਮ ਰੂਪ ਦੇ ਕੇ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਲਈ ਜੀ20 ਵਿੱਚ ਆਮ ਸਹਿਮਤੀ ਬਣਾਉਣ ਵਿੱਚ ਸਮਰੱਥ ਰਿਹਾ।
ਇਹ ਵਿਵਹਾਰਿਕ ਅਤੇ ਕਾਰਵਾਈ-ਅਧਾਰਿਤ ਉੱਚ- ਪੱਧਰੀ ਪ੍ਰਤੀਬਧਤਾਵਾਂ ਭ੍ਰਿਸ਼ਟਾਚਾਰ ਦੇ ਅਪਰਾਧਾਂ ਦੀ ਰੋਕਥਾਮ, ਪਤਾ ਲਗਾਉਣ, ਜਾਂਚ ਅਤੇ ਮੁਕੱਦਮਾ ਚਲਾਉਣ, ਘਰੇਲੂ ਭ੍ਰਿਸ਼ਟਾਚਾਰ-ਵਿਰੋਧੀ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨ, ਭਗੌੜੇ ਆਰਥਿਕ ਅਪਰਾਧੀਆਂ ਦੀ ਹਵਾਲਗੀ ਅਤੇ ਵਿਦੇਸ਼ੀ ਕਾਨੂੰਨੀ ਅਧਿਕਾਰ ਖੇਤਰਾਂ ਤੋਂ ਅਜਿਹੇ ਅਪਰਾਧੀਆਂ ਦੀ ਸੰਪਤੀ ਦੀ ਵਸੂਲੀ ਵਿੱਚ ਯੋਗਦਾਨ ਦੇਣਗੀਆਂ।
ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਮੁਕਾਬਲਾ ਕਰਨ ਲਈ ਜ਼ਿੰਮੇਦਾਰ ਜਨਤਕ ਸੰਸਥਾਵਾਂ ਅਤੇ ਅਥਾਰਿਟੀਆਂ ਦੀ ਇਮਾਨਦਾਰੀ ਅਤੇ ਪ੍ਰਭਾਵਸ਼ੀਲਤਾ ਨੂੰ ਹੁਲਾਰਾ ਦੇਣ ‘ਤੇ ਉੱਚ –ਪੱਧਰੀ ਸਿਧਾਂਤ ਭ੍ਰਿਸ਼ਟਾਚਾਰ ਵਿਰੋਧੀ ਸੰਸਥਾਨਾਂ ਦੀ ਸੁਤੰਤਰ, ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਨ ਲਈ ਇੱਕ ਮਾਰਗਦਰਸ਼ਕ ਢਾਂਚਾ ਪ੍ਰਦਾਨ ਕਰਨਗੇ। ਇਹ ਸੰਸਥਾਗਤ ਕਮਜ਼ੋਰੀ ਅਤੇ ਜਵਾਬਦੇਹੀ ਦੀ ਕਮੀ ਸਮੇਤ ਭ੍ਰਿਸ਼ਟਾਚਾਰ ਦੇ ਮੂਲ ਕਾਰਨਾਂ ਨੂੰ ਸੰਬੋਧਨ ਕਰਨ ਵਿੱਚ ਮਦਦ ਕਰੇਗਾ।
ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਸੰਪਤੀ ਵਸੂਲੀ ਤੰਤਰ ਨੂੰ ਮਜ਼ਬੂਤ ਕਰਨ ‘ਤੇ ਉੱਚ ਪੱਧਰੀ ਸਿਧਾਂਤ ਅਪਰਾਧ ਦੀ ਆਮਦਨ ਦੀ ਜਲਦੀ ਵਸੂਲੀ ਲਈ ਇੱਕ ਮਜ਼ਬੂਤ ਅਤੇ ਪ੍ਰਭਾਵੀ ਢਾਂਚੇ ਦੀ ਸਥਾਪਨਾ ਦਾ ਸਮਰਥਨ ਕਰਨ ਲਈ ਮਾਰਗਦਰਸ਼ਕ ਸਿਧਾਂਤਾਂ ਦਾ ਸਮੂਹ ਹੈ। ਇਹ ਸਿਧਾਂਤ ਉਨ੍ਹਾਂ ਆਰਥਿਕ ਅਪਰਾਧੀਆਂ ਨੂੰ ਰੋਕਣਗੇ ਜੋ ਵਿਦੇਸ਼ੀ ਕਾਨੂੰਨੀ ਅਧਿਕਾਰ ਖੇਤਰਾਂ ਵਿੱਚ ਸ਼ਰਣ ਲੈਣਾ ਚਾਹੁੰਦੇ ਹਨ।
ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਕਾਨੂੰਨ ਲਾਗੂਕਰਨ ਨਾਲ ਸਬੰਧਿਤ ਅੰਤਰਰਾਸ਼ਟਰੀ ਸਹਿਯੋਗ ਅਤੇ ਸੂਚਨਾ ਸਾਂਝਾਕਰਣ ਨੂੰ ਮਜ਼ਬੂਤ ਕਰਨ ‘ਤੇ ਉੱਚ ਪੱਧਰੀ ਸਿਧਾਂਤ ਲਾਅ ਇਨਫੋਰਸਮੈਂਟ ਏਜੰਸੀਆਂ ਅਤੇ ਦੇਸ਼ਾਂ ਦਰਮਿਆਨ ਸੂਚਨਾ ਸਾਂਝਾਕਰਣ ਦੇ ਜ਼ਰੀਏ ਅੰਤਰ-ਏਜੰਸੀ ਸਹਿਯੋਗ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਲਈ ਇੱਕ 6-ਨੁਕਾਤੀ (ਪੁਆਇੰਟ) ਯੋਜਨਾ ਹੈ। ਇਹ ਭ੍ਰਿਸ਼ਟਾਚਾਰ ਦੇ ਅਪਰਾਧਾਂ ਦੇ ਵਿਰੁੱਧ ਸਮੇਂ ‘ਤੇ ਹੋਰ ਪ੍ਰਭਾਵੀ ਕਾਰਵਾਈ, ਅਪਰਾਧੀਆਂ ਦੇ ਵਿਰੁੱਧ ਮੁਕੱਦਮਾ ਚਲਾਉਣ ਅਤੇ ਅਪਰਾਧਾਂ ਦੀ ਆਮਦਨ ਦੀ ਵਸੂਲੀ ਸੁਨਿਸ਼ਚਿਤ ਕਰੇਗਾ।
ਏਸੀਡਬਲਿਊਜੀ ਭ੍ਰਿਸ਼ਟਾਚਾਰ ਨਾਲ ਨਜਿੱਠਣ ਵਿੱਚ ਆਡਿਟ ਸੰਸਥਾਨਾਂ ਦੀ ਭੂਮਿਕਾ ‘ਤੇ ਵੀ ਧਿਆਨ ਕੇਂਦਰਿਤ ਕਰ ਰਿਹਾ ਹੈ। ਇਸ ਤੋਂ ਪਹਿਲਾਂ, ਸਾਲ ਵਿੱਚ, ਜਨਤਕ ਪ੍ਰਸ਼ਾਸਨ ਅਤੇ ਜਨਤਕ ਸੇਵਾਵਾਂ ਦੀ ਵੰਡ ਅਤੇ ਲੈਂਗਿਕ ਸਬੰਧੀ ਮੁੱਦਿਆਂ ਵਿੱਚ ਭ੍ਰਿਸ਼ਟਾਚਾਰ ਨੂੰ ਘੱਟ ਕਰਨ ਵਿੱਚ ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀ) ਦੇ ਉਪਯੋਗ ਨੂੰ ਉਜਾਗਰ ਕਰਨ ਲਈ ਵਾਧੂ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ ਸਨ। ਭਾਰਤ ਦੀ ਪ੍ਰਧਾਨਗੀ ਵਿੱਚ ਸ਼ੁਰੂ ਕੀਤੀ ਗਈ ਮਹਿਲਾਵਾਂ ‘ਤੇ ਭ੍ਰਿਸ਼ਟਾਚਾਰ ਦੇ ਪ੍ਰਭਾਵ ‘ਤੇ ਚਰਚਾ ਨਾਲ ਭ੍ਰਿਸ਼ਟਾਚਾਰ ਵਿਰੋਧੀ ਰਣਨੀਤੀਆਂ ਵਿੱਚ ਜ਼ੈਂਡਰ-ਸੰਵੇਦਨਸ਼ੀਲ ਅਤੇ ਜ਼ੈਂਡਰ-ਉਤਰਦਾਈ ਦ੍ਰਿਸ਼ਟੀਕੋਣ ਅਪਣਾਉਣ ਲਈ ਸਮੂਹਿਕ ਪਹਿਲ ਦੀ ਦਿਸ਼ਾ ਵਿੱਚ ਹੋਰ ਠੋਸ ਕਾਰਵਾਈ ਹੋਵੇਗੀ।
ਕੋਲਕਾਤਾ ਵਿੱਚ ਤੀਸਰੀ ਏਸੀਡਬਲਿਊਜੀ ਮੀਟਿੰਗ, ਏਸੀਡਬਲਿਊਜੀ ਦੇ ਭਵਿੱਖ ਦੇ ਕੰਮ ਨੂੰ ਦਿਸ਼ਾ ਦੇਵੇਗੀ ਅਤੇ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਲਾਅ ਇਨਫੋਰਸਮੈਂਟ, ਸੰਪਤੀ ਵਸੂਲੀ ਤੰਤਰ ਨੂੰ ਮਜ਼ਬੂਤ ਕਰਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਅਧਿਕਾਰੀਆਂ ਦੀ ਅਖੰਡਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ‘ਤੇ ਕੀਤੀਆਂ ਗਈਆਂ ਪ੍ਰਤੀਬਧਤਾਵਾਂ ਨੂੰ ਅੱਗੇ ਵਧਾਏਗੀ।
ਇਹ ਮੀਟਿੰਗ ਜੀ20 ਮੈਂਬਰਾਂ, ਬੁਲਾਰੇ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ (ਆਈਓ) ਦੁਆਰਾ ਵਿਭਿੰਨ ਖੇਤਰਾਂ ਵਿੱਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਨਾਲ ਸਬੰਧਿਤ ਕੀਮਤੀ ਅੰਤਰਦ੍ਰਿਸ਼ਟੀ ਅਤੇ ਸਰਬੋਤਮ ਪ੍ਰਥਾਵਾਂ ਦੇ ਅਦਾਨ-ਪ੍ਰਦਾਨ ਨੂੰ ਵੀ ਸਮਰੱਥ ਬਣਾਏਗੀ। ਸਿਵਲ ਸੋਸਾਇਟੀ (ਸੀ20), ਮਹਿਲਾ ਸਮੂਹ (ਡਬਲਿਊ20), ਥਿੰਕ ਟੈਂਕ (ਟੀ20), ਸੁਪਰੀਮ ਆਡਿਟ ਇੰਸਟੀਟਿਊਸ਼ਨਸ (ਐੱਸਏਆਈ20) ਅਤੇ ਬਿਜ਼ਨਿਸ ਗਰੁੱਪ (ਬੀ20) ਸਮੇਤ ਜੀ20 ਅੰਗੇਜ਼ਮੈਂਟ ਗਰੁੱਪ (ਈਜੀ) ਵੀ ਭ੍ਰਿਸ਼ਟਾਚਾਰ ਵਿਰੋਧੀ ਕੰਮ ‘ਤੇ ਜੀ20 ਏਸੀਡਬਲਿਊਜੀ ਨੂੰ ਅੱਪਡੇਟ ਕਰਨਗੇ।
ਇਨ੍ਹਾਂ ਭ੍ਰਿਸ਼ਟਾਚਾਰ ਵਿਰੋਧੀ ਚਰਚਾਵਾਂ ਨੂੰ ਮੰਤਰੀ ਪੱਧਰੀ ਮੀਟਿੰਗ ਵਿੱਚ ਸ਼ਾਮਲ ਕੀਤਾ ਜਾਵੇਗਾ। ਦੂਸਰੀ ਜੀ20 ਭ੍ਰਿਸ਼ਟਾਚਾਰ ਵਿਰੋਧੀ ਮੰਤਰੀ ਪੱਧਰੀ ਮੀਟਿੰਗ 2010 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ ਸਮੂਹ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ, ਜੋ ਇੱਕ ਬਹੁਮੁਖੀ ਚੁਣੌਤੀ ਦੇ ਤੌਰ ‘ਤੇ ਭ੍ਰਿਸ਼ਟਾਚਾਰ ਦੀ ਵਧਦੀ ਮਾਨਤਾ ਨੂੰ ਦਰਸਾਉਂਦੀ ਹੈ ਜੋ ਆਲਮੀ ਪੱਧਰ ‘ਤੇ ਭ੍ਰਿਸ਼ਟਾਚਾਰ ਨੂੰ ਸੰਬੋਧਨ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਮਜ਼ਬੂਤ ਰਾਜਨੀਤਿਕ ਪ੍ਰੋਤਸਾਹਨ ਦੀ ਮੰਗ ਕਰਦੀ ਹੈ।
********
ਐੱਸਐੱਨਸੀ/ਪੀਕੇ
(Release ID: 1947061)
Visitor Counter : 115