ਸਿੱਖਿਆ ਮੰਤਰਾਲਾ
azadi ka amrit mahotsav g20-india-2023

ਸਾਇੰਸ ਅਤੇ ਟੈਕਨੋਲੋਜੀ ਨੂੰ ਹੁਲਾਰਾ ਦੇਣ ਅਤੇ ਰਿਸਰਚ ਈਕੋਸਿਸਟਮ ਦਾ ਵਿਸਤਾਰ ਕਰਨ ਦੇ ਲਈ ਸਰਕਾਰ ਰਿਸਰਚ ਪਾਰਕ ਬਣਾ ਰਹੀ ਹੈ

Posted On: 07 AUG 2023 4:24PM by PIB Chandigarh

ਸਰਕਾਰ ਨੇ ਦੇਸ਼ ਵਿੱਚ ਰਿਸਰਚ ਈਕੋਸਿਸਟਮ ਨੂੰ ਵਧਾਉਣ ਦੇ ਲਈ ਆਈਆਈਟੀ ਮਦਰਾਸ, ਆਈਆਈਟੀ ਮੁੰਬਈ, ਆਈਆਈਟੀ ਖੜਗਪੁਰ, ਆਈਆਈਟੀ ਕਾਨਪੁਰ, ਆਈਆਈਟੀ ਦਿੱਲੀ, ਆਈਆਈਟੀ ਗੁਵਾਹਾਟੀ, ਆਈਆਈਟੀ ਹੈਦਰਾਬਾਦ, ਆਈਆਈਟੀ ਗਾਂਧੀਨਗਰ ਅਤੇ ਆਈਆਈਐੱਸਸੀ ਬੈਂਗੌਰ ਵਿੱਚ ਰਿਸਰਚ ਪਾਰਕਾਂ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਸੀ। ਆਈਆਈਟੀ ਮਦਰਾਸ, ਆਈਆਈਟੀ ਖੜਗਪੁਰ ਅਤੇ ਆਈਆਈਟੀ ਦਿੱਲੀ ਵਿੱਚ ਸਥਿਤ ਰਿਸਰਚ ਪਾਰਕ ਕੰਮ ਕਰ ਰਹੇ ਹਨ ਅਤੇ ਹੋਰ ਪਾਰਕ ਮੁਕੰਮਲ ਹੋਣ ਦੇ ਉੱਨਤ ਪੜਾਵਾਂ ‘ਤੇ ਹਨ। ਇਨ੍ਹਾਂ ਸ਼ੋਧ ਪਾਰਕਾਂ ਦਾ ਮੁੱਖ ਉਦੇਸ਼ ਸਰਬਸ਼੍ਰੇਸ਼ਠ ਸ਼੍ਰੇਣੀ ਵਿੱਚ ਆਉਣ ਵਾਲੇ ਉਦਯੋਗਾਂ ਦੇ ਨਾਲ ਖੋਜ ਸਹਿਯੋਗ ਕਰਨਾ, ਵਿਦਿਆਰਥੀਆਂ ਦੀ ਉੱਦਮਤਾ ਅਤੇ ਇਨਕਿਊਬੇਸ਼ਨ ਨੂੰ ਸਮਰੱਥ ਕਰਨਾ ਅਤੇ ਇਸ ਦੇ ਲਈ ਮਜ਼ਬੂਤ ਅਕਾਦਮਿਕ ਸਬੰਧ ਬਣਾਉਣਾ, ਉਦਯੋਗ ਨੂੰ ਨਜ਼ਦੀਕੀ ਸਹਿਯੋਗ ਆਦਿ ਰਾਹੀਂ ਅਕਾਦਮਿਕ ਪ੍ਰੋਗਰਾਮ ਵਿੱਚ ਮੁੱਲ ਜੋੜਨ ਦੇ ਸਮਰੱਥ ਬਣਾਉਣਾ ਹੈ। ਰਿਸਰਚ ਪਾਰਕਾਂ ਦੇ ਵਿਭਿੰਨ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ, ਇਨ੍ਹਾਂ ਨੂੰ ਆਮ ਤੌਰ ‘ਤੇ ਦੇਸ਼ ਦੇ ਉੱਚ ਅਕਾਦਮਿਕ ਸੰਸਥਾਨਾਂ ਵਿੱਚ ਸਥਾਪਿਤ ਕੀਤਾ ਜਾਂਦਾ ਹੈ।

ਇਹ ਜਾਣਕਾਰੀ ਸਿੱਖਿਆ ਰਾਜ ਮੰਤਰੀ ਡਾ. ਸੁਭਾਸ਼ ਸਰਕਾਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਉੱਤਰ ਵਿੱਚ ਦਿੱਤੀ।

 

*****

ਐੱਨਬੀ/ਏਕੇ  (Release ID: 1946738) Visitor Counter : 61