ਟੈਕਸਟਾਈਲ ਮੰਤਰਾਲਾ
ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ,‘ਭਾਰਤੀ ਵਸਤਰ ਏਵਮ ਸ਼ਿਲਪ ਕੋਸ਼- ਟੈਕਸਟਾਈਲ ਅਤੇ ਕਰਾਫਟ ਰਿਪੋਜ਼ਟਰੀ ਪੋਰਟਲ ਦੀ ਸ਼ੁਰੂਆਤ ਕੀਤੀ
ਹਰੇਕ ਰਾਜ ਅਤੇ ਜ਼ਿਲ੍ਹੇ ਦੇ ਦਸਤਕਾਰੀ ਅਤੇ ਹੈਂਡਲੂਮ ਉਤਪਾਦਾਂ ਨੂੰ ਇੱਕ ਛੱਤ ਹੇਠ ਹੁਲਾਰਾ ਦੇਣ ਲਈ ਸਰਕਾਰ ਦੁਆਰਾ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਏਕਤਾ ਮਾਲ ਬਣਾਏ ਜਾ ਰਹੇ ਹਨ:
ਸਰਕਾਰ ਆਪਣੇ ਬੁਣਕਰਾਂ ਨੂੰ ਦੁਨੀਆ ਦਾ ਸਭ ਤੋਂ ਵੱਡਾ ਬਜ਼ਾਰ ਉਪਲਬਧ ਕਰਵਾਉਣ ਦੀ ਸਪਸ਼ਟ ਰਣਨੀਤੀ ਦੇ ਨਾਲ ਕੰਮ ਕਰ ਰਹੀ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਦੁਆਰਾ 7 ਅਗਸਤ ਨੂੰ ‘ਰਾਸ਼ਟਰੀ ਹੈਂਡਲੂਮ ਦਿਵਸ’ ਐਲਾਨ ਕਰਨਾ ਭਾਰਤ ਦੀ ਵਿਕਾਸ ਯਾਤਰਾ ਵਿੱਚ ਬੁਣਕਰਾਂ ਦੇ ਯੋਗਦਾਨ ਨੂੰ ਰੇਖਾਂਕਿਤ ਕਰਦਾ ਹੈ: ਸ਼੍ਰੀ ਪੀਯੂਸ਼ ਗੋਇਲ
ਪ੍ਰਧਾਨ ਮੰਤਰੀ ਪੂਰੀ ਦੁਨੀਆ ਵਿੱਚ ਭਾਰਤੀ ਹੈਂਡਲੂਮ ਦੇ ਬ੍ਰਾਂਡ ਅੰਬੈਸਟਰ ਹਨ: ਸ਼੍ਰੀ ਪੀਯੂਸ਼ ਗੋਇਲ
ਹੈਂਡਲੂਮ ਵਿਰਾਸਤ ਏਕ ਭਾਰਤ, ਸ੍ਰੇਸ਼ਠ ਭਾਰਤ ਦਾ ਪ੍ਰਤੀਕ ਹੈ: ਸ਼੍ਰੀ ਪੀਯੂਸ਼ ਗੋਇਲ
ਭਾਰਤ ਮੰਡਲਮ ਵਿਖੇ ਹੋਏ ਸਮਾਗਮ ਵਿੱਚ ਦੇਸ਼ ਭਰ ਦੇ 3,000 ਹੈਂਡਲੂਮ ਅਤੇ ਖਾਦੀ ਬੁਣਕਰਾਂ ਅਤੇ ਕਾਰੀਗਰਾਂ ਨੇ ਹਿੱਸਾ ਲਿਆ, ਦੇਸ਼ ਭਰ ਦੇ 75 ਹੈਂਡਲੂਮ ਕਲੱਸਟਰਾਂ ਤੋਂ ਹਜ਼ਾਰਾਂ ਬੁਣਕਰਾਂ ਨੇ ਅਸਲ ਵਿੱਚ ਹਿੱਸਾ ਲਿਆ
Posted On:
07 AUG 2023 4:27PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਪ੍ਰਗਤੀ ਮੈਦਾਨ ਸਥਿਤ ਭਾਰਤ ਮੰਡਪਮ ਵਿੱਚ 9ਵੇਂ ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ ਦੀ ਪ੍ਰਧਾਨਗੀ ਕੀਤੀ ਤੇ ਰਾਸ਼ਟਰੀ ਫੈਸ਼ਨ ਟੈਕਨੋਲੋਜੀ ਸੰਸਥਾਨ ਦੁਆਰਾ ਵਿਕਸਿਤ ਈ-ਪੋਰਟਲ ‘ਭਾਰਤੀ ਵਸਤਰ ਏਵਮ ਸ਼ਿਲਪ ਕੋਸ਼-ਟੈਕਸਟਾਈਲ ਅਤੇ ਕਰਾਫਟਸ ਰਿਪੋਜ਼ਟਰੀ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ਆਯੋਜਿਤ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ ਅਤੇ ਉੱਥੇ ਮੌਜੂਦ ਬੁਣਕਰਾਂ ਨਾਲ ਗੱਲਬਾਤ ਕੀਤੀ।
ਦੇਸ਼ ਭਰ ਤੋਂ ਆਏ 3000 ਤੋਂ ਅਧਿਕ ਬੁਣਕਰਾਂ ਅਤੇ ਕਾਰੀਗਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਦੇ ਹੈਂਡਲੂਮ ਉਦਯੋਗ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਪੁਰਾਣੇ ਅਤੇ ਨਵੇਂ ਦਾ ਸੰਗਮ ਅੱਜ ਦੇ ਨਵੇਂ ਭਾਰਤ ਨੂੰ ਪਰਿਭਾਸ਼ਿਤ ਕਰਦਾ ਹੈ। ਉਨ੍ਹਾਂ ਨੇ ਕਿਹਾ, “ਅੱਜ ਦਾ ਭਾਰਤ ਸਿਰਫ਼ ‘ਵੋਕਲ ਫਾਰ ਲੋਕਲ’ ਹੀ ਨਹੀਂ, ਬਲਕਿ ਇਸ ਨੂੰ ਦੁਨੀਆ ਭਰ ਵਿੱਚ ਲੈ ਜਾਣ ਲਈ ਗਲੋਬਲ ਪਲੈਟਫਾਰਮ ਵੀ ਪ੍ਰਦਾਨ ਕਰ ਰਿਹਾ ਹੈ।” ਸਵਦੇਸ਼ੀ ਅੰਦੋਲਨ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਵਿਦੇਸ਼ ਵਿੱਚ ਬਣੇ ਕਪੜਿਆਂ ਦੇ ਬਾਈਕਾਟ ਤੱਕ ਹੀ ਸੀਮਤ ਨਹੀਂ ਸੀ, ਬਲਕਿ ਭਾਰਤ ਦੀ ਸੁਤੰਤਰ ਅਰਥਵਿਵਸਥਾ ਦੇ ਲਈ ਪ੍ਰੇਰਣਾਸਰੋਤ ਵੀ ਰਿਹਾ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੇ ਬੁਣਕਰਾਂ ਨੂੰ ਲੋਕਾਂ ਨਾਲ ਜੋੜਨ ਦਾ ਅੰਦੋਲਨ ਸੀ ਅਤੇ ਸਰਕਾਰ ਦੁਆਰਾ ਇਸ ਦਿਨ ਦੀ ਚੋਣ ਰਾਸ਼ਟਰੀ ਹੈਂਡਲੂਮ ਦਿਵਸ ਦੇ ਰੂਪ ਵਿੱਚ ਕਰਨ ਦੇ ਪਿੱਛੇ ਇਹੀ ਪ੍ਰੇਰਣਾ ਸੀ।
ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਪ੍ਰਗਟ ਹੋ ਰਹੀਆਂ ਪੋਸ਼ਾਕਾਂ ਦੀਆਂ ਵਿਭਿੰਨਤਾ ਨੂੰ ਰੇਖਾਂਕਿਤ ਕਰਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਅਕਤੀ ਦੀ ਪਹਿਚਾਣ ਉਸ ਦੇ ਦੁਆਰਾ ਧਾਰਨ ਕੀਤੇ ਗਏ ਕਪੜਿਆਂ ਤੋਂ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਭਿੰਨ ਖੇਤਰਾਂ ਦੀਆਂ ਪੋਸ਼ਾਕਾਂ ਦੇ ਰਾਹੀਂ ਭਾਰਤ ਦੀ ਵਿਭਿੰਨਤਾ ਦਾ ਜਸ਼ਨ ਮਨਾਉਣ ਦਾ ਵੀ ਅਵਸਰ ਹੈ। ਦੂਰ-ਦੁਰਾਡੇ ਦੇ ਇਲਾਕਿਆਂ ਦੇ ਕਬਾਇਲੀ ਭਾਈਚਾਰਿਆਂ ਤੋਂ ਲੈ ਕੇ ਬਰਫ਼ ਨਾਲ ਢਕੇ ਪਹਾੜਾਂ ਵਿੱਚ ਰਹਿਣ ਵਾਲੇ ਲੋਕਾਂ, ਤੱਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਲੈ ਕੇ ਰੇਗਿਸਤਾਨ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ ਹੀ ਨਾਲ ਭਾਰਤੀ ਬਜ਼ਾਰਾਂ ਵਿੱਚ ਉਪਲਬਧ ਕਪੜਿਆਂ ਦੀ ਵਿਭਿੰਨਤਾ ਵੱਲ ਇੰਗਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੇ ਕੋਲ ਕਪੜਿਆਂ ਦਾ ਸੁੰਦਰ ਇੰਦਰਧਨੁਸ਼ ਹੈ।” ਉਨ੍ਹਾਂ ਨੇ ਭਾਰਤ ਦੇ ਵਿਭਿੰਨ ਪਹਿਰਾਵੇ ਨੂੰ ਸੂਚੀਬੱਧ ਅਤੇ ਸੰਕਲਿਤ ਕਰਨ ਦੀ ਜ਼ਰੂਰਤ ਦੀ ਬੇਨਤੀ ਨੂੰ ਯਾਦ ਕਰਦੇ ਹੋਏ ਇਸ ਗੱਲ ’ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਅੱਜ ‘ਭਾਰਤੀ ਵਸਤਰ ਏਵਮ ਸ਼ਿਲਪ ਕੋਸ਼’ ਦੀ ਸ਼ੁਰੂਆਤ ਦੇ ਨਾਲ ਇਹ ਸਫ਼ਲ ਹੋ ਗਿਆ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਸੰਤੋਸ਼ ਵਿਅਕਤ ਕੀਤਾ ਕਿ ਟੈਕਸਟਾਈਲ ਖੇਤਰ ਦੇ ਲਈ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਸਮਾਜਿਕ ਨਿਆਂ ਦਾ ਪ੍ਰਮੁੱਖ ਸਾਧਨ ਬਣ ਰਹੀਆਂ ਹਨ, ਕਿਉਂਕਿ ਦੇਸ਼ ਭਰ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਲੱਖਾਂ ਲੋਕ ਹੈਂਡਲੂਮ ਦੇ ਕੰਮ ਵਿੱਚ ਜੁਟੇ ਹੋਏ ਹਨ। ਇਨ੍ਹਾਂ ਵਿੱਚੋਂ ਅਧਿਕਾਂਸ਼ ਲੋਕਾਂ ਦੇ ਦਲਿਤ, ਪਿਛੜੇ, ਪਸਮੰਦਾ ਅਤੇ ਕਬਾਇਲੀ ਭਾਈਚਾਰੇ ਨਾਲ ਹੋਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਪ੍ਰਯਾਸਾਂ ਤੋਂ ਆਮਦਨ ਵਿੱਚ ਵਾਧੇ ਦੇ ਨਾਲ-ਨਾਲ ਵੱਡੀ ਸੰਖਿਆ ਵਿੱਚ ਰੋਜ਼ਗਾਰ ਦੇ ਸਾਧਨਾਂ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਨੇ ਬਿਜਲੀ, ਪਾਣੀ, ਗੈਸ ਕਨੈਕਸ਼ਨ, ਸਵੱਛ ਭਾਰਤ ਯੋਜਨਾਵਾਂ ਦਾ ਉਦਾਹਰਣ ਦਿੱਤਾ ਅਤੇ ਕਿਹਾ ਕਿ ਅਜਿਹੇ ਅਭਿਯਾਨਾਂ ਤੋਂ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਲਾਭ ਮਿਲਿਆ ਹੈ।
‘ਇੱਕ ਜ਼ਿਲ੍ਹਾ ਇੱਕ ਉਤਪਾਦ’ ਯੋਜਨਾ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਜਿਲ੍ਹੇ ਦੇ ਵਿਸ਼ੇਸ਼ ਉਤਪਾਦਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਅਜਿਹੇ ਉਤਪਾਦਾਂ ਦੀ ਬ੍ਰਿਕੀ ਦੇ ਲਈ ਦੇਸ਼ ਦੇ ਰੇਲਵੇ ਸਟੇਸ਼ਨਾਂ ’ਤੇ ਵਿਸ਼ੇਸ਼ ਸਟਾਲ ਵੀ ਨਿਰਮਿਤ ਕੀਤੇ ਜਾ ਰਹੇ ਹਨ।” ਉਨ੍ਹਾਂ ਨੇ ਸਰਕਾਰ ਦੁਆਰਾ ਰਾਜਾਂ ਦੀ ਹਰ ਰਾਜਧਾਨੀ ਵਿੱਚ ਵਿਕਸਿਤ ਕੀਤੇ ਜਾ ਰਹੇ ਏਕਤਾ ਮਾਲ ਦਾ ਵੀ ਜ਼ਿਕਰ ਕੀਤਾ, ਜੋ ਰਾਜ ਅਤੇ ਜ਼ਿਲ੍ਹੇ ਦੇ ਦਸਤਕਾਰੀ ਅਤੇ ਹੈਂਡਲੂਮ ਉਤਪਾਦਾਂ ਨੂੰ ਹੁਲਾਰਾ ਦੇਣਗੇ। ਇਸ ਨਾਲ ਹੈਂਡਲੂਮ ਖੇਤਰ ਨਾਲ ਜੁੜੇ ਲੋਕਾਂ ਨੂੰ ਲਾਭ ਹੋਵੇਗਾ। ਸ਼੍ਰੀ ਮੋਦੀ ਨੇ ਸਟੈਚੂ ਆਵ੍ ਯੂਨਿਟੀ ਵਿੱਚ ਬਣੇ ਏਕਤਾ ਮਾਲ ਦਾ ਵੀ ਜ਼ਿਕਰ ਕੀਤਾ, ਜੋ ਟੂਰਿਸਟਾਂ ਨੂੰ ਭਾਰਤ ਦੀ ਏਕਤਾ ਦਾ ਅਨੁਭਵ ਕਰਨ ਦੇ ਨਾਲ ਇੱਕ ਹੀ ਛੱਤ ਦੇ ਹੇਠ ਕਿਸੇ ਵੀ ਰਾਜ ਦੇ ਉਤਪਾਦ ਖਰੀਦਣ ਦਾ ਮੌਕਾ ਪ੍ਰਦਾਨ ਕਰਦਾ ਹੈ।
ਜੈਮ ਪੋਰਟਲ (ਸਰਕਾਰੀ ਈ-ਮਾਰਕੀਟਪਲੇਸ) ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਤੋਂ ਛੋਟਾ ਕਾਰੀਗਰ, ਸ਼ਿਲਪਕਾਰ ਜਾਂ ਬੁਣਕਰ ਵੀ ਆਪਣਾ ਉਤਪਾਦ ਸਿੱਧੇ ਸਰਕਾਰ ਨੂੰ ਵੇਚ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹੈਂਡਲੂਮ ਅਤੇ ਹੈਂਡੀਕ੍ਰਾਫਟ ਨਾਲ ਸਬੰਧਿਤ ਲਗਭਗ 1.75 ਲੱਖ ਸੰਗਠਨ ਅੱਜ ਜੈਮ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ, “ਇਹ ਸੁਨਿਸ਼ਚਿਤ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਕਿ ਹੈਂਡਲੂਮ ਖੇਤਰ ਦੇ ਸਾਡੇ ਭਾਈਆਂ ਅਤੇ ਭੈਣਾਂ ਨੂੰ ਡਿਜੀਟਲ ਇੰਡੀਆ ਦਾ ਲਾਭ ਮਿਲੇ।
ਇਸ ਤੋਂ ਪਹਿਲਾਂ ਉਦਘਾਟਨ ਸਮਾਰੋਹ ਦੇ ਆਪਣੇ ਸੁਆਗਤੀ ਭਾਸ਼ਣ ਵਿੱਚ, ਕੇਂਦਰੀ ਟੈਕਸਟਾਈਲ, ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਦੇ ਲਈ ਧੰਨਵਾਦ ਕੀਤਾ, ਜਿਸ ਦੇ ਤਹਿਤ ਭਾਰਤ ਦੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪ੍ਰੋਤਸਾਹਨ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਲਈ ਹੈਂਡਲੂਮ ਅਤੇ ਖਾਦੀ ਬੁਣਕਰਾਂ ਵੱਲ ਆਭਾਰ ਵੀ ਵਿਅਕਤ ਕੀਤਾ। ਸ਼੍ਰੀ ਗੋਇਲ ਨੇ ਯਾਦ ਕੀਤਾ ਕਿ ਪ੍ਰਧਾਨ ਮੰਤਰੀ ਨੇ 2015 ਵਿੱਚ 7 ਅਗਸਤ ਨੂੰ ‘ਰਾਸ਼ਟਰੀ ਹੈਂਡਲੂਮ ਦਿਵਸ’ ਵਜੋਂ ਘੋਸ਼ਿਤ ਕੀਤਾ ਸੀ ਅਤੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਹੈਂਡਲੂਮ ਬੁਣਕਰਾਂ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ ਸੀ।
ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਨੀਆ ਭਰ ਵਿੱਚ ਭਾਰਤੀ ਹੈਂਡਲੂਮ ਦੇ ਬ੍ਰਾਂਡ ਅੰਬੈਸਡਰ ਹਨ, ਕਿਉਂਕਿ ਉਹ ਅਕਸਰ ਗਲੋਬਲ ਰਾਜਨੇਤਾਵਾਂ ਨੂੰ ਭਾਰਤੀ ਹੈਂਡਲੂਮ ਦੇ ਉਤਪਾਦ ਤੋਹਫ਼ੇ ਦਿੰਦੇ ਹਨ। ਸ਼੍ਰੀ ਗੋਇਲ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਬੁਣਕਰਾਂ ਨੂੰ ਪਹਿਚਾਣ ਮਿਲਦੀ ਹੈ ਬਲਕਿ ਭਾਰਤੀ ਸੱਭਿਆਚਾਰ ਦਾ ਦੁਨੀਆ ਭਰ ਵਿੱਚ ਪ੍ਰਚਾਰ-ਪ੍ਰਸਾਰ ਕਰਨ ਵਿੱਚ ਵੀ ਮਦਦ ਮਿਲਦੀ ਹੈ।
ਮੰਤਰੀ ਸ਼੍ਰੀ ਗੋਇਲ ਨੇ ਕਿਹਾ ਕਿ ਹੈਂਡਲੂਮ ਖੇਤਰ ਨੇ ਭਾਰਤ ਨੂੰ ਸੁਨਹਿਰੀ ਯੁਗ ਦਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ #MyHandloomMyPride ਸਿਰਫ਼ ਇੱਕ ਨਾਅਰਾ ਨਹੀਂ ਹੈ ਬਲਕਿ ਭਾਰਤੀ ਬੁਣਕਰਾਂ ਦੀ ਆਮਦਨ ਵਧਾਉਣ, ਉਨ੍ਹਾਂ ਦੀ ਗਰਿਮਾ ਵਧਾਉਣ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦਾ ਇੱਕ ਅਭਿਯਾਨ ਹੈ। ਉਨ੍ਹਾਂ ਨੇ ਕਿਹਾ ਕਿ ਖਾਦੀ, ਭਾਰਤੀ ਸੁਤੰਤਰਤਾ ਅੰਦੋਲਨ ਦਾ ਪ੍ਰਤੀਕ ਬਣ ਗਈ ਸੀ ਅਤੇ ਵਰਤਮਾਨ ਵਿੱਚ ਖਾਦੀ ਭਾਰਤ ਨੂੰ ਇੱਕ ਵਿਕਸਿਤ ਅਤੇ ਆਤਮਨਿਰਭਰ ਰਾਸ਼ਟਰ ਬਣਾਉਣ ਦੇ ਲਕਸ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਬੁਣਕਰ ਨਾ ਸਿਰਫ਼ ਕਲਾਕਾਰ ਹਨ, ਬਲਕਿ ਜਾਦੂਗਰ ਵੀ ਹਨ, ਜੋ ਗਿਆਨ, ਕੌਸ਼ਲ ਅਤੇ ਕਲਾ ਦੀ ਸਦੀਆਂ ਪੁਰਾਣੀ ਵਿਰਾਸਤ ਨੂੰ ਅੱਗੇ ਵਧਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਹੈਂਡਲੂਮ ਨਾ ਸਿਰਫ਼ ਇੱਕ ਪਰੰਪਰਾ ਹੈ, ਬਲਕਿ ਸਾਡੀ ਪਹਿਚਾਣ ਦੀ ਅਭਿਵਿਅਕਤੀ ਹੈ, ਕਿਉਂਕਿ ਹਰੇਕ ਡਿਜਾਈਨ ਪੀੜ੍ਹੀਆਂ ਤੋਂ ਚਲੀ ਆ ਰਹੀਆਂ ਕਹਾਣੀਆਂ ਅਤੇ ਪ੍ਰੇਰਣਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਪ੍ਰਮੁੱਖ ਹੈਂਡਲੂਮ ਉਤਪਾਦਾਂ ਦਾ ਉਦਾਹਰਣ ਦਿੱਤਾ ਅਤੇ ਕਿਹਾ ਕਿ ਹੈਂਡਲੂਮ ਵਿਰਾਸਤ ‘ਵਿਭਿੰਨਤਾ ਵਿੱਚ ਏਕਤਾ’ ਅਤੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦਾ ਪ੍ਰਤੀਕ ਹੈ।
ਟੈਕਸਟਾਈਲ ਮੰਤਰਾਲੇ ਅਤੇ ਮਾਈਕਰੋ, ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲੇ ਦੁਆਰਾ ਸੰਯੁਕਤ ਤੌਰ ’ਤੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕ ’ਤੇ ਕੇਂਦਰੀ ਮਾਈਕਰੋ, ਸਮਾਲ ਅਤੇ ਮੀਡੀਅਮ ਉੱਦਮ ਮੰਤਰੀ ਸ਼੍ਰੀ ਨਾਰਾਇਣ ਤਾਤੂ ਰਾਣੇ; ਕੇਂਦਰੀ ਟੈਕਸਟਾਈਲ ਅਤੇ ਰੇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨ ਜਰਦੋਸ਼ ਅਤੇ ਕੇਂਦਰੀ ਮਾਈਕਰੋ, ਸਮਾਲ ਅਤੇ ਮੀਡੀਅਮ ਉੱਦਮ ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਵੀ ਮੌਜੂਦ ਸਨ।
ਮੈਗਾ ਹੈਂਡਲੂਮ ਅਤੇ ਖਾਦੀ ਸਮਾਰੋਹ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਇਕੱਠੇ ਸ਼ਾਮਲ ਹੋਏ। ਇਨ੍ਹਾਂ ਵਿੱਚ ਦੇਸ਼ ਭਰ ਦੇ ਹੈਂਡਲੂਮ ਕਲੱਸਟਰਾਂ, ਰਾਸ਼ਟਰੀ ਫੈਸ਼ਨ ਟੈਕਨੋਲੋਜੀ ਸੰਸਥਾਨ (ਐੱਨਆਈਐੱਫਟੀ) ਕੈਂਪਸ, ਬੁਣਕਰ ਸੇਵਾ ਕੇਂਦਰਾਂ (ਡਬਲਿਊਐੱਸਸੀ), ਭਾਰਤੀ ਹੈਂਡਲੂਮ ਟੈਕਨੋਲੋਜੀ ਸੰਸਥਾਨ (ਆਈਆਈਐੱਚਟੀ) ਕੈਂਪਸ, ਰਾਸ਼ਟਰੀ ਹੈਂਡਲੂਮ ਵਿਕਾਸ ਨਿਗਮ (ਐੱਨਐੱਚਡੀਸੀ), ਹੈਂਡਲੂਮ ਐਕਸਪੋਰਟ ਪ੍ਰਮੋਸ਼ਨ ਕੌਂਸਲ (ਐੱਚਈਪੀਸੀ), ਕੇਵੀਆਈਸੀ ਸੰਸਥਾਨ ਅਤੇ ਰਾਜ ਹੈਂਡਲੂਮ ਵਿਭਾਗ ਦੇ ਪ੍ਰਤੀਨਿਧੀ ਵੀ ਸਨ।
ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ 3,000 ਤੋਂ ਵਧ ਹੈਂਡਲੂਮ ਅਤੇ ਖਾਦੀ ਬੁਣਕਰਾਂ, ਕਾਰੀਗਰਾਂ ਅਤੇ ਟੈਕਸਟਾਈਲ ਅਤੇ ਐੱਮਐੱਸਐੱਮਈ ਖੇਤਰ ਦੇ ਹਿਤਧਾਰਕਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਨੂੰ ਦੇਸ਼ ਭਰ ਦੇ 75 ਕਲੱਸਟਰਾਂ ਵਿੱਚ 7,500 ਤੋਂ ਅਧਿਕ ਹੈਂਡਲੂਮ ਬੁਣਕਰਾਂ ਨੇ ਦੂਰਦਰਸ਼ਨ ’ਤੇ ਲਾਈਵ ਦੇਖਿਆ। ਹੈਂਡਲੂਮ ਅਤੇ ਖਾਦੀ ਬੁਣਕਰਾਂ ਨੇ ਭਾਰਤ ਦੇ ਹੱਥ ਨਾਲ ਬੁਣੇ ਹੋਏ ਸੰਗ੍ਰਹਿ ਦਾ ਇੱਕ ਵਿਸ਼ੇਸ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨੀ ਦਾ ਦੌਰਾ ਕਰਦੇ ਹੋਏ ਮਾਨਯੋਗ ਪ੍ਰਧਾਨ ਮੰਤਰੀ ਨੇ ਭਾਰਤ ਦੇ ਬੁਣਕਰਾਂ ਦੇ ਬਿਹਤਰੀਨ ਸ਼ਿਲਪ ਕੌਸ਼ਲ ਅਤੇ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਦੇਸ਼ ਭਰ ਤੋਂ ਆਏ ਬੁਣਕਰਾਂ ਦੇ ਨਾਲ ਗੱਲਬਾਤ ਕੀਤੀ।
ਬੁਣਕਰਾਂ ਦੇ ਸਸ਼ਕਤੀਕਰਣ ’ਤੇ ਬਣੀ ਇੱਕ ਫਿਲਮ- “ਸੰਗਠਨ ਤੋਂ ਸਫ਼ਲਤਾ” ਨੇ ਬੇਰੋਜ਼ਗਾਰੀ ਅਤੇ ਗ਼ਰੀਬੀ ਨੂੰ ਦੂਰ ਕਰਨ ਲਈ ਇੱਕ ਸ਼ਕਤੀਸ਼ਾਲੀ ਉਪਕਰਣ ਦੇ ਰੂਪ ਵਿੱਚ ਹੈਂਡਲੂਮ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਫਿਲਮ ਵਿੱਚ ਟੈਕਸਟਾਈਲ ਮੰਤਰਾਲੇ ਦੁਆਰਾ ਕੌਸ਼ਲ,ਮਾਰਕੀਟਿੰਗ ਅਤੇ ਵੰਡ ਦੇ ਅਧਿਕ ਸੰਗਠਿਤ ਅਤੇ ਆਪਸ ਵਿੱਚ ਜੁੜੇ ਈਕੋਸਿਸਟਮ ਦੇ ਨਤੀਜੇ ਵਜੋਂ ਭਾਰਤੀ ਬੁਣਕਰਾਂ ਦੇ ਜੀਵਨ ਅਤੇ ਆਜੀਵਿਕਾ ’ਤੇ ਹੋਏ ਸਕਾਰਾਤਮਕ ਪ੍ਰਭਾਵ ਨੂੰ ਦਿਖਾਇਆ ਗਿਆ ਹੈ। “ਫੈਸ਼ਨ ਦੇ ਲਈ ਖਾਦੀ” ਨਾਮਕ ਇੱਕ ਵਿਸ਼ੇਸ਼ ਫਿਲਮ ਵਿੱਚ ਰੋਜ਼ਗਰ ਅਤੇ ਆਰਥਿਕ ਦ੍ਰਿਸ਼ਟੀਕੋਣ ਤੋਂ ਖਾਦੀ ਦੀ ਪ੍ਰਾਸੰਗਿਕਤਾ ਅਤੇ ਮਹੱਤਵ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਟੈਕਟਾਈਲ ਅਤੇ ਕਰਾਫਟ ਸਟੋਰੇਜ ਦੇ ਈ-ਪੋਰਟਲ-“ਭਾਰਤੀ ਵਸਤਰ ਇਵਮ ਸ਼ਿਲਪਕੋਸ਼” ਲਾਂਚ ਕੀਤਾ, ਜਿਸ ਨੂੰ ਨਿਫਟ ਨੇ ਵਿਕਸਿਤ ਕੀਤਾ ਹੈ। ਔਨਲਾਈਨ ਕੋਸ਼ ਇੱਕ ਵਿਲੱਖਣ ਗਿਆਨ ਪਲੈਟਫਾਰਮ ਵਜੋਂ ਕੰਮ ਕਰੇਗਾ, ਜੋ ਭਵਿੱਖ ਦੇ ਵਿਕਾਸ ’ਤੇ ਧਿਆਨ ਦੇਣ ਦੇ ਨਾਲ ਟੈਕਸਟਾਈਲ, ਪੋਸ਼ਾਕ ਅਤੇ ਸਬੰਧਿਤ ਸ਼ਿਲਪਕਾਰੀ ਦੀ ਅਤੀਤ ਅਤੇ ਵਰਤਮਾਨ ਸਥਿਤੀ ਦੇ ਸਬੰਧ ਵਿੱਚ ਇੱਕ ਰੂਪਰੇਖਾ ਤਿਆਰ ਕਰੇਗਾ। ਈ-ਪੋਰਟਲ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਕਲਪਨਾ ਹੈ, ਜਿਨ੍ਹਾਂ ਨੇ 2017 ਵਿੱਚ ਟੈਕਸਟਾਈਲ ਮੰਤਰਾਲੇ ਨੂੰ “ਹਰੇਕ ਖੇਤਰ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਹੋਏ ਭਾਰਤੀ ਕੱਪੜਿਆਂ ਦੀ ਵਿਭਿੰਨਤਾ ਨੂੰ ਸੂਚੀਬੱਧ ਕਰਨ‘ ਦੇ ਲਈ ਪ੍ਰੋਤਸਾਹਿਤ ਕੀਤਾ ਸੀ। ਡਿਜੀਟਲ ਪੋਰਟਲ, ਟੈਕਸਟਾਈਲ, ਪੋਸ਼ਾਕ ਅਤੇ ਕੱਪੜਾ ਨਿਰਮਾਣ ਸ਼ਿਲਪ ਨਾਲ ਸਬੰਧਿਤ ਖੇਤਰਾਂ ’ਤੇ ਖੋਜ ਪੱਤਰ, ਕੇਸ ਸੱਟਡੀਜ, ਖੋਜ ਪ੍ਰਬੰਧ ਅਤੇ ਡੌਕਟਰੇਟ ਥੀਸਿਸ ਸਮੇਤ ਵਿਸ਼ਾਲ ਡੇਟਾਬੇਸ ਤੱਕ ਪਹੁੰਚ ਵੀ ਪ੍ਰਦਾਨ ਕਰੇਗਾ। ਇਹ ਇੱਕ ਹੀ ਜਗ੍ਹਾ ’ਤੇ ਉਪਲਬਧ ਸੰਸਾਧਨ ਵਜੋਂ ਕੰਮ ਕਰੇਗਾ, ਜੋ ਟੈਕਸਟਾਈਲ ਅਤੇ ਸ਼ਿਲਪ ਨਾਲ ਸਬੰਧਿਤ ਨਵੇਂ ਵਿਕਾਸ ਕੰਮਾਂ ਅਤੇ ਵਰਤਮਾਨ ਘਟਨਾਵਾਂ ’ਤੇ ਜਾਣਕਾਰੀ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਪੁਰਸਕਾਰ ਜੇਤੂ ਬੁਣਕਰਾਂ, ਸਹਿਕਾਰੀ ਸਭਾਵਾਂ, ਉਤਪਾਦਕ ਕੰਪਨੀਆਂ ਅਤੇ ਮਹਿਲਾ ਸਵੈ-ਸਹਾਇਤਾ ਸਮੂਹਾਂ ਦੁਆਰਾ ਵਿਸ਼ੇਸ਼ ਹੈਂਡਲੂਮ, ਦਸਤਕਾਰੀ ਅਤੇ ਖਾਦੀ ਉਤਪਾਦਾਂ ਦੀ ਤਿੰਨ ਦਿਨਾਂ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ ਦੇ ਹਿੱਸੇ ਵਜੋਂ , ਦੇਸ਼ ਭਰ ਵਿੱਚ ਵੱਖ-ਵੱਖ ਪਹਿਲਾਂ ਕੀਤੀਆਂ ਗਈਆਂ ਹਨ। ਦੇਸ਼ ਭਰ ਤੋਂ ਹੈਂਡਲੂਮ ਬੁਣਕਰ, ਉੱਦਮੀ ਅਤੇ ਹੈਂਡਲੂਮ ਸੰਗਠਨ (ਪ੍ਰਾਇਮਰੀ ਹੈਂਡਲੂਮ ਵੀਵਰਸ ਕੋ-ਆਪਰੇਟਿਵ ਸੋਸਾਇਟੀਆਂ, ਐਪੇਕਸ ਸੋਸਾਇਟੀਆਂ ਆਦਿ) ਆਪਣੇ ਮੂਲ ਹੈਂਡਲੂਮ ਅਤੇ ਸ਼ਿਲਪ ਨੂੰ ਅਧਿਕ ਲੋਕਾਂ ਤੱਕ ਉਪਲਬਧ ਅਤੇ ਜਾਣੂ ਕਰਵਾਉਣ ਲਈ ਹੈਂਡਲੂਮ ਹਾਟ ਵਿੱਚ ਇਕੱਠੇ ਹੋਏ ਹਨ। ਸਟਾਲਾਂ ਰਾਹੀਂ ਹੈਂਡਲੂਮ, ਦਸਤਕਾਰੀ ਅਤੇ ਜੂਟ ਆਦਿ ਉਤਪਾਦਾਂ ਦਾ ਲਾਈਵ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੈਂਡਲੂਮ ਅਤੇ ਦਸਤਕਾਰੀ ਦੀ ਇੱਕ ਹੋਰ ਪ੍ਰਦਰਸ਼ਨੀ ਦਿੱਲੀ ਹਾਟ ਵਿੱਚ ਆਯੋਜਿਤ ਕੀਤੀ ਗਈ ਹੈ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 160 ਬੁਣਕਰਾਂ ਅਤੇ ਕਾਰੀਗਰਾਂ ਨੂੰ ਗਾਹਕਾਂ ਤੱਕ ਸਿੱਧੀ ਪਹੁੰਚ ਦੀ ਸੁਵਿਧਾ ਮਿਲ ਰਹੀ ਹੈ। ਭਾਰਤ ਦੇ ਵਿਸ਼ਾਲ ਹੈਂਡਲੂਮ ਖੇਤਰ ਬਾਰੇ ਨੌਜਵਾਨਾਂ ਦੇ ਵਿੱਚ ਵਧੇਰੇ ਜਾਗਰੂਕਤਾ ਪੈਦਾ ਕਰਨ ਦੇ ਹਿੱਸੇ ਦੇ ਰੂਪ ਵਿੱਚ, ਰਾਸ਼ਟਰੀ ਸ਼ਿਲਪਕਾਰੀ ਅਜਾਇਬ ਘਰ ਵਿੱਚ ਦੋ ਹਫ਼ਤਿਆਂ ਦੀ ਮਿਆਦ ਵਾਲੀ ਇੱਕ ਆਕਰਸ਼ਕ ਵਿਦਿਅਕ ਪਹਿਲ ਦਾ ਆਯੋਜਨ ਕੀਤਾ ਗਿਆ ਹੈ। ਇਹ ਪਹਿਲ 75 ਸਕੂਲਾਂ ਦੇ 10,000 ਤੋਂ ਵਧ ਵਿਦਿਆਰਥੀਆਂ ਨੂੰ ਭਾਰਤੀ ਹੈਂਡਲੂਮ ਦੀ ਗਹਿਰੀ ਸਮਝ ਪ੍ਰਦਾਨ ਕਰੇਗੀ।
************
ਏਡੀ/ਵੀਐਨ
(Release ID: 1946726)
Visitor Counter : 135