ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਪੁੱਡੁਚੇਰੀ ਵਿੱਚ ਨਾਗਰਿਕ ਅਭਿਨੰਦਨ ਸਮਾਰੋਹ ਵਿੱਚ ਹਿੱਸਾ ਲਿਆ; ਜਿਪਮੇਰ ਵਿੱਚ ਲੀਨਿਯਰ ਐਕਸੇਲੇਰੇਟਰ ਅਤੇ ਵਿਲਿੱਯਾਨੂਰ ਵਿੱਚ 50 ਬੈੱਡਾਂ ਵਾਲੇ ਹਸਪਤਾਲ ਦਾ ਉਦਘਾਟਨ ਕੀਤਾ
Posted On:
07 AUG 2023 2:09PM by PIB Chandigarh
ਭਾਰਤ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਪੁੱਡੁਚੇਰੀ ਸਰਕਾਰ ਦੁਆਰਾ ਆਪਣੇ ਸਨਮਾਨ ਵਿੱਚ ਆਯੋਜਿਤ ਨਾਗਰਿਕ ਸਮਾਰੋਹ ਵਿੱਚ ਭਾਗ ਲਿਆ। ਉਨ੍ਹਾਂ ਨੇ ਅੱਜ (7 ਅਗਸਤ, 2023) ਜਵਾਹਰਲਾਲ ਇੰਸਟੀਟਿਊਟ ਆਵ੍ ਪੋਸਟਗ੍ਰੈਜੁਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਜਿਪਮੇਰ) ਵਿੱਚ ਲੀਨਿਯਰ ਐਕਸੇਲੇਰੇਟਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਵਿਲਿੱਯਾਨੂਰ ਵਿੱਚ ਸਥਿਤ 50 ਬੈੱਡਾਂ ਵਾਲੇ ਹਸਪਤਾਲ ਦਾ ਵੀ ਵਰਚੁਅਲੀ ਤੌਰ ‘ਤੇ ਉਦਘਾਟਨ ਕੀਤਾ।
ਸਭਾ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਪੁੱਡੁਚੇਰੀ ਵਿੱਚ ਸਾਨੂੰ ਵਿਵਿਧ ਸੱਭਿਆਚਾਰਕ ਧਾਰਾਵਾਂ ਦਾ ਮਿਸ਼ਰਣ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਤਾਮਿਲ, ਤੇਲਗੁ ਅਤੇ ਮਲਿਯਾਲੀ ਪ੍ਰਭਾਵ ਦੇ ਨਾਲ-ਨਾਲ ਫ੍ਰਾਸੀਸੀਆਂ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਵਾਸਤੂਕਲਾ, ਤਿਉਹਾਰ ਅਤੇ ਜੀਵਨਸ਼ੈਲੀ ਤਾਲਮੇਲਪੂਰਨ ਢੰਗ ਨਾਲ ਇਕੱਠਿਆਂ ਮਿਲ ਕੇ ਵਿਵਿਧ ਪ੍ਰਭਾਵਾਂ ਨੂੰ ਪ੍ਰਤੀਬਿੰਬਤ ਕਰਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੁਚੇਰੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਅਲੱਗ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਇੱਕ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਏਜੰਸੀ ਦੁਆਰਾ ਕੀਤੇ ਗਏ ਅਧਿਐਨ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਰਮਿਆਨ ਪੁੱਡੁਚੇਰੀ ਦੇ ਸਮਾਜਿਕ ਪ੍ਰਗਤੀ ਸੂਚਕ ਅੰਕ ਸਕੋਰ 2022 ਵਿੱਚ ਪਹਿਲੇ ਸਥਾਨ ‘ਤੇ ਆਉਣ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪੁੱਡੁਚੇਰੀ ਨੇ ਵਿਅਕਤੀਗਤ ਸੁਤੰਤਰਤਾ ਅਤੇ ਪਸੰਦ, ਆਸਰਾ, ਜਲ ਅਤੇ ਸਵੱਛਤਾ ਦੇ ਮਾਪਦੰਡਾਂ ਬਾਰੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਰਾਸ਼ਟਰਪਤੀ ਨੇ ਇਸ ਗੱਲ ਨੂੰ ਵੀ ਨੋਟਿਸ ਕੀਤਾ ਕਿ ਪੁੱਡੁਚੇਰੀ ਦੇਸ਼ ਵਿੱਚ ਸਭ ਤੋਂ ਅਧਿਕ ਸਾਖ਼ਰਤਾ ਦਰ ਵਾਲੇ ਰਾਜਾਂ ਵਿੱਚੋਂ ਇੱਕ ਹੈ ਅਤੇ ਇੱਥੋਂ ਦਾ ਮਹਿਲਾ-ਪੁਰਸ਼ ਅਨੁਪਾਤ ਵੀ ਮਹਿਲਾਵਾਂ ਦੇ ਪ੍ਰਤੀ ਅਨੁਕੂਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤੱਥਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਪੁੱਡੁਚੇਰੀ ਦੇ ਲੋਕ ਮਹਿਲਾ-ਪੁਰਸ਼ ਸਮਾਨਤਾ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਨੇ ਵਿਕਾਸ ਅਤੇ ਪ੍ਰਗਤੀ ਦੇ ਪ੍ਰਤੀ ਆਧੁਨਿਕ ਅਤੇ ਸੰਵੇਦਨਸ਼ੀਲ ਦ੍ਰਿਸ਼ਟੀਕੋਣ ਦੇ ਲਈ ਪੁੱਡੁਚੇਰੀ ਦੇ ਨਿਵਾਸੀਆਂ ਦੀ ਸ਼ਲਾਘਾ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਪੁੱਡੁਚੇਰੀ ਤੇਜ਼ੀ ਨਾਲ ਆਲਮੀ ਰੁਝਾਨ ਦੇ ਤੌਰ ‘ਤੇ ਪਨਪ ਰਹੇ ਅਧਿਆਤਮਿਕ ਟੂਰਿਜ਼ਮ ਦੇ ਲਈ ਵੰਡਰਫੁੱਲ ਡੈਸਟੀਨੇਸ਼ਨ ਹੈ ਅਤੇ ਇਸ ਵਿੱਚ ਇਸ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਪ੍ਰਬਲ ਪ੍ਰੋਤਸਾਹਨ ਦੇਣ ਦੀ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਟੂਰਿਜ਼ਮ ਵਿੱਚ ਵਾਧੇ ਦੇ ਨਾਲ-ਨਾਲ ਸਿਹਤ ਟੂਰਿਜ਼ਮ ਅਤੇ ਈਕੋ-ਟੂਰਿਜ਼ਮ ਨਾਲ ਸਬੰਧਿਤ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ।
Please click here to see the President's Speech –
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕ੍ਰਿਪਾ ਕਰਕੇ ਇੱਥੇ ਕਲਿੱਕ ਕਰੋ-
***
ਡੀਐੱਸ/ਏਕੇ
(Release ID: 1946574)
Visitor Counter : 90