ਜਲ ਸ਼ਕਤੀ ਮੰਤਰਾਲਾ
azadi ka amrit mahotsav

ਐੱਨਐੱਮਸੀਜੀ ਦੇ ਡਾਇਰੈਕਟਰ ਨੇ ਆਗਰਾ ਵਿੱਚ ਪ੍ਰਭਾਵ ਮੁਲਾਂਕਣ ਮੀਟਿੰਗ ਦੇ ਦੌਰਾਨ ਵਿਸ਼ਵ ਬੈਂਕ ਦੇ ਕਾਰਜਕਾਰੀ ਡਾਇਰੈਕਟਰਾਂ ਸਾਹਮਣੇ ਨਮਾਮਿ ਗੰਗੇ ’ਤੇ ਪੇਸ਼ਕਾਰੀ ਕੀਤੀ

Posted On: 06 AUG 2023 3:21PM by PIB Chandigarh

ਵਿਸ਼ਵ ਬੈਂਕ ਦੇ ਕਾਰਜਕਾਰੀ ਡਾਇਰੈਕਟਰਾਂ ਦੁਆਰਾ ਭਾਰਤ ਵਿੱਚ ਬੈਂਕ ਦੇ ਪ੍ਰੋਜਕੈਟਾਂ ਦੇ ਪਰਿਵਰਤਨਕਾਰੀ ਪ੍ਰਭਾਵ ਦਾ ਅਧਿਐਨ ਕਰਨ ਦੇ ਲਈ 5 ਅਗਸਤ, 2023 ਨੂੰ ਆਗਰਾ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ। ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਮਸੀਜੀ) ਦੇ ਡਾਇਰੈਕਟਰ ਜਨਰਲ ਸ਼੍ਰੀ ਜੀ ਅਸ਼ੋਕ ਕੁਮਾਰ ਨੇ ਨਮਾਮਿ ਗੰਗਾ ਪ੍ਰੋਜੈਕਟ ’ਤੇ ਵਿਸ਼ਵ ਬੈਂਕ ਦੇ ਦੁਨੀਆ ਭਰ ਤੋਂ ਆਏ ਕਾਰਜਕਾਰੀ ਡਾਇਰੈਕਟਰਾਂ ਦੇ ਸਾਹਮਣੇ ਇੱਕ ਵਿਸਤ੍ਰਿਤ ਪੇਸ਼ਕਾਰੀ  ਦਿੱਤੀ। ਇਸ ਮੌਕੇ ’ਤੇ ਵਿਸ਼ਵ ਬੈਂਕ ਦੇ ਕੰਟਰੀ ਡਾਇਰੈਕਸਟਰ ਸ਼੍ਰੀ ਆਗਸਟੇ ਕੌਮੇ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਵਿਸ਼ਵ ਬੈਂਕ ਸਮੂਹ ਦੇ ਨੌਂ ਕਾਰਜਕਾਰੀ ਡਾਇਰੈਕਟਰ ਸ਼੍ਰੀ ਜੈਕ ਕੁਰਸਕੀ, ਪੋਲੈਂਡ, ਸ਼੍ਰੀ ਖਾਲਿਦ ਬਾਵਜ਼ੀਰ, ਸਊਦੀ ਅਰਬ; ਸੁਸ਼੍ਰੀ ਜ਼ੈਨਬ ਸ਼ਮਸੁਨਾ ਅਹਿਮਦ, ਨਾਈਜੀਰੀਆ; ਸ਼੍ਰੀ ਜੁਨਹੋਂਗ ਚਾਂਗ, ਚੀਨ; ਸ਼੍ਰੀ ਏਰੀਵਾਲਡੋ ਗੋਮਸ, ਬ੍ਰਾਜ਼ੀਲ; ਸ਼੍ਰੀ ਅਰਨੇਸਟੋ ਏਸੇਵੇਡੋ, ਮੈਕਸੀਕੋ; ਸੁਸ਼੍ਰੀ ਸੇਸੀਲੀਆ ਨੌਹਾਨ, ਅਰਜਨਟੀਨਾ; ਅਤੇ ਸ਼੍ਰੀ ਰੌਬਿਨ ਟਾਸਕਰ,ਬ੍ਰਿਟੇਨ ਵੀ ਮੌਜੂਦ ਸਨ। ਇਸ ਮੌਕੇ ’ਤੇ ਐੱਨਐੱਮਸੀਜੀ ਦੇ ਵਿੱਤ ਨਿਰਦੇਸ਼ਕ ਸ਼੍ਰੀ ਭਾਸਕਰ ਦਾਸਗੁਪਤਾ ਅਤੇ ਐੱਨਐੱਮਸੀਜੀ ਦੇ ਤਕਨੀਕੀ ਡਾਇਰੈਕਟਰ ਸ਼੍ਰੀ ਡੀਪੀ ਮਥੁਰੀਆ ਵੀ ਸ਼ਾਮਲ ਸਨ। ਇਸ ਮੌਕੇ ’ਤੇ ਇਤਿਹਾਸਿਕ ਤਾਜ ਮਹਿਲ ਦਾ ਦੌਰਾ ਵੀ ਆਯੋਜਿਤ ਕੀਤਾ ਗਿਆ।

ਮੀਟਿੰਗ ਵਿੱਚ ਨਦੀ ਸੁਰੱਖਿਆ ਦੇ ਵਿਭਿੰਨ ਪਹਿਲੂਆਂ ਅਤੇ ਵਿਸ਼ਵ ਬੈਂਕ ਦੀ ਭੂਮਿਕਾ ’ਤੇ ਬੈਂਕ ਦੇ ਕਾਰਜਕਾਰੀ ਡਾਇਰੈਕਟਰਾਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਕਾਰਜਕਾਰੀ ਨਿਰਦੇਸ਼ਕਾਂ ਨੇ ਭਾਰਤ ਦੇ ਜਲ ਖੇਤਰ ਵਿੱਚ ਪਰਿਵਰਤਨਕਾਰੀ ਸੁਧਾਰਾਂ ਅਤੇ ਨਿੱਜੀ ਖੇਤਰ ਦੀ ਵਿਸ਼ੇਸ਼ ਤੌਰ ‘ਤੇ ਨਮਾਮਿ ਗੰਗੇ ਮਿਸ਼ਨ ਦੇ ਅਧੀਨ ਭਾਗੀਦਾਰੀ ਦੁਆਰਾ ਜਲ-ਸੁਰੱਖਿਅਤ ਰਾਸ਼ਟਰ ਬਣਾਉਣ ਦੇ ਪ੍ਰਯਾਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੁਆਰਾ ਆਮ ਲੋਕਾਂ, ਵਿਦਿਅਕ ਸੰਸਥਾਵਾਂ, ਸਮਾਜਿਕ ਸੰਗਠਨਾਂ ਅਤੇ ਸਿਵਲ ਸੋਸਾਇਟੀ ਸਮੇਤ ਕਈ ਹਿਤਧਾਰਕਾਂ ਦੇ ਨਾਲ ਜਨ ਭਾਗੀਦਾਰੀ ਦਾ ਇੱਕ ਨਵਾਂ ਅਧਿਐਨ ਸ਼ੁਰੂ ਕਰਨ ਦੀ ਸ਼ਲਾਘਾ ਕੀਤੀ, ਇਸ ਨਾਲ ਨਦੀ ਸੁਰੱਖਿਆ ਦੇ ਖੇਤਰ ਵਿੱਚ ਨਮਾਮਿ ਗੰਗੇ ਗਲੋਬਲ ਪੱਧਰ ’ਤੇ ਇੱਕ ਅਲਗ ਭੂਮਿਕਾ ਵਿੱਚ ਸਾਹਮਣੇ ਆਇਆ ਹੈ। ਕਾਰਜਕਾਰੀ ਡਾਇਰੈਕਟਰ ਅਗਵਾਈ ਦੇ ਦ੍ਰਿਸ਼ਟੀਕੋਣ ਅਤੇ ਵਿਸ਼ੇਸ਼ ਤੌਰ ’ਤੇ ਹੈਮ ਮਾਡਲ, ਵੰਨ ਸਿਟੀ ਵੰਨ ਆਪਰੇਟਰ ਮਾਡਲ, ਅਰਥ ਗੰਗਾ ਪਹਿਲ, ਨਮਾਮਿ ਗੰਗੇ ਮਿਸ਼ਨ ਦੇ ਤਹਿਤ ਜਨਤਕ ਭਾਗੀਦਾਰੀ ਦੇ ਪ੍ਰਯਾਸਾਂ ਤੋਂ ਪ੍ਰਭਾਵਿਤ ਹੋਏ।

ਨਮਾਮਿ ਗੰਗੇ ਪ੍ਰੋਗਰਾਮ ’ਤੇ ਪਤਵੰਤਿਆਂ ਦੇ ਸਾਹਮਣੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੰਦੇ ਹੋਏ ਸ਼੍ਰੀ ਜੀ ਅਸ਼ੋਕ ਕੁਮਾਰ ਨੇ ਕਿਹਾ ਕਿ ਭਾਰਤ ਦੇ ਆਰਥਿਕ ਵਿਕਾਸ ਦੇ ਲਈ ਪਾਣੀ ਨੂੰ ਸਭ ਤੋਂ ਮਹੱਤਵਪੂਰਨ ਹਿੱਸੇ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ ਪਿਛਲੇ 7-8 ਸਾਲਾਂ ਵਿੱਚ ਜਲ ਖੇਤਰ ਵਿੱਚ ਬਹੁਤ ਸਾਰੀਆਂ ਪਹਿਲਾਂ ਕੀਤੀਆਂ ਗਈਆਂ ਹਨ। 2019 ਵਿੱਚ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਵਿਭਿੰਨ ਵਿਭਾਗਾਂ ਨੂੰ ਇਕੱਠੇ ਲਿਆ ਕੇ ਜਲ ਸ਼ਕਤੀ ਮੰਤਰਾਲਾ ਬਣਾਇਆ ਗਿਆ ਸੀ ਤਾਕਿ ਟਕਰਾਅ ਤੋਂ ਬਿਨਾਂ ਤੁਰੰਤ ਫੈਸਲਾ ਲਿਆ ਜਾ ਸਕੇ। ਜਲ ਖੇਤਰ ਵਿੱਚ ਕੁਝ ਪ੍ਰਮੁੱਖ ਪਹਿਲਾਂ ਵਿੱਚ ਜਲ ਜੀਵਨ ਮਿਸ਼ਨ ਸ਼ਾਮਲ ਹੈ, ਜਿਸ ਦਾ ਉਦੇਸ਼ 2024 ਤੱਕ ਸਾਰਿਆਂ ਨੂੰ ਘਰੇਲੂ ਨਲ ਕਨੈਕਸ਼ਨ ਪ੍ਰਦਾਨ ਕਰਨਾ ਹੈ, ਭਾਗੀਦਾਰੀ ਦ੍ਰਿਸ਼ਟੀਕੋਣ ਦੇ ਮਾਧਿਅਮ ਦੇ ਨਾਲ ਭੂਮੀਗਤ ਪਾਣੀ ਦੇ ਪ੍ਰਭਾਵੀ ਪ੍ਰਬੰਧਨ ਦੇ ਲਈ ਅਟਲ ਭੁਜਲ ਯੋਜਨਾ ਅਤੇ ਸਵੱਛ ਭਾਰਤ ਮਿਸ਼ਨ ਜਿਸ ਦੇ ਹਿੱਸੇ ਵਜੋਂ 100 ਮਿਲੀਅਨ ਤੋਂ ਅਧਿਕ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਸੀ, ਜਿਸ ਨਾਲ ਸਾਰਿਆਂ ਲਈ ਸਵੱਛਤਾ ਦੀ ਦਿਸ਼ਾ ਵਿੱਚ ਦੁਨੀਆ ਦਾ ਭਾਰ ਘੱਟ ਹੋ ਗਿਆ ਹੈ।

ਐੱਨਐੱਮਸੀਜੀ ਦੇ ਡਾਇਰੈਕਸਟਰ ਜਨਰਲ ਨੇ ਦੱਸਿਆ ਕਿ ਪਤਵੰਤਿਆਂ ਨੇ ਕੈਚ ਦ ਰੇਨ:  ਵਹੇਅਰ ਇਟ ਫਾਲਸ, ਵਹੇਨ ਇਟ ਫਾਲਸ ਅਭਿਯਾਨ ਦੇ ਬਾਰੇ ਜਾਣਕਾਰੀ ਦਿੱਤੀ, ਜਿਸ ਨੂੰ ਬਰਸਾਤੀ ਪਾਣੀ ਦੇ ਵਿਕੇਂਦ੍ਰੀਕ੍ਰਿਤ ਸਟੋਰੇਜ (ਪਾਣੀ ਦੇ ਮੂਲ ਸਥਾਨ ’ਤੇ ਸਟੋਰੇਜ) ਦੇ ਲਈ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਹਿੱਸੇ ਵਜੋਂ  ਲੱਖਾਂ, ਮੀਂਹ ਦੇ ਪਾਣੀ ਨੂੰ ਸੰਭਾਲਣ ਵਾਲੇ ਢਾਂਚੇ ਦਾ ਨਿਰਮਾਣ ਕੀਤਾ ਗਿਆ ਸੀ।

ਨਮਾਮਿ ਗੰਗੇ ਪ੍ਰੋਗਰਾਮ ਦੀ ਸੰਖੇਪ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਨਾ ਸਿਰਫ਼ ਗੰਗਾ ਨਦੀ ਨੂੰ ਸਵੱਛ ਕਰਨ ਲਈ ਬਲਕਿ ਜਨ ਭਾਗੀਦਾਰੀ ਦੇ ਰਾਹੀਂ ਪੂਰੇ ਨਦੀ ਈਕੋਸਿਸਟਮ ਨੂੰ ਬਹਾਲ ਕਰਨ ਲਈ ਇੱਕ ਸੰਪੂਰਨ ਅਤੇ ਏਕੀਕ੍ਰਿਤ ਨਦੀ ਪੁਨਰ-ਸੁਰਜੀਤ ਪ੍ਰੋਗਰਾਮ ਹੈ। ਨਮਾਮਿ ਗੰਗੇ ਪੰਜ ਮਹੱਤਵਪੂਰਨ ਥੰਮ੍ਹਾਂ ’ਤੇ ਅਧਾਰਿਤ ਹੈ- ਨਿਰਮਲ ਗੰਗਾ (ਅਪ੍ਰਦੂਸ਼ਿਤ ਨਦੀ), ਅਵਿਰਲ ਗੰਗਾ (ਅਪ੍ਰਤੀਬੰਧਿਤ ਪ੍ਰਵਾਹ), ਜਨ ਗੰਗਾ (ਲੋਕਾਂ ਦੀ ਭਾਗੀਦਾਰੀ), ਗਿਆਨ ਗੰਗਾ (ਗਿਆਨ ਅਤੇ ਖੋਜ ਅਧਾਰਿਤ ਦਖਲਅੰਦਾਜ਼ੀ) ਅਤੇ ਅਰਥ ਗੰਗਾ (ਅਰਥਵਿਵਸਥਾ ਦੇ ਥੰਮ੍ਹ ਦੇ ਰਾਹੀਂ ਲੋਕਾਂ ਅਤੇ ਨਦੀ ਨੂੰ ਜੋੜਨਾ)। ਉਨ੍ਹਾਂ ਨੇ ਕਿਹਾ, “ਲਗਭਗ 4.5 ਬਿਲੀਅਨ ਅਮਰੀਕੀ ਡਾਲਰ ਦੇ 442 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ  ਵਿੱਚੋਂ 193 ਸੀਵੇਜ ਪ੍ਰਬੰਧਨ ਨਾਲ ਸਬੰਧਿਤ ਹਨ,” ਉਨ੍ਹਾਂ ਨੇ ਕਿਹਾ, “ਵਿੱਤੀ ਸਹਾਇਤਾ ਵਿਸ਼ਵ ਬੈਂਕ, ਜੇਆਈਸੀਏ, ਏਸ਼ੀਆਈ ਵਿਕਾਸ ਬੈਂਕ ਆਦਿ ਜਿਹੇ ਸੰਗਠਨਾਂ ਤੋਂ ਵੀ ਪ੍ਰਾਪਤ ਹੁੰਦੀ ਹੈ। ਐੱਨਐੱਮਸੀਜੀ ਦੇ ਪੰਜ ਪੱਧਰੀ ਢਾਂਚੇ  ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਾਨਪੁਰ (2019) ਅਤੇ ਕੋਲਕਾਤਾ (2022) ਵਿੱਚ  ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਰਾਸ਼ਟਰੀ ਗੰਗਾ ਕੌਂਸਲ ਦੀ ਮੀਟਿੰਗਾਂ ਦੇ ਸਬੰਧ ਵਿੱਚ ਗੱਲ ਕੀਤੀ ਅਤੇ ਨਮਾਮਿ ਗੰਗੇ ਪ੍ਰੋਗਰਾਮ ਦੇ ਪ੍ਰਤੀ ਅਟੂਟ ਰਾਜਨੀਤਕ ਪ੍ਰਤੀਬੱਧਤਾ ’ਤੇ ਜ਼ੋਰ ਦਿੱਤਾ। 

 

ਉਨ੍ਹਾਂ ਨੇ ਕਿਹਾ ਕਿ ਕੁਦਰਤੀ ਵਿਸ਼ਵ ਨੂੰ ਮੁੜ ਸੁਰਜੀਤ ਕਰਨ ਲਈ ਨਮਾਮਿ ਗੰਗੇ ਨੂੰ ਦੁਨੀਆ ਦੇ ਸਿਖਰ ਦਸ ਪੁਨਰ-ਸਥਾਪਨਾ ਫਲੈਗਸ਼ਿਪਾਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਸੀ। ਦੁਨੀਆ ਭਰ ਦੇ 160 ਤੋਂ ਵਧ ਈਕੋ-ਬਹਾਲੀ ਪ੍ਰੋਗਰਾਮਾਂ ਵਿੱਚੋਂ ਚੁਣੇ ਗਏ ਨਮਾਮਿ ਗੰਗੇ ਨੂੰ 13 ਦਸੰਬਰ, 2022 ਨੂੰ ਮੌਨੀਟ੍ਰਅਲ, ਕੈਨੇਡਾ ਵਿੱਚ ਜੈਵਿਕ ਵਿਭੰਨਤਾ ’ਤੇ ਸੰਯੁਕਤ ਰਾਸ਼ਟਰ ਸੰਮੇਲਨ (ਸੀਓਪੀ-15) ਦੇ ਦੌਰਾਨ ਸਨਮਾਨਿਤ ਕੀਤਾ ਗਿਆ। ਐੱਨਐੱਮਸੀਜੀ ਮਾਰਚ 2023 ਵਿੱਚ ਨਿਊਯਾਰਕ ਵਿੱਚ ਆਯੋਜਿਤ ਸੰਯੁਕਤ ਰਾਸ਼ਟਰ ਵਿਸ਼ਵ ਜਲ ਸੰਮੇਲਨ ਵਿੱਚ ਹਿੱਸਾ ਲੈਣ ਵਾਲੀ ਭਾਰਤ ਦੀ ਇੱਕ ਮਾਤਰ ਸੰਸਥਾ ਸੀ।

ਉਨ੍ਹਾਂ ਨੇ ਕਿਹਾ ਕਿ ਗੰਗਾ ਡੌਲਫਿਨ ਅਤੇ ਸਥਾਨਕ ਮੱਛੀਆਂ ਵਰਗੀਆਂ ਜਲ ਪ੍ਰਜਾਤੀਆਂ ਦਾ ਦਿਖਣਾ ਅਤੇ ਵਧਣਾ, ਨਦੀ ਵਿੱਚ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਦਾ ਸੰਕੇਤ ਹੈ। ਉਨ੍ਹਾਂ ਨੇ ਕਿਹਾ, ‘2014 ਵਿੱਚ ਸ਼੍ਰੇਣੀ ਪੰਜ ਵਿੱਚ ਦੋ ਹੋਰ ਦੂਸਰੀ ਅਤੇ ਤੀਸਰੀ ਸ਼੍ਰੇਣੀ ਵਿੱਚ ਇੱਕ-ਇੱਕ ਪ੍ਰਦੂਸ਼ਿਤ ਸੈਸ਼ਕਸ ਸਨ। ਇਸ ਦੇ ਮੁਕਾਬਲੇ ਵਿੱਚ, 2023 ਵਿੱਚ, ਦੋ ਸੈਕਸ਼ਨ (ਹਰਿਦੁਆਰ ਤੋਂ ਸੁਲਤਾਨਪੁਰ ਅਤੇ ਬਕਸਰ ਤੋਂ ਭਾਗਲਪੁਰ) ਹੁਣ ‘ਪ੍ਰਦੂਸ਼ਨ ਰਹਿਤ’ ਹਨ ਅਤੇ ਸ਼੍ਰੇਣੀ 5 ਵਿੱਚ ਬਾਕੀ ਦੋ (ਕਨੌਜ ਤੋਂ ਵਾਰਾਣਸੀ ਅਤੇ ਤ੍ਰਿਵੇਣੀ ਤੋਂ ਡਾਇਮੰਡ ਹਾਰਬਰ) ਪ੍ਰਵਾਨਿਤ ਸੀਮਾ ਤੋਂ ਮਾਮੂਲੀ ਤੌਰ ’ਤੇ ਅਧਿਕ ਹਨ।

ਐੱਨਐੱਮਸੀਜੀ ਦੇ ਡਾਇਰੈਕਟਰ ਜਨਰਲ ਨੇ ਨਮਾਮਿ ਗੰਗੇ ਦੇ ਤਹਿਤ ਗੰਗਾ ਬੇਸਿਨ ਵਿੱਚ ਸੀਵਰੇਜ ਪ੍ਰਬੰਧਨ ਪ੍ਰੋਜੈਕਟਾਂ ਦੇ ਲਈ ਉਪਯੋਗ ਕੀਤੇ ਜਾਣ ਵਾਲੇ ਹਾਈਬ੍ਰਿਡ ਐਨੂਅਟੀ ਮਾਡਲ ਬਾਰੇ ਵਿਸਤਾਰ ਨਾਲ ਦੱਸਿਆ। ਇਸ ਮਾਡਲ ਦੇ ਤਹਿਤ, ਐੱਸਟੀਪੀ ਦਾ ਵਿਕਾਸ,ਸੰਚਾਲਨ ਅਤੇ ਰੱਖ-ਰਖਾਅ ਸਥਾਨਕ ਪੱਧਰ ‘ਤੇ ਇੱਕ ਵਿਸ਼ੇਸ਼ ਪ੍ਰਯੋਜਨ ਵਾਹਨ (ਐੱਸਪੀਵੀ) ਦੁਆਰਾ ਕੀਤਾ ਜਾਂਦਾ ਹੈ। ਇਸ ਮਾਡਲ ਦੇ ਅਨੁਸਾਰ, ਪੂੰਜੀਗਤ ਲਾਗਤ ਦਾ 40 ਪ੍ਰਤੀਸ਼ਤ ਨਿਰਮਾਣ ਦੇ ਭੁਗਤਾਨ ਕੀਤਾ ਜਾਵੇਗਾ, ਜਦਕਿ ਬਾਕੀ 60 ਪ੍ਰਤੀਸ਼ਤ ਲਾਗਤ ਦਾ ਭੁਗਤਾਨ ਅਗਲੇ 15 ਵਰ੍ਹਿਆਂ ਦੇ ਲਈ ਸੰਚਾਲਨ ਅਤੇ ਰੱਖ-ਰਖਾਅ ਲਾਗਤ (ਓਐਂਡਐੱਮ) ਖਰਚਿਆਂ ਦੇ ਨਾਲ ਸਲਾਨਾ ਦੇ ਰੂਪ ਵਿੱਚ ਪ੍ਰੋਜੈਕਟ ਦੇ ਜੀਵਨਕਾਲ ਵਿੱਚ ਕੀਤਾ ਜਾਵੇਗਾ। ਸਲਾਨਾ ਅਤੇ ਓਐਂਡਐੱਮ ਭੁਗਤਾਨ ਐੱਸਟੀਪੀ ਦੇ ਪ੍ਰਦਰਸ਼ਨ ਨਾਲ ਜੁੜੇ ਹੁੰਦੇ ਹਨ। ਇਹ ਬਿਹਤਰ ਜਵਾਬਦੇਹੀ, ਮਾਲਕੀ ਅਤੇ ਸਰਵੋਤਮ ਪ੍ਰਦਰਸ਼ਨ ਦੇ ਕਾਰਨ ਬਣਾਈਆਂ ਗਈਆਂ ਸੰਪਤੀਆਂ  ਦੇ ਨਿਰੰਤਰ ਪ੍ਰਦਰਸ਼ਨ ਨੂੰ ਸੁਨਿਸ਼ਚਿਤ ਕਰੇਗਾ। ਐੱਚਏਐੱਮ ਦੇ ਕੁੱਲ 32 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 7 ਨੂੰ ਵਿਸ਼ਵ ਬੈਂਕ ਦੁਆਰਾ ਵਿੱਤ ਪੋਸ਼ਿਤ ਕੀਤਾ ਗਿਆ ਹੈ। ਐੱਨਐੱਮਸੀਜੀ ਦੇ ਡਾਇਰੈਕਟਰ ਜਨਰਲ ਨੇ ਕਿਹਾ, “ਇਹ ਪ੍ਰਦਰਸ਼ਨ-ਅਧਾਰਿਤ ਲੇਖ ਅਤੇ ਬਿਹਤਰ ਸ਼ਾਸਨ ਸੁਨਿਸ਼ਚਿਤ ਕਰਦਾ ਹੈ।

ਸ਼੍ਰੀ ਕੁਮਾਰ ਨੇ ਨਮਾਮਿ ਗੰਗੇ ਦੇ ਤਹਿਤ ਨਦੀ-ਸ਼ਹਿਰ ਗਠਬੰਧਨ (ਆਰਸੀਏ) ਪਹਿਲ ’ਤੇ ਵੀ ਗੱਲ ਕੀਤੀ, ਜਿਸ ਨੂੰ ਨਵੰਬਰ 2021 ਵਿੱਚ 30 ਮੈਂਬਰਾਂ ਦੇ ਨਾਲ ਸ਼ੁਰੂ ਕੀਤਾ ਗਿਆ ਸੀ। ਹੁਣ, ਆਰਹਸ ਦੇ ਅੰਤਰਰਾਸ਼ਟਰੀ ਸ਼ਹਿਤ ਸਮੇਤ 142 ਮੈਂਬਰਾਂ ਦੇ ਨਾਲ, ਆਰਸੀਏ ਸ਼ਹਿਰੀ ਨਦੀਆਂ ਦੇ ਟਿਕਾਊ ਪ੍ਰਬੰਧਨ ਦੇ ਲਈ ਵਿਚਾਰ, ਚਰਚਾ ਅਤੇ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਨ ਲਈ ਇੱਕ ਯੋਗ ਮੰਚ ਬਣ ਗਿਆ ਹੈ। ਆਰਸੀਏ ਗਲੋਬਲ ਵਿੱਚ ਦੂਤਾਵਾਸਾਂ ਦੇ ਉੱਚ ਦਰਜੇ ਦੇ ਅਧਿਕਾਰੀਆਂ ਦੀ ਭਾਗੀਦਾਰੀ ਦੇਖੀ ਗਈ। ਮਾਨਚੈਸਟਰ, ਅਰਹਸ, ਕੋਪੇਨ ਹੇਗਨ ਅਤੇ ਹੈਮਬਰਗ ਸ਼ਹਿਰਾਂ ਨੇ ਵਿਕਾਸ ਇੰਜਣ ਵਜੋਂ ਨਦੀਆਂ ਦਾ ਉਪਯੋਗ ਕਰਨ ਦੇ ਆਪਣੇ ਪ੍ਰਯਾਸਾਂ ’ਤੇ ਪੇਸ਼ਕਾਰੀਆਂ ਦਿੱਤੀਆਂ।

*****

ਏਐੱਸ


(Release ID: 1946377) Visitor Counter : 106