ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਰਕਾਰ ਨੇ ਭਾਰਤੀ ਖੋਜਕਰਤਾਵਾਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਪ੍ਰੋਤਸਾਹਨ ਦੇਣ ਲਈ ਕਈ ਉਪਰਾਲੇ ਕੀਤੇ ਹਨ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ


ਪਿਛਲੇ ਤਿੰਨ ਵਰ੍ਹਿਆਂ ਵਿੱਚ ਸਹਿਯੋਗਾਤਮਕ ਖੋਜ ‘ਤੇ ਕੇਂਦਰਿਤ 750 ਤੋਂ ਵੱਧ ਸੰਯੁਕਤ ਖੋਜ ਵਿਗਿਆਨ (ਜੁਆਇੰਟ ਰਿਸਰਚ ਸਾਇੰਸ ਐਂਡ ਟੈਕਨੋਲੋਜੀ) ਅਤੇ ਟੈਕਨੋਲੋਜੀ (ਐੱਸਐਂਡਟੀ) ਪ੍ਰੋਜੈਕਟਾਂ ਅਤੇ ਲਗਭਗ 100 ਸੰਯੁਕਤ ਵਰਕਸ਼ਾਪਸ/ਸੈਮੀਨਾਰਾਂ/ਵੈੱਬੀਨਾਰਾਂ ਨੂੰ ਸਹਾਇਤਾ ਦਿੱਤੀ ਗਈ: ਡਾ. ਜਿਤੇਂਦਰ ਸਿੰਘ

Posted On: 03 AUG 2023 2:06PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ; ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਦੱਸਿਆ ਕਿ ਸਰਕਾਰ ਨੇ ਭਾਰਤੀ ਖੋਜਕਰਤਾਵਾਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਪ੍ਰੋਤਸਾਹਨ ਦੇਣ ਲਈ ਕਈ ਉਪਾਅ ਕੀਤੇ ਹਨ।

 

ਇਨ੍ਹਾਂ ਵਿੱਚ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਦੁਵੱਲੇ ਸਹਿਯੋਗ ਦੇ ਲਈ ਮੰਚ ਬਣਾਉਣਾ; ਆਸਿਯਾਨ ਅਤੇ ਬਿਮਸਟੇਕ ਦੇ ਨਾਲ ਖੇਤਰੀ ਸਹਿਯੋਗ ਅਤੇ ਯੂਰਪੀ ਸੰਘ (ਈਯੂ), ਬ੍ਰਾਜੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ (ਬ੍ਰਿਕਸ), ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ), ਹਿੰਦ ਮਹਾਸਾਗਰ ਰਿਮ ਐਸੋਸੀਏਸ਼ਨ (ਆਈਓਆਰਏ), ਹਿਊਮਨ ਫ੍ਰੰਟੀਅਰ ਸਾਇੰਸ ਪ੍ਰੋਗਰਾਮ ਆਰਗੇਨਾਈਜੇਸ਼ਨ (ਐੱਚਐੱਸਐੱਫਪੀਓ), ਯੂਰੋਪੀਅਨ ਮੌਲੀਕਿਊਲਰ ਬਾਇਓਲੌਜੀ ਆਰਗੇਨਾਈਜੇਸ਼ਨ (ਈਐੱਮਬੀਓ), ਮਿਸ਼ਨ ਇਨੋਵੇਸ਼ਨ ਆਦਿ ਜਿਹੀਆਂ ਸੰਸਥਾਵਾਂ ਦੇ ਜ਼ਰੀਏ ਬਹੁਪੱਖੀ ਸਹਿਯੋਗ ਸ਼ਾਮਲ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਪਿਛਲੇ ਤਿੰਨ ਵਰ੍ਹਿਆਂ ਵਿੱਚ ਸਹਿਯੋਗਾਤਮਕ ਖੋਜ ‘ਤੇ ਕੇਂਦਰਿਤ 750 ਤੋਂ ਵੱਧ ਸੰਯੁਕਤ ਖੋਜ ਵਿਗਿਆਨ ਅਤੇ ਟੈਕਨੋਲੋਜੀ (ਐੱਸਐਂਡਟੀ) ਪ੍ਰੋਜੈਕਟਾਂ ਅਤੇ ਲਗਭਗ 100 ਸੰਯੁਕਤ ਵਰਕਸ਼ਾਪਸ/ਸੈਮੀਨਾਰਾਂ/ਵੈੱਬੀਨਾਰਾਂ ਨੂੰ ਸਹਾਇਤਾ ਦਿੱਤੀ ਗਈ।

 

ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਬੁਨਿਆਦੀ ਖੋਜ ਯੋਜਨਾ ਦੇ ਲਈ ਮੈਗਾ ਸੁਵਿਧਾਵਾਂ ਅਤਿਅਧਿਕ ਮਹਤੱਵਪੂਰਨ ਖੋਜ ਖੇਤਰਾਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਪ੍ਰੋਤਸਾਹਨ ਦੇਣ ਦਾ ਇੱਕ ਹੋਰ ਮੰਚ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਸੂਚਨਾ ਦੇ ਅਦਾਨ-ਪ੍ਰਦਾਨ, ਨਵੇਂ ਗਿਆਨ ਦਾ ਸਿਰਜਣ, ਮਾਹਿਰਤਾ ਸਾਂਝੀ ਕਰਨ, ਲਾਗਤ ਅਤੇ ਸੰਸਾਧਨਾਂ ਦੇ ਸਰਵੋਤਮ ਉਪਯੋਗ, ਅਤੇ ਅਜਿਹੀਆਂ ਉੱਨਤ ਸੁਵਿਧਾਵਾਂ ਅਤੇ ਆਧੁਨਿਕ ਉਪਕਰਣਾਂ ਤੱਕ ਪਹੁੰਚ ਪ੍ਰਦਾਨ ਕਰਨ ਜਿਹੇ ਅਵਸਰਾਂ ਦੀ ਸਿਰਜਣਾ ਕਰਕੇ ਖੋਜਕਰਤਾਵਾਂ ਦੀ ਸਹਾਇਤਾ ਦੇ ਲਈ ਕਈ ਉਪਰਾਲੇ ਕੀਤੇ ਗਏ ਹਨ, ਜੋ ਘਰੇਲੂ ਤੌਰ 'ਤੇ ਉਪਲਬਧ ਨਹੀਂ ਹਨ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਵਿਗਿਆਨਿਕ ਖੋਜ ਦੀ ਗੁਣਵੱਤਾ ਅਤੇ ਉਤਪਾਦਨ ਵਿੱਚ ਵਾਧਾ ਹੋਵੇਗਾ ਅਤੇ ਰੋਜ਼ਗਾਰ ਦੇ ਅਵਸਰਾਂ ਦਾ ਸਿਰਜਣ ਕਰਨ ਦੀ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ। ਵਿਭਿੰਨ ਅਕਾਦਮਿਕ ਅਤੇ ਖੋਜ ਸੰਸਥਾਵਾਂ/ਸੰਗਠਨਾਂ, ਉਦਯੋਗਾਂ, ਸਟਾਰਟ-ਅੱਪਸ, ਉੱਦਮੀਆਂ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ), ਪ੍ਰਿਥਵੀ ਵਿਗਿਆਨ ਮੰਤਰਾਲਾ, ਸਿੱਖਿਆ, ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ), ਭਾਰਤੀ ਕੌਂਸਲ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਦੀਆਂ ਫੈਲੋਸ਼ਿਪ ਯੋਜਨਾਵਾਂ ਦੇ ਲਈ ਸਰਕਾਰ ਦੀਆਂ ਵਾਧੂ ਵਿੱਤ ਪੋਸ਼ਣ ਯੋਜਨਾਵਾਂ ਨੂੰ ਦੇਸ਼ ਵਿੱਚ ਗੁਣਵੱਤਾਪੂਰਣ ਖੋਜ ਦੇ ਲਈ  ਵਿਗਿਆਨਿਕਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਇਸ ਤਰ੍ਹਾਂ ਦੀ ਪ੍ਰਤਿਭਾ ਪਲਾਇਨ ਨੂੰ ਰੋਕਣ ਲਈ ਡਿਜਾਇਨ ਕੀਤਾ ਗਿਆ ਹੈ।

ਡਾ. ਸਿੰਘ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਹਾਸ਼ੀਏ ‘ਤੇ ਮੌਜੂਦ ਅਤੇ ਪਿਛੜੇ ਵਰਗਾਂ ਦੇ ਲਈ ਖੋਜ ਅਤੇ ਪੇਸ਼ੇਵਰ ਪ੍ਰੋਗਰਾਮ ਵਿਕਸਿਤ ਕਰਨ ਦੇ ਲਈ ਕਈ ਕਦਮ ਉਠਾਏ ਹਨ। ਡੀਐੱਸਟੀ ਦੀ ਅਨੁਸੂਚਿਤ ਜਾਤੀ ਉਪਯੋਜਨਾ (ਐੱਸਸੀਐੱਸਪੀ) ਅਤੇ ਜਨਜਾਤੀ ਉਪਯੋਜਨਾ (ਟੀਐੱਸਪੀ) ਯੋਜਨਾਵਾਂ ਦੇ ਉਦੇਸ਼ ਪ੍ਰਮਾਣਿਤ ਟੈਕਨੋਲੋਜੀਆਂ (ਵਿਗਿਆਨ ਅਧਾਰਿਤ ਸਮਾਧਾਨਾਂ ਦੀ ਪ੍ਰਦਾਇਗੀ ਸਮੇਤ) ਦੀ ਖੋਜ, ਵਿਕਾਸ ਅਤੇ ਉਨ੍ਹਾਂ ਨੂੰ ਅਪਣਾਏ ਜਾਣ, ਉਨ੍ਹਾਂ ਦੇ ਤਬਾਦਲੇ ਅਤੇ ਪ੍ਰਸਾਰ ਨੂੰ ਹੁਲਾਰਾ ਦੇਣ ਦੇ ਜ਼ਰੀਏ ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਖੇਤਰਾਂ ਵਿੱਚ ਹਾਸ਼ੀਏ ‘ਤੇ ਮੌਜੂਦ ਭਾਈਚਾਰਿਆਂ ਦੀਆਂ ਸਮੱਸਿਆਵਾਂ ਦਾ ਵਿਗਿਆਨ ਅਤੇ ਟੈਕਨੋਲੋਜੀ ਦੇ ਐਪਲੀਕੇਸ਼ਨ ਰਾਹੀਂ ਸਮਾਧਾਨ ਕਰਦੇ ਹੋਏ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ। ਵਿਗਿਆਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਸਸ਼ਕਤੀਕਰਣ ਅਤੇ ਸਮਾਨਤਾ ਦੇ ਅਵਸਰ (ਈਐੱਮਈਕਿਊ) ਯੋਜਨਾ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਮੋਹਰੀ ਖੇਤਰਾਂ ਵਿੱਚ ਖੋਜ ਕਰਨ ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਖੋਜਕਰਤਾਵਾਂ ਨੂੰ ਖੋਜ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਉਪਾਅ ਉਨ੍ਹਾਂ ਨੂੰ ਉੱਚ ਪੱਧਰ ਦੀ ਖੋਜ, ਸਿੱਖਿਆ ਅਤੇ ਕੁਸ਼ਲ ਰੋਜ਼ਗਾਰ ਦੀਆਂ ਸੰਭਾਵਨਾਵਾਂ ਪ੍ਰਦਾਨ ਕਰਦੇ ਹਨ।

 

<><><><><>

ਐੱਸਐੱਨਸੀ/ਪੀਕੇ



(Release ID: 1945853) Visitor Counter : 69


Read this release in: English , Urdu , Hindi , Tamil , Telugu