ਕੋਲਾ ਮੰਤਰਾਲਾ
ਕੋਲਾ ਮੰਤਰਾਲਾ ਨੇ ਕੋਲਾ ਮਾਈਨਿੰਗ ਦੀ ਨੀਲਾਮੀ ਤੋਂ ਪ੍ਰਾਪਤ 704 ਕਰੋੜ ਰੁਪਏ ਦੀ ਅਗਾਊਂ ਰਾਸ਼ੀ ਰਾਜ ਸਰਕਾਰਾਂ ਨੂੰ ਟ੍ਰਾਂਸਫਰ ਕੀਤੀ
ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸਾ ਅਤੇ ਪੱਛਮੀ ਬੰਗਾਲ ਨੂੰ ਲਾਭ ਹੋਇਆ
ਅਗਲੀਆਂ ਤਿੰਨ ਕਿਸ਼ਤਾਂ ਬੋਲੀਕਾਰਾਂ ਦੁਆਰਾ ਸਿੱਧੀਆਂ ਰਾਜਾਂ ਨੂੰ ਦਿੱਤੀਆਂ ਜਾਣਗੀਆਂ
Posted On:
03 AUG 2023 12:32PM by PIB Chandigarh
ਕੋਲਾ ਮੰਤਰਾਲੇ ਨੇ ਕੋਲਾ ਖਾਣਾਂ ਦੀ ਨੀਲਾਮੀ ਤੋਂ ਪ੍ਰਾਪਤ 704 ਕਰੋੜ ਰੁਪਏ ਦੀ ਅਗਾਊਂ ਰਾਸ਼ੀ ਛੇ ਕੋਲਾ ਧਾਰਕ ਰਾਜਾਂ –ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸਾ ਅਤੇ ਪੱਛਮੀ ਬੰਗਾਲ ਨੂੰ ਟ੍ਰਾਂਸਫਰ ਕਰ ਦਿੱਤੀ ਹੈ। ਇਹ ਵਿੱਤੀ ਟ੍ਰਾਂਸਫਰ ਇਨ੍ਹਾਂ ਰਾਜਾਂ ਦੇ ਵਿਕਾਸਾਤਮਕ ਵਾਧੇ ਨੂੰ ਸਸ਼ਕਤ ਬਣਾਉਣ ਅਤੇ ਸਹਾਇਤਾ ਦੇਣ ਦੀ ਇੱਕ ਠੋਸ ਪਹਿਲ ਹੈ।
704 ਕਰੋੜ ਰੁਪਏ ਦੀ ਅਲਾਟ ਰਾਸ਼ੀ 18 ਕੋਲਾ ਖਾਣਾਂ ਦੇ ਲਈ ਅਗਾਊਂ ਰਾਸ਼ੀ ਦੀ ਪਹਿਲੀ ਕਿਸ਼ਤ ਦਾ ਪ੍ਰਤੀਨਿਧੀਤਵ ਕਰਦੀ ਹੈ, ਜਿਨ੍ਹਾਂ ਦੀ ਵਪਾਲਕ ਕੋਲਾ ਮਾਈਨਿੰਗ ਨੀਲਾਮੀ ਦੇ 6ਵੇਂ ਦੌਰ ਅਤੇ ਪੰਜਵੇਂ ਦੌਰ ਦੇ ਦੂਸਰੇ ਯਤਨ ਦੇ ਤਹਿਤ ਸਫ਼ਲਤਾਪੂਰਵਕ ਨੀਲਾਮੀ ਕੀਤੀ ਗਈ ਸੀ।
ਟ੍ਰਾਂਸਫਰ ਕੀਤੀ ਗਈ ਰਾਸ਼ੀ ਦਾ ਰਾਜ-ਵਾਰ ਵੇਰਵਾ ਹੇਠਾਂ ਦਿੱਤਾ ਗਿਆ ਹੈ:

ਕੋਲਾ ਖਾਣ ਵਿਕਾਸ ਅਤੇ ਉਤਪਾਦਨ ਸਮਝੌਤੇ (ਸੀਐੱਮਡੀਪੀਏ) ਦੇ ਸੁਧਾਰ ਨੇ ਇਸ ਮਹੱਤਵਪੂਰਨ ਵਿਕਾਸ ਦਾ ਮਾਰਗ ਪੱਧਰਾ ਕੀਤਾ। ਸੀਐੱਮਡੀਪੀਏ ਦੇ ਅਨੁਸਾਰ, ਸਫ਼ਲ ਬੋਲੀਕਾਰਾਂ ਨੇ ਕੋਲਾ ਮੰਤਰਾਲੇ ਨੂੰ ਅਗਾਊਂ ਰਾਸ਼ੀ ਦੀ ਪਹਿਲੀ ਕਿਸ਼ਤ ਜਮ੍ਹਾਂ ਕਰਵਾ ਦਿੱਤੀ ਹੈ, ਖਾਸ ਤੌਰ ’ਤੇ ਬਾਕੀ ਤਿੰਨ ਕਿਸ਼ਤਾਂ ਬੋਲੀਕਾਰਾਂ ਦੁਆਰਾ ਸਿੱਧੀਆਂ ਸਬੰਧਿਤ ਰਾਜ ਸਰਕਾਰਾਂ ਨੂੰ ਜਮ੍ਹਾਂ ਕਰਵਾਈਆਂ ਜਾਣਗੀਆਂ, ਜਿਸ ਨਾਲ ਇਨ੍ਹਾਂ ਰਾਜਾਂ ਦੇ ਵਿਕਾਸ ਵਿੱਚ ਉਨ੍ਹਾਂ ਦਾ ਯੋਗਦਾਨ ਹੋਰ ਵਧ ਜਾਵੇਗਾ।
ਇਸ ਬਕਾਇਆ ਪੂੰਜੀ ਨਿਵੇਸ਼ ਦਾ ਉਪਯੋਗ ਰਾਜ ਸਰਕਾਰਾਂ ਆਪਣੇ ਖੇਤਰਾਂ ਵਿੱਚ ਵਿਕਾਸ ਨੂੰ ਵਧਾਉਣ ਲਈ ਕਰਨਗੀਆਂ। ਇਹ ਬੁਨਿਆਦੀ ਢਾਂਚੇ ਦੇ ਵਿਕਾਸ, ਵਿਦਿਅਕ ਸੁਵਿਧਾਵਾਂ, ਹੈਲਥ ਕੇਅਰ ਸਰਵਿਸਸ ਅਤੇ ਵੱਖ-ਵੱਖ ਕਲਿਆਣਕਾਰੀ ਪਹਿਲਾਂ, ਭਾਈਚਾਰਿਆਂ ਦੇ ਉੱਥਾਨ ਅਤੇ ਸਮੁੱਚੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਰਣਨੀਤਕ ਨਿਵੇਸ਼ ਨੂੰ ਸਮਰੱਥ ਕਰੇਗਾ।
ਵਪਾਰਕ ਕੋਲਾ ਮਾਈਨਿੰਗ ਦੀ ਸ਼ੁਰਆਤ ਦੇ ਬਾਅਦ ਤੋਂ, ਕੋਲਾ ਖੇਤਰ ਰਾਜ ਸਰਕਾਰਾਂ ਨੂੰ ਰੈਵੀਨਿਊ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਇਸ ਤੋਂ ਇਲਾਵਾ, ਇਕ ਵਾਰ ਕੋਲਾ ਖਾਣਾਂ ਚਾਲੂ ਹੋ ਜਾਣ ਤੋਂ ਬਾਅਦ, ਉਹ ਰਾਇਲਿਟੀ ਅਤੇ ਮਹੀਨਾਵਾਰ ਪ੍ਰੀਮੀਅਮ ਰਾਹੀਂ ਰਾਜਾਂ ਦੀ ਸਮ੍ਰਿੱਧੀ ਵਿੱਚ ਵੀ ਯੋਗਦਾਨ ਦੇਣਗੇ। ਇਨ੍ਹਾਂ ਖਾਣਾਂ ਤੋਂ ਪੈਦਾ ਰੈਵੀਨਿਊ ਨੂੰ ਰਾਜਾਂ ਦੁਆਰਾ ਜ਼ਰੂਰੀ ਭਲਾਈ ਪ੍ਰੋਗਰਾਮਾਂ ਦੇ ਲਈ ਆਪਣੀ ਵਿੱਤੀ ਸਮਰੱਥਾ ਨੂੰ ਮਜ਼ਬੂਤ ਕਰਨ, ਵੰਚਿਤ ਭਾਈਚਾਰੇ ਦੇ ਉੱਥਾਨ ਅਤੇ ਹੋਰ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦੀ ਸਹਾਇਤਾ ਕਰਨ ਦੇ ਲਈ ਉਪਯੋਗ ਕੀਤਾ ਜਾ ਸਕਦਾ ਹੈ।
****
ਬੀਵਾਈ/ਆਰਕੇਪੀ
(Release ID: 1945839)