ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਨੇ ਰਾਸ਼ਟਰੀ ਰਾਜਮਾਰਗ ਉਪਯੋਗਕਰਤਾਵਾਂ ਦੇ ਲਈ ਇੱਕ ਏਕੀਕ੍ਰਿਤ ਮੋਬਾਈਲ ਐਪਲੀਕੇਸ਼ਨ ‘ਰਾਜਮਾਰਗਯਾਤਰਾ’ ਦੀ ਸ਼ੁਰੂਆਤ ਕੀਤੀ

Posted On: 03 AUG 2023 3:37PM by PIB Chandigarh

ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਨਾਗਰਿਕ-ਕੇਂਦ੍ਰਿਤ ਏਕੀਕ੍ਰਿਤ ਮੋਬਾਈਲ ਐਪਲੀਕੇਸ਼ਨ ‘ਰਾਜਮਾਰਗਯਾਤਰਾ’ ਦੀ ਸ਼ੁਰੂਆਤ ਦੇ ਨਾਲ ਰਾਜਮਾਰਗ ਦਾ ਉਪਯੋਗ ਕਰਨ ਵਾਲੇ ਲੋਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਇਆ ਹੈ। ਇਹ ਉਪਯੋਗਕਰਤਾ-ਅਨੁਕੂਲ ਐਪ ਹੁਣ ਗੂਗਲ ਪਲੇਅ ਸਟੋਰ ਅਤੇ ਆਈਓਐੱਸ ਐਪ ਸਟੋਰ ਦੋਨਾਂ ‘ਤੇ ਡਾਊਨਲੋਡ ਦੇ ਲਈ ਉਪਲਬਧ ਹੈ, ਜੋ ਯਾਤਰੀਆਂ ਨੂੰ ਭਾਰਤੀ ਰਾਸ਼ਟਰੀ ਰਾਜਮਾਰਗਾਂ ‘ਤੇ ਵਿਆਪਕ ਜਾਣਕਾਰੀ ਦੇ ਨਾਲ ਹੀ ਇੱਕ ਕੁਸ਼ਲ ਸ਼ਿਕਾਇਤ ਨਿਵਾਰਣ ਪ੍ਰਣਾਲੀ ਵੀ ਪ੍ਰਦਾਨ ਕਰਦਾ ਹੈ। ਐਪ ਫਿਲਹਾਲ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਉਪਲਬਧ ਹੈ।

 

ਰਾਜਮਾਰਗਯਾਤਰਾ ਐਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ-

ਵਿਆਪਕ ਰਾਜਮਾਰਗ ਸੂਚਨਾ: ‘ਰਾਜਮਾਰਗਯਾਤਰਾ’ ਰਾਸ਼ਟਰੀ ਰਾਜਮਾਰਗ ਉਪਯੋਗਕਰਤਾਵਾਂ ਨੂੰ ਇੱਕ ਥਾਂ ‘ਤੇ ਜ਼ਰੂਰੀ ਜਾਣਕਾਰੀ ਉਪਲਬਧ ਕਰਵਾਉਣ ਦਾ ਕੰਮ ਕਰਦਾ ਹੈ। ਰੀਅਲ ਟਾਈਮ ਦੀ ਮੌਸਮ ਦੀ ਸਥਿਤੀ, ਸਮੇਂ ‘ਤੇ ਪ੍ਰਸਾਰਣ ਸੂਚਨਾਵਾਂ ਅਤੇ ਨਜ਼ਦੀਕੀ ਟੋਲ ਪਲਾਜ਼ਾ, ਪੈਟ੍ਰੋਲ ਪੰਪ, ਹਸਪਤਾਲ, ਹੋਟਲ ਅਤੇ ਹੋਰ ਜ਼ਰੂਰੀ ਸੇਵਾਵਾਂ ਬਾਰੇ ਜਾਣਕਾਰੀ ਦਿੰਦਾ ਹੈ, ਜਿਸ ਨਾਲ ਰਾਸ਼ਟਰੀ ਰਾਜਮਾਰਗਾਂ ‘ਤੇ ਇੱਕ ਨਿਰਵਿਘਨ ਅਤੇ ਸੁਰੱਖਿਅਤ ਯਾਤਰਾ ਸੁਨਿਸ਼ਚਿਤ ਹੁੰਦੀ ਹੈ। 

ਪਰੇਸ਼ਾਨੀ ਮੁਕਤ ਸ਼ਿਕਾਇਤ ਨਿਵਾਰਣ: ਐਪ ਇੱਕ ਇਨ-ਬਿਲਟ ਸ਼ਿਕਾਇਤ ਨਿਵਾਰਣ ਅਤੇ ਐਸਕੇਲੇਸ਼ਨ ਮਕੈਨਿਜ਼ਮ ਨਾਲ ਲੈਸ ਹੈ। ਉਪਯੋਗਕਰਤਾ ਬਿਹਤਰ ਸਪਸ਼ਟਤਾ ਦੇ ਲਈ ਜਿਓ-ਟੈਗ ਕੀਤੇ ਗਏ ਵੀਡੀਓ ਜਾਂ ਫੋਟੋ ਅਟੈਚ ਕਰਕੇ ਅਸਾਨੀ ਨਾਲ ਰਾਜਮਾਰਗ ਨਾਲ ਸਬੰਧਿਤ ਮੁੱਦਿਆਂ ਦੀ ਰਿਪੋਰਟ ਕਰ ਸਕਦੇ ਹਨ। ਰਜਿਸਟਰਡ ਸ਼ਿਕਾਇਤਾਂ ਨੂੰ ਸਮੇਂਬੱਧ ਤਰੀਕੇ ਨਾਲ ਨਿਪਟਾਇਆ ਜਾਵੇਗਾ, ਕਿਸੇ ਵੀ ਦੇਰੀ ਦੇ ਮਾਮਲੇ ਵਿੱਚ ਸਿਸਟਮ-ਜਨਰੇਟਿਡ ਮਾਮਲੇ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ। ਉਪਯੋਗਕਰਤਾ ਪੂਰੀ ਪਾਰਦਰਸ਼ਿਤਾ ਦੇ ਲਈ ਆਪਣੀਆਂ ਸ਼ਿਕਾਇਤਾਂ ਦੀ ਸਥਿਤੀ ਨੂੰ ਵੀ ਟ੍ਰੈਕ ਕਰ ਸਕਦੇ ਹਨ।

 

ਨਿਰਵਿਘਨ ਫਾਸਟੈਗ ਸੇਵਾਵਾਂ: ‘ਰਾਜਮਾਰਗਯਾਤਰਾ’ ਨੇ ਆਪਣੀਆਂ ਸੇਵਾਵਾਂ ਨੂੰ ਵਿਭਿੰਨ ਬੈਂਕ ਪੋਰਟਲਾਂ ਨਾਲ ਜੋੜਿਆ ਹੈ, ਜਿਸ ਨਾਲ ਉਪਯੋਗਕਰਤਾ ਇੱਕ ਹੀ ਪਲੈਟਫਾਰਮ ‘ਤੇ ਆਪਣੇ ਫਾਸਟੈਗ ਨੂੰ ਅਸਾਨੀ ਨਾਲ ਰਿਚਾਰਜ ਕਰਵਾ ਸਕਦੇ ਹਨ, ਮਹੀਨਾਵਾਰ ਪਾਸ ਲੈ ਸਕਦੇ ਹਨ ਅਤੇ ਫਾਸਟੈਗ-ਸਬੰਧਿਤ ਹੋਰ ਬੈਂਕਿੰਗ ਸੇਵਾਵਾਂ ਤੱਕ ਅਸਾਨੀ ਨਾਲ ਪਹੁੰਚ ਬਣਾ ਸਕਦੇ ਹਨ।

ਜ਼ਿੰਮੇਵਾਰ ਅਤੇ ਸੁਰੱਖਿਅਤ ਡ੍ਰਾਈਵਿੰਗ ਨੂੰ ਉਤਸ਼ਾਹਿਤ ਕਰਨ ਦੇ ਲਈ ਓਵਰ-ਸਪੀਡਿੰਗ ਨੋਟੀਫਿਕੇਸ਼ਨ ਅਤੇ ਆਵਾਜ਼-ਸਹਾਇਤਾ।

ਇਨ੍ਹਾਂ ਸੁਧਾਰਾਂ ਦੇ ਨਾਲ, ‘ਰਾਜਮਾਰਗਯਾਤਰਾ’ ਦਾ ਲਕਸ਼ ਰਾਜਮਾਰਗ ਉਪਯੋਗਕਰਤਾਵਾਂ ਨੂੰ ਇੱਕ ਸਹਿਜ, ਅਨੁਕੂਲ ਵਾਤਾਵਰਣ ਪ੍ਰਦਾਨ ਕਰਨਾ ਅਤੇ ਭਾਰਤੀ ਰਾਸ਼ਟਰੀ ਰਾਜਮਾਰਗਾਂ ‘ਤੇ ਇੱਕ ਸੁਰੱਖਿਅਤ ਅਤੇ ਅਧਿਕ ਸੁਖਦ ਯਾਤਰਾ ਨੂੰ ਹੁਲਾਰਾ ਦੇਣਾ ਹੈ।

ਐਂਡ੍ਰੋਇਡ ਲਿੰਕ:

https://play.google.com/store/apps/details?id=com.nhai.rajmargyatra&hl=en_US

ਆਈਓਐੱਸ ਲਿੰਕ:

https://apps.apple.com/in/app/rajmargyatra/id6449488412

*****

ਐੱਮਜੇਪੀਐੱਸ/ਐੱਨਕੇਐੱਸ



(Release ID: 1945779) Visitor Counter : 173