ਇਸਪਾਤ ਮੰਤਰਾਲਾ
ਕੇਂਦਰੀ ਸਟੀਲ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਐੱਮ.ਸਿੰਧੀਆ ਨੇ ਐੱਨਐੱਮਡੀਸੀ ਦੇ ਨਵੇਂ ਲੋਗੋ ਦਾ ਉਦਘਾਟਨ ਕੀਤਾ
ਨਵਾਂ ਲੋਗੋ ਐੱਨਐੱਮਡੀਸੀ 2.0 ਦੇ ਬਾਰੇ ਵਿੱਚ ਕੰਪਨੀ ਦੀ ਕਲਪਨਾ ਨੂੰ ਸਪਸ਼ਟ ਕਰਦਾ ਹੈ; ਕੁਦਰਤੀ ਅਤੇ ਲੋਕਾਂ ਦੇ ਨਾਲ ਤਾਲਮੇਲ ਬਿਠਾ ਕੇ ਮਾਈਨਿੰਗ ਦੇ ਪ੍ਰਤੀ ਐੱਨਐੱਮਡੀਸੀ ਦੀਆਂ ਜ਼ਿੰਮੇਵਾਰੀਆਂ ਦੱਸਦਾ ਹੈ
प्रविष्टि तिथि:
03 AUG 2023 4:31PM by PIB Chandigarh
ਕੇਂਦਰੀ ਸਟੀਲ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ. ਜਯੋਤਿਰਾਦਿੱਤਿਆ ਐੱਮ.ਸਿੰਧੀਆ ਨੇ ਅੱਜ ਨਵੀਂ ਦਿੱਲੀ ਵਿੱਚ ਐੱਨਐੱਮਡੀਸੀ ਦੇ ਨਵੇਂ ਲੋਗੋ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਸਟੀਲ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿਨਹਾ, ਐੱਨਐੱਮਡੀਸੀ ਦੇ ਸੀਐੱਮਡੀ ਅਮਿਤਾਵ ਮੁਖਰਜੀ ਅਤੇ ਸਟੀਲ ਮੰਤਰਾਲੇ ਅਤੇ ਐੱਨਐੱਮਡੀਸੀ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਸਟੀਲ ਮੰਤਰੀ ਨੇ ਪੁਰਾਣੇ ਲੋਗੋ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਟੀਮ ਐੱਨਐੱਮਡੀਸੀ ਨੂੰ ਉਨ੍ਹਾਂ ਦੇ ਗਤੀਸ਼ੀਲ ਨਵੇਂ ਲੋਗੋ ਦੇ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਲੋਗੋ ਦਾ ਉਦਘਾਟਨ ਕਿਸੇ ਵੀ ਸੰਗਠਨ ਦੀ ਯਾਤਰਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜੋ ਉਸ ਦੇ ਕਦਰਾਂ-ਕੀਮਤਾਂ ਅਤੇ ਟੀਚਿਆਂ ਦਾ ਸੰਕੇਤ ਹੈ। “ਅਸੀਂ ਐੱਨਐੱਮਡੀਸੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਇਸ ਦਾ ਵਿਕਾਸ ਦੇਖਿਆ ਹੈ ਅਤੇ ਇਸ ਦਾ ਪਹਿਲਾ ਲੋਗੋ ਪਿਛਲੇ 75 ਵਰ੍ਹਿਆਂ ਵਿੱਚ ਭਾਰਤ ਦੀ ਯਾਤਰਾ ਦਾ ਪ੍ਰਤੀਕ ਹੈ, ਜਿੱਥੇ ਭਾਰਤ ਆਪਣੀ ਨਿਰਭਰਤਾ ਨੂੰ ਘੱਟ ਕਰਨ ਅਤੇ ਆਤਮਨਿਰਭਰ ਬਣਨ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਅੱਗੇ ਵਧ ਰਿਹਾ ਸੀ।”
ਕੇਂਦਰੀ ਮੰਤਰੀ ਨੇ ਕਿਹਾ ਕਿ ਐੱਨਐੱਮਡੀਸੀ ਦਾ ਨਵਾਂ ਲੋਗੋ ਦਰਸਾਉਂਦਾ ਹੈ ਕਿ ਕਿਵੇਂ ਭਾਰਤ ਦਾ ਸਭ ਤੋਂ ਵੱਡਾ ਆਇਰਨ ਔਰ ਉਤਪਾਦਕ, ਇੱਕ ਟਿਕਾਊ ਅਤੇ ਗ੍ਰੀਨ ਵਾਤਾਵਰਣ ਵਿੱਚ ਗਲੋਬਲ ਪੱਧਰ ’ਤੇ ਮਾਈਨਿੰਗ ਲਈ ਤਿਆਰ ਹੈ। ਇਹ ਲੋਗੋ ਕੁਦਰਤ ਅਤੇ ਲੋਕਾਂ ਦੇ ਨਾਲ ਸਦਭਾਵਨਾ ਵਿੱਚ ਖਣਨ, ਖਣਿਜ ਸੁਰੱਖਿਆ ਸੁਨਿਸ਼ਚਿਤ ਕਰਨ ਅਤੇ ਖਣਿਜ ਜਵਾਬਦੇਹੀ ਦੇ ਨਿਰਮਾਣ ਅਤੇ ਸਾਡੇ ਖੇਤਰ ਵਿੱਚ ਆਤਮਨਿਰਭਰਤਾ ਲਿਆਉਣ ਦੀ ਦਿਸ਼ਾ ਵਿੱਚ ਐੱਨਐੱਮਡੀਸੀ ਦੀਆਂ ਜ਼ਿੰਮੇਵਾਰੀਆਂ ਦਾ ਸੰਚਾਰ ਕਰਦਾ ਹੈ।
“ਭਾਰਤ ਦੇ ਪ੍ਰਧਾਨ ਮੰਤਰੀ ਦੇ ਕਠਿਨ ਯਤਨਾਂ ਨਾਲ ਵਿਸ਼ਵ ਵਿੱਚ ਭਾਰਤ ਦੀ ਸਥਿਤੀ ਇੱਕ ਵਿਕਾਸਸ਼ੀਲ ਰਾਸ਼ਟਰ ਤੋਂ ਵਿਕਸਿਤ ਰਾਸ਼ਟਰ ਵਿੱਚ ਪਰਿਵਰਤਿਤ ਹੋ ਗਈ ਹੈ। ਮੰਤਰੀ ਨੇ ਕਿਹਾ, ਭਾਰਤ ਦੀ ਸਥਿਤੀ ਇੱਕ ਆਗੂ ਤੋਂ ਇੱਕ ਮਾਰਗਦਰਸ਼ਕ ਦੇ ਰੂਪ ਵਿੱਚ ਸੁਧਰੀ ਹੈ।” ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਇੱਕ ਅਜਿਹੇ ਮੋੜ ’ਤੇ ਹੈ ਜਿੱਥੇ ਪੂਰਾ ਦੇਸ਼ ਨਾ ਸਿਰਫ਼ ਆਪਣੇ ਨਾਗਰਿਕਾਂ ਦੀ ਬਲਕਿ ਗਲੋਬਲ ਪੱਧਰ ’ਤੇ ਵੀ ਜ਼ਿੰਮੇਵਾਰੀਆਂ ਉਠਾਉਣ ਦੇ ਲਈ ਤਿਆਰ ਹੈ।

ਐੱਨਐੱਮਡੀਸੀ ਦੀਆਂ ਉਪਲਬਧੀਆਂ ਨੂੰ ਉਜਾਗਰ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਐੱਨਐੱਮਡੀਸੀ ਨੇ ਜੁਲਾਈ 2023 ਤੱਕ ਦੀ ਮਿਆਦ ਤੱਕ ਰਿਕਾਰਡ ਤੋੜ ਉਤਪਾਦਨ ਕੀਤਾ ਅਤੇ ਪਿਛਲੇ ਸਾਲ ਪਹਿਲਾਂ ਹੀ 40 ਮੀਟ੍ਰਿਕ ਟਨ ਸਲਾਨਾ ਉਤਪਾਦਨ ਨੂੰ ਪਾਰ ਕਰ ਚੁੱਕਿਆ ਹੈ।
ਇਸ ਮੌਕੇ ’ਤੇ ਸਟੀਲ ਮੰਤਰਾਲੇ ਵਿੱਚ ਸਕੱਤਰ, ਸ਼੍ਰੀ ਨਾਗੇਂਦਰ ਨਾਥ ਸਿਨਹਾ ਨੇ ਵੀ ਐੱਨਐੱਮਡੀਸੀ ਨੂੰ ਉਨ੍ਹਾਂ ਦੇ ਦੂਰਦਰਸ਼ੀ ਨਵੇਂ ਲੋਗੋ ਦੇ ਲਈ ਵਧਾਈ ਦਿੱਤੀ, ਜੋ ਕੁਦਰਤ ਦੇ ਨਾਲ ਉਨ੍ਹਾਂ ਦੇ ਤਾਲਮੇਲਪੂਰਨ ਸਬੰਧਾਂ ਦਾ ਪ੍ਰਤੀਕ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਐੱਨਐੱਮਡੀਸੀ ਇੱਕ ਆਤਮਨਿਰਭਰ ਉਦਯੋਗ ਬਣਾਉਣ ਦੇ ਲਈ ਨੈਸ਼ਨਲ ਸਟੀਲ ਪਾਲਿਸੀ, 2017 ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਜੋ ਤਕਨੀਕੀ ਤੌਰ ’ਤੇ ਉਨੱਤ, ਵਿਸ਼ਵ ਪੱਧਰ ’ਤੇ ਪ੍ਰਤੀਯੋਗੀ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ।

ਇਸ ਤੋਂ ਪਹਿਲਾਂ ਐੱਨਐੱਮਡੀਸੀ ਦੇ ਸੀਐੱਮਡੀ ਨੇ ਆਪਣੇ ਸੁਆਗਤ ਭਾਸ਼ਣ ਦੌਰਾਨ ਦੱਸਿਆ ਕਿ ਕਿਵੇਂ ਨਵਾਂ ਲੋਗੋ ਐੱਨਐੱਮਡੀਸੀ ਦੀ ਐੱਨਐੱਮਡੀਸੀ 2.0 ਵਿਜ਼ਨ ਦਾ ਪ੍ਰਗਟਾਵਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ “ਆਪਣੀ ਵਿਰਾਸਤ ਦੇ ਪ੍ਰਤੀ ਸ਼ਰਧਾਂਜਲੀ ਦੇ ਰੂਪ ਵਿੱਚ, ਅਸੀਂ ਖਣਿਜ ਮਾਈਨਿੰਗ ਚੱਕਰ ਦਾ ਪ੍ਰਤੀਨਿਧੀਤਵ ਕਰ ਰਹੇ ਬਲੂ ਕਾੱਗ ਨੂੰ ਬਰਕਰਾਰ ਰੱਖਿਆ ਹੈ, ਜੋ ਦਹਾਕਿਆਂ ਤੋਂ ਪ੍ਰਾਪਤ ਦ੍ਰਿੜਤਾ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ”। ਲੋਗੋ ਦੇ ਕੇਂਦਰ ਵਿਚ. ਪ੍ਰਿਥਵੀ ਨੂੰ ਝੁਲਾਉਂਦਾ ਹੋਇਆ ਇੱਕ ਹੱਥ ਐੱਨਐੱਮਡੀਸੀ ਦੀ ਟਿਕਾਊ ਅਤੇ ਜ਼ਿੰਮੇਵਾਰ ਮਾਈਨਿੰਗ ਅਤੇ ਗਲੋਬਲ ਆਕਾਂਖਿਆਵਾਂ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਜੀਵੰਤ ਹਰਾ ਰੰਗ ਵਿਕਾਸ, ਨਵਿਆਉਣਯੋਗ ਅਤੇ ਕੁਦਰਤ ਦੇ ਨਾਲ ਤਾਲਮੇਲ ਦਾ ਪ੍ਰਤੀਕ ਹੈ।
*****
ਵਾਈਕੇਬੀ/ਕੇਐੱਸ
(रिलीज़ आईडी: 1945775)
आगंतुक पटल : 129