ਸੱਭਿਆਚਾਰ ਮੰਤਰਾਲਾ
ਸਾਡੇ ਬਹਾਦਰ ਸ਼ਹੀਦ ਪੁਰਸ਼ਾਂ ਅਤੇ ਮਹਿਲਾਵਾਂ ਦੇ ਸਨਮਾਨ ਵਿੱਚ 'ਮੇਰੀ ਮਾਟੀ ਮੇਰਾ ਦੇਸ਼' ਮੁਹਿੰਮ ਸ਼ੁਰੂ ਕੀਤੀ ਜਾਵੇਗੀ: ਪ੍ਰਧਾਨ ਮੰਤਰੀ
ਨਵੀਂ ਦਿੱਲੀ ਵਿੱਚ ‘ਮੇਰੀ ਮਾਟੀ ਮੇਰਾ ਦੇਸ਼’ ਦੇ ਤਹਿਤ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦਾ ਭਵਯ ਪ੍ਰਤੀਕ ਬਣੇਗੀ ‘ਅੰਮ੍ਰਿਤ ਵਾਟਿਕਾ’
Posted On:
01 AUG 2023 6:14PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਨੇ ਪ੍ਰਸਿੱਧ ਪ੍ਰੋਗਰਾਮ ‘ਮਨ ਕੀ ਬਾਤ’ ਦੇ ਦੌਰਾਨ ਦੇਸ਼ ਦੇ ਲੋਕਾਂ ਨੂੰ ਆਪਣੇ ਸੰਬੋਧਨ ਵਿੱਚ ਹਮੇਸ਼ਾ ਹੀ ਦੇਸ਼ ਦੇ ਸੁੰਦਰ ਸੱਭਿਆਚਾਰਕ ਤਾਣੇ-ਬਾਣੇ ਨੂੰ ਪ੍ਰਮੁੱਖਤਾ ਦਿੱਤੀ ਹੈ ਅਤੇ ਦੱਸਿਆ ਹੈ ਕਿ ਵਿਭਿਧਤਾ ਵੀ ਇੱਕ ਏਕੀਕ੍ਰਿਤ ਸ਼ਕਤੀ ਦੇ ਰੂਪ ਵਿੱਚ ਕਿਵੇਂ ਕੰਮ ਕਰਦੀ ਹੈ। ਮਨ ਕੀ ਬਾਤ ਦੇ ਆਪਣੇ ਨਵੇਂ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਮਹੋਤਸਵ ਦੀ ਗੂੰਜ ਅਤੇ 15 ਅਗਸਤ ਨੇੜੇ ਆਉਣ ਦੇ ਦਰਮਿਆਨ, ਦੇਸ਼ ਵਿੱਚ ਇੱਕ ਹੋਰ ਮਹਾਨ ਮੁਹਿੰਮ ਸ਼ੁਰੂ ਹੋਣ ਦੀ ਕਗਾਰ ‘ਤੇ ਹੈ। ਸਾਡੇ ਬਹਾਦਰ ਸ਼ਹੀਦਾਂ ਅਤੇ ਮਹਿਲਾਵਾਂ ਦੇ ਸਨਮਾਨ ਵਿੱਚ 'ਮੇਰੀ ਮਾਟੀ ਮੇਰਾ ਦੇਸ਼' ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਨੇ ਇਹ ਵੀ ਦੱਸਿਆ, “ਇਸ ਦੇ ਤਹਿਤ ਸਾਡੇ ਅਮਰ ਸ਼ਹੀਦਾਂ ਦੀ ਯਾਦ ਵਿੱਚ ਦੇਸ਼ ਭਰ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਸ਼ਖ਼ਸੀਅਤਾਂ ਦੀ ਯਾਦ ਵਿੱਚ ਦੇਸ਼ ਦੀਆਂ ਲੱਖਾਂ ਗ੍ਰਾਮ ਪੰਚਾਇਤਾਂ ਵਿੱਚ ਵਿਸ਼ੇਸ਼ ਸ਼ਿਲਾਲੇਖ ਵੀ ਲਗਾਏ ਜਾਣਗੇ। ਇਸ ਮੁਹਿੰਮ ਤਹਿਤ ਦੇਸ਼ ਭਰ ਵਿੱਚ ‘ਅੰਮ੍ਰਿਤ ਕਲਸ਼ ਯਾਤਰਾ’ ਵੀ ਆਯੋਜਿਤ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਇਹ 'ਅੰਮ੍ਰਿਤ ਕਲਸ਼ ਯਾਤਰਾ' ਦੇਸ਼ ਦੇ ਕੋਨੇ-ਕੋਨੇ 'ਤੋਂ 7500 ਕਲਸ਼ਾਂ 'ਚ ਮਿੱਟੀ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਪਹੁੰਚੇਗੀ | ਇਹ ਯਾਤਰਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੌਦੇ ਵੀ ਨਾਲ ਲੈ ਕੇ ਆਵੇਗੀ। 7500 ਕਲਸ਼ਾਂ ਵਿੱਚ ਆਉਣ ਵਾਲੀ ਮਿੱਟੀ ਅਤੇ ਪੌਦਿਆਂ ਨੂੰ ਮਿਲਾ ਕੇ ਨੈਸ਼ਨਲ ਵਾਰ ਮੈਮੋਰੀਅਲ ਦੇ ਨੇੜੇ ‘ਅੰਮ੍ਰਿਤ ਵਾਟਿਕਾ’ ਬਣਾਈ ਜਾਵੇਗੀ। ਇਹ ‘ਅੰਮ੍ਰਿਤ ਵਾਟਿਕਾ’ ਵੀ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦਾ ਵੀ ਸ਼ਾਨਦਾਰ ਪ੍ਰਤੀਕ ਬਣੇਗੀ।
ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਦਾ ਉਦੇਸ਼ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜੁੜਾਵ ਦੀ ਅਵਧਾਰਨਾ ਦੇ ਜ਼ਰੀਏ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਗੱਲਬਾਤ ਅਤੇ ਆਪਸੀ ਸਮਝ ਨੂੰ ਹੁਲਾਰਾ ਦੇਣਾ ਹੈ।
ਅੰਮ੍ਰਿਤ ਸਰੋਵਰਾਂ ਦੇ ਬਾਰੇ ਵਿੱਚ ਬੋਲਦੇ ਹੋਏ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਬਾਰਿਸ਼ ਦਾ ਇਹ ਪੜਾਅ ‘ਪੌਦਾਰੋਪਣ’ ਅਤੇ ‘ਜਲ ਸੰਭਾਲ਼’ ਲਈ ਮਹੱਤਵਪੂਰਨ ਹੈ। ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਦੌਰਾਨ ਬਣੇ 60 ਹਜ਼ਾਰ ਤੋ ਜ਼ਿਆਦਾ ਅੰਮ੍ਰਿਤ ਸਰੋਵਰ ਉਦਾਹਰਣਸਰੂਪ ਹਨ। ਵਰਤਮਾਨ ਵਿੱਚ 50 ਹਜ਼ਾਰ ਤੋਂ ਅਧਿਕ ਅੰਮ੍ਰਿਤ ਸਰੋਵਰਾਂ ਦੇ ਨਿਰਮਾਣ ਦਾ ਕੰਮ ਚਲ ਰਿਹਾ ਹੈ। ਸਾਡੇ ਦੇਸ਼ਵਾਸੀ ਪੂਰੀ ਜਾਗਰੂਕਤਾ ਅਤੇ ਜ਼ਿੰਮੇਦਾਰੀ ਦੇ ਨਾਲ ‘ਜਲ ਸੰਭਾਲ਼’ ਦੇ ਲਈ ਨਵੇਂ ਪ੍ਰਯਾਸ ਕਰ ਰਹੇ ਹਨ।
ਭਵਿੱਖ ਦੀ ਪੀੜ੍ਹੀ ਦੇ ਲਈ ਜਲ ਸਿੰਚਾਈ ਅਤੇ ਸੰਭਾਲ਼ ਦੇ ਉਦੇਸ਼ ਨਾਲ 24 ਅਪ੍ਰੈਲ 2022 ਨੂੰ ਮਿਸ਼ਨ ਅੰਮ੍ਰਿਤ ਸਰੋਵਰ ਸ਼ੁਰੂ ਕੀਤਾ ਗਿਆ ਹੈ। ਮਿਸ਼ਨ ਅੰਮ੍ਰਿਤ ਸਰੋਵਰ ਦੀ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ-
-
ਮਿਸ਼ਨ ਅੰਮ੍ਰਿਤ ਸਰੋਵਰ ਗ੍ਰਾਮੀਣ ਵਿਕਾਸ ਮੰਤਰਾਲਾ, ਜਲ ਸ਼ਕਤੀ ਮੰਤਰਾਲਾ, ਸੱਭਿਆਚਾਰ ਮੰਤਰਾਲਾ, ਪੰਚਾਇਤੀ ਰਾਜ ਮੰਤਰਾਲਾ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਅਤੇ ਤਕਨੀਕੀ ਸੰਸਥਾਵਾਂ ਦੀ ਭਾਗੀਦਾਰੀ ਨਾਲ "ਸੰਪੂਰਣ ਸਰਕਾਰ" ਦੇ ਦ੍ਰਿਸ਼ਟੀਕੋਣ 'ਤੇ ਆਧਾਰਿਤ ਹੈ।
-
ਮਿਸ਼ਨ ਦੇ ਤਹਿਤ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ 75 ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਜਾਂ ਨਵੀਨੀਕਰਨ ਕੀਤਾ ਜਾਵੇਗਾ।
-
ਹਰੇਕ ਅੰਮ੍ਰਿਤ ਸਰੋਵਰ ਵਿੱਚ ਘੱਟ ਤੋਂ ਘੱਟ 1 ਏਕੜ ਦਾ ਤਲਾਬ ਖੇਤਰ ਹੋਵੇਗਾ ਅਤੇ ਲਗਭਗ 10,000 ਘਣ ਮੀਟਰ ਜਲ ਧਾਰਣ ਸਮਰੱਥਾ ਹੋਵੇਗੀ।
-
ਹਰੇਕ ਅੰਮ੍ਰਿਤ ਸਰੋਵਰ ਨਿੰਮ, ਪਿੱਪਲ ਅਤੇ ਬਰਗਦ ਆਦਿ ਰੁੱਖਾਂ ਨਾਲ ਘਿਰਿਆ ਹੋਵੇਗਾ।
-
ਹਰੇਕ ਅੰਮ੍ਰਿਤ ਸਰੋਵਰ ਸਿੰਚਾਈ, ਮੱਛੀ ਪਾਲਣ, ਬੱਤਖ ਪਾਲਣ, ਸਿੰਘਾੜੇ ਦੀ ਖੇਤੀ, ਜਲ ਟੂਰਿਜ਼ਮ ਅਤੇ ਹੋਰ ਗਤੀਵਿਧੀਆਂ ਜਿਹੇ ਵਿਭਿੰਨ ਉਦੇਸ਼ਾਂ ਦੇ ਲਈ ਪਾਣੀ ਦਾ ਉਪਯੋਗ ਕਰਕੇ ਆਜੀਵਿਕਾ ਸਿਰਜਣ ਦਾ ਸੋਮਾ ਹੋਵੇਗਾ। ਅੰਮ੍ਰਿਤ ਸਰੋਵਰ ਉਸ ਇਲਾਕੇ ਵਿੱਚ ਇੱਕ ਸਮਾਜਿਕ ਮਿਲਨ ਸਥਲ ਦੇ ਰੂਪ ਵਿੱਚ ਵੀ ਕੰਮ ਕਰੇਗਾ।
-
ਮਿਸ਼ਨ ਅੰਮ੍ਰਿਤ ਸਰੋਵਰ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਦੌਰਾਨ ਕੀਤੇ ਗਏ ਕਾਰਜਾਂ ਦਾ ਇੱਕ ਸਰਬਸ਼੍ਰੇਸ਼ਠ ਉਦਾਹਰਣ ਹੈ।
ਕਲਾ ਅਤੇ ਸੱਭਿਆਚਾਰ ਭਾਰਤ ਦੀ ਸਮ੍ਰਿੱਧ ਅਤੇ ਵਿਵਿਧ ਵਿਰਾਸਤ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਮਨ ਕੀ ਬਾਤ ਦੇ 103ਵੇਂ ਐਪੀਸੋਡ ਵਿੱਚ ਭਾਰਤ ਦੀ ਸਮ੍ਰਿੱਧ ਵਿਰਾਸਤ ਦੇ ਬਾਰੇ ਵਿੱਚ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਆਓ ਅਸੀਂ ਨਾ ਸਿਰਫ਼ ਆਪਣੀ ਵਿਰਾਸਤ ਨੂੰ ਅਪਣਾਈਏ, ਬਲਕਿ ਇਸ ਨੂੰ ਦੁਨੀਆ ਦੇ ਸਾਹਮਣੇ ਜ਼ਿੰਮੇਵਾਰੀ ਨਾਲ ਪੇਸ਼ ਕਰੀਏ। ਅਤੇ ਮੈਨੂੰ ਖੁਸ਼ੀ ਹੈ ਕਿ ਇੱਕ ਅਜਿਹਾ ਉਪਰਾਲਾ ਇਨ੍ਹੀਂ ਦਿਨੀਂ ਉਜੈਨ ਵਿੱਚ ਚੱਲ ਰਿਹਾ ਹੈ, ਇੱਥੇ ਦੇਸ਼ ਭਰ ਦੇ 18 ਚਿੱਤਰਕਾਰ ਪੁਰਾਣਾਂ 'ਤੇ ਅਧਾਰਿਤ ਆਕਰਸ਼ਕ ਚਿੱਤਰ ਕਥਾ ਪੁਸਤਕਾਂ ਬਣਾ ਰਹੇ ਹਨ। ਇਹ ਪੇਂਟਿੰਗਾਂ ਕਈ ਵਿਸ਼ੇਸ਼ ਸ਼ੈਲੀਆਂ ਜਿਵੇਂ ਕਿ ਬੂੰਦੀ ਸ਼ੈਲੀ, ਨਾਥਦੁਆਰਾ ਸ਼ੈਲੀ, ਪਹਾੜੀ ਸ਼ੈਲੀ ਅਤੇ ਅਪਭ੍ਰੰਸ਼ ਸ਼ੈਲੀ ਵਿੱਚ ਬਣਾਈਆਂ ਜਾਣਗੀਆਂ। ਇਨ੍ਹਾਂ ਨੂੰ ਉਜੈਨ ਦੇ ਤ੍ਰਿਵੇਣੀ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਪ੍ਰਾਚੀਨ ਕਾਲ ਤੋਂ, ਸਾਡੇ ਧਰਮ ਗ੍ਰੰਥਾਂ ਅਤੇ ਪੁਸਤਕਾਂ ਨੂੰ ਭੋਜਪੱਤਰਾਂ ਸੁਰੱਖਿਅਤ ਕੀਤਾ ਗਿਆ ਹੈ। ਮਹਾਭਾਰਤ ਵੀ ਭੋਜਪੱਤਰਾ ‘ਤੇ ਲਿਖਿਆ ਗਿਆ ਸੀ। ਅੱਜ ਦੇਵਭੂਮੀ (ਉਤਰਾਖੰਡ) ਦੀਆਂ ਮਹਿਲਾਵਾਂ ਭੋਜਪੱਤਰ ਤੋਂ ਬਹੁਤ ਹੀ ਸੁੰਦਰ ਕਲਾਕ੍ਰਿਤੀਆਂ ਅਤੇ ਯਾਦਗਾਰੀ ਚਿੰਨ੍ਹ ਬਣਾ ਰਹੀਆਂ ਹਨ। ਅੱਜ ਭੋਜਪੱਤਰ ਦੇ ਉਤਪਾਦ ਇੱਥੇ ਆਉਣ ਵਾਲੇ ਤੀਰਥਯਾਤਰੀਆਂ ਨੂੰ ਬਹੁਤ ਪਸੰਦ ਆ ਰਹੇ ਹਨ ਅਤੇ ਉਹ ਇਨ੍ਹਾਂ ਨੂੰ ਚੰਗੇ ਮੁੱਲ ’ਤੇ ਖਰੀਦ ਵੀ ਰਹੇ ਹਨ। ਭੋਜਪੱਤਰਾ ਦੀ ਇਹ ਪ੍ਰਾਚੀਨ ਵਿਰਾਸਤ ਉੱਤਰਾਖੰਡ ਦੀਆਂ ਮਹਿਲਾਵਾਂ ਦੇ ਜੀਵਨ ਵਿੱਚ ਖੁਸ਼ੀਆਂ ਦੇ ਨਵੇਂ ਰੰਗ ਭਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਪਿਛਲੇ ਸਾਲ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਪੂਰਾ ਦੇਸ਼ ‘ਹਰ ਘਰ ਤਿਰੰਗਾ ਅਭਿਯਾਨ’ ਦੇ ਲਈ ਇੱਕਠਿਆਂ ਆਇਆ ਸੀ ਅਤੇ ਕਿਹਾ ਕਿ ਇਸੇ ਤਰ੍ਹਾਂ ਇਸ ਵਾਰ ਵੀ ਸਾਨੂੰ ਹਰ ਘਰ ‘ਤੇ ਤਿਰੰਗਾ ਲਹਿਰਾਉਣਾ ਹੈ ਅਤੇ ਇਸ ਪਰੰਪਰਾ ਨੂੰ ਜਾਰੀ ਰੱਖਣਾ ਹੈ।
************
ਐੱਨਬੀ/ਐੱਸਕੇ
(Release ID: 1945505)
Visitor Counter : 150