ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਜਨਰਲ (ਡਾ.) ਵੀ.ਕੇ. ਸਿੰਘ ਨੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਸੜਕ ਦੁਰਘਟਨਾਵਾਂ ਵਿੱਚ ਕਮੀ ਲਿਆਉਣ ਵਿੱਚ ਰਾਸ਼ਟਰੀ ਰਾਜਮਾਰਗਾਂ ‘ਤੇ ਦੂਰਸੰਚਾਰ ਨੈੱਟਵਰਕ ਦੇ ਮਹੱਤਵ ‘ਤੇ ਜ਼ੋਰ ਦਿੱਤਾ

Posted On: 02 AUG 2023 3:18PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਅਤੇ ਸਿਵਲ ਐਵੀਏਸ਼ਨ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ. ਵੀ.ਕੇ. ਸਿੰਘ ਨੇ ਅੱਜ ਕਿਹਾ ਕਿ ਸੜਕ ਦਾ ਉਪਯੋਗ ਕਰਨ ਵਾਲਿਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਰਾਸ਼ਟਰੀ ਰਾਜਮਾਰਗਾਂ ‘ਤੇ ਦੂਰਸੰਚਾਰ (ਟੈਲੀਕਮਿਊਨੀਕੇਸ਼ਨ) ਨੈੱਟਵਰਕ ਦਾ ਵੱਡੇ ਪੈਮਾਣੇ ‘ਤੇ ਉਪਯੋਗ ਕੀਤਾ ਜਾ ਰਿਹਾ ਹੈ। ਨਵੀਂ ਦਿੱਲੀ ਵਿੱਚ ਸੰਵਾਦਦਾਤਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦੂਰਸੰਚਾਰ ਵਿਭਾਗ ਦੀਆਂ ਉਪਲਬਧੀਆਂ ਅਤੇ ਹੋਰ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ‘ਤੇ ਉਨ੍ਹਾਂ ਦੇ ਪ੍ਰਭਾਵ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗਾਂ ‘ਤੇ ਬਿਨਾ ਰੁਕਾਵਟ ਮੋਬਾਈਲ ਫੋਨ ਨੈੱਟਵਰਕ ਸੁਨਿਸ਼ਚਿਤ ਕਰਨ ਦੇ ਲਈ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲਾ ਟੈਲੀਕਮਿਊਨੀਕੇਸ਼ਨ ਡਿਪਾਰਟਮੈਂਟ ਦੇ ਨਾਲ ਤਾਲਮੇਲ ਬਣਾ ਰਿਹਾ ਹੈ।

ਡਾ. ਸਿੰਘ ਨੇ ਕਿਹਾ, “ਦੇਸ਼ ਦੇ ਕੋਨੇ-ਕੋਨੇ ਤੱਕ 4ਜੀ ਸੇਵਾਵਾਂ ਦੀ ਪਹੁੰਚ ਸੁਨਿਸ਼ਚਿਤ ਕਰਨ ਦੇ ਲਈ ਮੋਬਾਈਲ ਟਾਵਰਾਂ ਦੀ ਸਥਾਪਨਾ ਕਰਕੇ ਵੰਚਿਤ ਪਿੰਡਾਂ ਵਿੱਚ 4ਜੀ ਕਵਰੇਜ਼ ਦਾ ਵਿਸਤਾਰ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਦਾ ਸਿੱਧਾ ਲਾਭ ਸਾਡੇ ਰੋਡ ਨੈੱਟਵਰਕ ਨੂੰ ਮਿਲੇਗਾ, ਜਿਸ ਨਾਲ ਅਸੀਂ ਦੁਰਘਟਨਾਵਾਂ ਅਤੇ ਹਾਦਸਿਆਂ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਵਿੱਚ ਸਮਰੱਥ ਹੋਵਾਂਗੇ।”

ਡਾ. ਸਿੰਘ ਨੇ ਕਿਹਾ, “ਭਾਰਤ ਵਿੱਚ 5ਜੀ ਨੈੱਟਵਰਕ ਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ। ਲਗਭਗ 1 ਲੱਖ ਸਾਈਟ ਦਾ ਕੰਮ 5 ਮਹੀਨਿਆਂ ਵਿੱਚ, ਇਸ ਤੋਂ ਬਾਅਦ 2 ਲੱਖ ਸਾਈਟਸ ਦਾ ਕੰਮ 8 ਮਹੀਨਿਆਂ ਅਤੇ 3 ਲੱਖ ਸਾਈਟਸ ਦਾ ਕੰਮ 10 ਮਹੀਨਿਆਂ ਵਿੱਚ ਪੂਰਾ ਹੋ ਰਿਹਾ ਹੈ, ਜਿਸ ਨਾਲ ਸਾਡੇ ਰੋਡ ਨੈੱਟਵਰਕ ਨੂੰ ਬਹੁਤ ਲਾਭ ਹੋਵੇਗਾ।” ਉਨ੍ਹਾਂ ਨੇ ਕਿਹਾ, ”ਇਸ ਤੋਂ ਇਲਾਵਾ, ਅਸੀਂ ਟੋਲਿੰਗ ਪ੍ਰਣਾਲੀ ਨੂੰ ਉਪਗ੍ਰਹਿ ਅਤੇ ਕੈਮਰਾ ਅਧਾਰਿਤ ਬਣ ਰਹੇ ਹਾਂ। ਦਿੱਲੀ-ਮੇਰਠ ਐਕਸਪ੍ਰੈੱਸ ‘ਤੇ ਉਪਗ੍ਰਹਿ ਟੈਕਨੋਲੋਜੀ ਦਾ ਉਪਯੋਗ ਕਰਨ ਵਾਲੀ ਰੁਕਾਵਟ ਰਹਿਤ ਟੋਲਿੰਗ ਨੂੰ ਲਾਗੂ ਕਰਨ ਦਾ ਇੱਕ ਪਾਇਲਟ ਪ੍ਰੋਜੈਕਟ ਚਲ ਰਿਹਾ ਹੈ। ਅਸੀਂ ਓਪਟੀਕਲ ਫਾਈਬਰ ਨੈੱਟਵਰਕ ਨੂੰ ਬਿਹਤਰ ਬਣਾਉਣ ‘ਤੇ ਵੀ ਕੰਮ ਕਰ ਰਹੇ ਹਾਂ।”

ਡਾ. ਸਿੰਘ ਨੇ ਕਿਹਾ ਕਿ ਮੋਬਾਈਲ ਟਾਵਰ ਪ੍ਰੋਜੈਕਟਾਂ ਦੇ ਲਈ ਕੁੱਲ ਖਰਚ 43,868 ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਨੇ ਕਿਹਾ ਕਿ 631 ਜ਼ਿਲ੍ਹਿਆਂ ਵਿੱਚ 5ਜੀ ਸ਼ੁਰੂ ਕਰ ਦਿੱਤਾ ਗਿਆ ਹੈ। ਡਾ. ਸਿੰਘ ਨੇ ਬੀਐੱਸਐੱਨਐੱਲ ਮੁੜ-ਸੁਰਜੀਤ (Revival) ਪੈਕੇਜ ਦੇ ਬਾਰੇ ਵਿੱਚ ਵੀ ਚਰਚਾ ਕੀਤੀ।

 

*****

ਐੱਮਜੇਪੀਐੱਸ/ਐੱਨਕੇਐੱਸ


(Release ID: 1945443) Visitor Counter : 107