ਪੇਂਡੂ ਵਿਕਾਸ ਮੰਤਰਾਲਾ
ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ ਵਿੱਚ ਆਧਾਰ ਅਧਾਰਿਤ ਭੁਗਤਾਨ ਪ੍ਰਣਾਲੀ
Posted On:
02 AUG 2023 3:23PM by PIB Chandigarh
ਵਿੱਤ ਵਰ੍ਹੇ 2021-22 ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਮਹਾਤਮਾ ਗਾਂਧੀ ਐੱਨਆਰਈਜੀਐੱਸ) ਦੇ ਤਹਿਤ ਸਰਗਰਮ ਵਰਕਰਾਂ ਦੀ ਸੰਖਿਆ ਦਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਵੇਰਵਾ ਅਨੁਸੂਚੀ- I ਵਿੱਚ ਦਿੱਤਾ ਗਿਆ ਹੈ।
28 ਜੁਲਾਈ 2023 ਤੱਕ ਉਨ੍ਹਾਂ ਵਰਕਰਾਂ ਦੀ ਸੰਖਿਆ ਦਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਵੇਰਵਾ, ਜਿਨ੍ਹਾਂ ਦੇ ਆਧਾਰ ਨੰਬਰ ਨੂੰ ਮਹਾਤਮਾ ਗਾਂਧੀ ਐੱਨਆਰਈਜੀਐੱਸ ਦੇ ਤਹਿਤ ਆਧਾਰ ਅਧਾਰਿਤ ਭੁਗਤਾਨ ਪ੍ਰਣਾਲੀ (ਏਬੀਪੀਐੱਸ) ਦੇ ਨਾਲ ਜੋੜਿਆ ਗਿਆ ਹੈ, ਅਨੁਸੂਚੀ- II ਵਿੱਚ ਦਿੱਤਾ ਗਿਆ ਹੈ।
ਮਹਾਤਮਾ ਗਾਂਧੀ ਨਰੇਗਸ (NREGS) ਦੇ ਤਹਿਤ ਕਿਸੇ ਵੀ ਵਰਕਰ ਨੂੰ ਏਬੀਪੀਐੱਸ ਦੇ ਕਾਰਨ ਮਜ਼ਦੂਰੀ ਭੁਗਤਾਨ ਤੋਂ ਇਨਕਾਰ ਨਹੀਂ ਕੀਤਾ ਗਿਆ ਹੈ। ਮਹਾਤਮਾ ਗਾਂਧੀ ਨਰੇਗਸ ਦੇ ਤਹਿਤ ਲਾਭਾਰਥੀਆਂ ਨੂੰ ਮਜ਼ਦੂਰੀ ਦਾ ਸਮੇਂ ‘ਤੇ ਭੁਗਤਾਨ ਸੁਨਿਸ਼ਚਿਤ ਕਰਨ ਅਤੇ ਲਾਭਾਰਥੀਆਂ ਦੁਆਰਾ ਬੈਂਕ ਖਾਤਾ ਸੰਖਿਆ ਨੂੰ ਵਾਰ-ਵਾਰ ਬਦਲਣ ਅਤੇ ਬਾਅਦ ਵਿੱਚ ਪ੍ਰੋਗਰਾਮ ਅਧਿਕਾਰੀਆਂ ਦੁਆਰਾ ਅੱਪਡੇਟ ਨਾ ਕਰਨ ਦੇ ਕਾਰਨ ਉਤਪੰਨ ਹੋਣ ਵਾਲੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਲਈ ਆਧਾਰ ਅਧਾਰਿਤ ਭੁਗਤਾਨ ਪ੍ਰਣਾਲੀ ਅਪਣਾਉਣ ਦਾ ਫ਼ੈਸਲਾ ਲਿਆ ਗਿਆ ਹੈ। ਆਧਾਰ ਅਧਾਰਿਤ ਭੁਗਤਾਨ ਪ੍ਰਣਾਲੀ (ਏਬੀਪੀਐੱਸ) ਬੈਂਕ ਖਾਤੇ ਵਿੱਚ ਬਦਲਾਅ ਦੇ ਕਾਰਨ ਪ੍ਰਭਾਵਿਤ ਨਹੀਂ ਹੁੰਦੀ ਹੈ। ਇਹ ਵੀ ਸੁਨਿਸ਼ਚਿਤ ਕਰਨ ਦੇ ਲਈ ਕਿ ਸਿਰਫ਼ ਵਾਸਤਵਿਕ ਲਾਭਾਰਥੀਆਂ ਨੂੰ ਹੀ ਯੋਜਨਾ ਦਾ ਲਾਭ ਮਿਲੇ ਵਰਤਮਾਨ ਲਾਭਾਰਥੀਆਂ ਦਾ ਡੀ-ਡੁਪਲੀਕੇਸ਼ਨ ਕੀਤਾ ਜਾਵੇਗਾ। ਇਸ ਦੇ ਲਈ ਆਧਾਰ ਅਧਾਰਿਤ ਭੁਗਤਾਨ ਪ੍ਰਣਾਲੀ ਸਭ ਤੋਂ ਚੰਗਾ ਵਿਕਲਪ ਹੈ।
ਮਹਾਤਮਾ ਗਾਂਧੀ ਨਰੇਗਸ ਵਿੱਚ ਏਬੀਪੀਐੱਸ ਨੂੰ 1 ਫਰਵਰੀ, 2023 ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ। ਹਾਲਾਕਿ ਕਈ ਰਾਜਾਂ ਦੁਆਰਾ ਕੀਤੀ ਗਈ ਤਾਕੀਦ ਦੇ ਅਨੁਸਾਰ ਮੰਤਰਾਲੇ ਦੁਆਰਾ ਇਹ ਫ਼ੈਸਲਾ ਲਿਆ ਗਿਆ ਸੀ ਕਿ 31 ਅਗਸਤ, 2023 ਤੱਕ ਲਾਭਾਰਥੀਆਂ ਦਾ ਵੇਤਨ ਭੁਗਤਾਨ ਲਾਭਾਰਥੀ ਦੀ ਏਬੀਪੀਐੱਸ ਦੀ ਸਥਿਤੀ ਦੇ ਅਧਾਰ ‘ਤੇ ਏਬੀਪੀਐੱਸ ਜਾਂ ਐੱਨਏਸੀਐੱਚ ਮੋਡ ਦਾ ਉਪਯੋਗ ਕਰਕੇ ਕੀਤਾ ਜਾ ਰਿਹਾ ਹੈ।
ਜੇਕਰ ਰਾਜਾਂ/ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਨੂੰ ਏਬੀਪੀਐੱਸ ਦੇ ਸਬੰਧ ਵਿੱਚ ਕਿਸੇ ਵੀ ਪ੍ਰਕਾਰ ਦੇ ਮੁੱਦਿਆਂ ਜਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਨ੍ਹਾਂ ਦਾ ਪ੍ਰਾਥਮਿਕਤਾ ਦੇ ਅਧਾਰ ‘ਤੇ ਸਮਾਧਾਨ ਕੀਤਾ ਜਾਂਦਾ ਹੈ।
ਰਾਜਾਂ/ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਵਿੱਚ ਮਹਾਤਮਾ ਗਾਂਧੀ ਐੱਨਆਰਈਜੀਐੱਸ ਦੇ ਲਾਗੂਕਰਨ ਵਿੱਚ ਅਧਿਕ ਪਾਰਦਰਸ਼ਿਤਾ ਸੁਨਿਸ਼ਚਿਤ ਕਰਨ ਦੇ ਲਈ ਸਾਰੇ ਕਾਰਜਾਂ ਦੇ ਲਈ ਰਾਸ਼ਟਰੀ ਮੋਬਾਈਲ ਮੌਨੀਟਰਿੰਗ ਸਿਸਟਮ (ਐੱਨਐੱਮਐੱਮਐੱਸ) ਐਪ ਦੇ ਮਾਧਿਅਮ ਨਾਲ ਇੱਕ ਦਿਨ ਵਿੱਚ ਵਰਕਰਾਂ ਦੀ ਜਿਓ-ਟੈਗ, ਦੋ ਟਾਈਮ-ਸਟੈਂਪਡ ਤਸਵੀਰਾਂ ਦੇ ਨਾਲ ਉਪਸਥਿਤੀ ਦਰਜ ਕਰਨਾ (ਵਿਅਕਤੀਗਤ ਲਾਭਪਾਤਰੀ ਕਾਰਜਾਂ ਨੂੰ ਛੱਡ ਕੇ) 01 ਜਨਵਰੀ, 2023 ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਸ ਨਾਲ ਭੁਗਤਾਨ ਦੀ ਤੇਜ਼ ਪ੍ਰਕਿਰਿਆ ਨੂੰ ਸਮਰੱਥ ਬਣਾਉਣ ਦੇ ਇਲਾਵਾ ਯੋਜਨਾ ਦੀ ਨਾਗਰਿਕ ਨਿਗਰਾਨੀ ਵੀ ਵਧਦੀ ਹੈ। ਵਰਕਸਾਈਟ ਸੁਪਰਵਾਈਜ਼ਰ ਐੱਨਐੱਮਐੱਮਐੱਸ ਐਪ ਦੇ ਮਾਧਿਅਮ ਨਾਲ ਵਰਕਰਾਂ ਦੀ ਜਿਓ-ਟੈਗ ਕੀਤੀਆਂ ਗਈਆਂ ਤਸਵੀਰਾਂ ਦੇ ਨਾਲ ਉਪਸਥਿਤੀ ਦਰਜ ਕਰਨ ਦੇ ਲਈ ਜ਼ਿੰਮੇਦਾਰ ਹਨ।
ਐੱਨਐੱਮਐੱਮਐੱਸ ਐਪ ਵਿੱਚ ਆਉਣ ਵਾਲੇ ਤਕਨੀਕੀ ਮੁੱਦਿਆਂ ਨੂੰ ਵਾਸਤਵਿਕ ਸਮੇਂ ਦੇ ਅਧਾਰ ‘ਤੇ ਐੱਨਆਈਸੀ, ਗ੍ਰਾਮੀਣ ਵਿਕਾਸ ਦੇ ਨਾਲ ਉਠਾਇਆ ਜਾਂਦਾ ਹੈ। ਰਾਜਾਂ/ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਦੁਆਰਾ ਤਾਕੀਦ ਕੀਤੇ ਗਏ ਪ੍ਰਾਵਧਾਨਾਂ/ਸੁਝਾਵਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਐੱਨਐੱਮਐੱਮਐੱਸ ਐਪ ਨਾਲ ਸਬੰਧਿਤ ਸਾਰੇ ਮੁੱਦਿਆਂ ਦੀ ਸਮੇਂ-ਸਮੇਂ ‘ਤੇ ਸਮੀਖਿਆ ਅਤੇ ਸਮਾਧਾਨ ਕੀਤਾ ਜਾਂਦਾ ਹੈ।
ਉਪਸਥਿਤੀ ਅਤੇ ਪਹਿਲੀ ਤਸਵੀਰ ਅੱਪਲੋਡ ਕਰਨ ਦੇ 4 ਘੰਟੇ ਬਾਅਦ ਹੀ ਦੂਸਰੀ ਤਸਵੀਰ ਲੈਣ ਦੇ ਲਈ ਐੱਨਐੱਮਐੱਮਐੱਸ ਐਪ ਨੂੰ ਸੰਸ਼ੋਧਿਤ ਕੀਤਾ ਗਿਆ ਹੈ। ਪਹਿਲੀ ਤਸਵੀਰ ਅਤੇ ਦੂਸਰੀ ਤਸਵੀਰ ਦੇ ਨਾਲ ਸਵੇਰ ਦੀ ਉਪਸਥਿਤੀ ਨੂੰ ਔਫਲਾਈਨ ਮੋਡ ਵਿੱਚ ਕੈਪਚਰ ਕੀਤਾ ਜਾ ਸਕਦਾ ਹੈ ਅਤੇ ਡਿਵਾਈਸ ਦੇ ਨੈੱਟਵਰਕ ਵਿੱਚ ਆਉਣ ਦੇ ਬਾਅਦ ਅੱਪਲੋਡ ਕੀਤਾ ਜਾ ਸਕਦਾ ਹੈ। ਅਸਾਧਾਰਣ ਸਥਿਤੀਆਂ ਵਿੱਚ, ਜਿਸ ਦੇ ਕਾਰਨ ਉਪਸਥਿਤੀ ਅੱਪਲੋਡ ਨਹੀਂ ਕੀਤੀ ਜਾ ਸਕੀ, ਜਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਡੀਪੀਸੀ) ਨੂੰ ਮੈਨੂਅਲ ਉਪਸਥਿਤੀ ਅੱਪਲੋਡ ਕਰਨ ਦੇ ਲਈ ਅਧਿਕਾਰਤ ਕੀਤਾ ਗਿਆ ਹੈ।
ਅਨੁਸੂਚੀ-1
ਵਿੱਤ ਵਰ੍ਹੇ 2021-22 ਵਿੱਚ ਮਹਾਤਮਾ ਗਾਂਧੀ ਨਰੇਗਸ ਦੇ ਤਹਿਤ ਸਰਗਰਮ ਵਰਕਰਾਂ ਦੀ ਸੰਖਿਆ ਦਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਵੇਰਵਾ
|
ਲੜੀ ਨੰ.
|
ਰਾਜ/ਕੇਂਦਰ-ਸ਼ਾਸਿਤ ਪ੍ਰਦੇਸ਼
|
ਸਰਗਰਮ ਵਰਕਰਾਂ ਦੀ ਸੰਖਿਆ (ਲੱਖ ਵਿੱਚ)
|
1
|
ਅੰਡਮਾਨ ਅਤੇ ਨਿਕੋਬਾਰ
|
0.16
|
2
|
ਆਂਧਰ ਪ੍ਰਦੇਸ਼
|
99.82
|
3
|
ਅਰੁਣਾਚਲ ਪ੍ਰਦੇਸ਼
|
3.03
|
4
|
ਅਸਾਮ
|
60.49
|
5
|
ਬਿਹਾਰ
|
99.33
|
6
|
ਗੋਆ
|
0.07
|
7
|
ਗੁਜਰਾਤ
|
31.76
|
8
|
ਹਰਿਆਣਾ
|
9.27
|
9
|
ਹਿਮਾਚਲ ਪ੍ਰਦੇਸ਼
|
14.32
|
10
|
ਜੰਮੂ ਅਤੇ ਕਸ਼ਮੀਰ
|
16.55
|
11
|
ਕਰਨਾਟਕ
|
88.22
|
12
|
ਕੇਰਲਾ
|
27.06
|
13
|
ਮੱਧ ਪ੍ਰਦੇਸ਼
|
114.26
|
14
|
ਮਹਾਰਾਸ਼ਟਰ
|
66.41
|
15
|
ਲਕਸ਼ਦ੍ਵੀਪ
|
0.00
|
16
|
ਮਣੀਪੁਰ
|
7.26
|
17
|
ਮੇਘਾਲਿਆ
|
9.05
|
18
|
ਮਿਜ਼ੋਰਮ
|
2.08
|
19
|
ਨਾਗਾਲੈਂਡ
|
5.25
|
20
|
ਓਡੀਸ਼ਾ
|
78.72
|
21
|
ਪੁਡੂਚੇਰੀ
|
0.67
|
22
|
ਪੰਜਾਬ
|
17.26
|
23
|
ਰਾਜਸਥਾਨ
|
145.66
|
24
|
ਸਿੱਕਿਮ
|
0.99
|
25
|
ਤਮਿਲ ਨਾਡੂ
|
94.31
|
26
|
ਤ੍ਰਿਪੁਰਾ
|
10.09
|
27
|
ਉੱਤਰ ਪ੍ਰਦੇਸ਼
|
174.92
|
28
|
ਪੰਛਮ ਬੰਗਾਲ
|
181.25
|
29
|
ਛੱਤੀਸਗੜ੍ਹ
|
75.90
|
30
|
ਝਾਰਖੰਡ
|
47.34
|
31
|
ਉੱਤਰਾਖੰਡ
|
12.74
|
32
|
ਤੇਲੰਗਾਨਾ
|
64.76
|
33
|
ਲੱਦਾਖ
|
0.45
|
|
ਕੁੱਲ
|
1,559.47
|
ਅਨੁਸੂਚੀ- II
28.07.2023 ਤੱਕ ਉਨ੍ਹਾਂ ਵਰਕਰਾਂ ਦੀ ਸੰਖਿਆ ਦਾ ਰਾਜ/ਕੇਂਦਰ-ਸ਼ਾਸਿਤ ਪ੍ਰਦੇਸ਼-ਵਾਰ ਵੇਰਵਾ, ਜਿਨ੍ਹਾਂ ਦੇ ਆਧਾਰ ਨੰਬਰ ਨੂੰ ਮਹਾਤਮਾ ਗਾਂਧੀ ਨਰੇਗਸ ਦੇ ਤਹਿਤ ਆਧਾਰ ਅਧਾਰਿਤ ਭੁਗਤਾਨ ਪ੍ਰਣਾਲੀ (ਏਬੀਪੀਐੱਸ) ਦੇ ਨਾਲ ਜੋੜਿਆ ਗਿਆ ਹੈ।
|
ਲੜੀ ਨੰ.
|
ਰਾਜ/ਕੇਂਦਰ-ਸ਼ਾਸਿਤ ਪ੍ਰਦੇਸ਼
|
)
ਵਰਕਰਾਂ ਦੀ ਸੰਖਿਆ (ਲੱਖ ਵਿੱਚ)
|
1
|
ਆਂਧਰ ਪ੍ਰਦੇਸ਼
|
93.44
|
2
|
ਅਰੁਣਾਚਲ ਪ੍ਰਦੇਸ਼
|
1.92
|
3
|
ਅਸਾਮ
|
23.47
|
4
|
ਬਿਹਾਰ
|
71.20
|
5
|
ਛੱਤੀਸਗੜ੍ਹ
|
57.09
|
6
|
ਗੋਆ
|
0.06
|
7
|
ਗੁਜਰਾਤ
|
21.94
|
8
|
ਹਰਿਆਣਾ
|
7.68
|
9
|
ਹਿਮਾਚਲ ਪ੍ਰਦੇਸ਼
|
12.30
|
10
|
ਜੰਮੂ ਅਤੇ ਕਸ਼ਮੀਰ
|
11.12
|
11
|
ਝਾਰਖੰਡ
|
33.04
|
12
|
ਕਰਨਾਟਕ
|
74.99
|
13
|
ਕੇਰਲ
|
24.25
|
14
|
ਲੱਦਾਖ
|
0.36
|
15
|
ਮੱਧ ਪ੍ਰਦੇਸ਼
|
88.34
|
16
|
ਮਹਾਰਾਸ਼ਟਰ
|
48.51
|
17
|
ਮਣੀਪੁਰ
|
4.17
|
18
|
ਮੇਘਾਲਿਆ
|
0.28
|
19
|
ਮਿਜ਼ੋਰਮ
|
1.73
|
20
|
ਨਾਗਾਲੈਂਡ
|
1.26
|
21
|
ਓਡੀਸ਼ਾ
|
57.45
|
22
|
ਪੰਜਾਬ
|
12.55
|
23
|
ਰਾਜਸਥਾਨ
|
113.23
|
24
|
ਸਿੱਕਿਮ
|
0.73
|
25
|
ਤਮਿਲ ਨਾਡੂ
|
85.93
|
26
|
ਤੇਲੰਗਾਨਾ
|
55.75
|
27
|
ਤ੍ਰਿਪੁਰਾ
|
9.34
|
28
|
ਉੱਤਰ ਪ੍ਰਦੇਸ਼
|
103.03
|
29
|
ਉੱਤਰਾਖੰਡ
|
8.96
|
30
|
ਪੰਛਮ ਬੰਗਾਲ
|
112.81
|
31
|
ਅੰਡਮਾਨ ਅਤੇ ਨਿਕੋਬਾਰ
|
0.11
|
32
|
ਦਾਦਰ ਤੇ ਨਾਗਰ ਹਵੇਲੀ ਅਤੇ ਦਮਨ ਤੇ ਦਿਉ
|
0.00
|
33
|
ਲਕਸ਼ਦ੍ਵੀਪ
|
0.00131
|
34
|
ਪੁਡੂਚੇਰੀ
|
0.58
|
|
ਕੁੱਲ
|
1,137.62
|
*****
ਐੱਸਕੇ/ਐੱਸਐੱਸ/1547
(Release ID: 1945381)
Visitor Counter : 98