ਸਿੱਖਿਆ ਮੰਤਰਾਲਾ

ਰਾਸ਼ਟਰੀ ਸਿੱਖਿਆ ਨੀਤੀ, 2020 ਵਿੱਚ ਖਾਸ ਤੌਰ 'ਤੇ ਲੜਕੀਆਂ ਅਤੇ ਟਰਾਂਸਜੈਂਡਰ ਵਿਦਿਆਰਥੀਆਂ ਨੂੰ ਬਰਾਬਰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਜੈਂਡਰ ਇਨਕਲੂਜ਼ਨ ਫੰਡ (ਜੀਆਈਐੱਫ) ਸਥਾਪਿਤ ਕਰਨ ਦੀ ਵਿਵਸਥਾ ਹੈ

Posted On: 31 JUL 2023 3:58PM by PIB Chandigarh

ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ), 2020 'ਬਰਾਬਰ ਅਤੇ ਸਮਾਵੇਸ਼ੀ ਸਿੱਖਿਆ' 'ਤੇ ਕੇਂਦਰਿਤ ਹੈ ਜੋ ਇਸ ਵਿਚਾਰ ਨੂੰ ਦਰਸਾਉਂਦੀ ਹੈ ਕਿ ਕੋਈ ਵੀ ਬੱਚਾ ਆਪਣੇ ਪਿਛੋਕੜ ਅਤੇ ਸਮਾਜਿਕ-ਸੱਭਿਆਚਾਰਕ ਪਹਿਚਾਣ ਦੇ ਕਾਰਨ ਵਿਦਿਅਕ ਮੌਕਿਆਂ ਦੇ ਮਾਮਲੇ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ। ਇਸ ਵਿੱਚ ਸਮਾਜਿਕ-ਆਰਥਿਕ ਤੌਰ 'ਤੇ ਵੰਚਿਤ ਸਮੂਹਾਂ (ਐੱਸਈਡੀਜੀ’ਸ) ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਮਹਿਲਾਵਾਂ ਅਤੇ ਟ੍ਰਾਂਸਜੈਂਡਰ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ, ਐੱਨਈਪੀ ਰਾਜਾਂ ਅਤੇ ਸਥਾਨਕ ਭਾਈਚਾਰਕ ਸੰਸਥਾਵਾਂ ਨਾਲ ਸਾਂਝੇਦਾਰੀ ਵਿੱਚ ਸਿੱਖਿਆ ਵਿੱਚ ਲਿੰਗ ਸਮਾਨਤਾ ਪ੍ਰਾਪਤ ਕਰਨ ਲਈ ਲਿੰਗ ਨੂੰ ਇੱਕ ਕ੍ਰਾਸ-ਕਟਿੰਗ ਤਰਜੀਹ ਵਜੋਂ ਅਪਣਾਉਣ ਦਾ ਸੁਝਾਅ ਦਿੰਦੀ ਹੈ।

 

ਰਾਸ਼ਟਰੀ ਸਿੱਖਿਆ ਨੀਤੀ, 2020 ਵਿੱਚ ਖਾਸ ਤੌਰ 'ਤੇ ਲੜਕੀਆਂ ਅਤੇ ਟਰਾਂਸਜੈਂਡਰ ਵਿਦਿਆਰਥੀਆਂ ਲਈ ਸਾਰੀਆਂ ਲੜਕੀਆਂ ਦੇ ਨਾਲ-ਨਾਲ ਟਰਾਂਸਜੈਂਡਰ ਵਿਦਿਆਰਥੀਆਂ ਲਈ ਬਰਾਬਰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਦੇਸ਼ ਦੀ ਸਮਰੱਥਾ ਨੂੰ ਬਣਾਉਣ ਲਈ ਜੈਂਡਰ ਇਨਕਲੂਜ਼ਨ ਫੰਡ (ਜੀਆਈਐੱਫ) ਸਥਾਪਿਤ ਕਰਨ ਦੀ ਵਿਵਸਥਾ ਹੈ। ਲੜਕੀਆਂ ਲਈ ਬਰਾਬਰ ਅਤੇ ਗੁਣਵੱਤਾਪੂਰਨ ਸਿੱਖਿਆ ਲਈ ਐੱਨਈਪੀ ਦੇ ਉਦੇਸ਼ ਸਮਾਜਿਕ-ਆਰਥਿਕ ਤੌਰ 'ਤੇ ਵੰਚਿਤ ਸਮੂਹਾਂ (ਐੱਸਈਡੀਜੀ’ਸ) ਲਈ ਸਮਰਪਿਤ ਸੰਸਾਧਨਾਂ ਦੀ ਵੰਡ ਕਰਕੇ ਸਮੁੱਚੀ ਸਿੱਖਿਆ 2.0 ਦੇ ਤਹਿਤ ਖਾਸ ਵਿਵਸਥਾਵਾਂ ਦੁਆਰਾ ਪੂਰੇ ਕੀਤੇ ਜਾ ਰਹੇ ਹਨ। ਸਮੁੱਚੀ ਸਿੱਖਿਆ ਦੇ ਤਹਿਤ, ਲੜਕੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਵਿਭਿੰਨ ਦਖਲਅੰਦਾਜ਼ੀ ਦਾ ਲਕਸ਼ ਰੱਖਿਆ ਗਿਆ ਹੈ, ਜਿਸ ਵਿੱਚ ਲੜਕੀਆਂ ਦੀ ਪਹੁੰਚ ਨੂੰ ਅਸਾਨ ਬਣਾਉਣ ਲਈ ਗੁਆਂਢ ਵਿੱਚ ਸਕੂਲ ਖੋਲ੍ਹਣਾ, ਅੱਠਵੀਂ ਜਮਾਤ ਤੱਕ ਦੀਆਂ ਲੜਕੀਆਂ ਨੂੰ ਮੁਫਤ ਵਰਦੀ ਅਤੇ ਪਾਠ-ਪੁਸਤਕਾਂ, ਵਾਧੂ ਅਧਿਆਪਕ ਅਤੇ ਰਿਹਾਇਸ਼ੀ ਕੁਆਰਟਰ ਸ਼ਾਮਲ ਹਨ। ਦੂਰ-ਦਰਾਜ਼/ਪਹਾੜੀ ਖੇਤਰਾਂ ਵਿੱਚ ਅਧਿਆਪਕ, ਮਹਿਲਾ ਅਧਿਆਪਕਾਂ ਸਮੇਤ ਵਾਧੂ ਅਧਿਆਪਕਾਂ ਦੀ ਨਿਯੁਕਤੀ, ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਸੀਡਬਲਿਊਐੱਸਐੱਨ ਦੀਆਂ ਲੜਕੀਆਂ ਨੂੰ ਵਜ਼ੀਫ਼ਾ, ਲੜਕੀਆਂ ਲਈ ਵੱਖਰੇ ਟਾਇਲਟ, ਲੜਕੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਅਧਿਆਪਕਾਂ ਦੇ ਸੰਵੇਦਨਸ਼ੀਲ ਪ੍ਰੋਗਰਾਮ, ਪਾਠ ਪੁਸਤਕਾਂ ਸਮੇਤ ਲਿੰਗ-ਸੰਵੇਦਨਸ਼ੀਲ ਅਧਿਆਪਨ-ਟ੍ਰੇਨਿੰਗ ਸਮੱਗਰੀ ਆਦਿ ਸ਼ਾਮਲ ਹੈ।

 

ਇਸ ਤੋਂ ਇਲਾਵਾ, ਸਕੂਲੀ ਸਿੱਖਿਆ ਦੇ ਸਾਰੇ ਪੱਧਰਾਂ 'ਤੇ ਲਿੰਗਕ ਪਾੜੇ ਨੂੰ ਘਟਾਉਣ ਲਈ, ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਯ (ਕੇਜੀਬੀਵੀ), ਜੋ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਓਬੀਸੀ, ਘੱਟ ਗਿਣਤੀ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੀਆਂ ਲੜਕੀਆਂ (ਬੀਪੀਐੱਲ) ਲਈ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਰਿਹਾਇਸ਼ੀ ਸਕੂਲ ਹਨ, ਵਿਦਿਅਕ ਤੌਰ 'ਤੇ ਪੱਛੜੇ ਬਲਾਕਾਂ ਵਿੱਚ ਮਨਜ਼ੂਰ ਕੀਤੇ ਗਏ ਹਨ। 30.06.2023 ਤੱਕ, 6.88 ਲੱਖ ਲੜਕੀਆਂ ਦੇ ਦਾਖਲੇ ਦੇ ਨਾਲ ਦੇਸ਼ ਵਿੱਚ ਕੁੱਲ 5639 ਕੇਜੀਬੀਵੀ’ਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੇਜੀਬੀਵੀ’ਸ ਦੇ ਅਪਗ੍ਰੇਡ ਕਰਨ ਦਾ ਕੰਮ ਸਾਲ 2018-19 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਸਾਲ 2022-23 ਤੱਕ, ਕੁੱਲ 357 ਕੇਜੀਬੀਵੀ’ਸ ਨੂੰ ਟਾਈਪ-2 (ਕਲਾਸ 6-10) ਅਤੇ 2010 ਕੇਜੀਬੀਵੀ’ਸ ਨੂੰ ਟਾਈਪ-III (ਕਲਾਸ 6-12) ਵਿੱਚ ਅੱਪਗ੍ਰੇਡ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ। 

 

ਇਹ ਜਾਣਕਾਰੀ ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ। 

 

 ********

 

ਐੱਨਬੀ/ਏਕੇ



(Release ID: 1944607) Visitor Counter : 89