ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐੱਨਈਪੀ 2020 ਦੀ ਤੀਸਰੀ ਵਰ੍ਹੇਗੰਢ ਦੇ ਅਵਸਰ ‘ਤੇ ‘ਉੱਲਾਸ: ਨਵ ਭਾਰਤ ਸਾਖਰਤਾ ਕਾਰਯਕ੍ਰਮ’ ਦੇ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ

Posted On: 30 JUL 2023 6:21PM by PIB Chandigarh

ਪ੍ਰਧਾਨ ਮੰਤਰੀ ਨੇ ਐੱਨਈਪੀ 2020 ਦੀ ਤੀਸਰੀ ਵਰ੍ਹੇਗੰਢ ਦੇ ਅਵਸਰ ‘ਤੇ ਨਵੀਂ ਦਿੱਲੀ ਸਥਿਤ ਪ੍ਰਗਤੀ ਮੈਦਾਨ ਦੇ ਭਾਰਤ ਮੰਡਪ ਵਿੱਚ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ 2023 ਦਾ ਉਦਘਾਟਨ ਕੀਤਾ।

ਇਸ ਮੌਕੇ ‘ਤੇ, ਕੇਂਦਰੀ ਸਿੱਖਿਆ ਮੰਤਰੀ ਤੇ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦਿੱਲੀ ਸਥਿਤ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿੱਚ ‘ਉੱਲਾਸ: ਨਵ ਭਾਰਤ ਸਾਖਰਤਾ ਕਾਰਯਕ੍ਰਮ’ ਦੇ ਪ੍ਰਤੀਕ ਚਿਨ੍ਹ (ਲੋਗੋ), ਨਾਰਾ (ਸਲੋਗਨ)- ਜਨ ਜਨ ਸਾਕਸ਼ਰ ਅਤੇ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ।

https://ci3.googleusercontent.com/proxy/cCQtsBt4binECmLn0md97nK0CfT28Lzj_BZEGdsyP-Rk0X1WX3iEEtIULqxA72dVxi0pKCmJzpAinOq-QoJ0tBfe89UJg-RzwBC2sR-1ZmmUTUAYPnrgS_tjRw=s0-d-e1-ft#https://static.pib.gov.in/WriteReadData/userfiles/image/image001MYQP.jpg

ਇਸ ਅਵਸਰ ‘ਤੇ ਬੋਲਦੇ ਹੋਏ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਉੱਲਾਸ ਮੋਬਾਈਲ ਐਪਲੀਕੇਸ਼ਨ ਬੁਨਿਆਦੀ ਸਾਖਰਤਾ ਨੂੰ ਵਿਆਪਕ ਤੌਰ ‘ਤੇ ਸੁਲਭ ਬਣਾਉਣ ਦੇ ਲਈ ਟੈਕਨੋਲੋਜੀ ਦੀ ਸਮਰੱਥਾ ਦਾ ਉਪਯੋਗ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਉਪਯੋਗਕਰਤਾ ਦੇ ਅਨੁਕੂਲ ਤੇ ਸੰਵਾਦਾਤਮਕ ਵਿਸ਼ੇਸ਼ਤਾ ਵਾਲਾ ਇਹ ਐਪ ਐਂਡ੍ਰਾਇਡ ਅਤੇ ਆਈਓਐੱਸ, ਦੋਨਾਂ ‘ਤੇ ਉਪਲਬਧ ਹੈ ਅਤੇ ਐੱਨਸੀਈਆਰਟੀ ਦੇ ਦੀਕਸ਼ਾ ਪੋਰਟਲ ਦੇ ਮਾਧਿਅਮ ਨਾਲ ਵਿਵਿਧ ਸਿੱਖਣ ਦੇ ਸਰੋਤਾਂ ਵਿੱਚ ਸ਼ਾਮਲ ਹੋਣ ਲਈ ਸਿੱਖਿਆਰਥੀਆਂ ਦੇ ਲਈ ਇੱਕ ਡਿਜੀਟਲ ਗੇਟਵੇ ਦੇ ਰੂਪ ਵਿੱਚ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਉੱਲਾਸ ਐਪ ਦਾ ਉਪਯੋਗ ਸੈਲਫ-ਰਜਿਸਟ੍ਰੇਸ਼ਨ ਜਾਂ ਸਰਵੇਖਣਕਰਤਾਵਾਂ ਦੁਆਰਾ ਸਿੱਖਿਆਰਥੀਆਂ ਤੇ ਵਲੰਟੀਅਰਾਂ ਦੇ ਰਜਿਸਟ੍ਰੇਸ਼ਨ ਦੇ ਲਈ ਕੀਤਾ ਜਾ ਸਕਦਾ ਹੈ। ਕੇਂਦਰੀ ਮੰਤਰੀ ਨੇ ਇਸ ਤੱਥ ‘ਤੇ ਚਾਨਣਾ ਪਾਇਆ ਕਿ ਉੱਲਾਸ ਰਾਸ਼ਟਰ ਨਿਰਮਾਣ ਦੇ ਕਾਰਜ ਵਿੱਚ ਸ਼ਾਮਲ ਹੋਣ ਦੇ ਲਈ ਕਾਰਜਸ਼ੀਲ ਸਾਖਰਤਾ, ਵੋਕੇਸ਼ਨਲ ਹੁਨਰ ਅਤੇ ਵਿੱਤੀ ਸਾਖਰਤਾ, ਕਾਨੂੰਨੀ ਸਾਖਰਤਾ, ਡਿਜੀਟਲ ਸਾਖਰਤਾ ਅਤੇ ਨਾਗਰਿਕਾਂ ਦੇ ਸਸ਼ਕਤੀਕਰਨ ਜਿਹੇ ਕਈ ਮਹੱਤਵਪੂਰਨ ਜੀਵਨ ਕੌਸ਼ਲ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਭਰ ਦੇ ਵਿਭਿੰਨ ਭਾਈਚਾਰਿਆਂ ਵਿੱਚ ਨਿਰੰਤਰ ਸਿੱਖਣ ਅਤੇ ਗਿਆਨ ਸਾਂਝਾ ਕਰਨ ਦੇ ਸੱਭਿਆਚਾਰ ਨੂੰ ਵੀ ਹੁਲਾਰਾ ਦੇਵੇਗਾ।

 

ਉੱਲਾਸ (ਅੰਡਰਸਟੈਂਡਿੰਗ ਲਾਈਫਲੌਂਗ ਲਰਨਿੰਗ ਫਾਰ ਔਲ ਇਨ ਸੋਸਾਇਟੀ) ਪਹਿਲ ਬੁਨਿਆਦੀ ਸਾਖਰਤਾ ਤੇ ਮਹੱਤਵਪੂਰਨ ਜੀਵਨ ਕੌਸ਼ਲ ਦੇ ਵਿੱਚ ਦੇ ਅੰਤਰ ਨੂੰ ਦੂਰ ਕਰਕੇ ਅਤੇ ਹਰ ਵਿਅਕਤੀ ਦੇ ਲਈ ਸੁਲਭ ਇੱਕ ਸਿੱਖਣ ਦੇ ਈਕੋਸਿਸਟਮ ਨੂੰ ਹੁਲਾਰਾ ਦੇ ਕੇ ਦੇਸ਼ਭਰ ਵਿੱਚ ਸਿੱਖਿਆ ਤੇ ਸਾਖਰਤਾ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਲਈ ਤਿਆਰ ਹੈ। ਇਹ ਪ੍ਰੋਗਰਾਮ 15 ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਦੇ ਉਨ੍ਹਾਂ ਨਾਗਰਿਕਾਂ ਨੂੰ ਬੁਨਿਆਦੀ ਸਿੱਖਿਆ, ਡਿਜੀਟਲ ਤੇ ਵਿੱਤੀ ਸਾਖਰਤਾ ਤੇ ਮਹੱਤਵਪੂਰਨ ਜੀਵਨ ਕੌਸ਼ਲ ਨਾਲ ਲੈਸ ਕਰਦਾ ਹੈ ਜੋ ਸਕੂਲ ਜਾਣ ਦਾ ਅਵਸਰ ਖੋਅ ਚੁੱਕੇ ਹਨ। ਇਸ ਵਲੰਟੀਅਰਸ ਭਾਵਨਾ ਦੇ ਜ਼ਰੀਏ ਲਾਗੂ ਕੀਤਾ ਜਾ ਰਿਹਾ ਹੈ।

https://ci5.googleusercontent.com/proxy/9c5OuB8omyRMeO_mt5xSKfFfxWw7SO_wOgKD_SNrgHTx-Lm2j-TRwYkWnKqrdLgPEdq-6hQoiSMCRJgDFFNjQwM7jkUrqagN8FCCtj1bpz92UiSNNIVtJW6iJw=s0-d-e1-ft#https://static.pib.gov.in/WriteReadData/userfiles/image/image002C1NW.jpg

ਨਵਾਂ ਪ੍ਰਤੀਕ ਚਿਨ੍ਹ ਅਤੇ ਨਾਰਾ, “ਉੱਲਾਸ: ਨਵ ਭਾਰਤ ਸਾਖਰਤਾ ਕਾਰਯਕ੍ਰਮ”, ਇਸ ਅਭਿਯਾਨ ਦੇ ਉਤਸ਼ਾਹ ਅਤੇ  ਜੋਸ਼ ਨੂੰ ਦਰਸਾਉਂਦਾ ਹੈ। ਇਹ ਦੇਸ਼ ਦੇ ਹਰ ਕੋਨੇ ਵਿੱਚ ਫੈਲ ਰਹੇ ਗਿਆਨ ਦੇ ਪ੍ਰਕਾਸ਼, ਸਿੱਖਿਆ ਦੀ ਸ਼ਕਤੀ ਤੋਂ ਨਾਗਰਿਕਾਂ ਦੇ ਸਸ਼ਕਤੀਕਰਣ ਅਤੇ ਜਨ-ਜਨ ਸਾਖਰ ਬਣਾਉਂਦੇ ਹੋਏ ਹਰੇਕ ਵਿਅਕਤੀ ਵਿੱਚ ਉਤਸੁਕਤਾ ਤੇ ਸਿੱਖਣ ਦੀ ਲੌ ਜਲਾਉਣ ਦਾ ਪ੍ਰਤੀਕ ਹੈ। 

ਇਹ ਯੋਜਨਾ ਵਲੰਟੀਅਰਾਂ ਨੂੰ ਰਾਸ਼ਟਰ ਨਿਰਮਾਣ ਦੇ ਪ੍ਰਤੀ ਡਿਊਟੀ ਜਾਂ ਕਰਤੱਵਯ ਬੋਧ ਦੇ ਰੂਪ ਵਿੱਚ ਇਸ ਯੋਜਨਾ ਵਿੱਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਕਰੇਗੀ ਅਤੇ ਵਿਦਿਆਰਥੀ ਵਲੰਟੀਅਰਾਂ ਨੂੰ ਸਕੂਲ/ਯੂਨੀਵਰਸਿਟੀ ਵਿੱਚ ਕ੍ਰੈਡਿਟ ਅਤੇ ਪ੍ਰਮਾਣ ਪੱਤਰ, ਪ੍ਰਸ਼ੰਸਾ ਪੱਤਰ, ਅਭਿਨੰਦਨ ਆਦਿ ਜਿਹੇ ਹੋਰ ਸਾਧਨਾਂ ਤੋ ਸਰਾਹਨਾ ਦੇ ਮਾਧਿਅਮ ਨਾਲ ਪ੍ਰੋਤਸਾਹਿਤ ਕਰੇਗੀ।

‘ਉੱਲਾਸ: ਨਵ ਭਾਰਤ ਸਾਖਰਤਾ ਕਾਰਯਕ੍ਰਮ’ ਬਾਰੇ ਅਧਿਕ ਜਾਣਕਾਰੀ ਦੇ ਲਈ ਗੂਗਲ ਪਲੇਸਟੋਰ ਜਾਂ ਆਈਓਐੱਸ ਐਪ ਸਟੋਰ ਤੋਂ ਇਸ ਮੋਬਾਈਲ ਐਪਲੀਕੇਸ਼ਨ ਨੂੰ ਡਾਉਨਲੋਡ ਕਰੋ।

****


ਐੱਨਬੀ/ਏਕੇ



(Release ID: 1944441) Visitor Counter : 104