ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਟਾਈਪ 2 ਸ਼ੂਗਰ (ਡਾਇਬਟੀਜ਼ ਮੇਲਿਟਸ) ਅਤੇ ਕਈ ਹੋਰ ਜੀਵਨਸ਼ੈਲੀ ਸਬੰਧੀ ਵਿਕਾਰਾਂ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਬ੍ਰੈਸਟ ਕੈਂਸਰ (Breast Cancer) ਸਮੇਤ ਕਈ ਤਰ੍ਹਾਂ ਦੇ ਕੈਂਸਰ ਨੂੰ ਠੀਕ ਕਰਨ ਲਈ ਉਨ੍ਹਾਂ ਦਾ ਜਲਦੀ ਪਤਾ ਲਗਾਉਣਾ ਮਹੱਤਵਪੂਰਨ ਹੈ


ਡਾ. ਜਿਤੇਂਦਰ ਸਿੰਘ ‘ਦਿ ਵੀਕ ਕਨੈਕਟ’ ਪ੍ਰੋਗਰਾਮ ਵਿੱਚ ਬੋਲ ਰਹੇ ਸਨ, ਜਿਸ ਦਾ ਸਿਰਲੇਖ “ਭਾਰਤੀ ਮਹਿਲਾਵਾਂ ਦੇ ਲਈ ਬ੍ਰੈਸਟ ਕੈਂਸਰ ਦੀ ਦੇਖਭਾਲ ਦਾ ਵਿਸਤਾਰ” ਸੀ

ਕਲਿਆਣ ਕੇਂਦਰਾਂ (ਵੈੱਲਨੈੱਸ ਸੈਂਟਰਸ) ਦੀ ਤਰ੍ਹਾਂ ਦੇਸ਼ ਭਰ ਵਿੱਚ ਵਿਸ਼ੇਸ਼ ਬ੍ਰੈਸਟ ਕੈਂਸਰ ਕਲੀਨਿਕਾਂ ਦਾ ਸਮਰਥਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਵਿਸ਼ਵ ਵਿੱਚ ਹੁਣ ਤੱਕ ਦੀ ਸਭ ਤੋਂ ਵਧੀਆ ਸਿਹਤ ਬੀਮਾ ਯੋਜਨਾ ਹੈ ਅਤੇ ਇਸ ਦੇ ਅਧੀਨ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਕੈਂਸਰ ਦਾ ਇਲਾਜ ਕਰਵਾ ਸਕਦਾ ਹੈ।

ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਵਿਗਿਆਨਿਕ ਅਤੇ ਸੀਐੱਸਆਈਆਰ ਦੀ ਲੈਬਸ ਭਾਰਤ ਦੇ ਕੈਂਸਰ ਖੋਜ ਯਤਨਾਂ ਵਿੱਚ ਸਭ ਤੋਂ ਅੱਗੇ ਹਨ, ਜਦਕਿ ਲਖਨਊ ਵਿੱਚ ਸੈਂਟ੍ਰਲ ਡਰੱਗ ਰਿਸਰਚ ਇੰਸਟੀਟਿਊਟ (ਸੀਡੀਆਰਆਈ) ਹਾਈ ਵੈਲਿਊ ਜੈਨਰਿਕ ਡਰੱਗਜ਼ ਦੇ ਵਿਕਾਸ ਵਿੱਚ ਮੋਹਰੀ ਹੈ: ਡਾ. ਜਿਤੇਂਦਰ ਸਿੰਘ

Posted On: 29 JUL 2023 5:10PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ), ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ , ਜੋ ਖੁਦ ਹੀ ਇੱਕ ਰਾਸ਼ਟਰੀ ਪੱਧਰ ’ਤੇ ਜਾਣੇ ਜਾਂਦੇ ਮੈਡੀਕਲ ਪੇਸ਼ੇਵਰ ਅਤੇ ਸ਼ੂਗਰ ਰੋਗ ਮਾਹਿਰ ਵੀ ਹਨ, ਨੇ ਅੱਜ ਨਵੀਂ ਦਿੱਲੀ ਵਿੱਚ ਕਿਹਾ ਕਿ ਟਾਈਪ 2 ਸ਼ੂਗਰ (ਡਾਇਬਟੀਜ਼ ਮੇਲਿਟਸ) ਅਤੇ ਕਈ ਹੋਰ ਜੀਵਨਸ਼ੈਲੀ ਸਬੰਧੀ ਵਿਕਾਰਾਂ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਬ੍ਰੈਸਟ ਕੈਂਸਰ ਸਮੇਤ ਕਈ ਤਰ੍ਹਾਂ ਦੇ ਕੈਂਸਰ ਠੀਕ ਕਰਨ ਲਈ ਉਨ੍ਹਾਂ ਦਾ ਜਲਦੀ ਪਤਾ ਲਗਾਉਣਾ ਮਹੱਤਵਪੂਰਨ ਹੈ।

ਮੰਤਰੀ ਮਹੋਦਯ ਨੇ ਕਿਹਾ ਕਿ ਜਲਦੀ ਨਿਦਾਨ ਅਤੇ ਦੇਸ਼  ਵਿੱਚ ਉਪਲਬਧ ਸਫ਼ਲ ਇਲਾਜਾਂ ਤੱਕ ਆਸਾਨ ਪਹੁੰਚ ਹੋਣ ਦੇ ਨਾਲ ਭਾਰਤ ਸ਼ੁਰੂਆਤੀ ਪੜਾਅ ਵਿੱਚ ਹੀ ਬ੍ਰੈਸਟ ਕੈਂਸਰ ’ਤੇ ਜਿੱਤ ਪਾ ਸਕਦਾ ਹੈ।

ਨਵੀਂ ਦਿੱਲੀ ਵਿੱਚ ‘ਦ ਵੀਕ ਕਨੈਕਟ’ ਪ੍ਰੋਗਰਾਮ ਵਿੱਚ ‘ਭਾਰਤੀ ਮਹਿਲਾਵਾਂ ਦੇ ਲਈ ਬ੍ਰੈਸਟ ਕੈਂਸਰ ਦੀ ਦੇਖਭਾਲ ਦਾ ਵਿਸਤਾਰ’ ਸਿਰਲੇਖ ਨਾਲ ਸਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਹੈਲਥ ਸਪਲੀਮੈਂਟ ਲਈ “ਦ ਵੀਕ” ਦੀ ਸ਼ਲਾਘਾ ਕੀਤੀ, ਜੋ 15 ਵਰ੍ਹਿਆਂ ਤੋਂ ਵਧ ਸਮੇਂ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਯਾਸ ਮਲਿਆਲਾ ਮਨੋਰਮਾ ਸਮੂਹ ਦੀ ਪਰੰਪਰਾ ਅਤੇ ਵਿਰਾਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੁਆਰਾ ਸਿਹਤ, ਨੌਜਵਾਨਾਂ ਅਤੇ ਮਹਿਲਾਵਾਂ ’ਤੇ ਧਿਆਨ ਕੇਂਦ੍ਰਿਤ ਕਰਨਾ ਬ੍ਰੈਸਟ ਕੈਂਸਰ ਨਾਲ ਨਜਿੱਠਣ ਲਈ ਅਜਿਹਾ ਸਭ ਤੋਂ ਵਧੀਆ ਕਦਮ ਹੈ, ਜੋ ਵਿਸ਼ਵ ਭਰ ਦੇ ਨਾਲ ਹੀ ਭਾਰਤ ਵਿੱਚ ਵੀ ਮਹਿਲਾਵਾਂ ਵਿੱਚ ਸਭ ਤੋਂ ਵਧ ਹੋਣ ਵਾਲੀ ਖਤਰਨਾਕ ਬਿਮਾਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ, ਕਿ ਬ੍ਰੈਸਟ ਕੈਂਸਰ ਦੀ ਖੋਜ ਵਿੱਚ ਕਾਫੀ ਪ੍ਰਗਤੀ ਹੋਈ ਹੈ, ਜਿਸ ਦੇ ਨਾਲ ਇਸ ਦੇ ਮੋਲਿਊਕੁਲਰ ਲੈਂਡਸਕੇਪ ਅਤੇ ਟਿਊਮਰ ਦੀ ਵਿਭਿੰਨਤਾ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਸਹਾਇਤਾ ਮਿਲੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਦਾਹਰਣ ਦੇ ਲਈ, ਇਲਾਜ ਤੋਂ ਬਾਅਦ ਅਣੂ-ਕ੍ਰਮਣ ਪ੍ਰਯਾਸਾਂ ਨੇ ਬ੍ਰੈਸਟ ਕੈਂਸਰ ਵਿੱਚ ਸ਼ਾਮਲ ਪ੍ਰਾਇਮਰੀ ਡਰਾਈਵਰ ਜੀਨਾਂ ਨੂੰ ਸਮਝਾਉਣ ਵਿੱਚ ਮਦਦ ਕੀਤੀ ਹੈ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਦੀ ਲੈਬਸ ਭਾਰਤ ਦੇ ਕੈਂਸਰ ਖੋਜ ਪ੍ਰਯਾਸਾਂ ਵਿੱਚ ਸਭ ਤੋਂ ਅੱਗੇ ਹਨ। ਇਸ ਤੋਂ ਇਲਾਵਾ, ਲਖਨਊ ਵਿੱਚ ਸੈਂਟ੍ਰਲ ਡਰੱਗ ਰਿਸਰਚ ਇੰਸਟੀਟਿਊਟ-ਸੀਡੀਆਰਆਈ ਗ਼ੈਰ-ਉਲੰਘਣਕਾਰੀ ਅਤੇ ਲਾਗਤ-ਪ੍ਰਭਾਵਸ਼ਾਲੀ ਸਿੰਥੈਟਿਕ ਮਾਰਗ ਰਾਹੀਂ ਉੱਚ ਮੁੱਲ ਵਾਲੀਆਂ ਜੈਨੇਰਿਕ ਦਵਾਈਆਂ ਨੂੰ ਵਿਕਸਿਤ ਕਰਨ, ਡਾਕਟਰੀ ਤੌਰ ‘ਤੇ ਪ੍ਰਮਾਣਿਕ ਕੈਂਸਰ ਦਵਾਈਆਂ ਦੇ ਟੀਚਿਆਂ ਦੇ ਵਿਰੁੱਧ ਨਵੇਂ ਰਸਾਇਣਕ ਸੰਸਥਾਵਾਂ ਦੇ ਡਿਜ਼ਾਈਨ ਅਤੇ  ਸੰਸਲੇਸ਼ਣ, ਸ਼ਕਤੀਸ਼ਾਲੀ ਵਿਰੋਧੀ ਦੇ ਪ੍ਰੀਕਲੀਨੀਕਲ ਮੁਲਾਂਕਣ ਵਿੱਚ ਮੋਹਰੀ ਹੈ। ਉਨ੍ਹਾਂ ਨੇ ਹੋਰ ਗਤੀਵਿਧੀਆਂ ਤੋਂ ਇਲਾਵਾ ਕੈਂਸਰ ਸੰਸਥਾਵਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ।

ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਵਰ੍ਹੇ 2020 ਵਿੱਚ ਬ੍ਰੈਸਟ ਕੈਂਸਰ ਨਾਲ 37.2 ਪ੍ਰਤੀਸ਼ਤ ਮਹਿਲਾਵਾਂ ਦੀ ਮੌਤ ਹੋਈ, ਜਦਕਿ ਏਸ਼ੀਆਈ ਦਰ 34 ਪ੍ਰਤੀਸ਼ਤ ਸੀ, ਉੱਥੇ ਹੀ ਇਸ ਦਾ ਵਿਸ਼ਵਵਿਆਪੀ ਔਸਤਨ 30 ਪ੍ਰਤੀਸ਼ਤ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਬ੍ਰੈਸਟ ਕੈਂਸਰ ਨਾਲ ਉੱਚ ਮੌਤ ਦਰ ਦੇਰੀ ਨਾਲ ਨਿਦਾਨ ਨਾਲ ਸਬੰਧਤ ਹੋ ਸਕਦੀ ਹੈ, ਜੋ ਮੁੱਖ ਤੌਰ ’ਤੇ ਉੱਚਿਤ ਜਾਗਰੂਕਤਾ ਦੀ ਕਮੀ ਅਤੇ ਜੋਖਮ ਵਾਲੀ ਜਨਸੰਖਿਆ  ਦੇ ਲਈ ਜਾਂਚ ਦੀ ਅਣਹੋਂਦ ਦੇ ਕਾਰਨ ਹੈ।

ਹਾਲਾਂਕਿ, ਮੰਤਰੀ ਮਹੋਦਯ ਨੇ ਇਹ ਰੇਖਾਂਕਿਤ ਕੀਤਾ ਕਿ ਉਮੀਦ ਕਰਨ ਦਾ ਹੁਣ ਕਾਰਨ ਹੈ ਕਿਉਂਕਿ ਬ੍ਰੈਸਟ ਕੈਂਸਰ ਅਤਿਅਧਿਕ ਰੋਕਥਾਮ ਯੋਗ ਅਤੇ ਅਤਿਅਧਿਕ ਉਪਚਾਰਤਮਕ ਹੈ ਅਤੇ ਜਿੰਨੀ ਜਲਦੀ ਇਸ ਦਾ ਪਤਾ ਚਲੇਗਾ, ਪ੍ਰਭਾਵਸ਼ਾਲੀ ਇਲਾਜ ਅਤੇ ਜੀਵਿਤ ਰਹਿਣ ਦੀ ਸੰਭਾਵਨਾ ਵੀ ਉਨ੍ਹੀ ਹੀ ਬਿਹਤਰ ਹੋਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਖੋਜ ਤੋਂ ਬ੍ਰੈਸਟ ਕੈਂਸਰ ਦੇ ਨਿਦਾਨ ਅਤੇ ਇਲਾਜ ਵਿੱਚ ਕਈ ਪ੍ਰਭਾਵਸ਼ਾਲੀ ਵਿਕਾਸ ਹੋਏ ਹਨ ਜੋ ਘੱਟ ਜਟਿਲਤਾਵਾਂ ਅਤੇ ਘੱਟ ਮਾੜੇ ਪ੍ਰਭਾਵਾਂ ਨੂੰ ਸੁਨਿਸ਼ਚਿਤ ਕਰਦੇ ਹਨ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਬ੍ਰੈਸਟ ਕੈਂਸਰ ਦੇ ਮਰੀਜ਼ਾਂ ਦੇ ਜੀਵਨ ਵਿੱਚ ਸੁਧਾਰ ਲਿਆ ਸਕਦੇ ਹਨ।

 

ਡਾ. ਜਿਤੇਂਦਰ ਸਿੰਘ ਇਹ ਜਾਣ ਕੇ ਖੁਸ਼ ਹੋਏ ਕਿ ਪਹਿਲੇ ਮਰੀਜ਼ਾਂ ਦਾ ਇਲਾਜ ਸਰਜਰੀ ਤੋਂ ਇਲਾਵਾ ਕੀਮੋਥੈਰੇਪੀ ਅਤੇ ਰੇਡੀਏਸ਼ਨ ਨਾਲ ਕੀਤਾ ਜਾਂਦਾ ਸੀ, ਪਰ ਹੁਣ ਇਲਾਜ ਦੇ ਕਈ ਵਿਕਲਪ ਉਪਲਬਧ ਹਨ। ਨਵੀਆਂ ਮੈਡੀਕਲ ਥੈਰੇਪੀਆਂ ਆ ਗਈਆਂ ਹਨ, ਜਿਵੇਂ ਕਿ ਸੀਡੀਕੇ 4/6 ਇਨ੍ਹੀਬੀਟਰਸ ਜਿਨ੍ਹਾਂ ਦਾ ਉਪਯੋਗ ਹਾਰਮੋਨ ਪ੍ਰੇਰਿਤ ਸਪਸ਼ਟ (ਪੌਜਿਟਿਵ) ਮੈਟਾਸਟੈਟਿਕ ਬ੍ਰੈਸਟ ਕੈਂਸਰ ਦੇ ਇਲਾਜ ਲਈ ਕੀਤਾ ਜਾਂਦਾ ਹੈ। ਸਿਪਲਾ ਜਿਹੀ ਭਾਰਤੀ ਕੰਪਨੀਆਂ ਭਾਰਤ ਵਿੱਚ ਪਾਲਬੋਸਿਕਿਲਬ (ਇੱਕ ਸੀਡੀਕੇ 4/6 ਇਨ੍ਹੀਬਿਟਰ) ਦਾ ਇੱਕ ਆਮ ਸੰਸਕਰਣ ਲੈ ਕੇ ਆ ਰਹੀਆਂ ਹਨ, ਜਿਨ੍ਹਾਂ ਦੀ ਲਾਗਤ ₹5000/ ਮਹੀਨੇ ਤੋਂ ਘੱਟ ਹੈ, ਅਤੇ ਇਸ ਨੂੰ ਮਰੀਜ਼ਾਂ ਦੇ ਇੱਕ ਵੱਡੇ ਸਮੂਹ ਦੁਆਰਾ ਉਪਯੋਗ ਕੀਤਾ ਜਾ ਸਕਦਾ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਅਧਿਕ ਭਾਰਤੀ ਜੈਨਰਿਕ ਦਵਾਈਆਂ ਦੀ ਸ਼ੁਰੂਆਤ ਤੋਂ ਵੱਡੀ ਸੰਖਿਆ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਸਹਾਇਤਾ ਮਿਲੇਗੀ।

ਦੇਸ਼ ਭਰ ਵਿੱਚ ਕਲਿਆਣ ਕੇਂਦਰਾਂ (ਵੈੱਲਨੈੱਸ ਸੈਂਟਰਸ) ਦੀ ਤਰ੍ਹਾਂ ਵਿਸ਼ੇਸ਼ ਬ੍ਰੈਸਟ ਕੈਂਸਰ ਕਲੀਨਿਕਾਂ ਦੇ ਵਿਚਾਰ ਦਾ ਸਮਰਥਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਵਿਸ਼ਵ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਸਿਹਤ ਬੀਮਾ ਯੋਜਨਾ ਹੈ ਅਤੇ ਇਸ ਦੀ ਕਲਪਨਾ ਕਰਨ ਦਾ ਕ੍ਰੈਡਿਟ  ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੂੰ ਜਾਂਦਾ ਹੈ।

 

ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਇਹ ਸੰਭਵ ਤੌਰ ’ਤੇ ਵਿਸ਼ਵ ਦੀ ਇਕਲੌਤੀ  ਅਜਿਹੀ ਸਿਹਤ ਬੀਮਾ ਯੋਜਨਾ ਹੈ ਜੋ ਪਹਿਲਾਂ ਤੋਂ ਮੌਜੂਦ ਬਿਮਾਰੀ ਦੇ ਲਈ ਵੀ ਬੀਮਾ ਸੁਰੱਖਿਆ ਲੈਣ ਦਾ ਵਿਕਲਪ ਪ੍ਰਦਾਨ ਕਰਦੀ ਹੈ, ਉਦਾਹਰਣ ਦੇ ਲਈ ਜੇਕਰ ਅੱਜ ਕਿਸੇ ਵਿਅਕਤੀ ਨੂੰ ਕੈਂਸਰ ਜਾਂ ਇੱਥੋਂ ਤੱਕ ਕਿ ਬ੍ਰੈਸਟ ਕੈਂਸਰ ਦਾ ਪਤਾ ਚਲਦਾ ਹੈ, ਤਾਂ ਕੋਈ ਵੀ ਆਪਣੇ ਇਲਾਜ ਲਈ ਅਜਿਹਾ ਕਰ ਸਕਦਾ ਹੈ। ਇਲਾਜ ਦੇ ਉਦੇਸ਼ ਨਾਲ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਆਪਣਾ ਬੀਮਾ ਜ਼ਰੂਰ ਕਰਵਾਓ।

 

 <><><><><>

ਐੱਸਐੱਨਸੀ/ਪੀਕੇ


(Release ID: 1944335) Visitor Counter : 110