ਖੇਤੀਬਾੜੀ ਮੰਤਰਾਲਾ
ਨੈਸ਼ਨਲ ਮਿਸ਼ਨ ਫਾਰ ਐਡੀਬਲ ਆਇਲ-ਆਇਲ ਪਾਮ, ਦੇ ਤਹਿਤ ਆਇਲ ਪਾਮ ਦੀ ਖੇਤੀ ਦੇ ਲਈ ਮੈਗਾ ਪਲਾਂਟੇਸ਼ਨ ਡਰਾਈਵ ਜੁਲਾਈ ਅਤੇ ਅਗਸਤ 2023 ਮਹੀਨੇ ਦੇ ਦੌਰਾਨ ਪੂਰੇ ਭਾਰਤ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ
ਰਾਜ ਸਰਕਾਰਾਂ ਆਇਲ ਪਾਮ ਪ੍ਰੋਸੈਸਿੰਗ ਕੰਪਨੀਆਂ ਦੇ ਨਾਲ ਮਿਲ ਕੇ ਮੋਟੇ ਤੌਰ ’ਤੇ ਲਗਭਗ 7750 ਹੈਕਟੇਅਰ ਖੇਤਰ ਨੂੰ ਕਵਰ ਕਰਨ ਲਈ ਆਇਲ ਪਾਮ ਦੀ ਖੇਤੀ ਦੇ ਲਈ ਇਸ ਮੈਗਾ ਪਲਾਂਟੇਸ਼ਨ ਡਰਾਈਵ ਵਿੱਚ ਹਿੱਸਾ ਲੈ ਰਹੀਆਂ ਹਨ
Posted On:
30 JUL 2023 12:41PM by PIB Chandigarh
ਆਇਲ ਪਾਮ ਉਤਪਾਦਨ ਖੇਤਰ ਨੂੰ 10 ਲੱਖ ਹੈਕਟੇਅਰ ਤੱਕ ਵਧਾਉਣ ਅਤੇ ਵਰ੍ਹੇ 2025-26 ਤੱਕ ਕੱਚੇ ਆਇਲ ਪਾਮ ਦਾ ਉਤਪਾਦਨ 11.20 ਲੱਖ ਟਨ ਤੱਕ ਵਧਾਉਣ ਦੇ ਉਦੇਸ਼ ਨਾਲ, ਭਾਰਤ ਸਰਕਾਰ ਨੇ ਅਗਸਤ 2021 ਵਿੱਚ ਨੈਸ਼ਨਲ ਮਿਸ਼ਨ ਫਾਰ ਐਡੀਬਲ ਆਇਲ-ਆਇਲ ਪਾਮ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਐਡੀਬਲ ਆਇਲ ਦੇ ਉਤਪਾਦਨ ਵਿੱਚ ਜ਼ਿਕਰਯੋਗ ਵਾਧੇ ਦੇ ਲਈ ਇਹ ਮਿਸ਼ਨ ਆਯਾਤ ਬੋਝ ਨੂੰ ਘੱਟ ਕਰ ਕੇ ਭਾਰਤ ਨੂੰ ‘ਆਤਮਨਿਰਭਰ ਭਾਰਤ’ ਦੀ ਦਿਸ਼ਾ ਵੱਲ ਸਫ਼ਲਤਾਪੂਰਵਕ ਲੈ ਜਾ ਰਿਹਾ ਹੈ। ਇਸ ਮਿਸ਼ਨ ਦੇ ਤਹਿਤ ਰਾਜ ਸਰਕਾਰਾਂ ਨੇ ਆਇਲ ਪਾਮ ਪ੍ਰੋਸੈਸਿੰਗ ਕੰਪਨੀਆਂ ਦੇ ਨਾਲ ਮਿਲ ਕੇ 25 ਜਾਈ, 2023 ਤੋਂ ਇੱਕ ਮੈਗਾ ਆਇਲ ਪਾਮ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਤੀ ਹੈ ਤਾਕਿ ਦੇਸ਼ ਵਿੱਚ ਆਇਲ ਪਾਮ ਦੇ ਉਦਪਾਦਨ ਨੂੰ ਹੋਰ ਵਧਾਇਆ ਜਾ ਸਕੇ। ਤਿੰਨ ਪ੍ਰਮੁੱਖ ਆਇਲ ਪਾਮ ਪ੍ਰੋਸੈਸਿੰਗ ਕੰਪਨੀਆਂ, ਅਰਥਾਤ ਪਤੰਜਲੀ ਫੂਡ ਪ੍ਰਾਈਵੇਟ ਲਿਮਿਟਿਡ, ਗੋਦਰੇਜ ਐਗਰੋਵੇਟ ਅਤੇ 3ਐੱਫ ਆਪਣੇ-ਆਪਣੇ ਰਾਜਾਂ ਵਿੱਚ ਰਿਕਾਰਡ ਪੱਧਰ ’ਤੇ ਆਇਲ ਪਾਮ ਦਾ ਖੇਤਰ ਵਧਾਉਣ ਲਈ ਕਿਸਾਨਾਂ ਦੇ ਨਾਲ ਮਿਲ ਕੇ ਸਰਗਰਮੀ ਨਾਲ ਭਾਗੀਦਾਰੀ ਕਰ ਰਹੀਆਂ ਹਨ।
ਇਹ ਮੈਗਾ ਪਲਾਂਟੇਸ਼ਨ ਡਰਾਈਵ 25 ਜੁਲਾਈ 2023 ਨੂੰ ਸ਼ੁਰੂ ਹੋਈ ਹੈ ਅਤੇ 12 ਅਗਸਤ 2023 ਤੱਕ ਜਾਰੀ ਰਹੇਗੀ। ਪ੍ਰਮੁੱਖ ਆਇਲ ਪਾਮ ਉਤਪਾਦਕ ਰਾਜ-ਆਂਧਰ ਪ੍ਰਦੇਸ਼, ਤੇਲੰਗਾਨਾ, ਤਮਿਲਨਾਡੂ, ਓਡੀਸ਼ਾ, ਕਰਨਾਟਕ, ਗੋਆ, ਅਸਾਮ,ਤ੍ਰਿਪੁਰਾ, ਨਾਗਾਲੈਂਡ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਇਸ ਪਹਿਲ ਵਿੱਚ ਹਿੱਸਾ ਲੈ ਰਹੇ ਹਨ।
ਇਹ ਮੁਹਿੰਮ 25 ਜੁਲਾਈ, 2023 ਨੂੰ ਸ਼ੁਰੂ ਹੋਈ ਅਤੇ ਭਾਰਤ ਦੇ ਬਾਕੀ ਰਾਜਾਂ-ਆਂਧਰ ਪ੍ਰਦੇਸ਼, ਤੇਲੰਗਾਨਾ, ਤਮਿਲਨਾਡੂ, ਓਡੀਸ਼ਾ, ਗੋਆ, ਕਰਨਾਟਕ ਵਿੱਚ 08 ਅਗਸਤ 2023 ਤੱਕ ਜਾਰੀ ਰਹੇਗੀ ਅਤੇ ਲਗਭਗ 7000 ਹੈਕਟੇਅਰ ਖੇਤਰ ਨੂੰ ਕਵਰ ਕਰੇਗੀ, ਜਿਸ ਵਿੱਚੋਂ 6500 ਹੈਕਟੇਅਰ ਤੋਂ ਕਿਤੇ ਵਧ ਖੇਤਰ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦੁਆਰਾ ਕਵਰ ਕਰਨ ਦਾ ਟੀਚਾ ਹੈ।
ਉੱਤਰ-ਪੂਰਬੀ ਖੇਤਰ ਰਾਜਾਂ ਜਿਵੇਂ-ਅਸਾਮ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਮਿਜ਼ੋਰਮ ਅਤੇ ਨਾਗਾਲੈਂਡ ਵਿੱਚ ਇਹ ਮੁਹਿੰਮ 27 ਜੁਲਾਈ 2023 ਨੂੰ ਸ਼ੁਰੂ ਹੋਈ ਅਤੇ 12 ਅਗਸਤ 2023 ਤੱਕ ਜਾਰੀ ਰਹੇਗੀ ਜਿਸ ਵਿੱਚ 19 ਜ਼ਿਲ੍ਹਿਆਂ ਦੇ 750 ਹੈਕਟੇਅਰ ਤੋਂ ਵਧ ਖੇਤਰ ਵਿੱਚ ਪਲਾਂਟੇਸ਼ਨ ਕੀਤਾ ਜਾਵੇਗਾ।
ਅਸਾਮ ਸਰਕਾਰ 27 ਜੁਲਾਈ, 2023 ਤੋਂ 05 ਅਗਸਤ, 2023 ਤੱਕ ਚਲਾਏ ਜਾਣ ਵਾਲੇ ਮੈਗਾ ਪਲਾਂਟੇਸ਼ਨ ਦੌਰਾਨ ਅੱਠ ਜ਼ਿਲ੍ਹਿਆਂ ਵਿੱਚ 75 ਹੈਕਟੇਅਰ ਤੋਂ ਵਧ ਖੇਤਰ ਵਿੱਚ ਆਇਲ ਪਾਮ ਦੀ ਖੇਤੀ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਹੈ। ਰਾਜ ਦੇ ਲਈ ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਵਿੱਚ ਗੋਦਰੇਜ ਐਗਰੋਵੇਟ ਲਿਮਿਟਿਡ, ਪਤੰਜਲੀ ਫੂਡਜ਼ ਪ੍ਰਾਈਵੇਟ ਲਿਮਿਟਿਡ, 3ਐੱਫ ਆਇਲ ਪਾਮ ਲਿਮਿਟਿਡ ਅਤੇ ਕਈ ਕਲਟੀਵੇਸ਼ਨ ਸ਼ਾਮਲ ਹਨ।
ਅਰੁਣਾਚਲ ਪ੍ਰਦੇਸ਼ ਸਰਕਾਰ 29 ਜੁਲਾਈ, 2023 ਤੋਂ 12 ਅਗਸਤ 2023 ਦੌਰਾਨ ਚਲਾਈ ਜਾ ਰਹੀ ਇਸ ਮੁਹਿੰਮ ਦੇ ਦੌਰਾਨ ਆਪਣੇ ਛੇ ਜ਼ਿਲ੍ਹਿਆਂ ਵਿੱਚ ਲਗਭਗ 700 ਹੈਕਟੇਅਰ ਖੇਤਰ ਵਿੱਚ ਆਇਲ ਪਾਮ ਦਾ ਪਲਾਂਟੇਸ਼ਨ ਕਰਨ ਦਾ ਟੀਚਾ ਲੈ ਕੇ ਚਲ ਰਹੀ ਹੈ। ਰਾਜ ਦੇ ਲਈ ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਵਿੱਚ 3ਐੱਫ ਪ੍ਰਾਈਵੇਟ ਲਿਮਿਟਿਡ ਅਤੇ ਪਤੰਜਲੀ ਫੂਡਸ ਪ੍ਰਾਈਵੇਟ ਲਿਮਿਟਿਡ ਸ਼ਾਮਲ ਹਨ।
ਫੋਟੋ: 28 ਜੁਲਾਈ, ਕਛਾਰ, ਅਸਾਮ
****
ਐੱਸਕੇ/ਐੱਸਐੱਸ
(Release ID: 1944263)
Visitor Counter : 104