ਕਿਰਤ ਤੇ ਰੋਜ਼ਗਾਰ ਮੰਤਰਾਲਾ
ਬਾਲ ਮਜ਼ਦੂਰੀ ਮੁਕਤ ਭਾਰਤ ਲਈ ਰਾਸ਼ਟਰੀ ਪ੍ਰੋਗਰਾਮ
प्रविष्टि तिथि:
24 JUL 2023 4:10PM by PIB Chandigarh
ਕੇਂਦਰ ਸਰਕਾਰ ਨੇ ਬਾਲ ਮਜ਼ਦੂਰੀ ਦੀਆਂ ਸਮੱਸਿਆਵਾਂ ਦੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਕਰਦੇ ਹੋਏ ਬਾਲ ਮਜ਼ਦੂਰੀ (ਪ੍ਰਬੰਧਨ ਅਤੇ ਨਿਯਮ) ਐਕਟ, 1986 ਬਣਾਇਆ, ਜਿਸ ਨੂੰ 2016 ਵਿੱਚ ਸੋਧਿਆ ਗਿਆ ਸੀ। ਸੋਧੇ ਹੋਏ ਐਕਟ ਨੂੰ ਹੁਣ ਬਾਲ ਅਤੇ ਕਿਸ਼ੋਰ ਮਜ਼ਦੂਰੀ (ਪ੍ਰਬੰਧਨ ਅਤੇ ਨਿਯਮ) ਐਕਟ ਕਿਹਾ ਜਾਂਦਾ ਹੈ, ਜੋ ਹੋਰ ਗੱਲਾਂ ਦੇ ਨਾਲ-ਨਾਲ ਕਿਸੇ ਵੀ ਕਿੱਤੇ ਅਤੇ ਪ੍ਰਕਿਰਿਆ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 14 ਤੋਂ 18 ਸਾਲ ਦੀ ਉਮਰ ਦੇ ਕਿਸ਼ੋਰਾਂ ਨੂੰ ਖਤਰਨਾਕ ਕਿੱਤਿਆਂ ਅਤੇ ਪ੍ਰਕਿਰਿਆਵਾਂ ਵਿੱਚ ਕੰਮ ਕਰਨ ਜਾਂ ਰੋਜ਼ਗਾਰ ਦੀ ਪੂਰਨ ਮਨਾਹੀ ਦੀ ਵਿਵਸਥਾ ਕਰਦਾ ਹੈ।
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਸਕੱਤਰ (ਕਿਰਤ ਅਤੇ ਰੋਜ਼ਗਾਰ) ਦੀ ਪ੍ਰਧਾਨਗੀ ਹੇਠ ਇੱਕ ਅੰਤਰ-ਮੰਤਰਾਲਾ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਵਣਜ ਵਿਭਾਗ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ, ਗ੍ਰਹਿ ਮੰਤਰਾਲੇ, ਸੂਖਮ ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲਾ, ਖਣਨ ਮੰਤਰਾਲਾ, ਪੰਚਾਇਤੀ ਰਾਜ ਮੰਤਰਾਲਾ, ਪੇਂਡੂ ਵਿਕਾਸ ਵਿਭਾਗ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਕੱਪੜਾ ਮੰਤਰਾਲਾ, ਸੈਰ-ਸਪਾਟਾ ਮੰਤਰਾਲਾ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਨੁਮਾਇੰਦੇ ਸ਼ਾਮਲ ਹਨ।ਇਹ ਕਮੇਟੀ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਮੰਤਰਾਲਿਆਂ ਅਤੇ ਸੈਕਟਰਾਂ ਦਰਮਿਆਨ ਯਤਨਾਂ ਦਾ ਤਾਲਮੇਲ ਕਰਦੀ ਹੈ।
ਇਸ ਤੋਂ ਇਲਾਵਾ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਪ੍ਰਵਾਸੀ, ਕੁੜੀਆਂ ਅਤੇ ਅਨੁਸੂਚਿਤ ਜਾਤੀ/ਜਨਜਾਤੀ ਦੇ ਬੱਚਿਆਂ ਸਮੇਤ ਬਾਲ ਮਜ਼ਦੂਰੀ ਦੇ ਖਾਤਮੇ ਲਈ ਸਬੰਧਤ ਰਾਜ ਸਰਕਾਰਾਂ ਦੇ ਕਾਰਜ ਬਿੰਦੂਆਂ ਦੀ ਗਿਣਤੀ ਕਰਨ ਲਈ ਮਾਡਲ ਰਾਜ ਕਾਰਜ ਯੋਜਨਾ ਤਿਆਰ ਕੀਤੀ ਹੈ।
ਇਸ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ ਲਾਗੂ ਕੀਤੀ ਸਿੱਖਿਆ ਮੰਤਰਾਲੇ ਦੀ ਸਮੱਗ੍ਰ ਸਿੱਖਿਆ ਯੋਜਨਾ ਦੇ ਤਹਿਤ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਤਰਜੀਹ ਦੇ ਅਧਾਰ ਤੇ ਸਾਲਾਨਾ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਹ ਉਹਨਾਂ ਦੀ ਸੰਬੰਧਿਤ ਸਾਲਾਨਾ ਕਾਰਜ ਯੋਜਨਾ ਅਤੇ ਬਜਟ ਪ੍ਰਸਤਾਵ (ਏਡਬਲਿਊਪੀ&ਬੀ) ਵਿੱਚ ਪ੍ਰਤੀਬਿੰਬਤ ਹੁੰਦੀ ਹੈ। ਏਡਬਲਿਊਪੀਐਂਡਬੀ ਪ੍ਰਸਤਾਵਾਂ ਦੇ ਮੁਲਾਂਕਣ ਦੇ ਦੌਰਾਨ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਕੂਲ ਤੋਂ ਬਾਹਰ ਬੱਚਿਆਂ (ਓਓਐੱਸੀ) ਦੀ ਪਛਾਣ ਦੇ ਉਦੇਸ਼ ਲਈ ਸਾਲਾਨਾ ਪਰਿਵਾਰਕ ਸਰਵੇਖਣ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਵਿੱਚ ਸਕੂਲ ਛੱਡਣ ਵਾਲੇ ਅਤੇ ਕਦੇ ਦਾਖਲ ਨਾ ਹੋਏ ਬੱਚੇ ਸ਼ਾਮਲ ਹਨ।
ਇਸ ਸਕੀਮ ਦੇ ਤਹਿਤ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂਟੀ) ਨੂੰ ਸਕੂਲ ਤੋਂ ਬਾਹਰ ਬੱਚਿਆਂ (ਓਓਐੱਸਸੀ) ਦੀ ਪਛਾਣ ਲਈ ਘਰੇਲੂ ਸਰਵੇਖਣ ਕਰਨ ਦੀ ਲੋੜ ਹੈ। ਇਸ ਵਿਭਾਗ ਨੇ ਪ੍ਰਬੰਧ ਪੋਰਟਲ 'ਤੇ ਹਰੇਕ ਰਾਜ/ਯੂਟੀ ਵਲੋਂ ਚਿੰਨ੍ਹਤ ਕੀਤੇ ਗਏ ਓਓਐੱਸਸੀ ਦੇ ਅੰਕੜੇ ਅਤੇ ਵਿਸ਼ੇਸ਼ ਸਿਖਲਾਈ ਕੇਂਦਰਾਂ (ਐੱਸਟੀਸੀ) ਨਾਲ ਉਨ੍ਹਾਂ ਦੀ ਮੈਪਿੰਗ ਲਈ ਇੱਕ ਔਨਲਾਈਨ ਮੋਡੀਊਲ ਤਿਆਰ ਕੀਤਾ ਹੈ। ਸਬੰਧਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਓਓਐੱਸਸੀ ਦੀ ਮੁੱਖ ਧਾਰਾ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਰਾਜ ਦੇ ਸਬੰਧਤ ਬਲਾਕ ਰਿਸੋਰਸ ਸੈਂਟਰ ਵਲੋਂ ਅਪਲੋਡ ਕੀਤੀ ਗਈ ਓਓਐੱਸਸੀ ਅਤੇ ਐੱਸਟੀਸੀ ਦੀ ਬਾਲ-ਵਾਰ ਜਾਣਕਾਰੀ ਨੂੰ ਪ੍ਰਮਾਣਿਤ ਕਰਦਾ ਹੈ।
ਇਹ ਜਾਣਕਾਰੀ ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਐੱਮਜੇਪੀਐੱਸ/ਐੱਨਐੱਸਕੇ
(रिलीज़ आईडी: 1943557)
आगंतुक पटल : 124