ਖਾਣ ਮੰਤਰਾਲਾ
ਅਪ੍ਰੈਲ 2023 ਦੌਰਾਨ ਖਣਿਜ ਉਤਪਾਦਨ 5.1 ਫ਼ੀਸਦ ਵਧਿਆ
9 ਮਹੱਤਵਪੂਰਨ ਖਣਿਜ ਹਾਂ ਪੱਖੀ ਵਾਧਾ ਦਰਸਾਉਂਦੇ ਹਨ
Posted On:
21 JUL 2023 4:41PM by PIB Chandigarh
ਅਪ੍ਰੈਲ, 2023 ਦੇ ਮਹੀਨੇ ਲਈ ਖਣਨ ਅਤੇ ਖੁਦਾਈ ਖੇਤਰ ਦੇ ਖਣਿਜ ਉਤਪਾਦਨ ਦਾ ਸੂਚਕ ਅੰਕ (ਬੇਸ: 2011-12=100) ਅਪ੍ਰੈਲ, 2022 ਦੇ ਪੱਧਰ ਨਾਲੋਂ 5.1 ਪ੍ਰਤੀਸ਼ਤ ਵੱਧ ਹੈ। ਇੰਡੀਅਨ ਬਿਊਰੋ ਆਫ ਮਾਈਨਜ਼ (ਆਈਬੀਐੱਮ) ਦੇ ਸਥਾਈ ਅੰਕੜਿਆਂ ਅਨੁਸਾਰ, ਅਪ੍ਰੈਲ 2022 ਤੋਂ ਅਪ੍ਰੈਲ, 2023 ਦੀ ਮਿਆਦ ਲਈ ਸੰਚਤ ਵਾਧਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 5.8 ਫ਼ੀਸਦ ਹੈ।
ਅਪ੍ਰੈਲ, 2023 ਵਿੱਚ ਮਹੱਤਵਪੂਰਨ ਖਣਿਜਾਂ ਦੇ ਉਤਪਾਦਨ ਦੇ ਪੱਧਰ ਸਨ: ਕੋਲਾ 731 ਲੱਖ ਟਨ, ਲਿਗਨਾਈਟ 32 ਲੱਖ ਟਨ, ਕੁਦਰਤੀ ਗੈਸ (ਵਰਤੀ ਗਈ) 2671 ਮਿਲੀਅਨ ਘਣ ਮੀਟਰ, ਪੈਟਰੋਲੀਅਮ (ਕੱਚਾ) 24 ਲੱਖ ਟਨ, ਲੋਹਾ 247 ਲੱਖ ਟਨ, ਚੂਨਾ ਪੱਥਰ 386 ਲੱਖ ਟਨ ਅਤੇ ਬਾਕਸਾਈਟ 1562000, ਕਰੋਮਾਈਟ 273000, ਕਾਪਰ ਕੰਸੈਂਟਰੇਟ 9000, ਸੀਸਾ ਕੰਸੈਂਟਰੇਟ 29000, ਮੈਂਗਨੀਜ਼ 265000, ਜ਼ਿੰਕ ਕੰਸੈਂਟਰੇਟ 130000, ਫਾਸਫੋਰਾਈਟ 162000, ਮੈਗਨੀਸਾਈਟ 10000 ਟਨ, ਸੋਨਾ 102 ਕਿਲੋਗ੍ਰਾਮ ਅਤੇ ਹੀਰਾ 2 ਕੈਰੇਟ।
ਅਪ੍ਰੈਲ, 2022 ਦੇ ਮੁਕਾਬਲੇ ਅਪ੍ਰੈਲ, 2023 ਦੌਰਾਨ ਹਾਂ ਪੱਖੀ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਫਾਸਫੋਰਾਈਟ (29.1%), ਮੈਗਨੇਸਾਈਟ (27.7%), ਲੋਹਾ (13.1%), ਚੂਨਾ ਪੱਥਰ (12.7%), ਕਾਪਰ ਕੰਸੈਂਟਰੇਟ (12%), ਲੈੱਡ ਕੰਸੈਂਟਰੇਟ (10.6%), ਕੋਲਾ (8.8 %), ਮੈਗਨੀਜ਼ (6.9%) ਅਤੇ ਜਿੰਕ (4.1%)। ਨਕਾਰਾਤਮਕ ਵਾਧਾ ਦਰਸਾਉਣ ਵਾਲੇ ਹੋਰ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਪੈਟਰੋਲੀਅਮ (ਕੱਚਾ) (-3.6 ਪ੍ਰਤੀਸ਼ਤ), ਕੁਦਰਤੀ ਗੈਸ (ਯੂ) (-2.8 ਪ੍ਰਤੀਸ਼ਤ), ਸੋਨਾ (-8.1 ਪ੍ਰਤੀਸ਼ਤ), ਲਿਗਨਾਈਟ (-21.2 ਪ੍ਰਤੀਸ਼ਤ), ਬਾਕਸਾਈਟ (-24.7 ਪ੍ਰਤੀਸ਼ਤ) ਅਤੇ ਕ੍ਰੋਮਾਈਟ (-40.1 ਪ੍ਰਤੀਸ਼ਤ)।
****
ਬੀਵਾਈ/ਆਰਕੇਪੀ
(Release ID: 1943535)