ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤ ਅਤੇ ਅਰਜਨਟੀਨਾ ਵਿਸ਼ੇਸ਼ ਰੂਪ ਨਾਲ ਬਾਇਓਟੈਕਨੋਲੋਜੀ ਅਤੇ ਖੇਤੀ ਦੇ ਖੇਤਰ ਵਿੱਚ ਯੁਵਾ ਖੋਜਾਰਥੀਆਂ ਅਤੇ ਸਟਾਰਟਅੱਪਸ ਦੇ ਦੁਵੱਲੇ ਆਦਾਨ-ਪ੍ਰਦਾਨ ਦੇ ਲਈ ਸਹਿਮਤ ਹੋਏ ਹਨ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ
ਦੋਨਾਂ ਦੇਸ਼ ਸਾਇੰਸ ਤੇ ਟੈਕਨੋਲੋਜੀ ਅਤੇ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਅਕਾਦਮਿਕ, ਖੋਜ ਅਤੇ ਵਿਕਾਸ ਸੰਸਧਾਨਾਂ ਅਤੇ ਉਦਯੋਗ ਦੇ ਪ੍ਰਤੀਨਿਧੀਮੰਡਲਾਂ ਦੇ ਦਰਮਿਆਨ ਵਿਆਪਕ ਵਰਤਾ ਕਰਨਗੇ
ਅਰਜਨਟੀਨਾ ਵਿੱਚ ਸਾਂਤਾ ਫ਼ੇ ਪ੍ਰਾਂਤ ਦੇ ਵਿਜ਼ਿਟਿੰਗ ਪ੍ਰਸ਼ਾਸਨ (ਗਵਰਨਰ), ਸ਼੍ਰੀ ਉਮਰ ਏਜੇਲ ਪੇਰੋਟੀ ਨੇ ਭਾਰਤ ਦੇ ਵਿਗਿਆਨ ਮੰਤਰੀ ਦੇ ਵਫ਼ਦ ਪੱਧਰ ਦੀ ਵਾਰਤਾ ਕੀਤੀ
Posted On:
24 JUL 2023 6:43PM by PIB Chandigarh
ਭਾਰਤ ਅਤੇ ਅਰਜਨਟੀਨਾ ਵਿਸ਼ੇਸ਼ ਰੂਪ ਨਾਲ ਬਾਇਓਟੈਕਨੋਲੋਜੀ ਅਤੇ ਖੇਤੀ ਦੇ ਖੇਤਰ ਵਿੱਚ ਯੁਵਾ ਖੋਜਾਰਥੀਆਂ ਅਤੇ ਸਟਾਰਟਅੱਪ ਦੇ ਦੁਵੱਲੇ ਅਦਾਨ-ਪ੍ਰਦਾਨ ਦੇ ਲਈ ਸਹਿਮਤ ਹੋਏ ਹਨ।
ਇਹ ਗੱਲ ਅੱਜ ਇੱਥੇ ਨਵੀਂ ਦਿੱਲੀ ਵਿੱਚ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਅਰਜਨਟੀਨਾ ਵਿੱਚ ਸਾਂਤਾ ਫ਼ੇ ਪ੍ਰਾਂਤ ਦੇ ਗਵਰਨਰ ਅਮਰ ਏਜੇਲ ਪੇਰੋਟੀ ਨੇ ਇੱਕ ਉੱਚ ਪੱਧਰੀ ਵਫ਼ਦ ਦੇ ਨਾਲ ਮੁਲਾਕਾਤ ਦੇ ਦੌਰਾਨ ਕਹੀ।
ਮੰਤਰੀ ਮਹੋਦਯ ਨੇ ਕਿਹਾ ਕਿ ਦੋਨਾਂ ਦੇਸ਼ਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਅਤੇ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਸਿੱਖਿਆ ਜਗਤ, ਅਨੁਸੰਧਾਨ ਅਤੇ ਵਿਕਾਸ ਸੰਸਥਾਨਾਂ ਅਤੇ ਉਦਯੋਗ ਦੇ ਵਫ਼ਦਾਂ ਦੇ ਦਰਮਿਆਨ ਵਿਆਪਕ ਵਾਰਤਾ ਆਯੋਜਿਤ ਕਰਨ ਦਾ ਵੀ ਨਿਰਣਾ ਲਿਆ ਹੈ।
ਡਾ. ਜਿਤੇਂਦਰ ਸਿੰਘ ਨੇ 7 ਫਰਵਰੀ, 2023 ਨੂੰ ਨਵੀਂ ਦਿੱਲੀ ਵਿੱਚ ਅਰਜਨਟੀਨਾ ਦੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਮੰਤਰੀ ਸ਼੍ਰੀ ਡੈਨੀਅਲ ਫਿਲਮਸ ਦੇ ਨਾਲ ਆਪਣੀ ਪਿਛਲੀ ਬੈਠਕ ਦੇ ਦੌਰਾਨ ਊਰਜਾ ਪਰਿਵਰਤਨ ਅਤੇ ਬਾਇਓਟੈਕਨੋਲੋਜੀ ਦੇ ਅਨੁਸੰਧਾਨ ਖੇਤਰਾਂ ਵਿੱਚ ਸੰਯੁਕਤ ਪ੍ਰਸਤਾਵਾਂ ਦੇ ਲਈ ਇੱਕ ਨਵੇਂ ਭਾਰਤ-ਅਰਜਨਟੀਨਾ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਉਕਤ ਸੱਦੇ ਦੇ ਤਹਿਤ ਕੁੱਲ 82 ਸੰਯੁਕਤ ਪ੍ਰਸਤਾਵ ਪ੍ਰਾਪਤ ਹੋਏ ਸਨ। ਇਹ ਸਭ ਮੁੱਲਾਂਕਣ ਪ੍ਰਕਿਰਿਆ ਦੇ ਤਹਿਤ ਹਨ।
ਸ਼੍ਰੀ ਪੇਰੋਟੀ ਨੇ ਕਿਹਾ ਕਿ ਇਨ੍ਹਾਂ ਸੰਯੁਕਤ ਪ੍ਰਸਤਾਵਾਂ ਵਿੱਚੋਂ ਲਗਭਗ 8 ਸਾਂਤਾ ਫ਼ੇ ਪ੍ਰਾਂਤ ਦੇ ਲਈ ਹਨ, ਅਤੇ ਇਹ ਵੀ ਦੱਸਿਆ ਕਿ ਇਹ ਪ੍ਰਾਂਤ ਭਾਰਤ ਅਤੇ ਲੈਟਿਨ ਅਮਰੀਕੀ ਰਾਸ਼ਟਰ ਦੇ ਦਰਮਿਆਨ ਦਵੁੱਲੇ ਵਪਾਰ ਦਾ ਲਗਭਗ 80 ਪ੍ਰਤੀਸ਼ਤ ਹਿੱਸਾ ਹੈ। ਪ੍ਰਸ਼ਾਸਕ ਨੇ ਕਿਹਾ ਕਿ ਸਾਂਤੇ ਫ਼ੇ ਖਾਸ ਤੌਰ ’ਤੇ ਸੋਇਆਬੀਨ ਵਿੱਚ ਬਾਇਓਟੈਕਨੋਲੋਜੀ ਅਤੇ ਖੇਤੀ ਅਨੁਸੰਧਾਨ ਵਿੱਚ ਅਨੁਸੰਧਾਨ ਅਤੇ ਵਿਕਾਸ ਸੰਸਥਾਨਾਂ ਦਾ ਕੇਂਦਰ ਹੈ ਅਤੇ ਇਸ ਪ੍ਰਾਂਤ ਵਿੱਚ ਯੂਨੀਵਰਸਿਟੀਆਂ ਅਤੇ ਉਦਯੋਗ ਦੇ ਨਾਲ ਗਹਿਰੇ ਸਬੰਧ ਹੈ। ਉਨ੍ਹਾਂ ਨੇ ਕਿਹਾ ਕਿ ਰੋਗ ਪ੍ਰਤੀਰੋਧੀ ਬੀਜ ਉਤਪਾਦਨ ਵਿੱਚ ਇੱਥੇ ਮੋਹਰੀ ਰੂਪ ਨਾਲ ਕੰਮ ਕੀਤਾ ਗਿਆ ਹੈ।
ਭਾਰਤੀ ਵਫ਼ਦ ਨੇ ਭੂ-ਸਥਾਨਕ ਟੈਕਨੋਲਜੀ, ਕੁਆਟੰਮ ਗਣਨਾ ਅਤੇ ਬਾਇਓ-ਐਜਾਈਂਮ ਦੇ ਖੇਤਰ ਵਿੱਚ ਸਹਿਯੋਗ ਕਰਨ ਵਿੱਚ ਰੁਚੀ ਦਿਖਾਈ। ਇਹ ਦੱਸਿਆ ਗਿਆ ਕਿ ਭਾਰਤ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ ਅਤੇ ਸੰਸਥਾਗਤ, ਯੂਨੀਵਰਸਿਟੀ ਪੱਧਰ ਅਤੇ ਬਹੁਪੱਖੀ ਮੰਚਾਂ ਜਿਹੇ ਵਿਭਿੰਨ ਪੱਧਰਾਂ ’ਤੇ ਸੰਯੁਕਤ ਅਧਿਐਨ ਅਤੇ ਸਹਿਯੋਗ ਦੀ ਅਤਿਅਧਿਕ ਸੰਭਾਵਨਾ ਹੈ।
ਭਾਰਤ ਅਤੇ ਅਰਜਨਟੀਨਾ ਦੇ ਦਰਮਿਆਨ ਟੈਕਨੋਲੋਜੀ ਅਤੇ ਵਿਗਿਆਨਿਕ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ 1985 ਵਿੱਚ ਇੱਕ ਅੰਤਰ-ਸਰਕਾਰੀ ਸਮਝੌਤਾ ਹੋਇਆ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਵਿਗਿਆਨਿਕ ਭਾਈਚਾਰਿਆਂ ਦੇ ਦਰਮਿਆਨ ਸਬੰਧਾਂ ਨੂੰ ਸੁਦ੍ਰਿੜ੍ਹ ਅਤੇ ਵਿਸਤ੍ਰਿਤ ਕਰਨਾ ਹੈ, ਜਿਸ ਨਾਲ ਵਿਭਿੰਨਿ ਪੱਖਾਂ ਦੁਆਰਾ ਚੁਣੇ ਸੰਯੁਕਤ ਵਿਗਿਆਨਿਕ ਅਤੇ ਟੈਕਨੋਲੋਜੀ ਪ੍ਰੋਜੈਕਟਾਂ ਦੇ ਢਾਂਚੇ ਵਿੱਚ ਭਾਰਤੀ ਅਤੇ ਅਰਜਨਟੀਨਾ ਅਨੁਸੰਧਾਨ ਸਮੂਹਾਂ ਦੇ ਦਰਮਿਆਨ ਪਰਸਪਰ ਆਦਾਨ-ਪ੍ਰਦਾਨ ਸੰਭਵ ਹੋ ਸਕੇ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਤੇ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੇ ਸਕੱਤਰ ਡਾ. ਰਾਜੇਸ਼ ਐੱਸ. ਗੋਖਲੇ ਅਤੇ ਵਿਗਿਆਨਿਕ ਅਤੇ ਉਦਯੋਗਿਕ ਅਨੁਸੰਧਾਨ ਪਰਿਸ਼ਦ (ਸੀਐੱਸਆਈਆਰ) ਦੇ ਡਾਇਰੈਕਟਰ ਜਨਰਲ ਡਾ. ਐੱਨ. ਕਲੈਸੇਲਵੀ ਭਾਰਤੀ ਵਫ਼ਦ ਵਿੱਚ ਸ਼ਾਮਲ ਸਨ, ਜਦੋਕਿ ਅਰਜਨਟੀਨਾ ਦੇ ਵਫ਼ਦ ਵਿੱਚ ਸਾਂਤਾ ਫ਼ੇ ਵਿੱਚ ਦੋ ਪ੍ਰਮੁੱਖ ਸਟਾਕ ਐਕਸਚੇਂਜਾਂ ਦੇ ਪ੍ਰਧਾਨ ਅਤੇ ਪ੍ਰਾਂਤ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਦੇ ਇਲਾਵਾ ਭਾਰਤ ਦੇ ਅਰਜਨਟੀਨਾ ਦੇ ਰਾਜਦੂਤ ਸ਼੍ਰੀ ਹਯੂਗੋ ਗੋਬੀ ਸ਼ਾਮਲ ਸਨ।
ਭਾਰਤ ਅਰਜਨਟੀਨਾ ਦਾ ਚੌਥਾ ਸਭ ਤੋਂ ਵਪਾਰਕ ਭਾਗੀਦਾਰ ਹੈ, ਜਿਸ ਦਾ ਦੁਵੱਲਾ ਵਪਾਰ ਵਰ੍ਹੇ 2002 ਵਿੱਚ 6 ਅਰਬ 40 ਕਰੋੜ ਅਮਰੀਕੀ ਡਾਲਰ ਦੇ ਇਤਿਹਾਸਕ ਸ਼ਿਖਰ ਨੂੰ ਛੂਹ ਰਿਹਾ ਹੈ ਅਤੇ ਜਿਸ ਵਿੱਚ 2021 ਦੀ ਤੁਲਨਾ ਵਿੱਚ 12 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਅਵਧੀ ਵਿੱਚ ਭਾਰਤ ਤੋਂ ਅਰਜਨਟੀਨਾ ਨੂੰ ਨਿਰਯਾਤ 1 ਅਰਬ 84 ਕਰੋੜ ਅਮਰੀਕੀ ਡਾਲਰ (31 ਪ੍ਰਤੀਸ਼ਤ ਵਾਧਾ ਦਰ) ਦਾ ਸੀ, ਜਦੋਂ ਕਿ ਅਰਜਨਟੀਨਾ ਤੋਂ ਭਾਰਤ ਦਾ ਆਯਾਤ 4 ਅਰਬ 55 ਕਰੋੜ ਅਮਰੀਕੀ ਡਾਲਕ ਦਾ ਰਿਹਾ ਹੈ। ਵਿਦੇਸ਼ ਵਪਾਰ ਡਾਇਰੈਕਟਰ ਜਨਰਲ (ਡੀਜੀਐੱਫਟੀ) ਦੇ ਅਨੁਸਾਰ, ਵਿੱਤੀ ਵਰ੍ਹੇ 2022-23 ਦੇ ਦੌਰਾਨ ਭਾਰਤ-ਅਰਜਨਟੀਨਾ ਦੁਵੱਲੇ ਵਪਾਰ 4 ਅਰਬ 16 ਕਰੋੜ ਅਮਰੀਕੀ ਡਾਲਰ ਸੀ, ਜਿਸ ਵਿੱਚ ਭਾਰਤ ਦਾ ਅਰਜਨਟੀਨਾ ਨੂੰ ਨਿਰਯਾਤ 96 ਕਰੋੜ 10 ਲੱਖ ਅਮਰੀਕੀ ਡਾਲਰ ਅਤੇ ਅਰਜਨਟੀਨਾ ਦਾ ਭਾਰਤ ਨੂੰ ਨਿਰਯਾਤ 3 ਅਰਬ 20 ਕਰੋੜ ਅਮਰੀਕੀ ਡਾਲਰ ਸੀ।
ਅਰਜਨਟੀਨਾ ਨੂੰ ਭਾਰਤ ਦੇ ਨਿਰਯਾਤ ਦੀਆਂ ਪ੍ਰਮੁੱਖ ਵਸਤਾਂ ਵਿੱਚ ਪੈਟ੍ਰੋਲੀਅਮ ਤੇਲ, ਖੇਤੀ ਰਸਾਇਣ, ਯਾਰਨ-ਕੱਪੜੇ ਤੋਂ ਬਣੇ ਉਤਪਾਦ, ਕਾਰਬਨਿਕ ਰਸਾਇਣ, ਥੋਕ ਔਸ਼ਧੀਆਂ ਅਤੇ ਦੋਪਹੀਆ ਵਾਹਨ ਸ਼ਾਮਲ ਹਨ। ਅਰਜਨਟੀਨਾ ਨਾਲ ਭਾਰਤ ਦੇ ਆਯਾਤ ਦੀਆਂ ਪ੍ਰਮੁੱਖ ਵਸਤਾਂ ਵਿੱਚ ਵਨਸਪਤੀ ਤੇਲ (ਸੋਇਆਬੀਨ ਅਤੇ ਸੂਰਜਮੁਖੀ), ਤਿਆਰ ਚਮੜਾ, ਵੇਸਟ (ਰੇਜਿਊਅਲ) ਰਸਾਇਣ ਅਤੇ ਸਬੰਧਿਤ ਉਤਪਾਦ ਅਤੇ ਦਾਲ਼ਾਂ ਸ਼ਾਮਲ ਹਨ।
ਕਈ ਭਾਰਤੀ ਕੰਪਨੀਆਂ ਨੇ 1 ਅਰਬ ਅਮਰੀਕੀ ਡਾਲਰ ਤੋਂ ਅਧਿਕ ਦੇ ਕੁੱਲ ਨਿਵੇਸ਼ ਦੇ ਨਾਲ ਅਰਜਨਟੀਨਾ ਵਿੱਚ ਆਪਣੇ ਪਲਾਂਟ ਸਥਾਪਿਤ ਕੀਤੇ ਹਨ। ਭਾਰਤ ਵਿੱਚ ਅਰਜਨਟੀਨਾ ਦਾ ਨਿਵੇਸ਼ ਲਗਭਗ 12 ਕਰੋੜ ਅਮਰੀਕਾ ਡਾਲਰ ਹੈ। ਭਾਰਤ ਵਿੱਚ ਕਾਰਜਸ਼ੀਲ ਅਰਜਨਟੀਨਾ ਦੀਆਂ ਕੰਪਨੀਆਂ ਵਿੱਚ ਸੂਚਨਾ ਟੈਕਨੋਲੋਜੀ (ਆਈਟੀ) ਸੇਵਾਵਾਂ ਵਿੱਚ ਗਲੋਬੈਂਟ ਅਤੇ ਓਐੱਲਐਕਸ ਅਤੇ ਨਿਰਮਾਣ ਖੇਤਰ ਵਿੱਚ ਟੇਕਇੰਟ ਸ਼ਾਮਲ ਹਨ।
ਰਾਇਲ ਐਨਫੀਲਡ ਦੀ ਇੱਕ ਨਵੀਂ ਅਸੈਂਬਲੀ ਲਾਈਨ ਦਾ ਉਦਘਾਟਨ ਅਰਜਨਟੀਨਾ ਦੇ ਰਾਸ਼ਟਰਪਤੀ ਸ਼੍ਰੀ ਅਲਬਰਟੋਂ ਫਰਨਾਡੀਜ਼ (Alberto Fernandez) ਦੁਆਰਾ 9 ਸਤੰਬਰ 2020 ਨੂੰ ਬਿਊਨਸ ਆਯਰਸ ਪ੍ਰਾਂਤ ਵਿੱਚ ਐੱਮਆਈਐੱਮਪੀਏ ਸਮੂਹ ਦੀ ਉਤਪਾਦਨ ਸੁਵਿਧਾ ਵਿੱਚ ਕੀਤਾ ਗਿਆ ਸੀ। ਰਾਇਲ ਐਨਫੀਲਡ ਦੇ 119 ਵਰ੍ਹੇ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਦੀਆਂ ਮੋਟਰਸਾਈਕਲਾਂ (ਬਾਈਕਸ) ਦਾ ਨਿਰਮਾਣ ਉਨ੍ਹਾਂ ਦੇ ਆਪਣੇ ਪਲਾਂਟਾਂ ਤੋਂ ਅਲੱਗ ਹਟ ਕੇ ਕੀਤਾ ਜਾਵੇਗਾ।
ਫਰਵਰੀ 2023 ਵਿੱਚ ਓਵੀਐੱਲ (ਓਐੱਨਜੀਸੀ) ਵਿਦੇਸ਼ ਲਿਮਿਟਿਡ) ਅਤੇ ਵਾਈਪੀਐੱਫ (ਅਰਜਨਟੀਨਾ ਤੇਲ ਅਤੇ ਊਰਜਾ ਜਨਤਕ ਖੇਤਰ ਦੀ ਕੰਪਨੀ) ਦੇ ਦਰਮਿਆਨ ਤੇਲ ਅਤੇ ਊਰਜਾ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਸਮਝੌਤੇ ’ਤੇ ਦਸਤਖਤ ਕੀਤੇ ਗਏ ਸੀ; ਫਰਵਰੀ 2023 ਵਿੱਚ ਹੀ ਹਿੰਦੁਸਤਾਨ ਐਇਰੋਐਰੋਨਾਟਿਕਸ ਲਿਮਿਟਿਡ (ਐੱਚਏਐੱਵ) ਅਤੇ ਅਰਜਨਟੀਨਾ ਦੀ ਵਾਯੂ ਸੈਨਾ ਦੇ ਦਰਮਿਆਨ ਹੈਲੀਕਾਪਟਰਾਂ ਦੇ ਕੱਲ-ਪਰਜਿਆਂ ਦੀ ਸਪਲਾਈ ਅਤੇ ਇੰਜਣਾਂ ਦੇ ਰੱਖ-ਰਖਾਅ ਦੇ ਲਈ ਰੱਖਿਆ ਖੇਤਰ ਵਿੱਚ ਪਹਿਲੇ ਵਪਾਰਕ ਸਮਝੌਤੇ ’ਤੇ ਦਸਤਖਤ ਕੀਤੇ ਗਏ ਅਤੇ ਜੂਨ 2023 ਵਿੱਚ ਐੱਚਏਐੱਲ ਅਤੇ ਐੱਫਏਡੀਈਏ (ਐਇਰੋਨੌਟਿਕਸ ਵਿੱਚ ਅਰਜਨਟੀਨਾ ਦੀ ਜਨਤਕ ਖੇਤਰ ਦੀ ਕੰਪਨੀ) ਦੇ ਦਰਮਿਆਨ ਸਹਿਯੋਗ ਸਮਝੌਤੇ ’ਤੇ ਵੀ ਦਸਤਖਤ ਕੀਤੇ ਗਏ।
ਇੱਕ ਦੁਵੱਲੇ ਚੈਂਬਰ, ਭਾਰਤ-ਅਰਜਨਟੀਨਾ ਵਾਰ ਪਰਿਸ਼ਦ (ਆਈਏਬੀਸੀ), ਨੂੰ ਰਸਮੀ ਰੂਪ ਨਾਲ 14 ਅਕਤੂਬਰ 2020 ਨੂੰ ਸ਼ੁਰੂ ਕੀਤਾ ਗਿਆ ਸੀ। ਅਰਜਨਟੀਨਾ ਵਿੱਚ ਮੋਹਰੀ ਨਿਵੇਸ਼ਕਾਂ, ਨਿਰਯਾਤਕਾਂ ਅਤੇ ਆਯਾਤਕਾਂ ਨੂੰ ਸ਼ਾਮਲ ਕਰਨ ਵਾਲੇ ਇੱਕ ਗ਼ੈਰ-ਲਾਭਕਾਰੀ ਸੰਗਠਨ ਦੇ ਰੂਪ ਵਿੱਚ ਸੰਕਪਲਿਤ ਇਹ ਪਰਿਸ਼ਦ, ਵਰਤਮਾਨ ਵਿੱਚ 30 ਤੋਂ ਅਧਿਕ ਕੰਪਨੀਆਂ ਤੋਂ ਬਣੀ ਹੈ। ਆਈਏਬੀਸੀ ਨੇ ਭਾਰਤ ਦੇ ਮਿਸ਼ਨ ਦੇ ਨਾਲ ਮਿਲ ਕੇ 25 ਮਾਰਚ 2021 ਨੂੰ ਪਹਿਲਾਂ ਵਾਪਰ ਮੰਚ (ਬਿਜਨਸ ਫੋਰਮ) ਆਯੋਜਿਤ ਕੀਤਾ ਸੀ।
ਅਰਜਨਟੀਨਾ ਵਿੱਚ ਇਸ ਸਮੇਂ ਲਗਭਗ 2600 (ਐੱਨਆਰਆਈ)/ਭਾਰਤਵੰਸ਼ੀ (ਪੀਆਈਓ) ਹਨ। ਅਧਿਕਤਰ ਅਪ੍ਰਵਾਸੀ ਭਾਰਤੀ (ਐੱਨਆਰਆਈ) ਅਰਜਨਟੀਨਾ ਵਿੱਚ ਹੀ ਰਹਿੰਦੇ ਹਨ ਅਤੇ ਇਨ੍ਹਾਂ ਵਿੱਚੋਂ ਵੀ ਜ਼ਿਆਦਾਤਰ ਰਾਜਧਾਨੀ ਬਿਊਨਸ ਆਯਰਸ ਵਿੱਚ ਰਹਿੰਦੇ ਹਨ, ਜਿਨ੍ਹਾਂ ਭਾਰਤੀ ਕੰਪਨੀਆਂ ਅਤੇ ਬਹੁਰਾਸ਼ਟਰੀ ਨਿਗਮਾਂ ਦੇ ਨਾਲ ਕੰਮ ਕਰਨ ਵਾਲੇ ਮਾਹਰ ਵੀ ਸ਼ਾਮਲ ਹਨ।
*************
ਐੱਸਐੱਨਸੀ/ਪੀਕੇ
(Release ID: 1942512)
Visitor Counter : 134