ਸੱਭਿਆਚਾਰ ਮੰਤਰਾਲਾ
azadi ka amrit mahotsav

ਕਲਾ ਪ੍ਰੇਮੀ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਤੋਂ ਪ੍ਰੇਰਿਤ ਪ੍ਰਦਰਸ਼ਨੀ ‘ਜਨਸ਼ਕਤੀ’ ਦੇ ਗਵਾਹ ਬਣੇ


‘‘ਆਰਟਫੁੱਲ ਇੰਪੈਕਟ’’ ਪ੍ਰੋਗਰਾਮ ਰਚਨਾਤਮਕਤਾ ਅਤੇ ਸੰਚਾਰ ਦਾ ਫਿਊਜ਼ਨ ਹੈ: ਕੈਨਵਾਸ ਤੋਂ ਲੈ ਕੇ ਅਭਿਆਨਾ ਤੱਕ

Posted On: 22 JUL 2023 10:45PM by PIB Chandigarh

ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਆਉਣ ਵਾਲੇ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ (ਐੱਨਜੀਐੱਮਏ) ਨੇ ਪਬਲਿਕ ਰਿਲੇਸ਼ਨਜ਼ ਸੋਸਾਇਟੀ ਆਵ੍ ਇੰਡੀਆ, ਦਿੱਲੀ ਚੈਪਟਰ ਦੇ ਸਹਿਯੋਗ ਨਾਲ ‘‘ਆਰਟਫੁੱਲ ਇੰਪੈਕਟ: ਕੈਨਵਾਸ ਤੋਂ ਲੈ ਕੇ ਅਭਿਆਨਾਂ ਤੱਕ’’ ਨਾਮ ਦੇ ਇੱਕ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ। ਇਸ ਪ੍ਰੋਗਰਾਮ ਨੂੰ ਜਨ ਸੰਪਰਕ ਅਤੇ ਕਲਾ ਦਰਮਿਆਨ ਆਕਰਸ਼ਕ ਤਾਲਮੇਲ ਦਾ ਪਤਾ ਲਗਾਉਣ ਲਈ ਤਿਆਰ ਕੀਤਾ ਗਿਆ, ਜੋ ਕਿ ਸੰਚਾਰ ਵਿੱਚ ਰਚਨਾਤਮਕਤਾ ਦਾ ਸਸ਼ਕਤ ਪ੍ਰਦਰਸ਼ਨ ਕਰਦਾ ਹੈ। ਅੱਜ ਇਸ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ‘ਤੇ ਆਪਣੀ ਇੱਕ ਅਮਿੱਟ ਛਾਪ ਛੱਡੀ। ਇਹ ਪ੍ਰੋਗਰਾਮ ਪੂਰੇ ਦਿਨ ਚਲਿਆ ਜਿਸ ਦੀ ਸ਼ੁਰੂਆਤ ਇੱਕ ਮਨਮੋਹਕ ਕਿਊਰੇਟੋਰੀਅਲ ਵੌਕ ਨਾਲ ਹੋਈ, ਜਿਸ ਵਿੱਚ ਪ੍ਰਤੀਭਾਗੀਆਂ ਨੂੰ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਅਤੇ ਗੈਲਰੀ ਦੇ ਸਥਾਈ ਸੰਗ੍ਰਹਿ ‘ਇਨ ਦਿ ਸੀਡਸ ਆਵ੍ ਟਾਈਮ’ ਤੋਂ ਪ੍ਰੇਰਿਤ ਪ੍ਰਦਰਸ਼ਨੀ ‘ਜਨਸ਼ਕਤੀ’ ਨੇ ਲੋਕਾਂ ਨੂੰ ਪ੍ਰਦਰਸ਼ਨੀਆਂ ਦਾ ਪ੍ਰਤੱਖ ਅਨੁਭਵ ਪ੍ਰਦਾਨ ਕੀਤਾ।  ਕਲਾਤਮਕ ਪ੍ਰਦਰਸ਼ਨਾਂ ਦੀ ਵਿਭਿੰਨਤਾ, ਜੋ ਭਾਰਤ ਦੇ ਸਮ੍ਰਿੱਧ ਸੱਭਿਆਚਾਰਕ ਅਤੀਤ ਅਤੇ ਸਮਕਾਲੀ ਕਲਾਤਮਕ ਦ੍ਰਿਸ਼ਟੀਕੋਣ ਦਾ ਪ੍ਰਦਰਸ਼ਨ ਕਰਦੀ ਹੈ, ਨੇ ਦਰਸ਼ਕਾਂ ਦਾ ਮਨ ਮੋਹ ਲਿਆ।

https://ci4.googleusercontent.com/proxy/comMNy9Zr3zz_e7MqjWceHAbf0GoiMaNxoF8dIiZng0fTYMxt88KzaATf93M8X2YHtvDCSUyNii9-5L5GWfb_7jf9kMVKWs_XsQ5AaGOgG9oLndg489c11-QLA=s0-d-e1-ft#https://static.pib.gov.in/WriteReadData/userfiles/image/image0011IA0.jpg

 

ਕਿਊਟੋਰੀਅਲ ਵੌਕ ਨੇ ਕਲਾ ਅਤੇ ਜਨ ਸੰਪਰਕ ਦੇ ਸੰਯੋਜਨ ‘ਤੇ ਚਰਚਾ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕੀਤਾ, ਜਿਸ ਵਿੱਚ ਕੁਸ਼ਲ ਕਿਊਰੇਟਰ, ਕਲਾ ਪ੍ਰਸ਼ੰਸਕ, ਸੰਚਾਰ ਮਾਹਿਰ ਅਤੇ ਸਰਕਾਰੀ ਪਤਵੰਤੇ ਸ਼ਾਮਲ ਹੋਏ। ਇਸ ਪ੍ਰੋਗਰਾਮ ਨੇ ਕਲਾ ਅਤੇ ਜਨ ਸੰਪਰਕ ਨੂੰ ਏਕੀਕ੍ਰਿਤ ਕਰਨ ਵਾਲੀ ਸਮਰੱਥਾ ਦਾ ਸਫ਼ਲਤਾਪੂਰਵਕ ਪ੍ਰਦਰਸ਼ਨ ਕੀਤਾ ਅਤੇ ਇਸ ਵਿੱਚ ਦੋਵਾਂ ਖੇਤਰਾਂ ਵਿੱਚ ਸ਼ਾਮਲ ਪੇਸ਼ੇਵਰਾਂ ਨੂੰ ਪ੍ਰਭਾਵਸ਼ਾਲੀ ਸੰਚਾਰ ਦੇ ਲਈ ਰਚਨਾਤਮਕਤਾ ਦੇ ਭੰਡਾਰ ਵਿੱਚ ਸਹਿਯੋਗ ਕਰਨ ਅਤੇ ਉਸ ਦਾ ਸ਼ੋਸ਼ਣ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਵਿਚਾਰ-ਪ੍ਰੇਰਕ ‘ਜਨਸ਼ਕਤੀ’ ਪ੍ਰਦਰਸ਼ਨੀ ਦਾ ਪਤਾ ਲਗਾਉਣ ਦਾ ਮੌਕਾ ਪ੍ਰਾਪਤ ਹੋਇਆ।

https://ci6.googleusercontent.com/proxy/d5btdPjgPwbqwiE7eNFngkVK-3to2J0AnQdhfMHQMnopsnjFYoi0b2QYthmcB9YNHRdROEfgfKl1rha2nEnEpjNwxldc2onN4m0sX6SrS8_51dDLju6r7xXoyw=s0-d-e1-ft#https://static.pib.gov.in/WriteReadData/userfiles/image/image002C3QC.jpg

 ‘‘ਜਨਸ਼ਕਤੀ’’ ਪ੍ਰਦਰਸ਼ਨੀ ਵਿੱਚ 12 ਜ਼ਿਕਰਯੋਗ ਆਧੁਨਿਕ ਅਤੇ ਸਮਕਾਲੀ ਭਾਰਤੀ ਕਲਾਕਾਰਾਂ ਦੇ ਕਾਰਜਾਂ ‘ਤੇ ਚਾਨਣਾਂ ਪਾਇਆ ਗਿਆ। ਇਸ ਵਿੱਚ ਹਰੇਕ ਕਲਾਕਾਰ ਨੇ ‘ਮਨ ਕੀ ਬਾਤ’ ਦੇ ਵਿਸ਼ਿਆਂ ਤੋਂ ਪ੍ਰੇਰਿਤ ਕਿਸੇ ਵਿਸ਼ੇਸ਼ ਵਿਸ਼ੇ, ਜਿਸ ਵਿੱਚ ਪਾਣੀ ਦੀ ਸੰਭਾਲ਼, ਨਾਰੀ ਸ਼ਕਤੀ ਤੋਂ ਲੈ ਕੇ ਕੋਵਿਡ-19 ਅਤੇ ਦੇਸ਼ –ਦੁਨੀਆ ਵਿੱਚ ਜਾਗਰੂਕਤਾ ਸ਼ਾਮਲ ਹਨ, ਬਾਰੇ ਆਪਣੀਆਂ ਕਲਾਕ੍ਰਿਤੀਆਂ ਦਾ ਪ੍ਰਦਰਸ਼ਨ ਕਰਕੇ ਇਸ ਪ੍ਰਦਰਸ਼ਨੀ ਵਿੱਚ ਆਪਣਾ ਯੋਗਦਾਨ ਦਿੱਤਾ। ਇਸ ਵਿੱਚ ਸ਼ਾਮਲ ਹੋਰ ਵਿਸ਼ਿਆਂ ਵਿੱਚ ਸਵੱਛ ਭਾਰਤ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ, ਭਾਰਤੀ ਖੇਤੀਬਾੜੀ, ਯੋਗ ਅਤੇ ਆਯੁਰਵੇਦ, ਭਾਰਤੀ ਵਿਗਿਆਨ ਅਤੇ ਪੁਲਾੜ, ਖੇਡਾਂ ਅਤੇ ਸਿਹਤ, ਭਾਰਤ @ 75 ਅਤੇ ਅੰਮ੍ਰਿਤ ਕਾਲ ਅਤੇ ਉੱਤਰ-ਪੂਰਬ ਭਾਰਤ ਦਾ ਉਤਸਵ ਸ਼ਾਮਲ ਹਨ। ਇਸ ਵਿੱਚ ਪ੍ਰਦਰਸ਼ਿਤ ਕਲਾਕ੍ਰਿਤੀਆਂ ਵਿੱਚ ਸੰਚਾਰ ਦੇ ਵਿਭਿੰਨ ਮਾਧਿਅਮਾਂ ਨਾਲ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਪੇਂਟਿੰਗ, ਮੂਰਤੀਆਂ, ਤਸਵੀਰਾਂ, ਸਥਾਪਨਾਵਾਂ (ਪ੍ਰਤੀਸ਼ਠਾਨ) ਅਤੇ ਨਿਊ ਮੀਡੀਆ ਸ਼ਾਮਲ ਹਨ। ਇਸ ਪ੍ਰੋਗਰਾਮ ਨੇ ਪੇਸ਼ੇਵਰਾਂ, ਕਲਾਕਾਰਾਂ ਅਤੇ ਪੀਆਰ ਮਾਹਿਰਾਂ ਨੂੰ ਕੀਮਤੀ ਸੰਪਰਕ ਸਥਾਪਿਤ ਕਰਨ, ਸਹਿਯੋਗ ਅਤੇ ਵਿਕਾਸ ਦੇ ਮਾਹੌਲ ਨੂੰ ਹੁਲਾਰਾ ਦੇਣ ਦੇ ਲਈ ਇੱਕ ਮੰਚ ਪ੍ਰਦਾਨ ਕੀਤਾ।

https://ci4.googleusercontent.com/proxy/TjI-QUT3hVqKajqS22gvwZEKUn25NLchx7tY-U4XwfibvopJmaC1n2_yUF29-KiS_nkjHI3AjtFBbTo0GPFVRA9db5GTWiMHS_Ny1iiqsXeSVzxR4yJsve5QDA=s0-d-e1-ft#https://static.pib.gov.in/WriteReadData/userfiles/image/image003EQ1R.jpg

ਮੰਨੇ-ਪ੍ਰਮੰਨੇ ਕਾਰਟੂਨਿਸਟ ਉਦੈ ਸ਼ੰਕਰ ਨੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਇੱਕ ਵਿਚਾਰ-ਪ੍ਰੇਰਕ ਵਰਕਸ਼ਾਪ ਦਾ ਆਯੋਜਨ ਕੀਤਾ। ‘‘ਪ੍ਰਭਾਵਕਾਰੀ ਸੰਵਾਦ ਵਿੱਚ ਕਾਰਟੂਨ ਦਾ ਕਿਵੇਂ ਉਪਯੋਗ ਕੀਤਾ ਜਾ ਸਕਦਾ ਹੈ’’ ਸਿਰਲੇਖ ਵਾਲੀ ਵਰਕਸ਼ਾਪ ਵਿੱਚ ਦ੍ਰਿਸ਼ ਸੰਚਾਰ ਦੇ ਪ੍ਰਭਾਵਸ਼ਾਲੀ ਖੇਤਰ ‘ਤੇ ਚਾਨਣਾਂ ਪਾਇਆ ਗਿਆ। ਸ਼੍ਰੀ ਸ਼ੰਕਰ ਨੇ ਸੰਦੇਸ਼ਾਂ, ਵਿਚਾਰਾਂ ਅਤੇ ਅਭਿਯਾਨਾਂ ਨੂੰ ਪ੍ਰਭਾਵਕਾਰੀ ਤੌਰ ‘ਤੇ ਵਿਅਕਤ ਕਰਨ ਦੇ ਲਈ ਕਾਰਟੂਨ ਦਾ ਲਾਭ ਇੱਕ ਸ਼ਕਤੀਸ਼ਾਲੀ ਮਾਧਿਅਮ ਦੇ ਰੂਪ ਵਿੱਚ ਉਠਾਉਣ ਦੇ ਲਈ ਆਪਣੇ ਕੀਮਤੀ ਤਜ਼ਰਬਿਆਂ ਅਤੇ ਰਚਨਾਤਮਕ ਤਕਨੀਕਾਂ ਨੂੰ ਸਾਂਝਾ ਕੀਤਾ।

ਸ਼੍ਰੀਮਤੀ ਤੇਮਸੁਨਾਰੋ ਤ੍ਰਿਪਾਠੀ, ਡਾਇਰੈਕਟਰ, ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਨੇ ਇਸ ਆਯੋਜਨ ਦੀ ਸਫ਼ਲਤਾ ‘ਤੇ ਆਪਣੀ ਪ੍ਰਸੰਨਤਾ ਜਾਹਿਰ ਕਰਦੇ ਹੋਏ ਕਿਹਾ ਕਿ ‘‘ਅਸੀਂ ਆਰਟਫੁੱਲ ਇੰਪੈਕਟ’’ ਨੂੰ ਪ੍ਰਾਪਤ ਹੋਈ ਜ਼ਬਰਦਸਤ ਪ੍ਰਤੀਕਿਰਿਆ ਤੋਂ ਬਹੁਤ ਖੁਸ਼ ਹਾਂ। ਇਸ ਪ੍ਰੋਗਰਾਮ ਨੇ ਕਲਾ ਅਤੇ ਸੰਚਾਰ ਖੇਤਰ ਨੂੰ ਮਿਲਾਉਣ ਦੇ ਲਈ ਇੱਕ ਮੰਚ ਪ੍ਰਦਾਨ ਕੀਤਾ ਹੈ ਅਤੇ ਪ੍ਰਤੀਭਾਗੀਆਂ ਨੂੰ ਸਾਰਥਕ ਸੰਦੇਸ਼ ਪ੍ਰਦਾਨ ਕਰਨ ਵਿੱਚ ਰਚਨਾਤਮਕਤਾ ਦੇ ਮਹੱਤਵਪੂਰਨ ਪ੍ਰਭਾਵ ਦਾ ਪਤਾ ਲਗਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਹੈ। ਅਸੀਂ ਸਾਰੇ ਮੌਜੂਦ ਲੋਕਾਂ, ਭਾਗੀਦਾਰਾਂ ਅਤੇ ਸਹਿਯੋਗੀਆਂ ਦੇ ਪ੍ਰਤੀ ਆਪਣਾ ਧੰਨਵਾਦ ਵਿਅਕਤ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਇਆ ਹੈ।’’ ਇਸ ਵਿੱਚ ਡਾ. ਅਜੀਤ ਪਾਠਕ, ਪਬਲਿਕ ਰਿਲੇਸ਼ਨਜ਼ ਸੋਸਾਇਟੀ ਆਵ੍ ਇੰਡੀਆ ਦੀ ਨੈਸ਼ਨਲ ਕੌਂਸਲ ਦੇ  ਪ੍ਰਧਾਨ, ਪੀਆਰ ਪੇਸ਼ੇਵਰ ਅਤੇ ਮੀਡੀਆ ਕਰਮਚਾਰੀਆਂ ਨੇ ਵੀ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਕਲਾਕਾਰਾਂ, ਸੰਚਾਰ, ਪੇਸ਼ੇਵਰਾਂ, ਵਿਦਿਆਰਥੀਆਂ ਅਤੇ ਕਲਾ ਪ੍ਰੇਮੀਆਂ ਸਹਿਤ ਸਨਮਾਨਿਤ ਮਹਿਮਾਨਾਂ ਦੀ ਸ਼ਮੂਲੀਅਤ ਦੇਖੀ ਗਈ, ਜਿਨ੍ਹਾਂ ਨੇ ਇਸ ‘‘ਆਰਟਫੁੱਲ ਇੰਪੈਕਟ’’ ਪ੍ਰੋਗਰਾਮ ਨੂੰ ਸਮੂਹਿਕ ਤੌਰ ‘ਤੇ ਇੱਕ ਜੀਵੰਤ ਅਤੇ ਵਿਵਹਾਰਕ ਬਣਾ ਦਿੱਤਾ।

ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਆਉਣ ਵਾਲੇ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਆਧੁਨਿਕ ਅਤੇ ਸਮਕਾਲੀ ਕਲਾ ਦੇ ਬਿਹਤਰੀਨ ਕਾਰਜਾਂ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਭਾਰਤ ਦੀ ਕਲਾਤਮਕ ਵਿਰਾਸਤ ਦੀ ਗਹਿਰੀ ਸਮਝ ਅਤੇ ਪ੍ਰਸ਼ੰਸਾ ਨੂੰ ਹੁਲਾਰਾ ਦੇਣ ਲਈ ਪ੍ਰਤੀਬੱਧ ਹੈ। ਉੱਥੇ ਹੀ ਪਬਲਿਕ ਰਿਲੇਸ਼ਨਜ਼ ਸੋਸਾਇਟੀ ਆਵ੍ ਇੰਡੀਆ (ਪੀਆਰਐੱਸਆਈ) ਦੇਸ਼ ਵਿੱਚ ਸੰਚਾਰ ਅਤੇ ਜਨਸੰਪਰਕ ਪੇਸ਼ੇਵਰਾਂ ਦੇ ਹਿਤਾਂ ਦੀ ਅਗਵਾਈ ਕਰਨ ਵਾਲਾ ਇੱਕ ਬਿਜਨੈੱਸ ਗਰੁੱਪ ਹੈ। ਇਹ ਸੰਗਠਨ ਸੰਚਾਰ ਖੇਤਰ ਵਿੱਚ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ ਅਤੇ ਜਨਸੰਪਰਕ ਪ੍ਰਥਾਵਾਂ ਦੇ ਮਾਪਦੰਡਾਂ ਨੂੰ ਉੱਨਤ ਕਰਨ ਵੱਲ ਧਿਆਨ ਕੇਂਦ੍ਰਿਤ ਕਰਦਾ ਹੈ।

 

******

ਐੱਨਬੀ/ਐੱਸਕੇਟੀ     


(Release ID: 1942144) Visitor Counter : 109
Read this release in: English , Urdu , Hindi , Telugu