ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav g20-india-2023

ਭਾਰਤ ਦੇ ਪਹਿਲੇ ਕੈਨਾਬਿਸ (Cannabis) (Cannabis) ਮੈਡੀਸਨ ਪ੍ਰੋਜੈਕਟ ਦੀ ਅਗਵਾਈ ਜੰਮੂ ਕਰੇਗਾ


ਜੰਮੂ ਦਾ ‘ਕੈਨਬਿਸ ਰਿਸਰਚ ਪ੍ਰੋਜੈਕਟ’ ਸੀਐੱਸਆਈਆਰ-ਆਈਆਈਆਈਐੱਮ ਇੱਕ ਕੈਨ੍ਡੀਅਨ ਫਰਮ ਦੇ ਨਾਲ ਪੀਪੀਪੀ ਦੇ ਅਧੀਨ ਭਾਰਤ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਪ੍ਰੋਜੈਕਟ ਹੈ, ਇਸ ਵਿੱਚ ਮਨੁੱਖ ਜਾਤੀ ਦੀ ਭਲਾਈ ਦੇ ਲਈ ਕੰਮ ਕਰਨ ਦੀ ਅਪਾਰ ਸਮਰੱਥਾ ਹੈ: ਡਾ. ਜਿਤੇਂਦਰ ਸਿੰਘ

ਵਿਗਿਆਨਿਕ ਅਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ)- ਇੰਡੀਅਨ ਇੰਸਟੀਟਿਊਟ ਆਵ੍ ਮੈਡੀਸਨ (ਆਈਆਈਆਈਐੱਮ) ਦਾ ਇਹ ਪ੍ਰੋਜੈਕਟ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ ਕਿਉਂਕਿ ਇਹ ਵੱਖ-ਵੱਖ ਤਰ੍ਹਾਂ ਦੇ ਨਿਊਰੋਪੈਥੀ, ਸ਼ੂਗਰ ਆਦਿ ਦੇ ਲਈ ਨਿਰਯਾਤ ਗੁਣਵੱਤਾ ਵਾਲੀਆਂ ਦਵਾਈਆਂ ਦਾ ਉਤਪਾਦਨ ਕਰਨ ਵਿੱਚ ਸਮਰੱਥ ਹੋਵੇਗੀ: ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਕਿਹਾ, ਸੀਐੱਸਆਈਆਰ-ਆਈਆਈਆਈਐੱਮ ਭਾਰਤ ਦਾ ਸਭ ਤੋਂ ਪੁਰਾਣੀ ਵਿਗਿਆਨਿਕ ਖੋਜ ਸੰਸਥਾਨ ਹੈ, ਜਿਸ ਦਾ 1960 ਦੇ ਦਹਾਕੇ ਵਿੱਚ ਬਿਹਤਰੀਨ ਕੰਮ ਕਰਨ ਦਾ ਇਤਿਹਾਸ ਰਿਹਾ ਹੈ, ਇਹ ਪਰਪਲ ਰੈਵੇਲਿਊਸ਼ਨ ਦਾ ਕੇਂਦਰ ਹੈ ਅਤੇ ਹੁਣ ਸੀਐੱਸਆਈਆਰ-ਆਈਆਈਆਈਐੱਮ ਦਾ ਕੈਨਾਬਿਸ (Cannabis) ਖੋਜ ਪ੍ਰੋਜੈਕਟ ਇਸ ਨੂੰ ਭਾਰਤ ਵਿੱਚ ਵਿਗਿਆਨਿਕ ਖੋਜ ਦੇ ਮਾਮਲਿਆਂ ਵਿੱਚ ਹੋਰ ਅਧਿਕ ਪ੍ਰਤਿਸ਼ਠਿਤ ਬਣਾਉਣ ਜਾ ਰਿਹਾ ਹੈ


ਡਾ. ਜਿਤੇਂਦਰ ਸਿੰਘ ਨੇ ਸੁਰੱਖਿਅਤ ਖੇਤਰ ਵਿੱਚ ਖੇਤੀ ਦੇ ਤਰੀਕਿਆਂ ਅਤੇ ਇਸ ਮਹੱਤਵਪੂਰਨ ਪੌਦੇ ’ਤੇ ਕੀਤੇ ਜਾ ਰਹੇ ਖੋਜ ਕਾਰਜਾਂ ਦੇ ਬਾਰੇ ਵਿੱਚ ਪ੍ਰਤੱਖ ਜਾਣਕਾਰੀ ਪ੍ਰਾਪਤ ਕਰਨ ਲਈ ਸੀਐੱਸਆਈਆਰ-ਆਈਆਈਆਈਐੱਮ ਦੇ ਚ

Posted On: 23 JUL 2023 4:27PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ ਅੱਜ ਭਾਰਤ ਦੇ ਪਹਿਲੇ ਕੈਨਾਬਿਸ (Cannabis) ਮੈਡੀਸਨ ਪ੍ਰੋਜੈਕਟ ਦੀ ਅਗਵਾਈ ਕਰਨ ਜਾ ਰਿਹਾ ਹੈ।

ਸੀਐੱਸਆਈਆਰ-ਆਈਆਈਆਈਐੱਮ ਜੰਮੂ ਦਾ ‘ਕੈਨਾਬਿਸ (Cannabis) ਰਿਸਰਚ ਪ੍ਰੋਜੈਕਟ’ ਭਾਰਤ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਪ੍ਰੋਜੈਕਟ ਹੈ, ਜਿਸ ਨੂੰ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇੱਕ ਕੈਨੇਡੀਅਨ ਫਰਮ ਦੇ ਨਾਲ ਨਿਜੀ ਜਨਤਕ ਭਾਈਵਾਲੀ ਵਿੱਚ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਮਨੁੱਖ ਜਾਤੀ ਦੀ ਭਲਾਈ ਦੇ ਲਈ ਵਿਸ਼ੇਸ਼ ਤੌਰ ’ਤੇ ਨਿਊਰੋਪੈਥੀ, ਕੈਂਸਰ ਅਤੇ ਮਿਰਗੀ ਨਾਲ ਪੀੜਤ ਮਰੀਜ਼ਾਂ ਦੇ ਲਈ ਕੰਮ ਕਰਨ ਦੀ ਅਪਾਰ ਸਮਰੱਥਾ ਹੈ।

ਡਾ. ਜਿਤੇਂਦਰ ਸਿੰਘ ਨੇ ਸੰਸਥਾਨ ਦੇ ਸੁਰੱਖਿਅਤ ਖੇਤਰ ਵਿੱਚ ਕੈਨਾਬਿਸ (Cannabis) ਦੀ ਕਾਸ਼ਤ ਦੇ ਤਰੀਕਿਆਂ ਅਤੇ ਇਸ ਮਹੱਤਵਪੂਰਨ ਪੌਦੇ ’ਤੇ ਕੀਤੇ ਜਾ ਰਹੇ ਸੋਧ ਕਾਰਜਾਂ ਦੇ ਬਾਰੇ ਵਿੱਚ ਪ੍ਰਤੱਖ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਜੰਮੂ ਦੇ ਨੇੜੇ ਚੱਠਾ ਵਿਖੇ ਸਥਿਤ ਵਿਗਿਆਨਿਕ ਅਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ)-ਇੰਡੀਅਨ ਇੰਸਟੀਟਿਊਟ ਆਵ੍ ਇੰਟੈਗ੍ਰੇਟਿਵ ਮੈਡੀਸਨ (ਆਈਆਈਆਈਐੱਮ) ਦੇ ਕੈਨਾਬਿਸ (Cannabis) ਕਲਟੀਵੇਸ਼ਨ ਫਾਰਮ ਦੇ ਦੌਰੇ ਦੌਰਾਨ ਇਹ ਗੱਲ ਕਹੀ।

ਮੰਤਰੀ ਮਹੋਦਯ ਨੇ ਕਿਹਾ ਕਿ ਸੀਐੱਸਆਈਆਰ-ਆਈਆਈਆਈਐੱਮ ਦਾ ਇਹ ਪ੍ਰੋਜੈਕਟ ਆਤਮ-ਨਿਰਭਰ ਭਾਰਤ ਦੇ ਨਜ਼ਰੀਏ ਨਾਲ ਵੀ ਮਹੱਤਵਪੂਰਨ ਹੈ ਕਿਉਂਕਿ ਸਾਰੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ, ਇਹ ਵੱਖ-ਵੱਖ ਤਰ੍ਹਾਂ ਦੇ ਨਿਊਰੋਪੈਥੀ, ਸ਼ੂਗਰ ਰੋਗਾਂ ਆਦਿ ਦੇ ਲਈ ਨਿਰਯਾਤ ਗੁਣਵੱਤਾ ਵਾਲੀਆਂ ਦਵਾਈਆਂ ਦਾ ਉਤਪਾਦਨ ਕਰਨ ਵਿੱਚ ਸਮਰੱਥ ਹੋਵੇਗਾ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਵੇਂ ਜੰਮੂ-ਕਸ਼ਮੀਰ ਅਤੇ ਪੰਜਾਬ ਨਸ਼ੇ ਦੀ ਦੁਰਵਰਤੋਂ ਤੋਂ ਪ੍ਰਭਾਵਿਤ ਹਨ, ਇਸ ਲਈ ਇਸ ਤਰ੍ਹਾਂ ਦੇ ਪ੍ਰੋਜੈਕਟ ਨਾਲ ਜਾਗਰੂਕਤਾ ਫੈਲੇਗੀ ਅਤੇ ਲਾਇਲਾਜ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਲਈ ਇਸ ਦੀਆਂ ਵਿਭਿੰਨ ਦਵਾਈਆਂ ਦਾ ਉਪਯੋਗ ਕੀਤਾ ਜਾਂਦਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੀਐੱਸਆਈਆਰ-ਆਈਆਈਆਈਐੱਮ ਅਤੇ ਇੰਡਸ ਸਕੈਨ ਦੇ ਦਰਮਿਆਨ ਵਿਗਿਆਨਿਕ ਸਮਝੌਤੇ ‘ਤੇ ਹਸਤਾਖਰ ਨਾ ਸਿਰਫ਼ ਜੰਮੂ-ਕਸ਼ਮੀਰ ਦੇ ਲਈ ਬਲਕਿ ਪੂਰੇ ਭਾਰਤ ਦੇ ਲਈ ਇਤਿਹਾਸਿਕ ਸਨ ਕਿਉਂਕਿ ਇਸ ਵਿੱਚ ਉਨ੍ਹਾਂ ਵਿਭਿੰਨ ਦਵਾਈਆਂ ਦਾ ਉਤਪਾਦਨ ਕਰਨ ਦੀ ਸਮਰੱਥਾ ਹੈ ਜਿਨ੍ਹਾਂ ਨੂੰ ਵਿਦੇਸ਼ਾਂ ਤੋਂ ਨਿਰਯਾਤ ਕੀਤਾ ਜਾਣਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਨਾਲ ਜੰਮੂ-ਕਸ਼ਮੀਰ ਵਿੱਚ ਵੱਡੇ ਨਿਵੇਸ਼ ਨੂੰ ਹੁਲਾਰਾ ਮਿਲੇਗਾ।

ਇਸ ਪ੍ਰੋਜੈਕਟ ਦੇ ਲਈ ਸੀਐੱਸਆਈਆਰ-ਆਈਆਈਆਈਐੱਮ ਦੀ ਸ਼ਲਾਘਾ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ, ਸੀਐੱਸਆਈਆਰ-ਆਈਆਈਆਈਐੱਮ ਭਾਰਤ ਦੀ ਸਭ ਤੋਂ ਪੁਰਾਣੀ ਵਿਗਿਆਨਿਕ ਖੋਜ ਕੌਂਸਲ ਹੈ, ਜਿਸ ਦਾ 1960 ਦੇ ਦਹਾਕੇ ਵਿੱਚ ਬਿਹਤਰੀਨ ਕੰਮ ਕਰਨ ਦਾ ਇਤਿਹਾਸ ਰਿਹਾ ਹੈ, ਜੋ ਪਰਪਲ ਰੈਵੇਲਿਊਸ਼ਨ ਦਾ ਕੇਂਦਰ ਹੈ ਅਤੇ ਹੁਣ ਸੀਐੱਸਆਈਆਰ-ਆਈਆਈਆਈਐੱਮ ਦੇ ਕੈਨਾਬਿਸ (Cannabis) ਖੋਜ ਪ੍ਰੋਜੈਕਟ ਇਸ ਨੂੰ ਭਾਰਤ ਵਿੱਚ ਵਿਗਿਆਨਿਕ ਖੋਜ ਦੇ ਮਾਮਲਿਆਂ ਵਿਚ ਹੋਰ ਅਧਿਕ ਪ੍ਰਤਿਸ਼ਠਿਤ ਬਣਾਉਣ ਜਾ ਰਹੀ ਹੈ। ਖੇਤਰ ਦੇ ਦੌਰੇ ਦੇ ਦੌਰਾਨ ਡਾ. ਜਿਤੇਂਦਰ ਸਿੰਘ ਨੇ ਇੱਕ ਏਕੜ ਸੁਰੱਖਿਅਤ ਖੇਤਰ ਦਾ ਜਾਇਜਾ ਲਿਆ, ਜਿੱਥੇ ਸੀਐੱਸਆਈਆਰ-ਆਈਆਈਆਈਐੱਮ ਵਰਤਮਾਨ ਸਮੇਂ ਵੱਡੇ ਪੈਮਾਨੇ ’ਤੇ ਕੈਨਾਬਿਸ (Cannabis) ਦੀ ਬਿਹਤਰ ਕਾਸ਼ਤ ਕਰ ਰਿਹਾ ਹੈ।

ਮੰਤਰੀ ਮਹੋਦਯ ਨੇ ਜਲਵਾਯੂ ਨਿਯੰਤਰਣ ਸੁਵਿਧਾਵਾਂ ਵਾਲੇ ਗ਼ਲਾਸ ਹਾਊਸਾਂ ਦਾ ਵੀ ਦੌਰਾ ਕੀਤਾ ਜਿੱਥੇ ਲੋੜੀਂਦੀ ਕੈਨਾਬਿਨੋਇਡ ਸਮੱਗਰੀ ਦੇ ਲਈ ਕਿਸਮਾਂ ਵਿੱਚ ਸੁਧਾਰ ’ਤੇ ਖੋਜ ਕਾਰਜ ਕੀਤਾ ਜਾ ਰਿਹਾ ਹੈ।

ਡਾ. ਜਿਤੇਂਦਰ ਸਿੰਘ ਨੇ ਕੈਨਾਬਿਸ (Cannabis) ਦੇ ਉਪਚਾਰਕ ਗੁਣਾਂ ਦੀ ਖੋਜ ਵਿੱਚ ਮੋਹਰੀ ਖੋਜ ਦੇ ਲਈ ਸੀਐੱਸਆਈਆਰ-ਆਈਆਈਆਈਐੱਮ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ, ਇਹ ਪੌਦਾ ਵੈਸ੍ ਤਾਂ ਪ੍ਰਤੀਬੰਧਿਤ ਹੈ ਅਤੇ ਦੁਰਵਰਤੋਂ ਦੇ ਲਈ ਜਾਣਿਆ ਜਾਂਦਾ ਹੈ। ਡਾ. ਜਿਤੇਂਦਰ ਸਿੰਘ ਨੇ ਸੀਐੱਸਆਈਆਰ-ਆਈਆਈਆਈਐੱਮ ਦੁਆਰਾ ਕੈਨਾਬਿਸ (Cannabis) ਪ੍ਰੋਜੈਕਟ ‘ਤੇ ਕੀਤੇ ਗਏ ਖੋਜ ਕਾਰਜਾਂ ‘ਤੇ ਸੰਤੋਸ਼ ਵਿਅਕਤ ਕੀਤਾ ਅਤੇ ਵੱਖ-ਵੱਖ ਸਿਹਤ ਸਥਿਤੀਆਂ ਦੇ ਸਮਾਧਾਨ ਵਿੱਚ ਕੈਨਾਬਿਸ (Cannabis) ਅਧਾਰਿਤ ਉਪਚਾਰ ਦੀਆਂ ਅਪਾਰ ਸਮਰੱਥਾਵਾਂ ਨੂੰ ਜਾਣਿਆ।

 

ਡਾ. ਜਿਤੇਂਦਰ ਸਿੰਘ ਨੇ ਉਪਜ ਵਧਾਉਣ ਲਈ ਇਨੋਵੇਸ਼ਨ ਟੈਕਨੋਲੋਜੀ ਅਤੇ ਕਾਸ਼ਤ ਦੇ ਤਰੀਕਿਆਂ ਦੇ ਉਪਯੋਗ ਦੇ ਮਹੱਤਵ ’ਤੇ ਜ਼ੋਰ ਦਿੱਤਾ, ਜਿਸ ਨਾਲ ਕਿਸਾਨਾਂ ਨੂੰ ਮਦਦ ਮਿਲੇਗੀ। ਡਾ. ਜਿਤੇਂਦਰ ਸਿੰਘ ਨੇ ਨਵੀਆਂ ਸਵਦੇਸ਼ੀ ਕਿਸਮਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਜੋ ਸਾਡੇ ਦੇਸ਼ ਦੀ ਵਾਤਾਵਰਣ ਸਬੰਧੀ ਸਥਿਤੀਆਂ ਦੇ ਅਨੁਕੂਲ ਹੋਣ। ਉਨ੍ਹਾਂ ਨੇ ਇਸ ਪ੍ਰਯਾਸ ਵਿੱਚ ਬਾਇਓਟੈਕਨੋਲੋਜੀ ਦੀ ਭੂਮਿਕਾ ’ਤੇ ਵੀ ਚਾਨਣਾ ਪਾਇਆ ਅਤੇ ਖੋਜ ਕਰਤਾਵਾਂ ਨੂੰ ਵਿਗਿਆਨਿਕ ਵਿਕਾਸ ਦੀਆਂ ਸੀਮਾਵਾਂ ਦੇ ਪ੍ਰਸਾਰ ਦੇ ਲਈ ਪ੍ਰੋਤਸਾਹਿਤ ਕੀਤਾ।

 

ਇਸ ਮੌਕੇ ‘ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੈਨਾਬਿਸ (Cannabis) ਇੱਕ ਅਦਭੁੱਤ ਪੌਦਾ ਹੈ। ਮਤਲੀ ਅਤੇ ਉਲਟੀਆਂ ਦੇ ਇਲਾਜ ਦੇ ਲਈ ਮੈਰਿਲਨੋਲ/ਨੈਬੀਲੋਨ ਅਤੇ ਸੀਸਾਮੇਟ, ਨਿਊਰੋਪੈਥਿਕ, ਦਰਦ ਅਤੇ ਸਪੈਸਟੀਸਿਟੀ ਲਈ ਸੇਟਿਵੈਕਸ, ਮਿਰਗੀ ਦੇ ਲਈ ਐਪੀਡੀਓਲੈਕਸ, ਕੈਨਾਬੀਡੀਓਲ ਵਰਗੀਆਂ ਦਵਾਈਆਂ ਨੂੰ ਐੱਫਡੀਏ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੋਰ ਦੇਸ਼ਾਂ ਵਿੱਚ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜੰਮੂ-ਕਸ਼ਮੀਰ ਵਿੱਚ ਖੋਜ ਅਤੇ ਸੁਰੱਖਿਅਤ ਖੇਤੀ ਦੇ ਲਈ ਸੀਐੱਸਆਈਆਰ-ਆਈਆਈਆਈਐੱਮ, ਜੰਮੂ ਨੂੰ ਲਾਇਸੈਂਸ ਦਿੱਤਾ ਗਿਆ ਸੀ ਅਤੇ ਜੀਐੱਮਪੀ ਨਿਰਮਾਣ ਦੀ ਇਜਾਜ਼ਤ ਤੋਂ ਬਾਅਦ, ਬਾਕੀ ਪ੍ਰੀ-ਕਲੀਨਿਕਲ ਅਤੇ ਕਲੀਨਿਕਲ ਅਧਿਐਨ ਪੂਰੇ ਕੀਤੇ ਜਾਣਗੇ।

ਸੀਐੱਸਆਈਆਰ-ਆਈਆਈਆਈਐੱਮ ਦੇ ਡਾਇਰੈਕਟਰ ਡਾ. ਜ਼ਬੀਰ ਅਹਿਮਦ ਨੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਵਰਤਮਾਨ ਵਿੱਚ ਸੀਐੱਸਆਈਆਰ-ਆਈਆਈਆਈਐੱਮ ਦੇ ਕੋਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਠੇ ਕੀਤੇ ਗਏ 500 ਤੋਂ ਵਧ ਐਕਸੀਸ਼ਨਾਂ ਦੇ ਭੰਡਾਰ ਹਨ। ਸੰਸਥਾਨ ਦੇ ਵਿਗਿਆਨਿਕ ਕੈਨਾਬਿਸ (Cannabis) ਦੀ ਕਾਸ਼ਤ, ਕੈਂਸਰ ਅਤੇ ਮਿਰਗੀ ਵਿੱਚ ਦਰਦ ਪ੍ਰਬੰਧਨ ਵਰਗੀਆਂ ਬਿਮਾਰੀਆਂ ਦੀਆਂ ਸਥਿਤੀਆਂ ’ਤੇ ਜ਼ੋਰ ਦੇਣ ਦੇ ਨਾਲ ਦਵਾਈ ਦੀ ਖੋਜ ਦੇ ਲਈ ਐਂਡ-ਟੂ-ਐਂਡ ਟੈਕਨੋਲੋਜੀ ਪ੍ਰਦਾਨ ਕਰਨ ਦੇ ਲਈ ਵੱਖ-ਵੱਖ ਦਿਸ਼ਾਵਾਂ ਵਿੱਚ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਅੱਗੇ ਦੱਸਿਆ ਕਿ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਅਤੇ ਇੰਡੀਅਨ ਮੈਡੀਕਲ ਰਿਸਰਚ ਕੌਂਸਲ (ਆਈਸੀਐੱਮਆਰ) ਦੇ ਨਾਲ ਸੀਐੱਸਆਈਆਰ ਦੇ ਤਿਕੋਣੇ ਸਮਝੌਤੇ ਦੇ ਅਧੀਨ, ਜੰਮੂ-ਕਸ਼ਮੀਰ ਸਰਕਾਰ ਦੁਆਰਾ ਵਿਗਿਆਨਿਕ ਉਦੇਸ਼ ਦੇ ਨਾਲ ਕੈਨਾਬਿਸ (Cannabis) ਦੀ ਕਾਸ਼ਤ ਲਈ ਲਾਇਸੈਂਸ ਦਿੱਤੇ ਜਾਣ ਤੋਂ ਬਾਅਦ ਸੀਐੱਸਆਈਆਰ-ਆਈਆਈਆਈਐਐੱਮ ਨੇ ਕੈਨਾਬਿਸ (Cannabis) ’ਤੇ ਖੋਜਪੂਰਨ ਖੋਜ ਪੂਰੀ ਕਰ ਲਈ ਹੈ। ਕੈਂਸਰ ਦਰਦ ਅਤੇ ਮਿਰਗੀ ਦੇ ਪ੍ਰਬੰਧਨ ਨਾਲ ਸਬੰਧਿਤ ਅੱਗੇ ਦੇ ਪ੍ਰੀ-ਕਲੀਨਿਕਲ ਰੈਗੂਲੇਟਰੀ ਅਧਿਐਨਾਂ ਦੇ ਲਈ, ਜੀਐੱਮਪੀ ਨਿਰਮਾਣ ਕਰਨਾ ਬਹੁਤ ਮਹੱਤਵਪੂਰਨ ਹੈ ਜੋ ਨਵੀਆਂ ਉਪਚਾਰਕ ਦਵਾਈਆਂ ਦੀ ਖੋਜ ਲਈ ਲਾਜ਼ਮੀ ਜ਼ਰੂਰਤਾਂ ਹਨ।

ਉਨ੍ਹਾਂ ਨੇ ਦੱਸਿਆ ਕਿ ਜੀਐੱਮਪੀ ਦੇ ਲਈ ਵਿਸ਼ੇਸ਼ ਤੌਰ ’ਤੇ ਵਿਗਿਆਨਿਕ ਉਦੇਸ਼ ਦੇ ਨਾਲ ਕੈਨਾਬਿਸ (Cannabis) ਸਮਗੱਰੀ ਦਾ ਨਿਰਮਾਣ ਅਤੇ ਟ੍ਰਾਂਸਪੋਟੇਸ਼ਨ ਦੇ ਲਈ ਜੰਮੂ-ਕਸ਼ਮੀਰ ਸਰਕਾਰ ਦੇ ਆਬਕਾਰੀ ਵਿਭਾਗ ਤੋਂ ਲਾਇਸੈਂਸ ਪ੍ਰਾਪਤ ਕਰਨ ਲਈ ਇੱਕ ਬਿਨੈ-ਪੱਤਰ ਬਹੁਤ ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਿਆ ਹੈ ਜੋ ਹੁਣ ਵੀ ਪ੍ਰਕਿਰਿਆ ਅਧੀਨ ਹੈ।

ਪ੍ਰਾਂਸਗਿਕ ਤੌਰ ’ਤੇ ਸੀਐੱਸਆਈਆਰ-ਇੰਡੀਅਨ ਇੰਸਟੀਟਿਊਟ ਆਵ੍ ਇੰਟੈਗ੍ਰੇਟਿਵ ਮੈਡੀਸਨ ਕੈਨਾਬਿਸ (Cannabis) ਖੋਜ ਵਿੱਚ ਮੋਹਰੀ ਹੈ ਅਤੇ ਇਸ ਨੇ ਦੇਸ਼ ਵਿੱਚ ਕਾਸ਼ਤ ਦੇ ਲਈ ਪਹਿਲਾ ਲਾਈਸੈਂਸ ਪ੍ਰਾਪਤ ਕੀਤਾ ਹੈ। ਇਸ ਤੋਂ ਬਾਅਦ, ਉੱਤਰਾਖੰਡ, ਉੱਤਰ ਪ੍ਰਦੇਸ਼, ਮਣੀਪੁਰ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਰਗੇ ਕਈ ਹੋਰ ਰਾਜਾਂ ਨੇ ਵਿਗਿਆਨਿਕ ਉਦੇਸ਼ਾਂ ਦੇ ਨਾਲ ਕੈਨਾਬਿਸ (Cannabis) (ਭੰਗ) ਦੇ ਉਪਯੋਗ ਦੇ ਲਈ ਨੀਤੀ ਅਤੇ ਨਿਯਮ ਬਣਾਉਣੇ ਸ਼ੁਰੂ ਕਰ ਦਿੱਤੇ ਹਨ।

ਇਸ ਮੌਕੇ ‘ਤੇ ਹੋਰ ਪਤਵੰਤਿਆਂ ਵਿੱਚ ਆਰਐੱਮਬੀਡੀ ਅਤੇ ਆਈਐੱਸਟੀ ਡਿਵੀਜ਼ਨ ਦੇ ਚੀਫ ਸਾਇੰਟਿਸਟ ਅਤੇ ਵਿਭਾਗ ਦੇ ਹੈੱਡ ਈਆਰ. ਅਬਦੁਲ ਰਹੀਮ, ਪੀਐੱਸਏ ਡਿਵੀਜ਼ਨ ਦੇ ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਅਤੇ ਹੈੱਡ ਡਾ. ਧੀਰਜ ਵਿਆਸ, ਆਈਡੀਡੀ ਡਿਵੀਜ਼ਨ ਦੇ ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਅਤੇ ਹੈੱਡ ਡਾ. ਸੁਮਿਤ ਗਾਂਧੀ, ਕੈਨਾਬਿਸ (Cannabis) ਖੋਜ ਪ੍ਰੋਜੈਕਟ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਪੀ.ਪੀ.ਸਿੰਘ, ਅਤੇ ਟੈਕਨੋਲੋਜੀ ਬਿਜਨਿਸ ਇਨਕਿਊਬੇਟਰ ਅਤੇ ਅਟਲ ਇਨਕਿਊਬੇਸ਼ਨ ਸੈਂਟਰ ਦੇ ਪ੍ਰਿੰਸੀਪਲ ਸਾਇੰਟਿਸਟ ਅਤੇ ਪ੍ਰਭਾਰੀ ਡਾ. ਸੌਰਭ ਸਰਨ ਮੌਜੂਦ ਸਨ।

<><><><><>


ਐੱਸਐੱਨਸੀ/ਪੀਕੇ(Release ID: 1942142) Visitor Counter : 67