ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਫ਼ਾਇਤੀ ਸਵੱਛ ਊਰਜਾ ਸਮਾਧਾਨਾਂ ਦਾ ਸੱਦਾ ਦਿੱਤਾ ਅਤੇ ਕਿਹਾ, ਇਸ ਟੀਚੇ ਨੂੰ ਪ੍ਰਾਪਤ ਕਰਨ ਲਈ, ਮਜ਼ਬੂਤ ਜਨਤਕ ਨਿਜੀ ਭਾਗੀਦਾਰੀ ਸਮੇਂ ਦੀ ਜ਼ਰੂਰਤ ਹੈ
ਡਾ. ਜਿਤੇਂਦਰ ਸਿੰਘ ਨੇ ਗੋਆ ਵਿੱਚ ਸਵੱਛ ਊਰਜਾ ਮੰਤਰੀ ਪੱਧਰੀ (ਸੀਈਐੱਮ-14) 8ਵੇਂ ਮਿਸ਼ਨ ਇਨੋਵੇਸ਼ਨ (ਐੱਮਆਈ-8) ਨੂੰ ਵਰਚੁਅਲ ਮੋਡ ਵਿੱਚ ਸੰਬੋਧਨ ਕੀਤਾ
2018 ਵਿੱਚ ਪੀਪੀਪੀ ਮੋਡ ਵਿੱਚ ਸਥਾਪਿਤ ਕਲੀਨ ਐਨਰਜੀ ਇੰਟਰਨੈਸ਼ਨਲ ਇਨਕਿਊਬੇਸ਼ਨ ਸੈਂਟਰ (ਸੀਈਆਈਆਈਸੀ) ਨੇ 45 ਸਟਾਰਟਅੱਪਸ ਨੂੰ ਇਨਕਿਊਬੇਟ ਕੀਤਾ ਹੈ ਅਤੇ ਉਹ ਪਹਿਲਾਂ ਹੀ 35 ਪੇਟੈਂਟ ਦਾਇਰ ਕਰ ਚੁੱਕੇ ਹਨ: ਡਾ. ਜਿਤੇਂਦਰ ਸਿੰਘ
ਸਫ਼ਲ ਪੀਪੀਪੀ ਮਾਡਲ ਇੱਕ ਦੀਰਘਕਾਲੀ ਭਵਿੱਖ ਲਈ ਵਾਤਾਵਰਣ ਦੇ ਅਨੁਕੂਲ, ਕਿਫ਼ਾਇਤੀ, ਸਕੇਲੇਬਲ ਸਮਾਧਾਨ ਬਣਾਉਣ ਲਈ ਹੋਰ ਖੇਤਰਾਂ ਵਿੱਚ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਕੰਮ ਆ ਸਕਦਾ ਹੈ: ਡਾ. ਜਿਤੇਂਦਰ ਸਿੰਘ
Posted On:
19 JUL 2023 2:43PM by PIB Chandigarh
ਅੱਜ ਗੋਆ ਵਿੱਚ ਸੱਵਛ ਊਰਜਾ ਮੰਤਰੀ ਪੱਧਰੀ (ਸੀਈਐੱਮ-14) 8ਵੇਂ ਮਿਸ਼ਨ ਇਨੋਵੇਸ਼ਨ (ਐੱਮਆਈ-8) ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਜਿਸ ਵਿੱਚ 40 ਤੋਂ ਵਧ ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ, ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਫ਼ਾਇਤੀ ਸਵੱਛ ਊਰਜਾ ਸਮਾਧਾਨਾਂ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਮਜ਼ਬੂਤ ਜਨਤਕ ਨਿਜੀ ਭਾਗੀਦਾਰੀ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਪ੍ਰਤੀਬੱਧਤਾ ਨੂੰ ਵੀ ਦੁਹਰਾਇਆ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2018 ਵਿੱਚ ਸਥਾਪਿਤ ਸੀਈਆਈਆਈਸੀ ਵਜੋਂ ਜਾਣੇ ਜਾਣ ਵਾਲੇ ਕਲੀਨ ਐਨਰਜੀ ਇੰਟਰਨੈਸ਼ਨਲ ਇਨਕਿਊਬੇਸ਼ਨ ਸੈਂਟਰ ਨੇ 45 ਸਟਾਰਟਅੱਪਸ ਨੂੰ ਇਨਕਿਊਬੇਟ ਕੀਤਾ ਹੈ ਅਤੇ ਉਹ ਪਹਿਲਾਂ ਹੀ 35 ਪੇਟੈਂਟ ਦਾਇਰ ਕਰ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ 10 ਸਟਾਰਟਅੱਪਸ ਨੇ ਆਪਣੇ ਉਤਪਾਦਾਂ ਦਾ ਵਪਾਰੀਕਰਨ ਕੀਤਾ ਹੈ ਅਤੇ ਕੁਝ ਸਟਾਰਟਅੱਪ ਨੇ 20 ਕਰੋੜ ਤੋਂ ਵਧ ਦੇ ਫੰਡ ਜੁਟਾਏ ਹਨ ਜਦਕਿ ਇਨ੍ਹਾਂ ਵਿੱਚੋਂ 20 ਸਟਾਰਟਅੱਪਸ ਹੁਣ ਵਪਾਰਕ ਤੌਰ ’ਤੇ ਬਜ਼ਾਰ ਵਿੱਚ ਉਪਲਬਧ ਹਨ।
ਡਾ. ਜਿਤੇਂਦਰ ਸਿੰਘ ਨੇ ਯਾਦ ਕਰਵਾਇਆ ਕਿ ਸੀਈਆਈਆਈਸੀ ਦੇ ਨਾਮ ਨਾਲ ਜਾਣੇ ਜਾਣ ਵਾਲੇ ਕਲੀਨ ਐਨਰਜੀ ਇੰਟਰਨੈਸ਼ਨਲ ਇਨਕਿਊਬੇਸ਼ਨ ਸੈਂਟਰ, ਮਿਸ਼ਨ ਇਨੋਵੇਸ਼ਨ ਬਹੁ-ਪੱਖੀ ਪ੍ਰੋਗਰਾਮ ਦੇ ਤਹਿਤ 2018 ਵਿੱਚ ਡੀਬੀਟੀ/ਬੀਆਈਆਰਏਸੀ, ਟਾਟਾ ਟਰੱਸਟ ਅਤੇ ਟਾਟਾ ਪਾਵਰ ਦੁਆਰਾ ਸੰਯੁਕਤ ਤੌਰ ’ਤੇ ਸਥਾਪਿਤ ਆਪਣੀ ਤਰ੍ਹਾਂ ਦਾ ਪਹਿਲਾ ਇੰਟਰਨੈਸ਼ਨਲ ਇਨਕਿਊਬੇਸ਼ਨ ਸੈਂਟਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਵੱਛ ਊਰਜਾ ਸਮਾਧਾਨਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੀ ਮਜ਼ਬੂਤ ਜਨਤਕ ਨਿਜੀ ਭਾਗੀਦਾਰੀ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਨਕਿਊਬੇਟਰ, ਐੱਮਆਈ ਉਦੇਸ਼ਾਂ ਦੇ ਅਨੁਰੂਪ ਧਿਆਨ ਕੇਂਦ੍ਰਿਤ ਕਰਦੇ ਹੋਏ ਕਲੀਨ ਐਨਰਜੀ ਇਨੋਵੇਸ਼ਨ ਦੇ ਵਿਆਪਕ ਸਪੈਕਟ੍ਰਮ ਦਾ ਸਮਰਥਨ ਕਰਦਾ ਹੈ। ਇਨਕਿਊਬੇਟਰ ਪਾਇਲਟਾਂ ਨੂੰ ਸੰਚਾਲਿਤ ਕਰਨ ਦੇ ਮੌਕੇ ਦੇ ਨਾਲ ਉੱਨਤ ਲੈੱਬ ਅਤੇ ਉਪਕਰਣਾਂ, ਮਾਹਿਰਾਂ ਅਤੇ ਸਲਾਹਕਾਰਾਂ ਦੇ ਪੂਲ ਅਤੇ ਲਾਈਵ ਟੈਸਟ ਬੈੱਡ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪ੍ਰਮੁੱਖ ਈਕੋਸਿਸਟਮ ਐਕਟਰਸ ਦੇ ਨਾਲ ਨੈੱਟਵਰਕ ਬਣਾਉਣ, ਸੀਡ ਫੰਡ ਸਮਰਥਨ ਅਤੇ ਸਕੇਲ-ਅੱਪ ਨਿਵੇਸ਼ ਤੱਕ ਪਹੁੰਚਣ ਦੇ ਮੌਕੇ ਵੀ ਪ੍ਰਦਾਨ ਕਰਦਾ ਹੈ।
ਡਾ. ਜਿਤੇਂਦਰ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਸੀਈਆਈਆਈਸੀ ਇਨਕਿਊਬੇਟਿਡ ਸਟਾਰਟਅੱਪ ‘ਤਾਕਾਚਰ’ ਨੂੰ ਟੈਕਨੋਲੋਜੀ ਇਨੋਵਸ਼ਨ ਲਈ ਜੀਬੀਪੀ 1 ਮਿਲੀਅਨ ਅਰਥ ਸ਼ਾਟ ਪੁਰਸਕਾਰ ਵਿਜੇਤਾ ਨਾਮਜ਼ਦ ਕੀਤਾ ਗਿਆ ਸੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਲੀਨ ਐਨਰਜੀ ਇਨਕਿਊਬੇਟਰ ਨੇ ਉੱਦਮੀਆਂ ਅਤੇ ਸਟਾਰਟਅੱਪਸ ਦੀ ਪਹਿਚਾਣ ਕਰਨ ਅਤੇ ਇੱਕ ਪਾਈਪਲਾਈਨ ਬਣਾਉਣ ਲਈ ਐਪਲੀਕੇਸ਼ਨਸ ਲਈ 3 ਟੈਕਟੋਨਿਕ ਕਾਲਸ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਲੀਨ ਐਨਰਜੀ ਦੇ ਖੇਤਰ ਵਿੱਚ ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇਣ ਲਈ ਉਦਯੋਗ ਅਤੇ ਅੰਤਰਰਾਸ਼ਟਰੀ ਭਾਗੀਦਾਰਾਂ ਨਾਲ ਮਿਲ ਕੇ ਕੰਮ ਕਰਨ ਦੀ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਅਤੇ ਯੋਗਦਾਨ ਦਾ ਪ੍ਰਮਾਣ ਹੈ।
ਡਾ. ਸਿੰਘ ਨੇ ਅੰਤ ਵਿੱਚ ਕਿਹਾ ਕਿ ਇਹ ਸਫ਼ਲ ਪੀਪੀਪੀ ਮਾਡਲ ਦੀਰਘਕਾਲੀ ਭਵਿੱਖ ਦੇ ਲਈ ਵਾਤਾਵਰਣ ਦੇ ਅਨੁਕੂਲ, ਕਿਫ਼ਾਇਤੀ, ਸਕੇਲੇਬਲ ਸਮਾਧਾਨ ਬਣਾਉਣ ਲਈ ਹੋਰ ਖੇਤਰਾਂ ਵਿੱਚ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਕੰਮ ਆ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਟਾਰਟਅੱਪਸ ਦੁਆਰਾ ਇਨੋਵੇਸ਼ਨਸ ਨੂੰ ਵਧਾਉਣ ਲਈ ਹੋਰ ਭਾਗੀਦਾਰਾਂ ਦੇ ਨਾਲ ਜੁੜਨ ਦੀ ਉਮੀਦ ਕਰ ਰਿਹਾ ਹੈ।
***********
ਐੱਸਐੱਨਸੀ/ਪੀਕੇ
(Release ID: 1941028)
Visitor Counter : 98