ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਰੋਜ਼ਗਾਰ ਅਤੇ ਸਮਾਜਿਕ ਵਿਕਾਸ, ਕੈਨੇਡਾ ਸਰਕਾਰ ਦੇ ਐਸੋਸੀਏਟ ਉਪ ਮੰਤਰੀ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦੋਵਾਂ ਸਕੱਤਰਾਂ ਨਾਲ ਕੀਤੀ ਮੀਟਿੰਗ
ਚਰਚਾ ਦਾ ਵਿਸ਼ਾ ਵੰਚਿਤ ਅਤੇ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਦੀ ਭਲਾਈ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਦੇ ਸਮਰਥਨ ਵਿੱਚ ਮੰਤਰਾਲੇ ਦਾ ਸ਼ਾਸਨ ਆਦੇਸ਼ ਸੀ
ਲਾਭਾਰਥੀਆਂ ਨੂੰ ਸਿੱਧੇ ਡਿਜੀਟਲ/ਡੀਬੀਟੀ ਰਾਹੀਂ ਲਾਭ ਦੇ ਭੁਗਤਾਨ ’ਤੇ ਵਿਸ਼ੇਸ਼ ਜ਼ੋਰ
प्रविष्टि तिथि:
19 JUL 2023 6:11PM by PIB Chandigarh
9 ਜੁਲਾਈ, 2023 ਨੂੰ ਸਵੇਰੇ 11:00 ਵਜੇ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ, ਪੰਡਿਤ ਦੀਨ ਦਿਆਲ ਅੰਤੋਦਯ ਭਵਨ ਦੀ 5ਵੀਂ ਮੰਜ਼ਿਲ, ਸੀਜੀਓ ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ-110003 ਵਿੱਚ ਸ਼੍ਰੀ ਐਂਡਰਿਊ ਬ੍ਰਾਊਨ, ਐਸੋਸੀਏਟ ਉਪ ਮੰਤਰੀ, ਰੋਜ਼ਗਾਰ ਅਤੇ ਸਮਾਜਿਕ ਵਿਕਾਸ, ਕੈਨੇਡਾ ਸਰਕਾਰ ਦੀ ਮੀਟਿੰਗ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਦੇ ਦੋਵਾਂ ਸਕੱਤਰ, ਸ਼੍ਰੀ ਰਾਜੇਸ਼ ਅਗਰਵਾਲ, ਸਕੱਤਰ, ਦਿਵਿਯਾਂਗਜਨ ਸਸ਼ਕਤੀਕਰਣ ਮੰਤਰਾਲਾ, ਅਤੇ ਸ਼੍ਰੀ ਸੌਰਭ ਅਗਰਵਾਲ, ਸਕੱਤਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਨਾਲ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਚਰਚਾ ਦਾ ਵਿਸ਼ਾ ਵੰਚਿਤ ਅਤੇ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਦੀ ਭਲਾਈ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਨੂੰ ਸਮਰਥਨ ਦੇਣ ਵਾਲੇ ਮੰਤਰਾਲੇ ਦੇ ਜਨਤਕ ਆਦੇਸ਼ ਬਾਰੇ ਜਾਣਨਾ ਸੀ।

ਚਰਚਾ ਦੌਰਾਨ, ਹੋਰ ਗੱਲਾਂ ਤੋਂ ਇਲਾਵਾ, ਦਿਵਿਯਾਂਗ ਵਿਅਕਤੀਆਂ ਦੀ ਸਕਿੱਲ ਟ੍ਰੇਨਿੰਗ ਅਤੇ ਰੋਜ਼ਗਾਰ, ਪੈਨਸ਼ਨ, ਵਜ਼ੀਫ਼ੇ, ਬੇਘਰ ਆਬਾਦੀ ਲਈ ਪ੍ਰੋਗਰਾਮਾਂ ਸਮੇਤ ਸੀਨੀਅਰ ਨਾਗਰਿਕਾਂ ਲਈ ਸਮਾਜਿਕ ਸੁਰੱਖਿਆ, ਯੋਜਨਾਵਾਂ/ਪ੍ਰੋਗਰਾਮਾਂ ਦੇ ਸਰਬਸ਼੍ਰੇਸ਼ਠ ਤਰੀਕਿਆਂ ਅਤੇ ਚੁਣੌਤੀਆਂ ਨੂੰ ਦੋਵਾਂ ਧਿਰਾਂ ਨੇ ਸਾਂਝਾ ਕੀਤਾ। ਡੀਈਪੀਡਬਲਿਊਡੀ ਅਤੇ ਐੱਸਜੇ ਐਂਡ ਈ ਵਿਭਾਗ ਦੇ ਦੋਵਾਂ ਸਕੱਤਰਾਂ ਦੁਆਰਾ ਲਾਭਾਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਸਿੱਧੇ ਡਿਜੀਟਲ/ਡੀਬੀਟੀ ਮੋਡ ਰਾਹੀਂ ਲਾਭ ਦੇ ਭੁਗਤਾਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

****
ਐੱਮਜੀ/ਪੀਡੀ
(रिलीज़ आईडी: 1941026)
आगंतुक पटल : 143