ਇਸਪਾਤ ਮੰਤਰਾਲਾ
azadi ka amrit mahotsav

ਸਟੀਲ ਸਲੈਗ ਰੋਡ ਟੈਕਨੋਲੋਜੀ ਪ੍ਰਧਾਨ ਮੰਤਰੀ ਦੇ ‘ਵੇਸਟ ਟੂ ਵੈਲਥ’ ਮਿਸ਼ਨ ਨੂੰ ਪੂਰਾ ਕਰ ਰਹੀ ਹੈ: ਸ਼੍ਰੀ ਫੱਗਣ ਸਿੰਘ ਕੁਲਸਤੇ


ਗੁਜਰਾਤ ਦੇ ਸੂਰਤ ਵਿੱਚ ਸਟੀਲ ਸਲੈਗ ਰੋਡ ਨਿਰਮਾਣ ਟੈਕਨੋਲੋਜੀ ਨਾਲ ਬਣੀ ਪਹਿਲੀ ਸੜਕ, ਇਸ ਨੂੰ ਤਿਆਰ ਕਰਨ ਵਿੱਚ ਕਿਸੇ ਵੀ ਪ੍ਰਕਾਰ ਦੀ ਕੁਦਰਤੀ ਗਿੱਟੀ ਅਤੇ ਰੋੜੀ ਦਾ ਉਪਯੋਗ ਨਹੀਂ ਕੀਤਾ ਗਿਆ

ਸਟੀਲ ਮੰਤਰਾਲਾ ਇਸ ਟੈਕਨੋਲੋਜੀ ਦੇ ਉਪਯੋਗ ਨੂੰ ਹੁਲਾਰਾ ਦੇਣ ਦੇ ਲਈ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ ਅਤੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਨਾਲ ਮਿਲ ਕੇ ਕਾਰਜ ਕਰ ਰਿਹਾ ਹੈ: ਕੇਂਦਰੀ ਮੰਤਰੀ

Posted On: 19 JUL 2023 6:34PM by PIB Chandigarh

ਕੇਂਦਰੀ ਸਟੀਲ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਕਿਹਾ ਕਿ ਸੀਐੱਸਆਈਆਰ-ਸੀਆਰਆਰਆਈ ਦੀ ਸਟੀਲ ਸਲੈਗ ਰੋਡ ਟੈਕਨੋਲੋਜੀ ਪ੍ਰਧਾਨ ਮੰਤਰੀ ਦੇ ‘ਵੇਸਟ ਟੂ ਵੈਲਥ’ ਮਿਸ਼ਨ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਸ਼੍ਰੀ ਫੱਗਣ ਸਿੰਘ ਕੁਲਸਤੇ ਅੱਜ ਵਿਗਿਆਨਿਕ ਅਤੇ ਉਦਯੋਗਿਕ ਅਨੁਸੰਧਾਨ ਪਰਿਸ਼ਦ (ਸੀਐੱਸਆਈਆਰ)- ਕੇਂਦਰੀ ਸੜਕ ਖੋਜ ਸੰਸਥਾ ਅਤੇ (ਸੀਆਰਆਰਆਈ) ਦੇ ‘ਵੰਨ ਵੀਕ ਵੰਨ ਲੈਬ’ ਪ੍ਰੋਗਰਾਮ ਦੇ ਤਹਿਤ ਆਯੋਜਿਤ ਇੱਕ ਉਦਯੋਗਿਕ ਬੈਠਕ ਨੂੰ ਸੰਬੋਧਨ ਕਰ ਰਹੇ ਸਨ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਸਟੀਲ ਉਤਪਾਦਕ ਰਾਸ਼ਟਰ ਹੈ ਅਤੇ ਪੈਦਾ ਦੇਸ਼ ਵਿੱਚ ਠੋਸ ਵੇਸਟ ਦੇ ਰੂਪ ਵਿੱਚ ਲਗਭਗ 19 ਮਿਲੀਅਨ ਟਨ ਸਟੀਲ ਸਲੈਗ ਉਤਪੰਨ ਹੁੰਦਾ ਹੈ, ਜੋ ਵਰ੍ਹੇ 2030 ਤੱਕ ਵਧ ਕੇ 60 ਮਿਲੀਅਨ ਟਨ ਹੋ ਜਾਵੇਗਾ। (ਇੱਕ ਟਨ ਸਟੀਲ ਉਤਪਾਦਨ ਵਿੱਚ ਲਗਭਗ 200 ਕਿਲੋਗ੍ਰਾਮ ਸਟੀਲ ਸਲੈਗ ਪੈਦਾ ਹੁੰਦਾ ਹੈ)

ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਦੱਸਿਆ ਕਿ ਸਟੀਲ ਵੇਸਟ ਦੇ ਕੁਸ਼ਲ ਨਿਪਟਾਰੇ ਤਰੀਕਿਆਂ ਦੀ ਅਨੁਪਲਬਧਤਾ ਦੇ ਕਾਰਨ ਹੀ ਸਟੀਲ ਪਲਾਂਟ ਦੇ ਆਸ-ਪਾਸ ਸਟੀਲ ਸਲੈਗ ਦੇ ਵਿਸ਼ਾਲ ਢੇਰ ਲੱਗ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹੀ ਵੇਸਟ ਜਲ, ਵਾਯੂ ਅਤੇ ਭੂਮੀ ਪ੍ਰਦੂਸ਼ਣ  ਦਾ ਇੱਕ ਪ੍ਰਮੁੱਖ ਕਾਰਕ ਬਣ ਗਏ ਹਨ। ਗੁਜਰਾਤ ਦੇ ਸੂਰਤ ਵਿੱਚ ਸਟੀਲ ਸਲੈਗ ਰੋਡ ਤਕਨੀਕ ਤੋਂ ਬਣੀ ਪਹਿਲੀ ਸੜਕ ਰਾਸ਼ਟਰੀ ਅਤੇ ਖੇਤਰੀ ਪੱਧਰ ’ਤੇ ਆਪਣੀ ਤਕਨੀਕੀ ਉਤਕ੍ਰਿਸ਼ਟਤਾ ਦੇ ਲਈ ਪ੍ਰਸਿੱਧ ਹੋ ਗਈ ਹੈ। ਆਰਸੇਲਰਮਿੱਤਲ ਨਿੱਪਾਨ ਸਟੀਲ ਦੇ ਹਜੀਰਾ ਸਟੀਲ ਪਲਾਂਟ ਤੋਂ ਸੀਆਰਆਰਆਈ ਦੇ ਤਕਨੀਕੀ ਮਾਰਗਦਰਸ਼ਨ ਵਿੱਚ ਇਸ ਸੜਕ ਦੇ ਨਿਰਮਾਣ ਦੇ ਦੌਰਾਨ ਲਗਭਗ ਇੱਕ ਲੱਖ ਟਨ ਸਟੀਲ ਸਲੈਗ ਵੇਸਟ ਦਾ ਉਪਯੋਗ ਕੀਤਾ ਗਿਆ ਹੈ। ਇਸ ਨੂੰ ਤਿਆਰ ਕਰਨ ਵਿੱਚ ਕਿਸੇ ਵੀ ਪ੍ਰਕਾਰ ਦੀ ਕੁਦਰਤੀ ਗਿੱਟੀ ਅਤੇ ਰੋੜੀ ਦਾ ਉਪਯੋਗ ਨਹੀਂ ਕੀਤਾ ਗਿਆ ਹੈ।

 

ਸੀਮਾ ਸੜਕ ਸੰਗਠਨ ਨੇ ਭਾਰਤ-ਚੀਨ ਸੀਮਾ ’ਤੇ ਸੀਆਰਆਰਆਈ ਅਤੇ ਟਾਟਾ ਸਟੀਲ ਦੇ ਨਾਲ ਮਿਲ ਕੇ ਅਰੁਣਾਚਲ ਪ੍ਰਦੇਸ਼ ਵਿੱਚ ਸਟੀਲ ਸਲੈਗ ਰੋਡ ਦਾ ਨਿਰਮਾਣ ਕੀਤਾ ਹੈ, ਜੋ ਭਾਰਤ ਪਰੰਪਰਾਗਤ ਸੜਕਾਂ ਦੀ ਤੁਲਨਾ ਵਿੱਚ ਕਾਫੀ ਲੰਬੇ ਸਮੇਂ ਤੱਕ ਟਿਕੀਆਂ ਰਹਿੰਦੀਆਂ ਹਨ। ਇਸੇ ਪ੍ਰਕਾਰ ਨਾਲ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਵੀ ਸੀਆਰਆਰਆਈ ਦੁਆਰਾ ਦਿੱਤੇ ਗਏ ਤਕਨੀਕੀ ਮਾਰਗਦਰਸ਼ਨ ਵਿੱਚ ਜੇਐੱਸਡਬਲਿਊ ਸਟੀਲ ਦੇ ਸਹਿਯੋਗ ਨਾਲ ਰਾਸ਼ਟਰੀ ਰਾਜਮਾਰਗ-66 (ਮੁੰਬਈ—ਗੋਆ) ’ਤੇ ਸੜਕ ਨਿਰਮਾਣ ਵਿੱਚ ਇਸ ਤਕਨੀਕ ਦਾ ਸਫ਼ਲਤਾਪੂਰਵਕ ਇਸਤੇਮਾਲ ਕੀਤਾ ਹੈ।

ਕੇਂਦਰੀ ਮੰਤਰੀ ਨੇ ਇਸ ਤੱਥ ਦਾ ਉਲੇਖ ਵੀ ਕੀਤਾ ਕਿ ਸਟੀਲ ਮੰਤਰਾਲਾ ਪੂਰੇ ਦੇਸ਼ ਵਿੱਚ ਸਟੀਲ ਸਲੈਗ ਰੋਡ ਨਿਰਮਾਣ ਤਕਨੀਕ ਦੇ ਉਪਯੋਗ ਨੂੰ ਹੁਲਾਰਾ ਦੇਣ ਦੇ ਲਈ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਅਤੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਨਾਲ ਮਿਲ ਕੇ ਕਾਰਜ ਕਰ ਰਿਹਾ ਹੈ।

ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਇਸ ਟੈਕਨੋਲੋਜੀ ਦੇ ਵਿਕਾਸ ਦੇ ਲਈ ਸੀਆਰਆਰਆਈ ਦੇ ਡਾਇਰੈਕਟਰ ਡਾ. ਮਨੋਰੰਜਨ ਪਰਿਦਾ ਅਤੇ ਸਟੀਲ ਸਲੈਗ ਰੋਡ ਪ੍ਰੋਜੈਕਟ ਦੇ ਪ੍ਰਧਾਨ ਵਿਗਿਆਨਿਕ ਡਾ. ਸਤੀਸ਼ ਪਾਂਡੇ ਨੂੰ ਵਧਾਈ ਦਿੱਤੀ ਅਤੇ ਸੰਸਥਾਨ ਨੂੰ ਇਸ ਤਕਨੀਕ ਦੇ ਮਾਧਿਅਮ ਰਾਹੀਂ ਪੂਰੇ ਭਾਰਤ ਵਿੱਚ ਸੜਕ ਨਿਰਮਾਣ ਦੇ ਲਈ ਪ੍ਰੋਤਸਾਹਿਤ ਕੀਤਾ।

ਸਟੀਲ ਸਲੈਗ ਰੋਡ ਟੈਕਨੋਲੋਜੀ

ਇਹ ਟੈਕਨੋਲੋਜੀ ਭਾਰਤ ਸਰਕਾਰ ਦੇ ਸਟੀਲ ਮੰਤਰਾਲੇ ਅਤੇ ਦੇਸ਼ ਦੀਆਂ ਚਾਰ ਪ੍ਰਮੁੱਖ ਸਟੀਲ ਨਿਰਮਾਤਾ ਕੰਪਨੀਆਂ ਆਰਸੇਲਰਮਿੱਤਲ ਨਿੱਪਾਨ ਸਟੀਲ, ਜੇਐੱਸਡਬਲਿਊ ਸਟੀਲ, ਟਾਟਾ ਸਟੀਲ ਅਤੇ ਰਾਸ਼ਟਰੀ ਸਟੀਲ ਨਿਗਮ ਦੇ ਸਹਿਯੋਗ ਨਾਲ ਇੱਕ ਖੋਜ ਪ੍ਰੋਜੈਕਟ ਦੇ ਤਹਿਤ ਕੇਂਦਰੀ ਸੜਕ ਅਨੁਸੰਧਾਨ ਸੰਸਧਾਨ ਦੁਆਰਾ ਵਿਕਸਿਤ ਕੀਤੀ ਗਈ ਹੈ। ਇਹ ਟੈਕਨੋਲੋਜੀ ਸਟੀਲ ਪਲਾਂਟਾਂ ਦੇ ਵੇਸਟ ਸਟੀਲ ਸਲੈਗ ਦੇ ਵੱਡੇ ਪੈਮਾਨੇ ’ਤੇ ਸਦਉਪਯੋਗ ਦੀ ਸੁਵਿਧਾ ਪ੍ਰਦਾਨ ਕਰਦੀ ਹੈ ਅਤੇ ਦੇਸ਼ ਵਿੱਚ ਉਤਪੰਨ ਲਗਭਗ 19 ਮਿਲੀਅਨ ਟਨ ਸਟੀਲ ਸਲੈਗ ਦੇ ਪ੍ਰਭਾਵੀ ਨਿਪਟਾਰੇ ਵਿੱਚ ਬਹੁਤ ਉਪਯੋਗੀ ਸਾਬਿਤ ਹੋਈ ਹੈ। ਗੁਜਰਾਤ, ਝਾਰਖੰਡ, ਮਹਾਰਾਸ਼ਟਰ ਅਤੇ ਅਰੁਣਾਚਲ ਪ੍ਰਦੇਸ਼ ਸਹਿਤ ਦੇਸ਼ ਦੇ ਚਾਰ ਪ੍ਰਮੁੱਖ ਰਾਜਾਂ ਵਿੱਚ ਸੜਕ ਨਿਰਮਾਣ ਵਿੱਚ ਇਸ ਤਕਨੀਕ ਦਾ ਸਫ਼ਲਤਾਪੂਰਵਕ ਟੈਸਟ ਕੀਤਾ ਗਿਆ ਹੈ।

 

******

ਕੇਐੱਸ


(Release ID: 1940990) Visitor Counter : 114


Read this release in: Telugu , English , Urdu , Hindi , Tamil