ਸੱਭਿਆਚਾਰ ਮੰਤਰਾਲਾ
ਨੈਸ਼ਨਲ ਮਿਊਜੀਅਮ, ਦੱਖਣ ਅਫਰੀਕਾ ਹਾਈ ਕਮਿਸ਼ਨ ਅਤੇ ਵਿਵੇਕਾਨੰਦ ਇੰਟਰਨੈਸ਼ਨਲ ਫਾਉਂਡੇਸ਼ਨ ਦੁਆਰਾ ਸੰਯੁਕਤ ਤੌਰ ‘ਤੇ ‘‘ਅਫਰੀਕਾ ਦੇ ਨਾਲ ਭਾਰਤ ਦੀ ਇਤਿਹਾਸਿਕ ਯਾਤਰਾ: ਨਾਲ ਮਿਲ ਕੇ ਅੱਗੇ ਵਧਣਾ’’ ਪ੍ਰਦਰਸ਼ਨੀ ਦਾ ਆਯੋਜਨ
ਪ੍ਰਦਰਸ਼ਨੀ ਦਾ ਉਦੇਸ਼ ਨੈਲਸਨ ਮੰਡੇਲਾ ਦੀਆਂ ਕਦਰਾਂ-ਕੀਮਤਾਂ ਅਤੇ ਮਨੁੱਖਤਾ ਦੀ ਸੇਵਾ ਪ੍ਰਤੀ ਪ੍ਰਤੀਬੱਧਤਾ ਦੇ ਸਨਮਾਨ ਵਿੱਚ ਮੰਡੇਲਾ ਦਿਵਸ ਮਨਾਉਣਾ ਅਤੇ ਭਾਰਤ-ਅਫਰੀਕਾ ਸਬੰਧਾਂ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।
Posted On:
18 JUL 2023 8:51PM by PIB Chandigarh
ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ ਹਰ ਵਰ੍ਹੇ 18 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਵਿਸ਼ਵ ਭਰ ਦੇ ਆਇਕਨ ਦੇ ਜੀਵਨ ਅਤੇ ਵਿਰਾਸਤ ਨੂੰ ਪਹਿਚਾਣਨ ਅਤੇ ਸ਼ਾਂਤੀ ਅਤੇ ਸੁਤੰਤਰਤਾ ਦੀ ਸੰਸਕ੍ਰਿਤੀ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਨ ਦਾ ਇੱਕ ਤਰੀਕਾ ਹੈ। ਇਸ ਵਰ੍ਹੇ ਵਿਵੇਕਾਨੰਦ ਇੰਟਰਨੈਸ਼ਨਲ ਫਾਉਂਡੇਸ਼ਨ ਨੇ ਨੈਸ਼ਨਲ ਮਿਊਜ਼ੀਅਮ ਅਤੇ ਦੱਖਣ ਅਫਰੀਕੀ ਹਾਈ ਕਮਿਸ਼ਨ ਦੇ ਨਾਲ ਸਾਂਝੇਦਾਰੀ ਵਿੱਚ ਇੱਕ ਵਿਸ਼ੇਸ਼ ਪ੍ਰਦਰਸ਼ਨੀ ਦੇ ਨਾਲ ਨੈਲਸਨ ਮੰਡੇਲਾ ਦੀ ਜਯੰਤੀ ਮਨਾਈ।
‘‘ਅਫਰੀਕਾ ਦੇ ਨਾਲ ਭਾਰਤ ਦੀ ਇਤਿਹਾਸਿਕ ਯਾਤਰਾ: ਨਾਲ ਮਿਲ ਕੇ ਅੱਗੇ ਵਧਣਾ’’ ਸਿਰਲੇਖ ਵਾਲੀ ਪ੍ਰਦਰਸ਼ਨੀ ਦਾ ਉਦਘਾਟਨ ਦੱਖਣ ਅਫਰੀਕਾ ਦੇ ਹਾਈ ਕਮਿਸ਼ਨਰ ਜੋਏਲ ਸਿਬੁਸਿਸੋ ਨਡੇਬੇਲੇ ਅਤੇ ਵਿਦੇਸ਼ ਮੰਤਰਾਲੇ (ਐੱਮਈਏ) ਦੇ ਆਰਥਿਕ ਸਬੰਧਾਂ ਦੇ ਸਕੱਤਰ ਸ਼੍ਰੀ ਦੰਮੂ ਰਵੀ ਨੇ 18 ਜੁਲਾਈ 2023 ਨੂੰ ਨੈਸ਼ਨਲ ਮਿਊਜ਼ੀਅਮ ਵਿੱਚ ਮੰਡੇਲਾ ਦੀਆਂ ਕਦਰਾਂ-ਕੀਮਤਾਂ ਅਤੇ ਮਨੁੱਖਤਾ ਦੀ ਸੇਵਾ ਦੇ ਪ੍ਰਤੀ ਸਮਰਪਣ ‘ਤੇ ਚਾਨਣਾਂ ਪਾਉਂਦੇ ਹੋਏ ਕੀਤਾ।
ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਦੱਖਣ ਅਫਰੀਕਾ ਦੇ ਹਾਈ ਕਮਿਸ਼ਨਰ ਮਹਾਮਹਿਮ ਜੋਏਲ ਸਿਬੂਸਿਸੋ ਨਡੇਬੇਲੇ (H.E. Joel Sibusiso Ndebele) ਨੇ ਅਫਰੀਕਾ ਦੇ ਉਪਨਿਵੇਸ਼ੀਕਰਣ ਨੂੰ ਖ਼ਤਮ ਕਰਨ ਵਿੱਚ ਭਾਰਤ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਭਾਰਤ ਨੂੰ ਗਲੋਬਲ ਸਾਊਥ ਦਾ ਚੈਂਪੀਅਨ ਦੱਸਿਆ। ਵਿਦੇਸ਼ ਮੰਤਰਾਲੇ ਦੇ ਸਕੱਤਰ (ਆਰਥਿਕ ਸਬੰਧ) ਸ਼੍ਰੀ ਦੰਮੂ ਰਵੀ ਨੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਪ੍ਰਦਰਸ਼ਨੀਆਂ ਦੇ ਮਹੱਤਵ ‘ਤੇ ਜ਼ੋਰ ਦਿੱਤਾ ਕਿਉਂਕਿ ਨੈਸ਼ਨਲ ਮਿਊਜ਼ੀਅਮ ਵਿੱਚ ਵਿਸ਼ੇਸ਼ ਪ੍ਰਦਰਸ਼ਨੀ ਨੈਲਸਨ ਮੰਡੇਲਾ ਜਿਹੇ ਪ੍ਰਤੀਕਾਂ ਦੀਆਂ ਕਦਰਾਂ ਕੀਮਤਾਂ ਅਤੇ ਵਿਰਾਸਤ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਅਫਰੀਕੀ ਸੰਘ ਨੂੰ ਜੀ20 ਦੇ ਸਥਾਈ ਮੈਂਬਰ ਦੇ ਰੂਪ ਵਿੱਚ ਸ਼ਾਮਲ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਦੀ ਵੀ ਪੁਸ਼ਟੀ ਕੀਤੀ।
ਨੈਸ਼ਨਲ ਮਿਊਜ਼ੀਅਮ ਦੇ ਅਡੀਸ਼ਨਲ ਡਾਇਰੈਕਟਰ ਜਨਰਲ ਸ਼੍ਰੀ ਆਸ਼ੀਸ਼ ਗੋਇਲ ਨੇ ਜ਼ਿਕਰ ਕੀਤਾ ਕਿ ਕਿਵੇਂ ਦੋ ਹਜ਼ਾਰ ਸਾਲ ਤੋਂ ਵੱਧ ਪੁਰਾਣੇ ਭਾਰਤ-ਅਫਰੀਕਾ ਸਬੰਧਾਂ ਨੂੰ ਅਫਰੀਕੀ ਦੇਸ਼ਾਂ ਦੀ ਸੱਭਿਆਚਾਰਕ ਅਤੇ ਕਲਾ ਪ੍ਰਥਾਵਾਂ ਦਾ ਪ੍ਰਦਰਸ਼ਨ ਕਰਕੇ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਨੈਸ਼ਨਲ ਮਿਊਜ਼ੀਅਮ ਵਿੱਚ ਅਫਰੀਕਾ ਕਲਾ ਅਤੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦੀਆਂ ਅਪਾਰ ਸੰਭਾਵਨਾਵਾਂ ਅਤੇ ਪੂਰੇ ਭਾਰਤ ਵਿੱਚ ਅਫਰੀਕੀ ਵਿਰਾਸਤ ਅਤੇ ਭਾਰਤ-ਅਫਰੀਕਾ ਸਬੰਧਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਅਫਰੀਕੀ ਮਿਊਜ਼ੀਅਮਸ ਦੇ ਨਾਲ ਮੌਜੂਦਾ ਸਮਝੌਤਾ ਪੱਤਰਾਂ ਦੀ ਖੋਜ ‘ਤੇ ਜ਼ੋਰ ਦਿੱਤਾ।
ਵੀਆਈਐੱਫ ਦੇ ਡਾਇਰੈਕਟਰ ਡਾ. ਅਰਵਿੰਦ ਗੁਪਤਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਸਤੰਬਰ 2018 ਵਿੱਚ 2019-2028 ਨੂੰ ਨੈਲਸਨ ਮੰਡੇਲਾ ਸ਼ਾਂਤੀ ਦਹਾਕੇ ਦੇ ਰੂਪ ਵਿੱਚ ਐਲਾਨ ਕੀਤਾ ਸੀ। ਅੱਜ ਦੁਨੀਆ ਜਿਨ੍ਹਾਂ ਸੰਕਟਾਂ ਨਾਲ ਲੜ ਰਹੀ ਹੈ ਉਸ ਦੇ ਕਾਰਨ ਇਸ ਨੇ ਪ੍ਰਾਸੰਗਿਕਤਾ ਹਾਸਲ ਕਰ ਲਈ ਹੈ। ਐੱਮਪੀ-ਆਈਡੀਐੱਸਏ ਦੀ ਸਲਾਹਕਾਰ ਡਾ. ਰੂਚਿਤਾ ਬੇਰੀ ਨੇ ਨੈਲਸਨ ਮੰਡੇਲਾ ਦੀ ਰਿਹਾਈ ਦੇ ਬਾਅਦ ਉਨ੍ਹਾਂ ਦੀ ਭਾਰਤ ਯਾਤਰਾ ਦੇ ਦੌਰਾਨ ਉਨ੍ਹਾਂ ਨੂੰ ਦੇਖ ਕੇ ਅਤੇ ਭਾਰਤੀਆਂ ਦੇ ਉਤਸਾਹ ਦੇ ਬਾਰੇ ਵਿੱਚ ਦੱਸਿਆ। ਰਾਜਦੂਤ ਅਨਿਲ ਤ੍ਰਿਗੁਣਾਯਤ (ਸੇਵਾਮੁਕਤ), ਪ੍ਰਤਿਸ਼ਠਿਤ ਫੈਲੋ ਵੀਆਈਐੱਫ ਨੇ ਧੰਨਵਾਦ ਪੱਤਰ ਦਿੱਤਾ ਅਤੇ ਦੱਸਿਆ ਕਿ ਕਿਵੇਂ ਗਾਂਧੀ ਭਾਰਤ ਦੇ ਲਈ ਅਫਰੀਕਾ ਦਾ ਤੋਹਫਾ ਸਨ ਅਤੇ ਮੰਡੇਲਾ ਅਫਰੀਕਾ ਦੇ ਲਈ ਭਾਰਤ ਦਾ ਤੋਹਫਾ ਸਨ।
18 ਜੁਲਾਈ ਤੋਂ 31 ਜੁਲਾਈ 2023 ਤੱਕ ਸ਼ੋਅ ਵਿੱਚ, ਪ੍ਰਦਰਸ਼ਨੀ ‘‘ਅਫਰੀਕਾ ਦੇ ਨਾਲ ਭਾਰਤ ਦੀ ਇਤਿਹਾਸਿਕ ਯਾਤਰਾ: ਨਾਲ ਮਿਲ ਕੇ ਅੱਗੇ ਵਧਣਾ’’ ਇਤਿਹਾਸਿਕ ਅਤੇ ਵਰਤਮਾਨ ਅਕਸਾਂ ਦੇ ਨਾਲ-ਨਾਲ ਪ੍ਰਦਰਸ਼ਨਾਂ ਦੀ ਪ੍ਰਦਰਸ਼ਨੀ ਦੇ ਜ਼ਰੀਏ ਭਾਰਤ-ਅਫਰੀਕਾ ਦੋਸਤੀ ਦੀ ਇਤਿਹਾਸਿਕ ਯਾਤਰਾ ਨੂੰ ਪ੍ਰਦਰਸ਼ਿਤ ਕਰਦੀ ਹੈ। ਅੱਠਵੀਂ ਸਦੀ ਇਸਵੀ ਪੂਰਵ ਤੋਂ ਭਾਰਤ ਅਤੇ ਕਈ ਅਫਰੀਕੀ ਦੇਸ਼ਾਂ ਦੇ ਦਰਮਿਆਨ ਨਿਯਮਿਤ ਵਪਾਰ ਸਬੰਧ ਸਨ। ਅੱਜ ਭਾਰਤ ਅਤੇ ਅਫਰੀਕਾ ਦੇ ਦਰਮਿਆਨ ਨਿਰਮਾਣ, ਵਿਕਾਸ ਸਹਿਯੋਗ ਅਤੇ ਸਮਾਨ ਰੂਪ ਨਾਲ ਇੱਕਠਿਆਂ ਵਿਕਾਸ ਕਰਨ ਦੇ ਲਈ ਆਰਥਿਕ ਅਤੇ ਤਕਨੀਕੀ ਪਹਿਲਾਂ ਦੁਆਰਾ ਸੰਚਾਲਿਤ ਇੱਕ ਸੰਪੰਨ ਸਾਂਝੇਦਾਰੀ ਹੈ। ਇਹ ਪ੍ਰੋਗਰਾਮ ਇਸ ਗਹਿਰੇ ਸਬੰਧ ਦਾ ਜਸ਼ਨ ਮਨਾਉਣ ਦਾ ਇੱਕ ਮੌਕਾ ਹੈ।
ਵਰਤਮਾਨ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਮੰਡੇਲਾ ਦੀਆਂ ਕਦਰਾਂ-ਕੀਮਤਾਂ ਅਤੇ ਮਨੁੱਖਤਾ ਦੀ ਸੇਵਾ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਦੇ ਸਨਮਾਨ ਵਿੱਚ ਮੰਡੇਲਾ ਦਿਵਸ ਮਨਾਉਣਾ ਅਤੇ ਅਤੀਤ ਤੋਂ ਵਰਤਮਾਨ ਤੱਕ ਭਾਰਤ-ਅਫਰੀਕਾ ਸਬੰਧਾਂ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਇਹ ਪ੍ਰਦਰਸ਼ਨੀ ਭਾਰਤ-ਅਫਰੀਕਾ ਕੂਟਨੀਤੀ ਅਤੇ ਲੋਕਾਂ ਨਾਲ ਲੋਕਾਂ ਦਰਮਿਆਨ ਸਬੰਧਾਂ ਦੇ ਵਿਭਿੰਨ ਪਹਿਲੂਆਂ ਦੀ ਖੋਜ ਕਰਨ ਅਤੇ ਇਸ ਇਤਿਹਾਸਿਕ ਬੰਧਨ ਨੂੰ ਹੁਲਾਰਾ ਦੇਣ ਅਤੇ ਮਜ਼ਬੂਤ ਕਰਨ ਅਤੇ ਭਾਰਤ ਅਤੇ ਅਫਰੀਕਾ ਦੇ ਬਾਰੇ ਵਿੱਚ ਵੱਧ ਜਾਣਨ ਦੇ ਲਈ ਆਮ ਜਨਤਾ ਦੇ ਦਰਮਿਆਨ ਦਿਲਚਸਪੀ ਪੈਦਾ ਕਰਨ ਵਿੱਚ ਵੀ ਸਮਰੱਥ ਬਣਾਉਂਦੀ ਹੈ।
ਮੰਡੇਲਾ ਦਿਵਸ ਮਨਾਉਣ ਲਈ ਵਿਵੇਕਾਨੰਦ ਇੰਟਰਨੈਸ਼ਨਲ ਫਾਉਂਡੇਸ਼ਨ ਨੇ ਪ੍ਰਾਚੀਨ ਤੋਂ ਲੈ ਕੇ ਹਾਲ ਹੀ ਦੇ ਸਮੇਂ ਤੱਕ ਦੀ ਲਗਭਗ 60 ਤਸਵੀਰਾਂ ਦੀ ਇੱਕ ਫੋਟੋ ਪ੍ਰਦਰਸ਼ਨੀ ਤਿਆਰ ਕੀਤੀ ਹੈ। ਨੈਸ਼ਨਲ ਮਿਊਜ਼ੀਅਮ ਨੇ ਪ੍ਰਾਚੀਨ ਮਿਸਰ (ਅਫਰੀਕਾ) ਤੋਂ ਲਗਭਗ 20 ਪੁਰਾਤਨ ਵਸਤਾਂ ਦਾ ਪ੍ਰਦਰਸ਼ਨ ਵੀ ਇੱਕਠਾ ਕੀਤਾ ਹੈ। ਇਨ੍ਹਾਂ ਵਿੱਚ ਮਹਿਲਾਵਾਂ ਦੀਆਂ ਮੂਰਤੀਆਂ, ਜਾਨਵਰ ਅਤੇ ਲੈਂਪ, ਬਰਤਨ ਅਤੇ ਸਜਾਵਟੀ ਪੈਨਲ ਜਿਹੀਆਂ ਪੁਰਾਤਨ ਵਸਤਾਂ ਸ਼ਾਮਲ ਹਨ। ਇਸ ਨੂੰ ਅੰਤਿਮ ਰੂਪ ਦੇਣ ਦੇ ਲਈ ਦੱਖਣ ਅਫਰੀਕਾ ਹਾਈ ਕਮਿਸ਼ਨ ਨੇ ਮੰਡੇਲਾ ਨਾਲ ਸਬੰਧਿਤ ਤਸਵੀਰਾਂ ਦੇ ਨਾਲ-ਨਾਲ ਅਫਰੀਕੀ ਕਲਾ ਅਤੇ ਸੱਭਿਆਚਾਰ ਨੂੰ ਪਹਿਚਾਨਣ ਵਾਲੀਆਂ ਕਈ ਪ੍ਰਦਰਸ਼ਨੀਆਂ ਦਾ ਵੀ ਯੋਗਦਾਨ ਦਿੱਤਾ।
ਪ੍ਰਦਰਸ਼ਨੀ 30 ਜੁਲਾਈ 2023 ਤੱਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦੇਖੀ ਜਾ ਸਕੇਗੀ। ਨੈਸ਼ਨਲ ਮਿਊਜ਼ੀਅਮ ਸੋਮਵਾਰ ਅਤੇ ਰਾਸ਼ਟਰੀ ਛੁੱਟੀਆਂ ਵਾਲੇ ਦਿਨ ਬੰਦ ਰਹਿੰਦਾ ਹੈ।
*****
ਐੱਨਬੀ/ਐੱਸਕੇਟੀ
(Release ID: 1940752)
Visitor Counter : 118