ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਭਾਰਤੀ ਰੈੱਡ ਕ੍ਰਾਸ ਸੋਸਾਇਟੀ ਦੀ ਐਨੂਅਲ ਜਨਰਲ ਮੀਟਿੰਗ ਦੀ ਪ੍ਰਧਾਨਗੀ ਕੀਤੀ


ਭਾਰਤੀ ਰੈੱਡ ਕ੍ਰਾਸ ਨੂੰ ਭਾਰਤੀ ਸੀਮਾਵਾਂ ਤੋਂ ਪਰ੍ਹੇ ਰਾਹਤ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਅਗਲੇ ਪੱਧਰ ਤੱਕ ਪਹੁੰਚਣਾ ਹੋਵੇਗਾ: ਡਾ. ਮਨਸੁਖ ਮਾਂਡਵੀਆ

Posted On: 17 JUL 2023 5:58PM by PIB Chandigarh

ਮਾਣਯੋਗ ਭਾਰਤ ਦੇ ਰਾਸ਼ਟਰਪਤੀ ਅਤੇ ਭਾਰਤੀ ਰੈੱਡ ਕ੍ਰਾਸ ਸੋਸਾਇਟੀ ਦੇ ਪ੍ਰਧਾਨ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਇੱਥੇ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿੱਚ ਭਾਰਤੀ ਰੈੱਡ ਕ੍ਰਾਸ ਸੋਸਾਇਟੀ (ਆਈਆਰਸੀਐੱਸ) ਦੀ ਐਨੂਅਲ ਜਨਰਲ ਮੀਟਿੰਗ (ਏਜੀਐੱਮ) ਦੇ ਓਪਚਾਰਿਕ ਸੈਸ਼ਨ ਦੀ ਪ੍ਰਧਾਨਗੀ ਕੀਤੀ। 9 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲਾਂ ਅਤੇ ਉਪ ਰਾਜਪਾਲਾਂ ਨੇ ਏਜੀਐੱਮ ਵਿੱਚ ਭੌਤਿਕ ਰੂਪ ਨਾਲ ਭਾਗ ਲਿਆ, ਜਦਕਿ ਕੁਝ ਹੋਰ ਵਰਚੂਅਲ ਤੌਰ ‘ਤੇ ਸ਼ਾਮਲ ਹੋਏ। ਆਈਆਰਸੀਐੱਸ ਦੇ ਮਾਣਯੋਗ ਪ੍ਰਧਾਨ ਡਾ. ਮਨਸੁਖ ਮਾਂਡਵੀਆ ਵੀ ਮੌਜੂਦ ਸਨ।

ਇਹ ਐਨੂਅਲ ਜਨਰਲ ਮੀਟਿੰਗ ਕੋਵਿਡ-19 ਮਹਾਮਾਰੀ ਦੇ ਕਾਰਨ ਛੇ ਸਾਲ ਬਾਅਦ ਭੌਤਿਕ ਰੂਪ ਨਾਲ ਆਯੋਜਿਤ ਹੋਈ। ਬੈਠਕ ਵਿੱਚ ਦੇਸ਼ ਭਰ ਤੋਂ 300 ਤੋਂ ਵੱਧ ਪ੍ਰਤੀਨਿਧੀਆਂ ਨੇ ਭਾਗ ਲਿਆ।

ਸਭਾ ਨੂੰ ਸੰਬੋਧਨ ਕਰਦੇ ਹੋਏ ਡਾ. ਮਾਂਡਵੀਆ ਨੇ ਕਿਹਾ ਕਿ ਰੈੱਡ ਕ੍ਰਾਸ ਦਾ ਜਨਮ ਜਰੂਰਤਮੰਦਾਂ ਅਤੇ ਕਮਜ਼ੋਰ ਲੋਕਾਂ ਦੀ ਸੇਵਾ ਦੇ ਲਈ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ‘‘ਭਾਰਤੀ ਰੈੱਡ ਕ੍ਰਾਸ ਨੂੰ ਭਾਰਤੀ ਸੀਮਾਵਾਂ ‘ਤੋਂ ਪਰ੍ਹੇ ਰਾਹਤ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਅਗਲੇ ਪੱਧਰ ਤੱਕ ਪਹੁੰਚਣਾ ਹੋਵੇਗਾ।’’

 

ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ ਵਧੇਰੇ ਕੁਸ਼ਲਤਾ (ਦਕਸ਼ਤਾ) ਅਤੇ ਪਾਰਦਰਸ਼ਿਤਾ ਲਿਆਉਣ ਦੇ ਲਈ, ਰਾਜ ਆਈਆਰਸੀਐੱਸ ਸ਼ਾਖਾਵਾਂ ਨੂੰ ਆਪਣੇ ਮਾਣਯੋਗ ਰਾਜਪਾਲਾਂ ਨੂੰ ਪੀਪੀਟੀ ਦੇ ਰੂਪ ਵਿੱਚ ਇੱਕ ਮਾਸਿਕ ਰਿਪੋਰਟ ਦੇਣੀ ਹੋਵੇਗੀ ਤਾਕਿ ਰੈੱਡ ਕ੍ਰਾਸ ਦੇ ਕੰਮ ਦਾ ਪ੍ਰਸਾਰ ਹੋਵੇ ਅਤੇ ਵੱਧ ਤੋਂ ਵੱਧ ਲੋਕ ਸੰਗਠਨ ਨਾਲ ਜੁੜ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੈੱਡ ਕ੍ਰਾਸ ਨੂੰ ਪਾਰਦਰਸ਼ਿਤਾ ਨਾਲ ਕੰਮ ਕਰਨਾ ਚਾਹੀਦਾ ਹੈ ਤਾਕਿ ਉਹ ਕਾਰਪੋਰੇਟ ਜਗਤ ਨਾਲ ਸੀਐੱਸਆਰ ਦੇ ਤਹਿਤ ਫੰਡਿੰਗ ਪਾਉਣ ਦੇ ਲਈ ਪਹਿਲੀ ਪਸੰਦ ਬਣ ਸਕੇ।

ਸਮਾਗਮ ਦੌਰਾਨ, ਮਾਨਯੋਗ ਰਾਸ਼ਟਰਪਤੀ ਨੇ ਤੇਲੰਗਾਨਾ ਦੇ ਡਾ: ਐਲ.ਐਨ. ਅੰਬਾਤੀ ਨਟਰਾਜ ਅਤੇ ਆਂਧਰਾ ਪ੍ਰਦੇਸ਼ ਦੇ ਡਾ: ਗੋਪਰਾਜੂ ਸਮਾਰਾਮ ਨੂੰ ਰੈੱਡ ਕ੍ਰਾਸ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਆਈਆਰਸੀਐੱਸ, ਓਡੀਸ਼ਾ ਰਾਜ ਸ਼ਾਖਾ ਨੂੰ ਵੱਧ ਤੋਂ ਵੱਧ ਫੰਡ ਇਕੱਠਾ ਕਰਨ ਲਈ ਸਨਮਾਨਿਤ ਕੀਤਾ ਗਿਆ ਅਤੇ ਆਈਆਰਸੀਐੱਸ ਜੰਮੂ ਅਤੇ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਖਾਵਾਂ ਦੇ ਦਰਮਿਆਨ ਸਾਲ 2021-22 ਲਈ ਆਪਣੀ ਜਨਸੰਖਿਆ ਦੇ ਅਨੁਸਾਰ ਵੱਧ ਤੋਂ ਵੱਧ ਫੰਡ ਇਕੱਠਾ ਕਰਨ ਲਈ ਸਨਮਾਨਿਤ ਕੀਤਾ ਗਿਆ। ਗੁਜਰਾਤ ਰਾਜ ਸ਼ਾਖਾ ਅਤੇ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਊ, ਕੇਂਦਰ ਸ਼ਾਸਿਤ ਸ਼ਾਖਾ ਨੂੰ ਉੱਚਤਮ ਸਵੈ-ਇੱਛਤ ਰਕਤ ਸੰਗ੍ਰਹਿ (highest voluntary blood collection) ਕਰਨ ਲਈ ਰਕਤਦਾਨ ਸ਼ੀਲਡ ਪ੍ਰਾਪਤ ਹੋਈ। ਗੁਜਰਾਤ ਰਾਜ ਸ਼ਾਖਾ ਨੇ ਸਾਲ ਦੌਰਾਨ 2 ਲੱਖ 77 ਹਜ਼ਾਰ ਯੂਨਿਟ ਤੋਂ ਵੱਧ ਖੂਨ ਇਕੱਠਾ ਕਰਕੇ ਗੋਲਡ ਮੈਡਲ ਜਿਤਿਆ।

****

ਐੱਮਵੀ  

HFW/ HFM IRCS Address /17July2023/2


(Release ID: 1940513) Visitor Counter : 101


Read this release in: English , Urdu , Hindi , Telugu