ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ‘ਭਾਰਤ ਦਾਲ਼’ ਬ੍ਰਾਂਡ ਦੇ ਤਹਿਤ ਇੱਕ ਕਿਲੋਗ੍ਰਾਮ ਪੈਕ ਦੇ ਲਈ 60 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ 30 ਕਿਲੋਗ੍ਰਾਮ ਪੈਕ ਦੇ ਲਈ 55 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸਬਸਿਡੀ ਵਾਲੀ ਚਨਾ ਦਾਲ਼ ਦੇ ਵਿਕਰੀ ਪ੍ਰੋਗਰਾਮ ਦਾ ਸ਼ੁਭਰੰਭ ਕੀਤਾ
Posted On:
17 JUL 2023 5:45PM by PIB Chandigarh
ਕੇਂਦਰੀ ਉਪਭੋਗਤਾ ਪ੍ਰੋਗਰਾਮ, ਖੁਰਾਕ ਅਤੇ ਜਨਤਕ ਵੰਡ, ਟੈਕਸਟਾਈਲ ਅਤੇ ਵਪਾਰਕ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ‘ਭਾਰਤ ਦਾਲ਼’ ਬ੍ਰਾਂਚ ਦੇ ਤਹਿਤ ਇੱਕ ਕਿਲੋਗ੍ਰਾਮ ਪੈਕ ਦੇ ਲਈ 60 ਰੁਪਏ ਪ੍ਰਤੀ ਕ੍ਰਿਲੋਗ੍ਰਾਮ ਅਤੇ 30 ਕਿਲੋ ਪੈਕ ਦੇ ਲਈ ਪ੍ਰਤੀ ਕਿਲੋ 55 ਰੁਪਏ ਦੀ ਦਰ ਨਾਲ ਸਬਸਿਡੀ ਵਾਲੀ ਚਨਾ ਦਾਲ਼ ਦੇ ਵਿਕਰੀ ਪ੍ਰੋਗਰਾਮ ਦਾ ਸ਼ੁਭਰੰਭ ਕੀਤਾ।
ਦਿੱਲੀ-ਐੱਨਸੀਆਰ ਵਿੱਚ ਰਾਸ਼ਟਰੀ ਖੇਤੀ ਸਹਿਕਾਰੀ ਮਾਰਕੀਟਿੰਗ ਮਹਾਸੰਘ (ਨਾਫੇਡ) ਦੇ ਖੁਦਰਾ ਆਉਟਲੈਟ ਚਨਾ ਦਾਲ਼ ਦੀ ਵਿਕਰੀ ਕਰ ਰਹੇ ਹਨ। ‘ਭਾਰਤ ਦਾਲ਼’ ਦੀ ਸ਼ੁਰੂਆਤ, ਸਰਕਾਰ ਦੇ ਚਨਾ ਸਟਾਕ ਨੂੰ ਚਨਾ ਦਾਲ਼ ਵਿੱਚ ਪਰਿਵਰਤਿਤ ਕਰਕੇ ਉਪਭੋਗਤਾਵਾਂ ਨੂੰ ਕਿਫ਼ਾਇਤੀ ਕੀਮਤਾਂ ’ਤੇ ਦਾਲ਼ਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਕੇਂਦਰ ਸਰਕਾਰ ਦੁਆਰਾ ਉਠਾਇਆ ਗਿਆ ਇੱਕ ਮਹੱਤਵਪੂਰਨ ਕਦਮ ਹੈ।
ਰਾਸ਼ਟਰੀ ਖੇਤੀ ਸਹਿਕਾਰੀ ਮਾਰਕੀਟਿੰਗ ਮਹਾਸੰਘ (ਨਾਫੇਡ) ਦੁਆਰਾ ਚਨਾ ਦਾਲ਼ ਦੀ ਮਿਲਿੰਗ ਅਤੇ ਪੈਕੇਜਿੰਗ ਦਿੱਲੀ-ਐੱਨਸੀਆਰ ਵਿੱਚ ਆਪਣੇ ਖੁਦਰਾ ਦੁਕਾਨਾਂ ਅਤੇ ਐੱਨਸੀਸੀਐੱਫ, ਕੇਂਦਰੀ ਭੰਡਾਰ ਅਤੇ ਸਫ਼ਲ ਦੇ ਆਉਟਲੈੱਟ ਦੇ ਮਾਧਿਅਮ ਰਾਹੀਂ ਵੰਡ ਦੇ ਲਈ ਕੀਤੀ ਜਾਂਦੀ ਹੈ। ਇਸ ਵਿਵਸਥਾ ਦੇ ਤਹਿਤ, ਚਨਾ ਦਾਲ਼ ਰਾਜ ਸਰਕਾਰਾਂ ਨੂੰ ਉਨ੍ਹਾਂ ਦੀਆਂ ਕਲਿਆਣਕਾਰੀ ਯੋਜਨਾਵਾਂ, ਪੁਲਿਸ, ਜੇਲਾਂ ਅਤੇ ਇਨ੍ਹਾਂ ਦੇ ਉਪਭੋਗਤਾ ਸਹਿਕਾਰੀ ਦੁਕਾਨਾਂ ਨੂੰ ਵੀ ਵੰਡ ਦੇ ਲਈ ਉਪਲਬਧ ਕਰਵਾਈ ਜਾਂਦੀ ਹੈ।
ਚਨਾ ਦਾਲ਼, ਭਾਰਤ ਵਿੱਚ ਸਭ ਤੋਂ ਅਧਿਕ ਮਾਤਰਾ ਵਿੱਚ ਉਤਪਾਦਿਤ ਹੋਣ ਵਾਲੀ ਦਾਲ਼ ਹੈ ਅਤੇ ਪੂਰੇ ਭਾਰਤ ਵਿੱਚ ਕਈ ਰੂਪਾਂ ਵਿੱਚ ਇਸ ਦਾ ਉਪਯੋਗ ਕੀਤਾ ਜਾਂਦਾ ਹੈ। ਸਲਾਦ ਬਣਾਉਣ ਦੇ ਲਈ ਸਾਬੁਤ ਚਨਾ ਨੂੰ ਭਿਉਂ ਕੇ ਉਬਾਲਿਆਂ ਜਾਂਦਾ ਹੈ ਅਤੇ ਭੂਨੇ ਚਨੇ ਨੂੰ ਨਾਸ਼ਤੇ ਦੇ ਰੂਪ ਵਿੱਚ ਪਰੋਸਿਆਂ ਜਾਂਦਾ ਹੈ। ਤਲੀ ਹੋਈ ਚਨਾ ਦਾਲ ਦਾ ਉਪਯੋਗ ਅਰਹਰ ਦਾਲ਼, ਕੜ੍ਹੀ ਅਤੇ ਸੂਪ ਦੇ ਵਿਕਲਪ ਦੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਹੈ। ਚਨਾ ਬੇਸਨ ਨਮਕੀਨ ਅਤੇ ਮਿਠਾਈਆਂ ਦੇ ਲਈ ਇੱਕ ਪ੍ਰਮੁੱਖ ਸਮੱਗਰੀ ਹੈ। ਚਨੇ ਦੀ ਕਈ ਪੋਸ਼ਣ ਸਬੰਧੀ ਸਿਹਤ ਲਾਭ ਹਨ, ਕਿਉਂਕਿ ਇਹ ਫਾਈਬਰ, ਆਈਰਨ, ਪੋਟੈਸ਼ੀਅਮ, ਵਿਟਾਮਿਨ ਬੀ, ਸੇਨੇਲੀਅਮ ਬੀਟਾ ਕੈਰੋਟੀਨ ਅਤੇ ਕੋਲੀਨ ਨਾਲ ਭਰਪੂਰ ਹੈ ਜੋ ਮਾਨਵ ਸ਼ਰੀਰ ਨੂੰ ਐਨੀਮਿਆ, ਬਲੱਡ ਸ਼ੂਗਰ, ਹੱਡੀਆਂ ਦੀ ਸਿਹਤ ਅਤੇ ਇਥੋਂ ਤੱਕ ਕਿ ਮਾਨਸਿਕ ਸਿਹਤ ਨੂੰ ਕੰਟਰੋਲ ਕਰਨ ਦੇ ਲਈ ਜ਼ਰੂਰੀ ਹੁੰਦੇ ਹਨ।
*****
ਏਡੀ/ਐੱਨਐੱਸ
(Release ID: 1940508)
Visitor Counter : 100