ਰੱਖਿਆ ਮੰਤਰਾਲਾ
ਅਰਜਨਟੀਨਾ ਗਣਰਾਜ ਦੇ ਰੱਖਿਆ ਮੰਤਰੀ ਨਵੀਂ ਦਿੱਲੀ ਪਹੁੰਚੇ, ਦੁਵੱਲੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੇ ਨਾਲ ਗੱਲਬਾਤ ਕਰਨਗੇ
Posted On:
17 JUL 2023 5:22PM by PIB Chandigarh
ਅਰਜਨਟੀਨਾ ਗਣਰਾਜ ਦੇ ਰੱਖਿਆ ਮੰਤਰੀ ਸ਼੍ਰੀ ਜੋਰਜ ਐਨਰਿਕ ਤਾਇਆਨਾ 17 ਜੁਲਾਈ, 2023 ਨੂੰ ਭਾਰਤ ਦੀ ਚਾਰ ਦਿਨਾਂ ਯਾਤਰਾ ’ਤੇ ਨਵੀਂ ਦਿੱਲੀ ਪਹੁੰਚੇ। ਆਪਣੇ ਪ੍ਰਵਾਸ ਦੌਰਾਨ, ਸ਼੍ਰੀ ਜੋਰਜ ਤਾਇਆਨਾ ਦੋਨਾਂ ਦੇਸ਼ਾਂ ਦੇ ਦਰਮਿਆਨ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ 18 ਜੁਲਾਈ, 2023 ਨੂੰ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੇ ਨਾਲ ਦੁਵੱਲੀ ਗੱਲਬਾਤ ਕਰਨਗੇ। ਆਏ ਹੋਏ ਪਤਵੰਤੇ ਨਵੀਂ ਦਿੱਲੀ ਵਿੱਚ ਰਾਸ਼ਟਰੀ ਯੁੱਧ ਸਮਾਰਕ ’ਤੇ ਪੁਸ਼ਪਾਂਜਲੀ ਅਰਪਿਤ ਕਰਕੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਵੀ ਅਰਪਿਤ ਕਰਨਗੇ।
ਇਸ ਯਾਤਰਾ ਦੌਰਾਨ ਅਰਜਨਟੀਨਾ ਦੇ ਰੱਖਿਆ ਮੰਤਰੀ ਦਾ ਬੰਗਲੁਰੂ ਦੌਰਾ ਵੀ ਪ੍ਰਸਤਾਵਿਤ ਹੈ।
****
ਏਬੀਬੀ/ਐੱਸਏਵੀਵੀਵਾਈ
(Release ID: 1940493)
Visitor Counter : 90