ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸਡੀਆਰਐੱਫ) ਦੇ ਤਹਿਤ ਹਿਮਾਚਲ ਪ੍ਰਦੇਸ਼ ਰਾਜ ਸਰਕਾਰ ਨੂੰ 180.40 ਕਰੋੜ ਰੁਪਏ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਪਹਿਲਾਂ ਹੀ ਸਾਲ 2023-24 ਦੇ ਦੌਰਾਨ 27 ਰਾਜਾਂ ਨੂੰ ਐੱਸਡੀਆਰਐੱਫ ਦੇ ਕੇਂਦਰੀ ਹਿੱਸੇ ਵਜੋਂ 10,031.20 ਕਰੋੜ ਰੁਪਏ ਜਾਰੀ ਕਰ ਚੁੱਕੀ ਹੈ

Posted On: 14 JUL 2023 6:51PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸਡੀਆਰਐੱਫ) ਦੇ ਕੇਂਦਰੀ ਹਿੱਸੇ ਦੀ ਦੂਸਰੀ ਕਿਸ਼ਤ ਦੀ ਹਿਮਾਚਲ ਪ੍ਰਦੇਸ਼ ਨੂੰ ਅੰਤਰਿਮ ਰਾਹਤ ਵਜੋਂ ਸਾਲ 2023-24 ਲਈ 180.40 ਕਰੋੜ ਰੁਪਏ ਅਗਾਊਂ ਰਾਸ਼ੀ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਰਾਜ ਦੇ ਪ੍ਰਭਾਵਿਤ ਲੋਕਾਂ ਨੂੰ ਮਦਦ ਦੇਣ ਲਈ ਕੇਂਦਰ ਸਰਕਾਰ ਨੇ ਪਹਿਲਾਂ ਹੀ ਤਤਕਾਲੀ ਕੁਦਰਤੀ ਰਾਹਤ ਉਪਾਵਾਂ ਲਈ 10 ਜੁਲਾਈ 2023 ਨੂੰ ਐੱਸਡੀਆਰਐੱਫ ਤੋਂ ਹਿਮਾਚਲ ਪ੍ਰਦੇਸ਼ ਨੂੰ 180.40 ਕਰੋੜ ਰੁਪਏ ਦੀ ਕੇਂਦਰੀ ਹਿੱਸੇਦਾਰੀ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਫੰਡ ਜਾਰੀ ਹੋਣ ਨਾਲ ਰਾਜ ਸਰਕਾਰ ਨੂੰ ਚਾਲੂ ਮਾਨਸੂਨ ਸੀਜ਼ਨ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਰਾਹਤ ਉਪਾਅ ਦੇਣ ਵਿੱਚ ਮਦਦ ਮਿਲੇਗੀ।

ਹਿਮਾਚਲ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਅਚਾਨਕ ਆਏ ਹੜ੍ਹਾਂ/ਬੱਦਲ ਫੱਟਣ ਅਤੇ ਭੂਮੀ ਖਿਸਕਣ ਦੇ ਕਾਰਨ ਪੈਦਾ ਸਥਿਤੀ ਨਾਲ ਨਜਿਠਣ ਲਈ, ਭਾਰਤ ਸਰਕਾਰ ਨੇ ਸਥਿਤੀ ਨਾਲ ਕੁਸ਼ਲਤਾਪੂਰਵਕ ਨਜਿੱਠਣ ਲਈ ਹਿਮਾਚਲ ਪ੍ਰਦੇਸ਼ ਰਾਜ ਸਰਕਾਰ ਨੂੰ ਸਾਰੇ ਜ਼ਰੂਰੀ ਰਸਦ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। 11 ਟੀਮਾਂ ਬਚਾਅ ਮੁਹਿੰਮ ਲਈ ਬਚਾਅ ਨੌਕਾਵਾਂ ਅਤੇ ਹੋਰ ਜ਼ਰੂਰੀ ਉਪਕਰਣਾਂ ਦੇ ਨਾਲ ਐੱਨਡੀਆਰਐੱਫ ਨੂੰ ਤੈਨਾਤ ਕੀਤਾ ਗਿਆ ਹੈ। ਨਾਗਰਿਕ ਨਿਕਾਸੀ ਲਈ ਪੈਰਾ ਸਪੈਸ਼ਲ ਫੋਰਸੇਸ ਅਤੇ 205 ਆਰਮੀ ਏਵੀਏਸ਼ਨ ਸਕਵਾਡਰਨ ਨੂੰ ਪੋਂਟਾ ਸਾਹਿਬ ਵਿੱਚ ਤੈਨਾਤ ਕੀਤਾ ਗਿਆ ਹੈ। ਨਿਕਾਸੀ ਮਿਸ਼ਨ ਲਈ ਦੋ ਐੱਮਆਈ-17ਵੀਂ5 ਹੈਲੀਕਾਪਟਰ ਤੈਨਾਤ ਕੀਤੇ ਗਏ ਹਨ।

ਕੇਂਦਰ ਸਰਕਾਰ ਨੇ ਹਿਮਾਚਲ ਪ੍ਰਦੇਸ਼ ਰਾਜ ਸਰਕਾਰ ਦੁਆਰਾ ਕੀਤੇ ਜਾ ਰਹੇ ਰਾਹਤ ਕੰਮਾਂ ਅਤੇ ਸਥਿਤੀ ਦੇ ਮੌਕੇ ’ਤੇ ਮੁਲਾਂਕਣ ਕਰਨ ਲਈ ਇੱਕ ਅੰਤਰ-ਮੰਤਰਾਲੀ ਕੇਂਦਰੀ ਟੀਮਾਂ (ਆਈਐੱਮਸੀਟੀ) ਦਾ ਵੀ ਗਠਨ ਕੀਤਾ ਹੈ। ਆਈਐੱਮਸੀਟੀ 17 ਜੁਲਾਈ, 2023 ਨੂੰ ਆਪਣਾ ਖੇਤਰੀ ਦੌਰਾ ਸ਼ੁਰੂ ਕਰੇਗਾ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਪਹਿਲੇ ਹੀ ਸਾਲ 2023-24 ਦੌਰਾਨ 27 ਰਾਜਾਂ ਨੂੰ ਐੱਸਡੀਆਰਐੱਫ ਦੇ ਕੇਂਦਰੀ ਹਿੱਸੇ ਵਜੋਂ 10,031.20 ਕਰੋੜ ਰੁਪਏ ਜਾਰੀ ਕਰ ਚੁੱਕੀ ਹੈ।

 

***** 

ਆਰਕੇ/ਏਵਾਈ/ਏਕੇਐੱਸ/ਏਐੱਸ



(Release ID: 1940363) Visitor Counter : 83