ਖੇਤੀਬਾੜੀ ਮੰਤਰਾਲਾ

ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਨੇ 95ਵਾਂ ਸਥਾਪਨਾ ਅਤੇ ਟੈਕਨੋਲੋਜੀ ਦਿਵਸ ਮਨਾਇਆ


ਸ਼੍ਰੀ ਤੋਮਰ ਨੇ ਪਿਛਲੇ 94 ਵਰ੍ਹਿਆਂ ਦੀ ਆਈਸੀਏਆਰ ਦੀ ਇਤਿਹਾਸਿਕ ਯਾਤਰਾ ਅਤੇ ਇਸ ਦੀ ਸਮੁੱਚੀ ਉਪਲਬਧੀਆਂ ਦੀ ਸ਼ਲਾਘਾ ਕੀਤੀ

ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਅਤੇ ਬਾਗਬਾਨੀ ਉਤਪਾਦ ਤੋਂ ਹੋਣ ਵਾਲੀ ਨਿਰਯਾਤ ਆਮਦਨ 50 ਅਰਬ ਅਮਰੀਕੀ ਡਾਲਰ ਤੋਂ ਵਧ

ਖੇਤੀਬਾੜੀ ਤੋਂ ਕਾਰਬਨ ਕ੍ਰੈਡਿਟ ਅਰਜਿਤ ਕਰਨ ਦਾ ਸਮਾਂ ਇਸ ਨਾਲ ਵਾਧੂ ਆਮਦਨ ਸਰੋਤ ਦੇ ਰੂਪ ਵਿੱਚ ਅੱਗੇ ਵਧਿਆ ਜਾ ਸਕਦਾ ਹੈ: ਸ਼੍ਰੀ ਪੁਰਸ਼ੋਤਮ ਰੁਪਾਲਾ

Posted On: 16 JUL 2023 8:51PM by PIB Chandigarh

ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਨੇ ਅੱਜ ਨੈਸ਼ਨਲ ਐਗਰੀਕਲਚਰਲ ਸਾਇੰਸ ਕੰਪਲੈਕਸ, ਪੂਸਾ, ਨਵੀਂ ਦਿੱਲੀ ਵਿੱਚ ਆਪਣਾ 95ਵਾਂ ਸਥਾਪਨਾ ਦਿਵਸ ਮਨਾਇਆ।

ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅਤੇ ਆਈਸੀਏਆਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਨਰੇਂਦਰ ਸਿੰਘ ਤੋਮਰ ਸਨ। ਕੇਂਦਰੀ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਵੀ ਇਸ ਮੌਕੇ ’ਤੇ ਮੌਜੂਦ ਸਨ।

ਸ਼੍ਰੀ ਤੋਮਰ ਨੇ ਪਿਛਲੇ 94 ਵਰ੍ਹਿਆਂ ਦੀ ਆਈਸੀਏਆਰ ਦੀ ਇਤਿਹਾਸਿਕ ਯਾਤਰਾ ਅਤੇ ਇਸ ਦੀਆਂ ਸਮੁੱਚੀ ਉਪਲਬਧੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੱਦਾ ਦਿੱਤਾ ਕਿ ਭਾਰਤ ਅਨਾਜ ਦੇ ਮਾਮਲੇ ਵਿੱਚ ਆਤਮਨਿਰਭਰ ਰਾਸ਼ਟਰ ਹੈ ਅਤੇ ਦੇਸ਼ ਦੇ 80 ਕਰੋੜ ਲੋਕਾਂ ਨੂੰ ਭੋਜਨ ਉਪਲਬਧ ਕਰਵਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪ੍ਰੋਤਸਾਹਨ ਨਾਲ ਕਿਸਾਨਾਂ ਦੇ ਲਾਭ ਲਈ ਵੱਖ-ਵੱਖ ਨਵੇਂ ਮਿਸ਼ਨ ਪ੍ਰੋਗਰਾਮਾਂ ਰਾਹੀਂ ਖੇਤੀਬਾੜੀ ਵਿੱਚ ਨਵੀਂ ਤਕਨੀਕ ਨੂੰ ਹੁਲਾਰਾ ਦਿਤਾ ਗਿਆ ਹੈ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਭਾਰਤ ਦੇ ਖੇਤੀਬਾੜੀ ਉਤਪਾਦਾਂ ਨੂੰ ਵਿਸ਼ਵ ਪੱਧਰ ’ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਮੋਟੇ ਅਨਾਜ ਨੂੰ ਮਹੱਤਵ ਮਿਲ ਰਿਹਾ ਹੈ।

ਇਹ ਕਿਸਾਨਾਂ ਅਤੇ ਵਿਗਿਆਨਿਕਾਂ ਦੇ ਅਣਥਕ ਯਤਨਾਂ ਦੇ ਕਾਰਨ ਹੋ ਰਿਹਾ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਅਤੇ ਬਾਗਬਾਨੀ ਉਤਪਾਦ ਤੋਂ ਹੋਣ ਵਾਲੀ ਨਿਰਯਾਤ ਆਮਦਨ 50 ਅਰਬ ਅਮਰੀਕੀ ਡਾਲਰ ਨੂੰ ਪਾਰ ਕਰ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਜੈਵਿਕ ਖੇਤੀ ਅਤੇ ਕੁਦਰਤੀ ਖੇਤੀ ’ਤੇ ਜ਼ੋਰ ਦੇ ਰਹੀ ਹੈ ਅਤੇ ਵਾਤਾਵਰਣ ਅਨੁਕੂਲ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ  ਲਈ 1500 ਕਰੋੜ ਰੁਪਏ ਦੇ ਬਜਟ ਪ੍ਰਾਵਧਾਨ ਦੇ ਨਾਲ ਇੱਕ ਅਲੱਗ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਰਾਸ਼ਟਰ ਦੇ ਪ੍ਰਤੀ ਉਤਕ੍ਰਿਸ਼ਟ ਯੋਗਦਾਨ ਲਈ ਵਿਗਿਆਨਿਕਾਂ ਅਤੇ ਕਿਸਾਨਾਂ ਦੀ ਸ਼ਲਾਘਾ ਕੀਤੀ, ਜਿਸ ਦੇ ਨਤੀਜੇ ਵਜੋਂ ਦੇਸ਼ ਨਾ ਸਿਰਫ਼ ਕਈ ਵਸਤੂਆਂ ਵਿੱਚ ਆਤਮਨਿਰਭਰ ਬਣ ਗਿਆ ਬਲਕਿ ਖੁਰਾਕ ਵਸਤੂਆਂ ਦਾ ਨਿਰਯਾਤਕ ਵੀ ਬਣ ਗਿਆ। 

ਸ਼੍ਰੀ ਰੁਪਾਲਾ ਨੇ ਕਈ ਜ਼ਿਕਰਯੋਗ ਉਪਲਬਧੀਆਂ ਲਈ ਆਈਸੀਏਆਰ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਡੇਅਰੀ ਅਤੇ ਮੱਛੀ ਪਾਲਣ ਖੇਤਰ ਵਿੱਚ ਕ੍ਰਾਂਤੀ ਲਿਆਉਂਦੀ ਹੈ। ਉਨ੍ਹਾਂ ਨੇ ਅੱਗੇ ਜ਼ਿਕਰ ਕੀਤਾ ਕਿ ਖੇਤੀਬਾੜੀ ਤੋਂ ਕਾਰਬਨ ਕ੍ਰੈਡਿਟ ਅਰਜਿਤ ਕਰਨ ਦਾ ਸਮਾਂ ਆ ਗਿਆ ਹੈ ਜਿਸ ਨੂੰ ਵਾਧੂ ਆਮਦਨ ਸਰੋਤ ਦੇ ਰੂਪ ਵਿੱਚ ਅੱਗੇ ਵਧਾਇਆ ਜਾ ਸਕਦਾ ਹੈ। ਉਨ੍ਹਾਂ ਨੇ 113 ਆਈਸੀਏਆਰ ਖੋਜ ਸੰਸਥਾਨ ਦੁਆਰਾ ਵਿਕਸਿਤ ਇਨੋਵੇਟਿਵ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ।

ਸ਼੍ਰੀ ਚੌਧਰੀ ਨੇ ਇਸ ਮੌਕੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਈਸੀਏਆਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅੱਗੇ ਜ਼ਿਕਰ ਕੀਤਾ ਕਿ 5 ਵਰ੍ਹਿਆਂ ਬਾਆਦ ਆਈਸੀਏਆਰ 100 ਵਰ੍ਹੇ ਪੂਰੇ ਕਰ ਲਵੇਗਾ ਅਤੇ ਖੇਤੀਬਾੜੀ ਵਿੱਚ ਉੱਨਤੀ ਲਈ ਅਤੇ ਮਿਆਰ ਸਥਾਪਿਤ ਕਰਨ ਲਈ ਰਣਨੀਤੀ ਬਣਾਉਣ ਦਾ ਸਮਾਂ ਆ ਗਿਆ ਹੈ।

ਡਾ. ਹਿਮਾਂਸ਼ੂ ਪਾਠਕ, ਸਕੱਤਰ (ਡੇਅਰ) ਅਤੇ ਡਾਇਰੈਕਟਰ ਜਨਰਲ (ਆਈਸੀਏਆਰ) ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਬੇਮਿਸਾਲ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਨਾ ਸਿਰਫ਼ ਅਨਾਜ ਉਤਪਾਦਨ ਵਿਚ ਆਤਮਨਿਰਭਰ ਹੈ, ਬਲਕਿ ਵੱਡੀ ਮਾਤਰਾ ਵਿੱਚ ਖੇਤੀਬਾੜੀ ਅਤੇ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਵੀ ਕਰ ਰਿਹਾ ਹੈ। ਆਪਣੀ ਪੇਸ਼ਕਾਰੀ ਵਿੱਚ, ਉਨ੍ਹਾਂ ਨੇ ਆਈਸੀਏਆਰ ਦੁਆਰਾ ਪ੍ਰਾਪਤ ਉਪਲਬਧੀਆਂ ਜਿਵੇਂ ਕਿ ਅਨਾਜ ਦੀਆਂ 346 ਕਿਸਮਾਂ ਦਾ ਵਿਕਾਸ, ਬਾਗਬਾਨੀ ਫ਼ਸਲਾਂ ਦੀ 99 ਕਿਸਮਾਂ, ਕੁਸ਼ਲ ਫ਼ਸਲ ਪ੍ਰਣਾਲੀ ਖੇਤਰਾਂ ਦੀ ਮੈਂਪਿੰਗ, 24 ਫ਼ਸਲਾਂ ਲਈ ਪ੍ਰਜਨਨ ਪ੍ਰੋਗਰਾਮ, 28 ਨਵੇਂ ਉਪਕਰਣ ਅਤੇ ਮਸ਼ੀਨਰੀ, ਕੋਰੋਨਾ ਵਾਇਰਸ ਅਤੇ ਲੰਪੀ ਰੋਗ ਦੇ ਟੀਕੇ, ਨਵੀਂ ਡਾਇਗਨੌਸਟਿਕਸ, ਨਵੀਆਂ ਮੱਛੀਆਂ ਦੀ ਨਸਲਾਂ ਦੇ ਪ੍ਰਜਨਨ ਪ੍ਰੋਟੋਕੋਲ, ਫਾਰਮ ਟਰੈਲਸ’ਤੇ 47088 ਦਾ ਸੰਚਾਲਨ ਅਤੇ ਨਵੀਆਂ ਟੈਕਨੋਲੋਜੀਆਂ ’ਤੇ 2.99 ਲੱਖ ਫਰੰਟ ਲਾਈਨ ਪ੍ਰਦਰਸ਼ਨ ਆਦਿ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਵੱਖ-ਵੱਖ ਉਦਯੋਗਾਂ ਦੇ ਖੇਤੀਬਾੜੀ ਵਿਗਿਆਨਿਕਾਂ ਦੁਆਰਾ 58 ਪੇਟੈਂਟ ਅਤੇ 711 ਟੈਕਨੋਲੋਜੀ ਲਾਇਸੈਂਸਿੰਗ ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ। ਵਪਾਰੀਕਰਨ ਲਈ ਖੇਤੀਬਾੜੀ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ, ਵਿਗਿਆਨਿਕ-ਉਦਯੋਗ ਇੰਟਰਫੇਸ ਮੀਟਿੰਗਾਂ ਵੀ ਸਾਇਡ ਇਵੈਂਟ ਵਜੋਂ ਆਯੋਜਿਤ ਕੀਤੀਆਂ ਜਾਂਦੀਆਂ ਹਨ।

ਇਸ ਤੋਂ ਪਹਿਲਾਂ ਸ਼੍ਰੀ ਸੰਜੈ ਗਰਗ, ਵਧੀਕ ਸਕੱਤਰ (ਡੇਅਰ) ਅਤੇ ਸਕੱਤਰ ਆਈਸੀਏਆਰ ਨੇ ਸੁਆਗਤ ਭਾਸ਼ਣ ਦਿੱਤਾ।

ਇਸ ਪ੍ਰੋਗਰਾਮ ਵਿੱਚ ਆਈਸੀਏਆਰ ਗਵਰਨਿੰਗ ਬਾਡੀ ਦੇ ਮੈਂਬਰਾਂ, ਆਈਸੀਏਆਰ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ, ਆਈਸੀਏਆਰ ਸੰਸਾਧਨਾਂ ਦੇ ਡਾਇਰੈਕਟਰਾਂ, ਵਿਗਿਆਨਿਕਾਂ ਅਤੇ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ, ਕਿਸਾਨਾਂ, ਖੇਤੀਬਾੜੀ ਉੱਦਮੀਆਂ ਨੇ ਵੀ ਹਿੱਸਾ ਲਿਆ।

ਇਹ ਪਹਿਲੀ ਵਾਰ ਹੈ ਕਿ ਸਥਾਪਨਾ ਦਿਵਸ ਨੂੰ ਟੈਕਨੋਲੋਜੀ ਦਿਵਸ ਵਜੋਂ ਮਨਾਇਆ ਗਿਆ ਹੈ। ਇਸ ਲਈ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਕਿਸਾਨਾਂ, ਵਿਦਿਆਰਥੀਆਂ  ਅਤੇ ਖੇਤੀਬਾੜੀ-ਉਦਯੋਗ ਦੇ ਲਾਭ ਲਈ ਆਈਸੀਏਆਰ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਆਈਸੀਏਆਰ ਦੁਆਰਾ ਕੀਤੇ ਗਏ ਇਨੋਵੇਸ਼ਨ ਬਾਰੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਪ੍ਰਦਰਸ਼ਨੀ 16-18 ਜੁਲਾਈ, 2023 ਤੱਕ ਲੋਕਾਂ ਲਈ ਖੋਲ੍ਹੀ ਗਈ ਹੈ।

 

*****

ਐੱਸਐੱਸ



(Release ID: 1940209) Visitor Counter : 84