ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਉਧਮਪੁਰ ਸੈਕਟਰ, ਜਿਸ ਵਿੱਚ ਕਟਰਾ ਅਤੇ ਰਿਆਸੀ ਵੀ ਸ਼ਾਮਲ ਹਨ, ਜੋ ਪੂਰਵਵਰਤੀ ਉਧਮਪੁਰ ਜ਼ਿਲ੍ਹੇ ਦਾ ਹਿੱਸਾ ਰਹੇ ਹਨ, 190 ਕਰੋੜ ਰੁਪਏ ਦੀ ਨਦੀ ਦੇਵਿਕਾ ਕਾਇਆਕਲਪ ਪ੍ਰੋਜੈਕਟ, 100 ਕਰੋੜ ਰੁਪਏ ਦੇ ਮਾਨਤਲਾਈ ਪ੍ਰੋਜੈਕਟ, ਸਵਦੇਸ਼ ਯੋਜਨਾ ਦੇ ਤਹਿਤ ਮਾਨਸਰ ਝੀਲ, ਸੁਧ ਮਹਾਦੇਵ, ਸੁਰਿੰਸਰ ਸੁਵਿਧਾ ਆਦਿ ਦੇ ਮਾਧਿਅਮ ਰਾਹੀਂ ਏਕੀਕ੍ਰਿਤ ਵਿਕਾਸ ਦੇ ਨਾਲ ਇੱਕ ਵਿਲੱਖਣ ਧਾਰਮਿਕ ਟੂਰਿਸਟ ਸਰਕਟ ਦੀ ਪੇਸ਼ਕਸ਼ ਕਰਨ ਜਾ ਰਿਹਾ ਹੈ: ਡਾ. ਜਿਤੇਂਦਰ ਸਿੰਘ


ਡਾ. ਜਿਤੇਂਦਰ ਸਿੰਘ ਨੇ ਕਿਹਾ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸੰਭਵ ਹੋਇਆ ਹੈ ਅਤੇ ਦੇਸ਼ ਵਿੱਚ ਧਾਰਮਿਕ ਤੀਰਥਯਾਤਰਾ ਨੂੰ ਸੁਵਿਧਾਜਨਕ ਬਣਾਉਣ ਅਤੇ ਧਾਰਮਿਕ ਟੂਰਿਜ਼ਮ ਨੂੰ ਮੁੜ ਸੁਰਜੀਤ ਕਰਨ ਦੇ ਲਈ ਪਹਿਲੀ ਵਾਰ ਧਾਰਮਿਕ ਟੂਰਿਸਟ ਸਥਾਨਾਂ ਦੀ ਦੇਖਭਾਲ ਅਤੇ ਵਿਕਾਸ ਕੀਤਾ ਗਿਆ ਹੈ

ਦਿੱਲੀ ਕਟਰਾ ਐਕਸਪ੍ਰੈੱਸ ਹਾਈਵੇਅ, ਇਤਿਹਾਸਿਕ ਕਾਮਾਖਿਆ (ਅਸਾਮ) ਤੋਂ ਕਟਰਾ (ਵੈਸ਼ਣੋ ਦੇਵੀ) ਟ੍ਰੇਨ ਅਤੇ ਵੰਦੇ ਭਾਰਤ ਐਕਸਪ੍ਰੈੱਸਵੇਅ, ਜੰਮੂ ਅਤੇ ਕਸ਼ਮੀਰ ਵਿੱਚ ਧਾਰਮਿਕ ਟੂਰਿਸਟਾਂ ਨੂੰ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਪ੍ਰਦਾਨ ਕੀਤੇ ਗਏ ਸਭ ਤੋਂ ਅੱਚੇ ਉਪਹਾਰ ਹਨ: ਡਾ. ਜਿਤੇਂਦਰ ਸਿੰਘ

ਪ੍ਰਸਾਦ ਯੋਜਨਾ, ਜਿਸ ਵਿੱਚ ਕਟਰਾ ਵੈਸ਼ਣੋ ਦੇਵੀ ਸ਼ਾਮਲ ਹੈ, ਦਾ ਉਦੇਸ਼ ਦੇਸ਼ ਵਿੱਚ ਧਾਰਮਿਕ ਟੂਰਿਜ਼ਮ ਦੇ ਵਿਕਾਸ ਅਤੇ ਪਰਮੋਸ਼ਨ ਦਾ ਮਾਰਗ ਪ੍ਰਸ਼ਸਤ ਕਰਨਾ ਹੈ: ਡਾ. ਜਿਤੇਂਦਰ ਸਿੰਘ

Posted On: 16 JUL 2023 5:18PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਉਧਮਪੁਰ ਸੰਸਦੀ ਚੋਣ ਖੇਤਰ, ਖਾਸ ਤੌਰ ’ਤੇ ਉਧਮਪੁਰ ਸੈਕਟਰ, ਜਿਸ ਵਿੱਚ ਕਟਰਾ ਅਤੇ ਰਿਆਸੀ ਵੀ ਸ਼ਾਮਲ ਹਨ, ਜੋ ਪੂਰਵਵਰਤੀ ਉਧਮਪੁਰ ਜ਼ਿਲ੍ਹੇ ਦਾ ਹਿੱਸਾ ਰਹੇ ਹਨ, 190 ਕਰੋੜ ਰੁਪਏ ਦੇ ਨਦੀ ਦੇਵਿਕਾ ਕਾਇਆਕਲਪ ਪ੍ਰੋਜੈਕਟ, 100 ਕਰੋੜ ਰੁਪਏ ਦੇ ਮਾਨਤਲਾਈ ਪ੍ਰੋਜੈਕਟ, ਸਵਦੇਸ਼ ਯੋਜਨਾ ਦੇ ਤਹਿਤ ਮਾਨਸਰ ਝੀਲ, ਸੁਧ ਮਹਾਦੇਵ, ਸੁਰਿੰਦਰ ਸੁਵਿਧਾ ਆਦਿ ਦੇ ਮਾਧਿਅਮ ਰਾਹੀਂ ਏਕੀਕ੍ਰਿਤ ਵਿਕਾਸ ਦੇ ਨਾਲ ਇੱਕ ਵਿਲੱਖਣ ਧਾਰਮਿਕ ਟੂਰਿਜ਼ਮ ਸਰਕਿਟ ਦੀ ਪੇਸ਼ਕਸ਼ ਕਰਨ ਜਾ ਰਿਹਾ ਹੈ।

ਡਾ. ਜਿਤੇਂਦਰ ਸਿੰਘ ਨੇ ਇਹ ਗੱਲਾਂ ਉਧਮਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਾਨਤਲਾਈ ਵਿੱਚ ਆਯੋਜਿਤ ਸਮੀਖਿਆ ਬੈਠਕ ਵਿੱਚ ਕਹੀਆਂ।

ਮਾਨਤਲਾਈ ਵਿੱਚ ਆਯੋਜਿਤ ਬੈਠਕ ਦੇ ਦੌਰਾਨ ਮਾਨਤਲਾਈ ਪ੍ਰੋਜੈਕਟ ਦਾ ਉਲੇਖ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਸਵਰਗਵਾਸੀ ਧੀਰੇਂਦਰ ਬ੍ਰਹਮਚਾਰੀ ਨੇ ਕੀਤੀ ਸੀ, ਜੋ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਯੋਗ ਗੁਰੂ ਵੀ ਸਨ ਅਤੇ ਉਨ੍ਹਾਂ ਨੇ ਲੀਜ ’ਤੇ ਜ਼ਮੀਨ ਪ੍ਰਾਪਤ ਹੋਈ ਸੀ। ਹਾਲਾਂਕਿ, ਪ੍ਰੋਜੈਕਟ ਦੇ ਦਰਮਿਆਨ ਵਿੱਚ, ਧੀਰੇਂਦਰ ਬ੍ਰਹਮਚਾਰੀ ਦੀ ਆਚਨਕ ਇੱਕ ਹਵਾਈ ਦੁਰਘਟਨਾ ਵਿੱਚ ਮੌਤ ਹੋ ਗਈ ਅਤੇ ਉਦੋਂ ਤੋਂ ਕਾਂਗਰਸ ਸਰਕਾਰਾਂ ਨੇ ਲਗਾਤਾਰ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ ਅਤੇ ਇਸ ਨੂੰ ਜਰਜਰ ਬਣਾ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ 2014 ਵਿੱਚ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਬਾਅਦ ਇਸ ਪ੍ਰੋਜੈਕਟ ਨੂੰ ਲਗਭਗ ਤਿੰਨ ਦਹਾਕਿਆਂ ਦੇ ਬਾਅਦ ਪੁਨਰਜੀਵਿਤ ਕੀਤਾ ਗਿਆ ਅਤੇ ਹੁਣ ਇਸ ਸਥਾਨ ’ਤੇ ਇੱਕ ਅਤਿਆਧੁਨਿਕ ਵੈੱਲਨੈੱਸ ਸੈਂਟਰ ਸਹਿ ਟੂਰਿਜ਼ਮ ਰਿਸੋਰਟ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਵਿਕਾ ਨਦੀ ਦਾ ਵੀ ਇਹੀ ਹਾਲ ਸੀ ਜਿਸ ’ਤੇ ਇਤਨੇ ਵਰ੍ਹਿਆਂ ਤੱਕ ਧਿਆਨ ਨਹੀਂ ਦਿੱਤਾ ਗਿਆ ਲੇਕਿਨ ਸ਼੍ਰੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਦੇਵਿਕਾ ਨਦੀ ਦਾ ਨਵੀਨੀਕਰਣ ਅਤੇ ਸੁੰਦਰੀਕਰਣ ਕਰਨ ਦੇ ਲਈ ਉੱਤਰ ਭਾਰਤ ਦੇ ਪਹਿਲੇ ਨਦੀ ਕਾਇਆਕਲਪ ਪ੍ਰੋਜੈਕਟ ਨੂੰ ਆਪਣੀ ਮਨਜ਼ੂਰੀ ਪ੍ਰਦਾਨ ਕੀਤੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ 2014 ਵਿੱਚ ਸੱਤਾ ਵਿੱਚ ਆਉਣ ਦੇ ਬਾਅਦ ਵੈਸ਼ਣੋ ਦੇਵੀ ਵਾਲੇ ਪਵਿੱਤਰ ਸ਼ਹਿਰ ਕਟਰਾ ਨੂੰ ਉਸ ਦਾ ਆਪਣਾ ਰੇਲਵ ਸਟੇਸ਼ਨ ਪ੍ਰਦਾਨ ਕੀਤਾ ਅਤੇ ਹੁਣ ਪੂਰੇ ਖੇਤਰ ਨੂੰ ਰਾਸ਼ਟਰੀ ਪ੍ਰਸਾਦ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਇਲਾਵਾ, ਸੁਧ ਮਹਾਦੇਵ ਦੇ ਪਵਿੱਤਰ ਸਥਲ ਇੰਟਰ-ਮਾਡਲ ਸਟੇਸ਼ਨ ’ਤੇ ਵੀ 2014 ਦੇ ਬਾਅਦ ਹੀ ਧਿਆਨ ਕੇਂਦ੍ਰਿਤ ਕੀਤਾ ਗਿਆ ਅਤੇ ਹੁਣ ਸੰਪਰਕ ਸੁਵਿਧਾ ਪ੍ਰਦਾਨ ਕਰਨ ਦੇ ਲਈ ਇੱਕ ਵਿਕਲਪਿਕ ਰਾਸ਼ਟਰੀ ਰਾਜਮਾਰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਦੋਂਕਿ ਮਾਨਤਲਾਈ ਅਤੇ ਮਾਨਸਰ ਨੂੰ ਪਹਿਲਾਂ ਤੋਂ ਹੀ ਆਧਿਕਾਰਿਤ ਤੌਰ ’ਤੇ ਟੂਰਿਸਟ ਸਰਕਿਟ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸ਼ਿਵ ਖੋਰੀ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਦੀ ਉਮੀਦ ਹੈ।

ਡਾ. ਜਿਤੇਂਦਰ ਸਿੰਘ ਨੇ ਤਸੱਲੀ ਵਿਅਕਤ ਕਰਦੇ ਹੋਏ ਕਿਹਾ ਕਿ ਗੁਆਂਢੀ ਜ਼ਿਲ੍ਹੇ ਕਿਸ਼ਤਵਾੜ ਵਿੱਚ ਤੀਰਥ ਸਥਾਨ ਮਚੈਲ ਮੰਦਿਰ ਦੀ ਯਾਤਰਾ ਵਿੱਚ ਮੁੱਢਲੀਆਂ ਸੁਵਿਧਾਵਾਂ ਦੀ ਘਾਟ ਸੀ ਲੇਕਿਨ ਪਿਛਲੇ 9 ਵਰ੍ਹਿਆਂ ਵਿੱਚ, ਇਸ ਦੇ ਯਾਤਰਾ ਮਾਰਗ ਵਿੱਚ ਪਖਾਨੇ ਅਤੇ ਮੋਬਾਇਲ ਟਾਵਰ ਬਣਾਏ ਗਏ ਹਨ ਅਤੇ ਉੱਥੇ ਬਿਜਲੀ ਦੀ ਸਪਲਾਈ ਲਗਾਤਾਰ ਕਰਨ ਦੇ ਲਈ ਖਾਸ ਤੌਰ ’ਤੇ ਊਰਜਾ ਪਲਾਂਟ ਵੀ ਸਥਾਪਿਤ ਕੀਤੇ ਗਏ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਧਮਪੁਰ ਸੰਸਦੀ ਖੇਤਰ ਦੇਸ਼ ਵਿੱਚ ਪ੍ਰਾਚੀਨ ਧਾਰਮਿਕ ਟੂਰਿਸਟ ਸਥਾਨਾਂ ਨਾਲ ਸਮ੍ਰਿੱਧ ਹੈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇਹ ਸੰਭਵ ਹੋ ਸਕਿਆ ਹੈ ਕਿ ਇਨ੍ਹਾਂ ਧਾਰਮਿਕ ਟੂਰਿਸਟ ਸਥਾਨਾਂ ’ਤੇ ਪਹਿਲੀ ਵਾਰ ਧਿਆਨ ਦਿੱਤਾ ਗਿਆ, ਉਨ੍ਹਾਂ ਦਾ ਵਿਕਾਸ ਕੀਤਾ ਗਿਆ ਅਤੇ ਧਾਰਮਿਕ ਯਾਤਰਾ ਅਤੇ ਧਾਰਮਿਕ ਟੂਰਿਸਟ ਦਾ ਪੁਨਰਜੀਵਿਤ ਕੀਤਾ ਗਿਆ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਧਮਪੁਰ ਸੰਸਦੀ ਹਲਕਾ ਦੇਸ਼ ਵਿੱਚ ਵਿਕਾਸ ਦੇ ਮਾਮਲੇ ਵਿੱਚ ਸਭ ਤੋਂ ਵਧੀਆ ਚੋਣ ਹਲਕਾ ਹੈ ਅਤੇ ਪਿਛਲੇ ਨੌਂ ਵਰ੍ਹਿਆਂ ਵਿੱਚ ਇਸ ਖੇਤਰ ਦਾ ਅਤਿਅਧਿਕ ਵਿਕਾਸ ਹੋਇਆ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦਿੱਲੀ ਕਟਰਾ ਐਕਸਪ੍ਰੈੱਸਵੇਅ ਹਾਈਵੇਅ, ਇਤਿਹਾਸਿਕ ਕਾਮਾਖਿਆ (ਅਸਾਮ) ਤੋਂ ਕਟਰਾ (ਵੈਸ਼ਣੋ ਦੇਵੀ) ਟ੍ਰੇਨ 2000 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰਨਾ ਅਤੇ ਧਾਰਮਿਕ ਤੀਰਥ ਸਥਾਨ ਦੇ ਦੋ ਮਹੱਤਵਪੂਰਨ ਸਥਾਨਾਂ ਨੂੰ ਜੋੜਨਾ ਅਤੇ ਵੰਦੇ ਭਾਰਤ ਐਕਸਪ੍ਰੈੱਸਵੇਅ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਜੰਮੂ ਅਤੇ ਕਸ਼ਮੀਰ ਵਿੱਚ ਧਾਰਮਿਕ ਟੂਰਿਸਟ ਨੂੰ ਹੁਲਾਰਾ ਦੇਣ ਦੇ ਲਈ ਪ੍ਰਦਾਨ ਕੀਤੇ ਗਏ ਸਰਬਉੱਤਮ ਉਪਹਾਰ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਧਮਪੁਰ ਸੰਸਦੀ ਖੇਤਰ ਵਿੱਚ ਧਾਰਮਿਕ ਟੂਰਿਸਟ ਸਰਕਿਟ ਦਾ ਇਸ ਖੇਤਰ ਦੇ ਵਿਕਾਸ ਅਤੇ ਪ੍ਰਗਤੀ ਵਿੱਚ ਮਹੱਤਵਪੂਰਨ ਭੂਮਿਕਾ ਹੈ, ਕਿਉਂਕਿ ਪੂਰੇ ਦੇਸ਼ ਦੇ ਤੀਰਥ ਯਾਤਰੀ ਇਨ੍ਹਾਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਾ ਚਾਹੁੰਦੇ ਹਨ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ਦੇ ਬਾਅਦ ਪਹਿਲੇ ਦਿਨ ਤੋਂ ਹੀ, ਸ਼੍ਰੀ ਨਰੇਂਦਰ ਮੋਦੀ ਨੇ ਪੂਰੇ ਦੇਸ਼ ਵਿੱਚ ਧਾਰਮਿਕ ਸਥਾਨਾਂ ਨੂੰ ਇੱਕ ਸੁਰੱਖਿਅਤ, ਕੁਸ਼ਲ ਅਤੇ ਸੁਵਿਧਾਜਨਕ ਨੈੱਟਵਰਕ ਨਾਲ ਜੋੜਨ ਵਾਲਾ ਆਪਣਾ ਦ੍ਰਿਸ਼ਟੀਕੋਣ ਅਪਣਾਇਆ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਸਾਦ ਯੋਜਨਾ ‘ਤੀਰਥਯਾਤਰਾ ਕਾਇਆਕਲਪ ਅਤੇ ਅਧਿਆਤਮਿਕ ਸੰਵਰਧਨ ਅਭਿਯਾਨ’ ਦਾ ਉਦੇਸ਼ ਧਾਰਮਿਕ ਟੂਰਿਸਟ ਅਨੁਭਵ ਪ੍ਰਦਾਨ ਕਰਨ ਦੇ ਲਈ ਪ੍ਰਾਥਮਿਕਤਾ ਵਾਲੇ, ਨਿਯੋਜਿਤ ਅਤੇ ਦੀਰਘਕਾਲੀ ਰੂਪ ਨਾਲ ਤੀਰਥ ਸਥਾਨਾਂ ਨੂੰ ਏਕੀਕ੍ਰਿਤ ਕਰਨਾ ਹੈ ਅਤੇ ਸਰਕਾਰ ਦੀ ਇਸ ਯੋਜਨਾ ਦੇ ਕਾਰਨ ਹੀ ਦੇਸ਼ ਵਿੱਚ ਧਾਰਮਿਕ ਟੂਰਿਜ਼ਮ ਨੂੰ ਪੁਨਰਜੀਵਿਤ ਕਰਨਾ ਸੰਭਵ ਹੋ ਸਕਿਆ ਹੈ ਅਤੇ ਉਧਮਪੁਰ ਸੰਸਦੀ ਚੋਣ ਹਲਕਾ ਇਸ ਦੀ ਸਭ ਤੋਂ ਵਧੀਆ ਉਦਹਾਰਨ ਹੈ।

ਡਾ. ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨ੍ਹਾਂ ਧਾਰਮਿਕ ਟੂਰਿਜ਼ਮ ਸਥਾਨਾਂ ਵਿੱਚ ਤੇਜ਼ੀ ਨਾਲ ਕੰਮ ਕਰਨ ਦਾ ਨਿਰਦੇਸ਼ ਦਿੱਤਾ ਜਿਸ ਨਾਲ ਉੱਥੋਂ ਦੇ ਪ੍ਰੋਜੈਕਟਾਂ ਨੂੰ ਸਮੇਂ ’ਤੇ ਪੂਰਾ ਕੀਤਾ ਜਾ ਸਕੇ।

************

ਐੱਸਐੱਨਸੀ/ਪੀਕੇ


(Release ID: 1940180) Visitor Counter : 107


Read this release in: Telugu , English , Urdu , Hindi , Tamil