ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ “NFTs, AI ਅਤੇ Metaverse ਦੇ ਯੁਗ ਵਿੱਚ ਅਪਰਾਧ ਅਤੇ ਸੁਰੱਖਿਆ ‘ਤੇ ਜੀ20 ਸੰਮੇਲਨ” ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਦਾ ਮੂਲ-ਪਾਠ

Posted On: 13 JUL 2023 2:50PM by PIB Chandigarh

ਪ੍ਰਤਿਸ਼ਠਿਤ ਪ੍ਰਤੀਨਿਧੀਆਂ, ਸਨਮਾਨਿਤ ਮਹਿਮਾਨਾਂ !... ਨਮਸਕਾਰ

ਮੈਂ, ਭਾਰਤ ਵਿੱਚ ਆਪ ਸਭ ਦਾ ਸੁਆਗਤ ਕਰਦੇ ਹੋਏ ਆਪਣੀ ਗੱਲ ਸ਼ੁਰੂ ਕਰਦਾ ਹਾਂ। ਉਸ ਭੂਮੀ ‘ਤੇ ਤੁਹਾਡਾ ਸੁਆਗਤ ਹੈ, ਜਿੱਥੇ ‘ਵਿਰਾਸਤ’ ਅਤੇ ‘ਟੈਕਨੋਲੋਜੀ’ ਡ੍ਰਿਵੇਨ ਡਿਵੈਲਪਮੈਂਟ ਨਾਲ-ਨਾਲ ਚਲੀਆਂ ਹਨ।

“ਨੌਨ-ਫੰਜਿਬਲ ਟੋਕਨ (NFT), ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਮੈਟਾਵਰਸ ਦੇ ਯੁਗ ਵਿੱਚ ਕ੍ਰਾਈਮ ਅਤੇ ਸਕਿਊਰਿਟੀ” ਵਿਸ਼ੇ ‘ਤੇ ਇਸ ਮਹੱਤਵਪੂਰਨ ਜੀ-20 ਸੰਮੇਲਨ ਵਿੱਚ, ਅੱਜ ਮੇਰੇ ਨਾਲ ਸ਼ਾਮਲ ਹੋਣ ਦੇ ਲਈ ਤੁਹਾਡਾ ਧੰਨਵਾਦ..

 

ਇਸ ਸਨਮਾਨਿਤ ਸਭਾ ਵਿੱਚ, ਮੈਂ, ਤੇਜ਼ੀ ਨਾਲ ਜੁੜ ਰਹੀ ਦੁਨੀਆ ਵਿੱਚ ਸਾਈਬਰ ਰੇਜ਼ਿਲੀਐਂਸ ਸਤਾਪਿਤ ਕਰਨ ਦੇ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਨਾਂ ਪੱਧਰਾਂ ‘ਤੇ ਸਹਿਯੋਗ ਦੀ ਜ਼ਰੂਰਤ ‘ਤੇ ਜ਼ੋਰ ਦੇਣਾ ਚਾਵਾਂਗਾ।

ਤੁਸੀਂ ਸਾਰੇ ਜਾਣਦੇ ਹੋਣਗੇ ਕਿ ਇਸ ਵਰ੍ਹੇ ਭਾਰਤ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ। ਭਾਰਤ ਦਾ ਜੀ-20 ਪ੍ਰਧਾਨਗੀ ਦਾ ਵਿਸ਼ਾ – “ਵਸੁਧੈਵ ਕੁਟੁੰਬਕਮ” ਅਰਥਾਤ “ਵਨ ਅਰਥ – ਵਨ ਫੈਮਿਲੀ – ਵਨ ਫਿਊਚਰ” ਹੈ, ਜੋ ਸਾਡੀਆਂ ਪੁਰਾਣੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ।

 

ਇਹ ਵਾਕ ਸ਼ਾਇਦ ਅੱਜ ਦੀ ‘ਡਿਜੀਟਲ ਦੁਨੀਆ’ ਦੇ ਲਈ ਸਭ ਤੋਂ ਅਧਿਕ ਰੇਲੇਵੰਟ ਹੈ।

ਟੈਕਨੋਲੋਜੀ ਸਾਰੇ ਕਨਵੈਂਸ਼ਨਲ ਜਿਓਗ੍ਰਾਫਿਕਲ, ਪੋਲੀਟਿਕਲ ਤੇ ਆਰਥਿਕ ਸੀਮਾਵਾਂ ਨੂੰ ਤੋੜ ਕੇ ਪਾਰ ਪਹੁੰਚ ਚੁੱਕੀ ਹੈ। ਅੱਜ ਅਸੀਂ ਇੱਕ ਵੱਡੇ ਗਲੋਬਲ ਡਿਜੀਟਲ ਵਿਲੇਜ ਵਿੱਚ ਰਹਿੰਦੇ ਹਾਂ।

 

ਹਾਲਾਕਿ, ਟੈਕਨੋਲੋਜੀ ਮਾਨਵ, ਕਮਿਊਨਿਟੀ ਅਤੇ ਦੇਸ਼ਾਂ ਨੂੰ ਹੋਰ ਕਰੀਬ ਲਿਆਉਣ ਵਾਲਾ ਇੱਕ ਪੌਜ਼ੀਟਿਵ ਡਿਵੈਲਪਮੈਂਟ ਹੈ, ਲੇਕਿਨ ਕੁਝ ਐਂਟੀ-ਸੋਸ਼ਲ ਐਲੀਮੈਂਟਸ ਤੇ ਸੁਆਰਥੀ ਆਲਮੀ ਤਾਕਤਾਂ ਵੀ ਹਨ, ਜੋ ਨਾਗਰਿਕਾਂ ਅਤੇ ਸਰਕਾਰਾਂ ਨੂੰ, ਆਰਥਿਕ ਤੇ ਸਮਾਜਿਕ ਨੁਕਸਾਨ ਪਹੁੰਚਾਉਣ ਦੇ ਲਈ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੀਆਂ ਹਨ।

ਇਸ ਲਈ, ਇਹ ਸੰਮੇਲਨ ਅਧਿਕ ਮਹੱਤਵਪੂਰਨ ਹੋ ਜਾਂਦਾ ਹੈ, ਕਿਉਂਕਿ ਇਹ ਡਿਜੀਟਲ ਦੁਨੀਆ ਨੂੰ ਸਭ ਦੇ ਲਈ ਸੁਰੱਖਿਅਤ ਬਣਾਉਣ ਦੀ, ਕੋਆਰਡੀਨੇਟਿਡ ਐਕਸ਼ਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਆਲਮੀ ਪਹਿਲ ਹੋ ਸਕਦੀ ਹੈ।

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦਾ ਮੰਨਣਾ ਹੈ ਕਿ, “ਸਾਈਬਰ ਸੁਰੱਖਿਆ ਹੁਣ ਸਿਰਫ਼ ਡਿਜੀਟਲ ਦੁਨੀਆ ਤੱਕ ਹੀ ਸੀਮਿਤ ਨਹੀਂ ਹੈ। ਇਹ ਇੱਕ ਰਾਸ਼ਟਰੀ ਸੁਰੱਖਿਆ – ਆਲਮੀ ਸੁਰੱਖਿਆ ਦਾ ਮਾਮਲਾ ਬਣ ਗਿਆ ਹੈ।”

ਪ੍ਰਧਾਨ ਮੰਤਰੀ ਮੋਦੀ ਜੀ ਟੈਕਨੋਲੋਜੀ ਦੇ ਹਿਊਮੇਨ ਐਸਪੈਕਟ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਟੈਕਨੋਲੋਜੀ ਦੇ ਉਪਯੋਗ ਵਿੱਚ ‘ਕੰਪੈਸ਼ਨ’ ਅਤੇ ‘ਸੈਂਸੀਟੀਵਿਟੀ’ ਸੁਨਿਸ਼ਚਿਤ ਕਰਨ ਦੇ ਲਈ “ਇੰਟਰਨੈੱਟ ਆਵ੍ ਥਿੰਗਮ” ਨੂੰ “ਇਮੋਸ਼ਨਸ ਆਵ੍ ਥਿੰਗਸ” ਦੇ ਨਾਲ ਜੋੜਿਆ ਹੈ।

 

ਮੋਦੀ ਜੀ ਦੀ ਅਗਵਾਈ ਵਿੱਚ, ਭਾਰਤ ਜ਼ਮੀਨੀ ਪੱਧਰ ‘ਤੇ ਉਭਰਦੀ ਟੈਕਨੋਲੋਜੀਜ਼ ਨੂੰ ਅਪਣਾਉਣ ਵਿੱਚ ਮੋਹਰੀ ਰਿਹਾ ਹੈ। ਸਾਡਾ ਉਦੇਸ਼ ਹੈ ਕਿ ਸਮਾਜ ਦੇ ਸਾਰੇ ਵਰਗਾਂ ਦੇ ਲਈ ਆਧੁਨਿਕ ਟੈਕਨੋਲੋਜੀ ਨੂੰ ਅਧਿਕ ਸੁਲਭ ਅਤੇ ਕਿਫਾਇਤੀ ਬਣਾਉਣਾ ਹੈ।

 

  • ਅੱਜ 840 ਮਿਲੀਅਨ ਭਾਰਤੀਆਂ ਦੀ ਔਨਲਾਈਨ ਮੌਜੂਦਗੀ ਹੈ, ਅਤੇ 2025 ਤੱਕ ਅਤੇ 400 ਮਿਲੀਅਨ ਭਾਰਤੀ ਡਿਜੀਟਲ ਦੁਨੀਆ ਵਿੱਚ ਪ੍ਰਵੇਸ਼ ਕਰਨਗੇ।

  • 9 ਵਰ੍ਹਿਆਂ ਵਿੱਚ ਇੰਟਰਨੈੱਟ ਕਨੈਕਸ਼ਨ ਵਿੱਚ 250% ਦਾ ਵਾਧਾ ਹੋਇਆ ਹੈ।

  • ਪ੍ਰਤੀ ਜੀਬੀ ਡਾਟਾ ਦੀ ਲਾਗਤ ਵਿੱਚ 96% ਕਮੀ ਆਈ ਹੈ।

  • ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ:

  • 500 ਮਿਲੀਅਨ ਨਵੇਂ ਬੈਂਕ ਖਾਤੇ ਖੋਲ੍ਹੇ ਗਏ ਹਨ; ਅਤੇ

  • 330 ਮਿਲੀਅਨ ‘ਰੁਪੇ ਡੈਬਿਟ ਕਾਰਡ’ ਵੰਡੇ ਗਏ ਹਨ।

 

  • ਭਾਰਤ 2022 ਵਿੱਚ 90 ਮਿਲੀਅਨ ਲੈਣ-ਦੇਨ ਦੇ ਨਾਲ ਆਲਮੀ ਡਿਜੀਟਲ ਭੁਗਤਾਨ ਵਿੱਚ ਮੋਹਰੀ ਰਿਹਾ ਹੈ।

  • ਹੁਣ ਤੱਕ ਭਾਰਤ ਵਿੱਚ 35 ਟ੍ਰਿਲੀਅਨ ਰੁਪਏ ਦੇ UPI ਟ੍ਰਾਂਜੈਕਸ਼ਨ ਹੋਏ ਹਨ।

  • ਆਲਮੀ ਡਿਜੀਟਲ ਭੁਗਤਾਨ ਦਾ 46% ਭਾਰਤ ਵਿੱਚ ਭੁਗਤਾਨ ਹੋਇਆ ਹੈ।

  • 2017-18 ਤੋਂ ਲੈਣ-ਦੇਨ ਦੀ ਮਾਤਰਾ ਵਿੱਚ 50 ਗੁਣਾ ਵਾਧਾ ਹੋਇਆ ਹੈ।

  • ਜਨਧਨ-ਆਧਾਰ-ਮੋਬਾਈਲ ਨਾਲ ਡਾਇਰੈਕਟਰ ਬੈਨੀਫਿਟ ਟ੍ਰਾਂਸਫਰ ਕੀਤੇ ਗਏ ਹਨ।

  • 1.38 ਬਿਲੀਅਨ ਆਧਾਰ-ਡਿਜੀਟਲ ਆਈਡੈਂਟਿਟੀ ਜਨਰੇਟ ਕੀਤੇ ਗਏ ਹਨ।

  • 52 ਮੰਤਰਾਲਿਆਂ ਵਿੱਚ 300 ਤੋਂ ਅਧਿਕ ਯੋਜਨਾਵਾਂ ਨੂੰ ਕਵਰ ਕਰਦੇ ਹੋਏ 300 ਮਿਲੀਅਨ ਰੁਪਏ ਦੀ ਰਾਸ਼ੀ ਸਿੱਧਾ ਬੈਂਕ ਖਾਤਿਆਂ ਵਿੱਚ ਪਹੁੰਚਾਈ ਗਈ ਹੈ।

  • ਡਿਜੀਲੌਕਰ ਵਿੱਚ ਲਗਭਗ 6 ਬਿਲੀਅਨ ਡੋਕਿਊਮੈਂਟਸ ਸਟੋਰਡ ਹਨ।

  • ਕੋਵਿਨ ਐਪ ਦੇ ਮਾਧਿਅਮ ਨਾਲ 2.2 ਬਿਲੀਅਨ ਕੋਵਿਡ ਵੈਕਸੀਨੇਸ਼ਨ ਕੀਤੇ ਜਾ ਚੁੱਕੇ ਹਨ।

  • ਭਾਰਤ ਨੈੱਟ ਦੇ ਤਹਿਤ 600,000 ਕਿਲੋਮੀਟਰ ਦੀ ਔਪਟੀਕਲ ਫਾਈਬਰ ਕੇਬਲ ਵਿਛਾਈ ਜਾ ਚੁੱਕੀ ਹੈ।

  • ਨਵੇਂ ਯੁਗ ਦੇ ਸ਼ਾਸਨ ਦੇ ਲਈ ਏਕੀਕ੍ਰਿਤ ਮੋਬਾਈਲ ਐਪਲੀਕੇਸ਼ਨ ਉਮੰਗ ਐਪ ਲਿਆਂਦਾ ਗਿਆ, ਜਿਸ ਵਿੱਚ 53 ਮਿਲੀਅਨ ਰਜਿਸਟ੍ਰੇਸ਼ਨਸ ਹਨ।

 

ਸੇਵਾਵਾਂ ਦੀ ਡਿਜੀਟਲ ਡਿਲੀਵਰੀ ਦੇ ਇਨੀਸ਼ਿਏਟਿਵ ਨੇ, ਇੱਕ ਦਹਾਕੇ ਵਿੱਚ ਭਾਰਤ ਨੂੰ ਇੱਕ ‘ਡਿਜੀਟਲ ਰਾਸ਼ਟਰ’ ਵਿੱਚ ਬਦਲ ਦਿੱਤਾ ਹੈ।

ਲੇਕਿਨ ਨਾਲ ਹੀ ਸਾਈਬਰ ਖਤਰਿਆਂ ਦੀਆਂ ਸੰਭਾਵਨਾਵਾਂ ਵੀ ਵਧੀਆਂ ਹਨ। ਇੰਟਰਪੋਲ ਦੀ ਵਰ੍ਹੇ 2022 ਦੀ ‘ਗਲੋਬਲ ਟ੍ਰੇਂਡ ਸਮਰੀ ਰਿਪੋਰਟ’ ਦੇ ਅਨੁਸਾਰ ਰੈਨਸਮਵੇਅਰ, ਫਿਸ਼ਿੰਗ, ਔਨਲਾਈਨ ਘੋਟਾਲੇ, ਔਨਲਾਈਨ ਬਾਲ ਯੌਨ-ਸ਼ੋਸ਼ਣ ਅਤੇ ਹੈਕਿੰਗ ਜਿਹੇ ਸਾਈਬਰ ਅਪਰਾਧ ਦੇ ਕੁੱਝ ਰੁਝਾਨ ਵਿਸ਼ਵ ਭਰ ਵਿੱਚ ਗੰਭੀਰ ਖਤਰੇ ਦੀ ਸਥਿਤੀ ਪੈਦਾ ਕਰ ਰਹੀਆਂ ਹਨ। ਅਜਿਹੀ ਸੰਭਾਵਨਾ ਹੈ ਕਿ ਭਵਿੱਖ ਵਿੱਚ ਇਹ ਸਾਈਬਰ ਅਪਰਾਧ ਕਈ ਗੁਣਾ ਹੋਰ ਵਧਣਗੇ।

 

ਇਸ ਕੰਟੈਕਸਟ ਵਿੱਚ, ਇਹ ਸੰਮੇਲਨ, ਜੀ-20 ਪ੍ਰੈਜ਼ੀਡੈਂਸੀ ਦੀ ਇੱਕ ਨਵੀਂ ਅਤੇ ਅਨੂਠੀ ਪਹਿਲ ਹੈ। ਜੀ-20 ਵਿੱਚ ਸਾਈਬਰ ਸੁਰੱਖਿਆ ‘ਤੇ ਇਹ ਪਹਿਲਾ ਸੰਮੇਲਨ ਹੈ।

ਜੀ-20 ਨੇ ਹੁਣ ਤੱਕ ਆਰਥਿਕ ਦ੍ਰਿਸ਼ਟੀਕੋਣ ਨਾਲ ਡਿਜੀਟਲ ਪਰਿਵਰਤਨ ਅਤੇ ਡੇਟਾ-ਫਲੋ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ, ਲੇਕਿਨ ਕ੍ਰਾਈਮ ਅਤੇ ਸਕਿਊਰਿਟੀ ਐਸਪੈਕਟਸ ਨੂੰ ਸਮਝਣਾ ਅਤੇ ਸਮਾਧਾਨ ਕੱਢਣਾ ਹੁਣ ਬੇਹਦ ਜ਼ਰੂਰੀ ਹੈ।

ਸਾਡਾ ਪ੍ਰਯਤਨ ਹੈ ਕਿ NFT, AI, ਮੇਟਾਵਰਸ ਅਤੇ ਹੋਰ ਇਮਰਜਿੰਗ ਟੈਕਨੋਲੋਜੀ ਦੇ ਯੁਗ ਵਿੱਚ ਕੋਆਰਡੀਨੇਟਿਡ ਅਤੇ ਕੋਆਪਰੇਟਿਵ ਤਰੀਕੇ ਨਾਲ ਨਵੇਂ ਅਤੇ ਉਭਰਦੇ ਖਤਰਿਆਂ ਦੇ ਲਈ ਸਮੇਂ ‘ਤੇ ਪ੍ਰਤੀਕਿਰਿਆ ਦੇ ਕੇ ਅੱਗੇ ਰਹਿਣਾ ਹੈ।

 

ਜੀ-20 ਦੇ ਮੰਚ ‘ਤੇ ਸਾਈਬਰ ਸਕਿਊਰਿਟੀ ‘ਤੇ ਅਧਿਕ ਧਿਆਨ ਦਿੱਤੇ ਜਾਣ ਨਾਲ, ਅਹਿਮ ‘ਇਨਫਾਰਮੇਸ਼ਨ ਇਨਫ੍ਰਾਸਟ੍ਰਕਚਰ’ ਅਤੇ ‘ਡਿਜੀਟਲ ਪਬਲਿਕ ਪਲੇਟਫਾਰਮਾਂ’ ਦੀ ਸੁਰੱਖਿਆ ਅਤੇ ਸੰਪੂਰਣਤਾ ਸੁਨਿਸ਼ਚਿਤ ਕਰਨ ਵਿੱਚ ਸਕਾਰਾਤਮਕ ਯੋਗਦਾਨ ਪ੍ਰਾਪਤ ਹੋ ਸਕਦਾ ਹੈ।

ਜੀ-20 ਦੇ ਮੰਚ ‘ਤੇ ਸਾਈਬਰ ਸਕਿਊਰਿਟੀ ਅਤੇ ਸਾਈਬਰ ਕ੍ਰਾਈਮ ‘ਤੇ ਵਿਚਾਰ-ਵਟਾਂਦਰਾ ਕਰਨ ਨਾਲ ‘ਇੰਟੈਲੀਜੈਂਸ ਅਤੇ ਇਨਫਾਰਮੇਸ਼ਨ ਸ਼ੇਅਰਿੰਗ ਨੈੱਟਵਰਕ’ ਦੇ ਵਿਕਾਸ ਵਿੱਚ ਮਦਦ ਮਿਲੇਗੀ ਅਤੇ ਇਸ ਖੇਤਰ ਵਿੱਚ ‘ਗਲੋਬਲ ਕੋਪਰੇਸ਼ਨ’ ਨੂੰ ਬਲ ਮਿਲੇਗਾ।

 

ਇਸ ਸੰਮੇਲਨ ਦਾ ਉਦੇਸ਼ ਡਿਜੀਟਲ ਪਬਲਿਕ ਗੁਡਸ ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਨੂੰ ਸਸ਼ਕਤ ਤੇ ਸੁਰੱਖਿਅਤ ਬਣਾਉਣ ਅਤੇ ਟੈਕਨੋਲੋਜੀ ਦੀ ਸ਼ਕਤੀ ਦਾ ਬਿਹਤਰ ਉਪਯੋਗ ਕਰਨ ਦੇ ਲਈ ਇੱਕ ਸੁਰੱਖਿਅਤ ਅਤੇ ਸਮਰੱਥ ਅੰਤਰਰਾਸ਼ਟਰੀ ਢਾਂਚੇ ਨੂੰ ਹੁਲਾਰਾ ਦੇਣਾ ਹੈ।

ਮੈਨੂੰ ਵਿਸ਼ਵਾਸ ਹੈ ਕਿ ਦੋ ਦਿਨਾਂ ਕਾਨਫਰੰਸ ਦੇ 6 ਸੈਸ਼ਨਾਂ ਵਿੱਚ ਇੰਟਰਨੈੱਟ ਗਵਰਨੈਂਸ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੀ ਸੁਰੱਖਿਆ, ਡਿਜੀਟਲ ਔਨਰਸ਼ਿਪ ਨਾਲ ਸਬੰਧਿਤ ਲੀਗਤ ਤੇ ਰੈਗੁਲੇਟਰੀ ਇਸ਼ੂਜ਼, ਏਆਈ ਦਾ ਰਿਸਪੋਂਸਿਬਲ ਯੂਜ਼ ਤੇ ਡਾਰਕ ਨੈੱਟ ਜਿਹੇ ਵਿਸ਼ਿਆਂ ਵਿੱਚ ਇੰਟਰਨੈਸ਼ਨਲ ਕੋਪਰੇਸ਼ਨ ਫਰੇਮਵਰਕ ‘ਤੇ ਸਾਰਥਕ ਚਰਚਾ ਹੋਵੇਗੀ।

 

ਮੈਨੂੰ ਖੁਸ਼ੀ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੇ ਤਹਿ ਦਿਲ ਤੋਂ ਇਸ ਸੰਮੇਲਨ ਦਾ ਸਮਰਥਨ ਕੀਤਾ ਹੈ। ਇਸ ਸੰਮੇਲਨ ਵਿੱਚ ਜੀ-20 ਮੈਂਬਰਾਂ ਦੇ ਇਲਾਵਾ, 9 ਮਹਿਮਾਨ ਦੇਸ਼, ਅਤੇ 2 ਪ੍ਰਮੁੱਖ ਅੰਤਰਰਾਸ਼ਟਰੀ ਸੰਗਠਨ, ਇੰਟਰਪੋਲ ਅਤੇ ਯੂਐੱਨਓਡੀਸੀ (UNODC) ਦੇ ਨਾਲ-ਨਾਲ ਵਿਭਿੰਨ ਅੰਤਰਰਾਸ਼ਟਰੀ ਸਪੀਕਰ ਵੀ ਹਿੱਸਾ ਲੈ ਰਹੇ ਹਨ।

ਸਾਥੀਓ, ਇਸ ਡਿਜੀਟਲ ਯੁਗ ਦੇ ਮੱਦੇਨਜ਼ਰ, ਸਾਈਬਰ ਸਕਿਊਰਿਟੀ, ਗਲੋਬਲ ਸਕਿਊਰਿਟੀ ਦੀ ਇੱਕ ਜ਼ਰੂਰੀ ਪਹਿਲ ਬਣ ਗਈ ਹੈ, ਜਿਸ ਦੇ ਇਕੋਨੌਮਿਕਲ ਤੇ ਜਿਓ-ਪੌਲੀਟਿਕਲ ਪ੍ਰਭਾਵਾਂ ‘ਤੇ ਲੋੜੀਂਦਾ ਧਿਆਨ ਦੇਣ ਦੀ ਜ਼ਰੂਰਤ ਹੈ।

 

ਟੈਰਰਿਜ਼ਮ, ਟੈਰਰ ਫਾਇਨੈਂਸਿੰਗ, ਰੇਡਿਕਲਾਈਜ਼ੇਸ਼ਨ, ਨਾਰਕੋ, ਨਾਰਕੋ-ਟੈਰਰ ਲਿੰਕਸ, ਅਤੇ ਮਿਸ-ਇਨਫਾਰਮੇਸ਼ਨ ਸਹਿਤ ਨਵੀਂ ਅਤੇ ਉਭਰਦੀ, ਪਰੰਪਰਾਗਤ ਅਤੇ ਗ਼ੈਰ-ਪਰੰਪਰਾਗਤ ਚੁਣੌਤੀਆਂ ਨਾਲ ਬਿਹਤਰ ਢੰਗ ਨਾਲ ਨਿਪਟਣ ਦੇ ਲਈ ਰਾਸ਼ਟਰਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੀ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣਾ ਜ਼ਰੂਰੀ ਹੈ।

 

ਸਾਡੀ ਕਨਵੈਂਸ਼ਨਲ ਸਕਿਊਰਿਟੀ ਚੁਣੌਤੀਆਂ ਵਿੱਚ ‘ਡਾਇਨਾਮਾਈਟ ਤੋਂ ਮੈਟਾਵਰਸ’ ਅਤੇ ‘ਹਵਾਲਾ ਤੋਂ ਕ੍ਰਿਪਟੋ ਕਰੰਸੀ’ ਦਾ ਪਰਿਵਰਤਨ ਦੁਨੀਆ ਦੇ ਦੇਸ਼ਾਂ ਦੇ ਲਈ ਨਿਸ਼ਚਿਤ ਹੀ ਚਿੰਤਾ ਦਾ ਵਿਸ਼ਾ ਹੈ। ਅਤੇ ਸਾਨੂੰ ਸਭ ਨੂੰ, ਨਾਲ ਮਿਲ ਕੇ, ਇਸ ਦੇ ਖ਼ਿਲਾਫ਼ ਸਾਂਝੀ ਰਣਨੀਤੀ ਤਿਆਰ ਕਰਨੀ ਹੋਵੇਗੀ।

ਟੈਰਰਿਸਟ ਹਿੰਸਾ ਨੂੰ ਅੰਜਾਮ ਦੇਣ, ਨੌਜਵਾਨਾਂ ਨੂੰ ਰੈਡਿਕਲਾਈਜ਼ ਕਰਨ ਤੇ ਵਿੱਤ ਸੰਸਾਧਨ ਜੁਟਾਉਣ ਦੇ, ਨਵੇਂ ਤਰੀਕੇ ਖੋਜ ਰਹੇ ਹਨ। ਵਰਚੁਅਲ ਅਸੈਟਸ ਦੇ ਰੂਪ ਵਿੱਚ ਨਵੇਂ ਤਰੀਕਿਆਂ ਦਾ ਉਪਯੋਗ, ਅੱਤਵਾਦੀਆਂ ਦੁਆਰਾ ਫਾਇਨੈਂਸ਼ੀਅਲ ਟ੍ਰਾਂਜ਼ੈਕਸ਼ਨ ਦੇ ਲਈ ਕੀਤਾ ਜਾ ਰਿਹਾ ਹੈ।

 

ਟੈਰਰਿਸਟ, ਆਪਣੀ ਪਹਿਚਾਣ ਛਿਪਾਉਣ ਦੇ ਲਈ ਅਤੇ ਰੈਡੀਕਲ ਮੈਟੇਰੀਅਲ ਨੂੰ ਫੈਲਾਉਣ ਦੇ ਲਈ ਡਾਰਕ-ਨੈੱਟ ਦਾ ਉਪਯੋਗ ਕਰ ਰਹੇ ਹਨ।

 

ਸਾਨੂੰ ਡਾਰਕ-ਨੈੱਟ ‘ਤੇ ਚਲਣ ਵਾਲੀਆਂ ਇਨ੍ਹਾਂ ਗਤੀਵਿਧੀਆਂ ਦੇ ਪੈਟਰਨ ਨੂੰ ਸਮਝਣਾ ਹੋਵੇਗਾ, ਅਤੇ ਉਸ ਦੇ ਉਪਾਅ ਵੀ ਲੱਭਣੇ ਹੋਣਗੇ। ਵਰਚੁਅਲ ਅਸੈਟਸ ਮਾਧਿਅਮਾਂ ਦੇ ਉਪਯੋਗ ਕਰ ਨਕੇਲ ਕਸਣ ਦੇ ਲਈ, ਇੱਕ “ਮਜ਼ਬੂਤ ਅਤੇ ਕਾਰਗਰ ਅਪਰੇਸ਼ਨ ਸਿਸਟਮ” ਦੀ ਦਿਸ਼ਾ ਵਿੱਚ, ਸਾਨੂੰ ਇੱਕਰੂਪਤਾ ਨਾਲ ਸੋਚਣਾ ਹੋਵੇਗਾ।

ਮੈਟਾਵਰਸ, ਜੋ ਕਦੇ ਸਾਇੰਸ ਫਿਕਸ਼ਨ ਸੀ, ਹੁਣ ਵਾਸਤਵਿਕ ਦੁਨੀਆ ਵਿੱਚ ਕਦਮ ਰੱਖ ਚੁੱਕਿਆ ਹੈ। ਮੈਟਾਵਰਸ ਨਾਲ ਅੱਤਵਾਦੀ ਸੰਗਠਨਾਂ ਦੇ ਲਈ ਮੁੱਖ ਤੌਰ ‘ਤੇ ਪ੍ਰਚਾਰ, ਭਰਤੀ ਅਤੇ ਟ੍ਰੇਨਿੰਗ ਦੇ ਨਵੇਂ ਅਵਸਰ ਪੈਦਾ ਹੋ ਸਕਦੇ ਹਨ। ਇਸ ਨਾਲ ਟੈਰਰਿਸਟ ਔਗਰਨਾਈਜ਼ੇਸ਼ਨ ਦੇ ਲਈ ਕਮਜ਼ੋਰ ਮਾਨਸਿਕਤਾ ਵਾਲੇ ਲੋਕਾਂ ਦੀ ਚੋਣ ਕਰਨਾ, ਉਨ੍ਹਾਂ ਨੂੰ ਲਕਸ਼ ਬਣਾਉਣਾ ਅਤੇ ਕਮਜ਼ੋਰੀਆਂ ਦੇ ਅਨੁਰੂਪ ਮੈਟੇਰੀਅਲ ਤਿਆਰ ਕਰਨਾ ਅਸਾਨ ਹੋ ਜਾਵੇਗਾ।

 

ਮੈਟਵਾਰਸ ਯੂਜ਼ਰ ਦੀ ਪਹਿਚਾਣ ਦੀ ਸੱਚੀ ਨਕਲ ਕਰਨ ਦੇ ਅਵਸਰ ਵੀ ਪੈਦਾ ਕਰਦਾ ਹੈ, ਜਿਸ ਨੂੰ “ਡੀਪ-ਫੇਕਸ” ਕਿਹਾ ਜਾਂਦਾ ਹੈ। ਵਿਅਕਤੀਆਂ ਬਾਰੇ ਬਿਹਤਰ ਬਾਇਓਮੈਟ੍ਰਿਕ ਜਾਣਕਾਰੀ ਦਾ ਉਪਯੋਗ ਕਰਕੇ ਅਪਰਾਧੀ ਯੂਜ਼ਰ ਦਾ ਰੂਪ ਧਰਨ ਅਤੇ ਉਨ੍ਹਾਂ ਦੀ ਪਹਿਚਾਣ ਚੁਰਾਉਣ ਵਿੱਚ ਸਮਰੱਥ ਹੋ ਜਾਣਗੇ।

ਸਾਈਬਰ ਅਪਰਾਧੀਆਂ ਦੁਆਰਾ ਰੈਨਸਮਵੇਅਰ ਹਮਲਿਆਂ, ਮਹੱਤਵਪੂਰਨ ਵਿਅਕਤੀਗਤ ਡੇਟਾ ਦੀ ਵਿਕਰੀ, ਔਨਲਾਈਨ ਉਤਪੀੜਨ, ਬਾਲ-ਸ਼ੋਸ਼ਣ ਤੋਂ ਲੈ ਕੇ ਫਰਜੀ ਸਮਾਚਾਰ ਅਤੇ ‘ਟੂਲਕਿਟ’ ਦੇ ਨਾਲ ਮਿਸ-ਇਨਫਾਰਮੇਸ਼ਨ ਕੈਂਪੇਨ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

 

ਇਸ ਦੇ ਨਾਲ ਹੀ, ਕ੍ਰਿਟੀਕਲ ਇਨਫਾਰਮੇਸ਼ਨ ਅਤੇ ਫਾਇਨੈਂਸ਼ੀਅਲ ਸਿਸਟਮਸ ਨੂੰ ਸਟ੍ਰੈਟੇਜਿਕ ਲਕਸ਼ ਬਣਾਉਣ ਦੇ ਰੁਝਾਨ ਵੀ ਵਧ ਰਹੇ ਹਨ।

 

ਅਜਿਹੀਆਂ ਗਤੀਵਿਧੀਆਂ ਰਾਸ਼ਟਰੀ ਚਿੰਤਾ ਦੇ ਵਿਸ਼ੇ ਹਨ, ਕਿਉਂਕਿ ਇਨ੍ਹਾਂ ਗਤੀਵਿਧੀਆਂ ਦਾ ਸਿੱਧਾ ਪ੍ਰਭਾਵ ਰਾਸ਼ਟਰੀ ਸੁਰੱਖਿਆ, ਕਾਨੂੰਨ ਵਿਵਸਤਾ ਅਤੇ ਅਰਥਵਿਵਸਥਾ ‘ਤੇ ਪੈਂਦਾ ਹੈ। ਅਜਿਹੇ ਅਪਰਾਧਾਂ ਨੂੰ ਅਤੇ ਅਪਰਾਧੀਆਂ ਨੂ ਰੋਕਣਾ ਹੈ, ਤਾਂ ਕਨਵੈਂਸ਼ਨਲ ਜਿਓਗ੍ਰਾਫਿਕ ਬਾਰਡਰ ਤੋਂ ਉੱਪਰ ਉਠ ਕੇ ਸੋਚਨਾ ਹੋਵੇਗਾ ਅਤੇ ਕੰਮ ਵੀ ਕਰਨਾ ਹੋਵੇਗਾ।

ਡਿਜੀਟਲ ਯੁੱਧ ਵਿੱਚ ਟਾਰਗੇਟ ਸਾਡੇ ਭੌਤਿਕ ਸੰਸਾਧਾਨ ਨਹੀਂ ਹੁੰਦੇ ਹਨ, ਬਲਕਿ ਸਾਡੀ ਔਨਲਾਈਨ ਕੰਮ ਕਰਨ ਦੀ ਸਮਰੱਥਾ ਨੂੰ ਟਾਰਗੇਟ ਕੀਤਾ ਜਾਂਦਾ ਹੈ। 10 ਮਿਨਟ ਦੇ ਲਈ ਵੀ ਔਨਲਾਈਨ ਨੈੱਟਵਰਕ ਵਿੱਚ ਰੁਕਾਵਟ ਘਾਤਕ ਹੋ ਸਕਦਾ ਹੈ।

 

ਅੱਜ, ਦੁਨੀਆ ਦੀਆਂ ਸਾਰੀਆਂ ਸਰਕਾਰਾਂ ਗਵਰਨੈਂਸ ਅਤੇ ਪਬਲਿਕ ਵੈਲਫੇਅਰ ਵਿੱਚ ਡਿਜੀਟਲ ਮਾਧਿਅਮਾਂ ਨੂੰ ਪ੍ਰੋਤਸਾਹਨ ਦੇ ਰਹੀਆਂ ਹਨ। ਇਸ ਦਿਸ਼ਾ ਵਿੱਚ ਜ਼ਰੂਰੀ ਹੈ ਕਿ ਡਿਜੀਟਲ ਪਲੈਟਫਾਰਮਸ ‘ਤੇ ਨਾਗਰਿਕਾਂ ਦਾ ਵਿਸ਼ਵਾਸ ਬਣਿਆ ਰਹੇ। ਡਿਜੀਟਲ ਸਪੇਸ ਵਿੱਚ ਅਸੁਰੱਖਿਅਤਾ, ਨੇਸ਼ਨ-ਸਟੇਟ ਦੀ ਲੇਜਿਟਿਮੇਸੀ ਅਤੇ ਸੰਪ੍ਰਭੁਤਾ ‘ਤੇ ਵੀ ਸਵਾਲ ਖੜਾ ਕਰਦਾ ਹੈ।

ਸਾਡਾ ਇੰਟਰਨੈੱਟ ਵਿਜ਼ਨ ਨਾ ਤਾਂ ਰਾਸ਼ਟਰ ਦੀ ਹੋਂਦ ਨੂੰ ਸੰਕਟ ਵਿੱਚ ਪਾਉਣ ਵਾਲਾ ਅਤਿਅਧਿਕ ਫ੍ਰੀਡਮ ਦਾ ਹੋਣਾ ਚਾਹੀਦਾ ਹੈ, ਅਤੇ ਨਾ ਹੀ ਡਿਜੀਟਲ ਫਾਇਰਵਾਲ ਜਿਹੇ ਆਈਸੋਲੇਸ਼ਨਿਸਟ ਸਟ੍ਰਕਚਰ ਦਾ ਹੋਣਾ ਚਾਹੀਦਾ ਹੈ।

 

  • ਭਾਰਤ ਨੇ ਕੁਝ ਅਜਿਹੇ ‘ਓਪਨ-ਐਕਸੈੱਸ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ’ ਮਾਡਲ ਖੜੇ ਕੀਤੇ ਹਨ, ਜੋ ਕਿ ਅੱਜ ਵਿਸ਼ਵ ਵਿੱਚ ਮਿਸਾਲ ਬਣੇ ਹੋਏ ਹਨ। ਸਾਡਾ ਡਿਜੀਟਲ ਆਈਡੈਂਟਿਟੀ ਦਾ ਅਧਾਰ ਮਾਡਲ, ਰੀਅਲ-ਟਾਈਮ ਫਾਸਟ ਪੇਮੈਂਟ ਦਾ ਯੂਪੀਆਈ ਮਾਡਲ, ਓਪਨ ਨੈੱਟਵਰਕ ਫਾਰ ਡਿਜੀਟਲ ਕੌਮਰਸ (ਓਐੱਡੀਸੀ), ਹੈਲਥ ਦੇ ਖੇਤਰ ਵਿੱਚ ਓਪਨ ਹੈਲਥ ਸਰਵਿਸ ਨੈੱਟਵਰਕ; ਜਿਹੇ ਹੋਰ ਵੀ ਮਾਡਲਸ ਇਸ ਦੇ ਉਦਾਹਰਣ ਹਨ।

 

ਅੱਜ ਦੁਨੀਆ ਨੂੰ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੇ ਲਈ ਇੱਕ ਨਵੀਂ ਵਿਵਸਥਾ ਦੀ ਜ਼ਰੂਰਤ ਹੈ, ਜੋ ਇਨਫਾਰਮੇਸ਼ਨ ਅਤੇ ਫਾਇਨੈਂਸ ਦੇ ਪ੍ਰਵਾਹ ਵਿੱਚ ਵਿਚੋਲਗੀ ਕਰੇ। ਇਸ ਨਾਲ ਦੁਨੀਆ ਦੇ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਨੂੰ ਡਿਜੀਟਲ ਤੌਰ ‘ਤੇ ਸਸ਼ਕਤ ਬਣਾਉਣ ਵਿੱਚ ਸੁਵਿਧਾ ਹੋਵੇਗੀ।

ਸਾਥੀਓ, ਮੈਂ ਸੁਰੱਖਿਆ ਉਪਯੋਗਾਂ ਬਾਰੇ ਵੀ ਗੱਲ ਕਰਨਾ ਚਾਹੁੰਦਾ ਹਾਂ। ਦੁਨੀਆ ਦੇ ਕਈ ਦੇਸ਼ ਸਾਈਬਰ ਅਟੈਕ ਦੇ ਸ਼ਿਕਾਰ ਹੋਏ ਹਨ ਅਤੇ ਇਹ ਖਤਰਾ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਅਰਥਵਿਵਸਥਾਵਾਂ ‘ਤੇ ਮੰਡਰਾ ਰਿਹਾ ਹੈ।

 

ਵਿਸ਼ਵ ਬੈਂਕ ਦੇ ਅਨੁਮਾਨ ਦੇ ਅਨੁਸਾਰ, ਵਰ੍ਹੇ 2019-2023 ਦੇ ਦੌਰਾਨ ਸਾਈਬਰ ਹਮਲਿਆਂ ਨਾਲ ਦੁਨੀਆ ਨੂੰ ਲਗਭਗ 5.2 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਸੀ। ਮੈਲਿਸ਼ੀਅਸ ਥ੍ਰੇਟ ਐਕਟਰਸ ਦੁਆਰਾ ਕ੍ਰਿਪਟੋ ਕਰੰਸੀ ਦਾ ਉਪਯੋਗ ਇਸ ਦੀ ਪਹਿਚਾਣ ਅਤੇ ਰੋਕਥਾਮ ਨੂੰ ਹੋਰ ਜਟਿਲ ਬਣਾ ਦਿੰਦਾ ਹੈ।

 

ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਇੱਕ ਸਮਾਨ ਸਾਈਬਰ ਕਾਰਜਨੀਤੀ ਦੀ ਰੂਪ-ਰੇਖਾ ਤਿਆਰ ਕਰਨ, ਸਾਈਬਰ-ਅਪਰਾਧਾਂ ਦੀ ਰੀਅਲ-ਟਾਈਮ ਰਿਪੋਰਟਿੰਗ, ਲਾ ਐਨਫੋਰਸਮੈਂਟ ਏਜੰਸੀਆਂ ਦੀ ਕੈਪੇਸਿਟੀ ਬਿਲਡਿੰਗ, ਐਨਾਲੀਟਿਕਲ ਟੂਲਸ ਡਿਜ਼ਾਈਨ ਕਰਨ, ਫਾਰੈਂਸਿਕ ਲੈਬਾਂ ਦਾ ਇੱਕ ਰਾਸ਼ਟਰੀ ਨੈੱਟਵਰਕ ਸਥਾਪਿਤ ਕਰਨ, ਸਾਈਬਰ ਹਾਈਜੀਨ ਸੁਨਿਸ਼ਚਿਤ ਕਰਨ, ਅਤੇ ਹਰ ਨਾਗਰਿਕ ਤੱਕ ਸਾਈਬਰ ਜਾਗਰੂਕਤਾ ਦੇ ਪ੍ਰਸਾਰ ਕਰਨ ਜਿਹੇ ਹਰ ਖੇਤਰ ਵਿੱਚ ਕੰਮ ਕੀਤਾ ਹੈ।

 

ਹੁਣ ਦੇਸ਼ ਦੇ ਸਾਰੇ ਪੁਲਿਸ ਸਟੇਸ਼ਨਾਂ ਵਿੱਚ ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਐਂਡ ਸਿਸਟਮ (ਸੀਸੀਟੀਐੱਨਐੱਸ) ਲਾਗੂ ਕਰ ਦਿੱਤਾ ਗਿਆ ਹੈ।

ਸਾਈਬਰ ਅਪਰਾਧ ਦੇ ਖ਼ਿਲਾਫ਼ ਵਿਆਪਕ ਜਵਾਬੀ ਕਾਰਵਾਈ ਸੁਨਿਸ਼ਚਿਤ ਕਰਨ ਲਈ ਭਾਰਤ ਸਰਕਾਰ ਨੇ ਇੰਡੀਅਨ ਸਾਈਬਰ-ਕ੍ਰਾਈਮ ਕੋਰਡੀਨੇਸ਼ਨ ਸੈਂਟਰ (14C) ਦੀ ਸਥਾਪਨਾ ਕੀਤੀ ਹੈ।

ਭਾਰਤ ਸਰਕਾਰ ਨੇ ‘ਸਾਈਟ੍ਰੇਨ’ ਪੋਰਟਲ ਨਾਮਕ ਇੱਕ ਵਿਸ਼ਾਲ ਓਪਨ ਔਨਲਾਈਨ ਟ੍ਰੇਨਿੰਗ ਪਲੈਟਫਾਰਮ ਦਾ ਨਿਰਮਾਣ ਵੀ ਕੀਤਾ ਹੈ। ਸ਼ਾਇਦ, ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਇਹ ਦੁਨੀਆ ਦਾ ਸਭ ਤੋਂ ਵੱਡਾ ਟ੍ਰੇਨਿੰਗ ਪ੍ਰੋਗਰਾਮ ਹੋਵੇਗਾ।

 

ਇੱਕ ਸੇਫ ਐਂਡ ਸਕਿਓਰ ਸਾਈਬਰ ਸਪੇਸ ਸੁਨਿਸ਼ਚਿਤ ਕਰਨ ਲਈ ਮੈਂ ਕੁਝ ਬਿੰਦੁਆਂ ‘ਤੇ ਇਸ ਸਭਾ ਦਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹਾਂ। ਮੇਰੀ ਤਾਕੀਦ ਹੋਵੇਗੀ ਕਿ ਇਸ ਸੰਮੇਲਨ ਵਿੱਚ ਤੁਸੀਂ ਇਨ੍ਹਾਂ ਬਿੰਦੁਆਂ ‘ਤੇ ਜ਼ਰੂਰ ਵਿਚਾਰ ਕਰੋ-

  • ਡਿਜੀਟਲ ਅਪਰਾਧਾਂ ਨੂੰ ਕਾਉਂਟਰ ਕਰਨ ਦੇ ਲਈ ਬਣੇ ਸਾਰੇ ਦੇਸ਼ਾਂ ਦੇ ਕਾਨੂੰਨਾਂ ਵਿੱਚ ਇੱਕਰੂਪਤਾ ਲਿਆਉਣ ਦੇ ਪ੍ਰਯਤਨ ਹੋਣੇ ਚਾਹੀਦੇ ਹਨ।

  • ਸਾਈਬਰ ਅਪਰਾਧਾਂ ਦੇ ਬਾਰਡਰ-ਲੈੱਸ ਨੇਚਰ ਨੂੰ ਧਿਆਨ ਵਿੱਚ ਰੱਖਦੇ ਹੋਏ, ਦੇਸ਼ਾਂ ਦੇ ਭਿੰਨ-ਭਿੰਨ ਕਾਨੂੰਨਾਂ ਦੇ ਤਹਿਤ, ਰਿਸਪੋਂਡ ਕਰਨ ਦੀ ਵਿਵਸਥਾ, ਸਾਨੂੰ ਖੜੀ ਕਰਨੀ ਹੋਵੇਗੀ।

  • ਇਸ ਖੇਤਰ ਵਿੱਚ ਗਲੋਬਲ ਕੋਪਰੇਸ਼ਨ ਤੋਂ ਸਾਈਬਰ ਸਕਿਊਰਿਟੀ ਬੈਂਚਮਾਰਕਸ, ਬੇਸਟ ਪ੍ਰੈਕਟਿਸੇਜ਼, ਅਤੇ ਰੈਗੂਲੇਸ਼ਨ ਵਿੱਚ ਤਾਲਮੇਲ ਬਣਾਉਣ ਵਿੱਚ ਮਦਦ ਹੋਵੇਗੀ।

  • ਮੈਂ, ਆਸ਼ਾ ਕਰਦਾ ਹਾਂ ਕਿ ਇਸ ਦਿਸ਼ਾ ਵਿੱਚ ਇਹ ਸੰਮੇਲਨ ਇੱਕ ਠੋਸ ਐਕਸ਼ਨ-ਪਲਾਨ ਸਾਡੇ ਸਾਹਮਣੇ ਰੱਖੇਗਾ। ਸਾਈਬਕ ਸਕਿਊਰਿਟੀ ਨੀਤੀਆਂ ਵਿੱਚ ਇੰਟੀਗ੍ਰੇਟੇਡ ਅਤੇ ਸਟੇਬਲ ਐਪ੍ਰੋਚ ਨਾਲ ਇੰਟਰ-ਓਪੇਰਬੀਲਿਟੀ ਵਿੱਚ ਅਸਾਨੀ ਹੋਵੇਗੀ, ਇਨਫਾਰਮੇਸ਼ਨ ਸ਼ੇਅਰਿੰਗ ਵਿੱਚ ਟ੍ਰਸਟ ਵਧੇਗਾ, ਅਤੇ ਏਜੰਸੀਆਂ ਦੇ ਪ੍ਰੋਟੋਕਾਲ ਅਤੇ ਰਿਸੋਰਸ ਗੈਪ ਵਿੱਚ ਕਮੀ ਹੋਵੇਗੀ। ਰਾਸ਼ਟਰ ਦੇ ਮਹੱਤਵਪੂਰਨ ਇਨਫ੍ਰਾਸਟ੍ਰਕਚਰ ਨੂੰ ਸੁਰੱਖਿਅਤ ਬਣਾਉਣ ਦੇ ਲਈ ਮੈਂਬਰ ਦੇਸ਼ਾਂ ਦਰਮਿਆਨ ਉਦਯੋਗ ਅਤੇ ਸਿੱਖਿਆ ਜਗਤ ਦੇ ਸਕ੍ਰਿਯ ਸਮਰਤਨ ਨਾਲ ਰੀਅਲ ਟਾਈਮ ਸਾਈਬਰ ਥ੍ਰੇਟ ਇੰਟੈਲੀਜੈਂਸ ਸਾਂਝਾ ਕਰਨਾ ਸਮਾਂ ਦੀ ਮੰਗ ਹੈ।

  • ਸਾਈਬਰ ਘਟਨਾਵਾਂ ਦੀ ਰਿਪੋਰਟਿੰਗ ਅਤੇ ਉਨ੍ਹਾਂ ‘ਤੇ ਕਾਰਵਾਈ ਵਿੱਚ ਸਾਰੇ ਦੇਸ਼ਾਂ ਦੀ ਸਾਈਬਰ ਏਜੰਸੀਆਂ ਵਿੱਚ ਅਧਿਕ ਤਾਲਮੇਲ ਹੋਣਾ ਚਾਹੀਦਾ ਹੈ।

  • ਸ਼ਾਂਤੀਪੂਰਨ, ਸੁਰੱਖਿਅਤ, ਪ੍ਰਤੀਰੋਧੀ ਅਤੇ ਓਪਨ ਇਨਫਾਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਵਾਤਾਵਰਣ ਦੇ ਨਿਰਮਾਣ ਦੇ ਲਈ ਸੰਯੁਕਤ ਪ੍ਰਯਤਨਾਂ ਨਾਲ ਸੀਮਾ ਪਾਰ ਸਾਈਬਰ ਅਪਰਾਧਾਂ ਦੀ ਜਾਂਚ ਵਿੱਚ ਸਹਿਯੋਗ ਅੱਜ ਬਹੁਤ ਜ਼ਰੂਰੀ ਹੈ।

  • ਇਨਫਾਰਮੇਸ਼ਨ ਤੇ ਕਮਿਊਨਿਕੇਸ਼ਨ ਟੈਕਨੋਲੋਜੀ ਦੇ ਅਪਰਾਧਿਕ ਪ੍ਰਯੋਗ ‘ਤੇ ਯੂਨਾਈਟੇਡ ਨੇਸ਼ਨ ਕਨਵੈਂਸ਼ਨ ਦੇ ਅਨੁਰੂਪ ਤੇਜ਼ੀ ਨਾਲ ਗਵਾਹਾਂ ਦੀ ਸੰਭਾਲ਼, ਜਾਂਚ ਅਤੇ ਸਹਿਯੋਗ ਹੋਣਾ ਲਾਜ਼ਮੀ ਹੈ।

  • ਇਮਰਜਿੰਗ ਟੈਕਨੋਲੋਜੀਜ਼ ਦੇ ਕਾਰਨ ਉਭਰਦੇ ਖਤਰਿਆਂ ਨਾਲ ਨਿਪਟਣ ਦੇ ਲਈ ਕੰਪਿਊਟਰ ਇਮਰਜੈਂਸੀ ਰਿਸਪੋਂਸ ਟੀਮਾਂ (ਸੀਈਆਰਟੀਸ) ਨੂੰ ਮਜ਼ਬੂਤ ਬਣਾਉਣਾ ਹੋਵੇਗਾ।

  • ਪ੍ਰਭਾਵੀ ਪ੍ਰਿਡਿਕਟਵ – ਪ੍ਰਿਵੈਂਟਿਵ –ਪ੍ਰੋਟੈਕਟਿਵ ਐਂਡ ਰਿਕਵਰੀ ਐਕਸ਼ਨ ਲਈ ਇੱਕ 24x7 ਸਾਈਬਰ ਸਕਿਊਰਿਟੀ ਮੈਕੇਨਿਜ਼ਮ ਹੋਣਾ ਚਾਹੀਦਾ ਹੈ।

  • ਸਾਈਬਰ ਥ੍ਰੇਟ ਲੈਂਡਸਕੇਪ ਦਾ ਰੂਪ ਰਾਸ਼ਟਰੀ ਸੀਮਾਵਾਂ ਤੋਂ ਪਾਰ ਤੱਕ ਫੈਲ ਗਿਆ ਹੈ, ਜਿਸ ਦੇ ਕਾਰਨ ਸਾਈਬਰ ਕ੍ਰਾਈਮ ਨਾਲ ਪ੍ਰਭਾਵੀ ਤੌਰ ‘ਤੇ ਲੜਨ ਦੇ ਲਈ ਰਾਸ਼ਟਰਾਂ, ਸੰਗਠਨਾਂ ਅਤੇ ਸਟੇਕਹੋਲਡਰਾਂ ਦੁਆਰਾ ਕੋਪਰੇਸ਼ਨ ਅਤੇ ਇਨਫਾਰਮੇਸ਼ਨ ਦਾ ਅਦਾਨ-ਪ੍ਰਦਾਨ ਕਰਨਾ ਜ਼ਰੂਰੀ ਹੋ ਗਿਆ ਹੈ।

  • ਰਿਸਪੋਂਸਿਬਲ ਉਪਯੋਗ ਸੁਨਿਸ਼ਚਿਤ ਕਰਨ ਦੇ ਲਈ ‘ਟ੍ਰਾਂਸਪੇਰੈਂਟ ਅਤੇ ਅਕਾਉਂਟੇਬਲ ਏਆਈ ਅਤੇ ਇਮਰਜਿੰਗ ਟੈਕਨੋਲੋਜੀਜ਼ ਗਵਰਨੈਂਸ ਫਰੇਮਵਰਕ’ ਦਾ ਨਿਰਮਾਣ ਕਰਨ ਦਾ ਸਮਾਂ ਆ ਗਿਆ ਹੈ।

  • ਡਿਜੀਟਲ ਕਰੰਸੀ ਨਾਲ ਲੈਸ ਸਾਈਬਰ ਕ੍ਰਾਈਮ ਵਿੱਚ ਵਾਧੇ ਨੂੰ ਦੇਖਦੇ ਹੋਏ ਰਾਸ਼ਟਰਾਂ ਦਰਮਿਆਨ ਇੱਕ ‘ਡੇਟੀਕੇਟੇਡ ਕੌਮਨ ਚੈਨਲ’ ਦੀ ਜ਼ਰੂਰਤ ਹੈ, ਤਾਕਿ ਅਜਿਹੀ ਫਾਇਨੈਂਸ਼ੀਅਲ ਇਰਰੈਗੂਲੇਟਰੀਜ਼ ਨੂੰ ਰੋਕਿਆ ਜਾ ਸਕੇ।

  • ਐੱਨਐੱਫਟੀ ਪਲੈਟਫਾਰਮਾਂ ਦੀ ਥਰਡ-ਪਾਰਟੀ ਵੈਰੀਫਿਕੇਸ਼ਨ ਨਾਲ ਵਿਸ਼ਵਾਸ ਵਧੇਗਾ ਅਤੇ ਅਪਰਾਧਿਕ ਗਤੀਵਿਧੀਆਂ ‘ਤੇ ਰੋਕ ਲਗੇਗੀ। 

 

ਅੰਤ ਵਿੱਚ, ਮੈਂ ਫਿਰ ਤੋਂ ਇਸ ਗੱਲ ‘ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਕੋਈ ਵੀ ਦੇਸ਼ ਜਾਂ ਸੰਗਠਨ, ਇਕੱਲੇ ਸਾਈਬਰ ਖਤਰਿਆਂ ਦਾ ਮੁਕਾਬਲਾ ਨਹੀਂ ਕਰ ਸਕਦਾ ਹੈ – ਇਸ ਦੇ ਲਈ ਇੱਕ ਸੰਯੁਕਤ ਮੋਰਚੇ ਦੀ ਜ਼ਰੂਰਤ ਹੈ।

ਸਾਡੇ ਭਵਿੱਖ ਨੇ ਸਾਨੂੰ ਇਹ ਅਵਸਰ ਦਿੱਤਾ ਹੈ ਕਿ ਸਾਨੂੰ ਸੰਵੇਦਨਸ਼ੀਲਤਾ ਦੇ ਨਾਲ ਟੈਕਨੋਲੋਜੀ ਦਾ ਉਪਯੋਗ ਕਰਨ ਅਤੇ ਜਨਤਕ ਸੁਰੱਖਿਆ ਤੇ ਸੰਭਾਲ਼ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ‘ਤੇ ਅਟਲ ਰਹਿਣ। ਹਾਲਾਕਿ, ਇਹ ਕੰਮ ਇਕੱਲੇ ਸਰਕਾਰਾਂ ਦੁਆਰਾ ਨਹੀਂ ਸੰਭਾਲਿਆ ਜਾ ਸਕਦਾ ਹੈ।

 

ਸਾਡਾ ਲਕਸ਼ ‘ਸਾਈਬਰ ਸਕਸੈਸ ਵਰਲਡ’ ਦਾ ਨਿਰਮਾਣ ਕਰਨਾ ਹੈ, ਨਾ ਕਿ ‘ਸਾਈਬਰ ਫੇਲੀਅਰ ਵਰਲਡ’ ਦਾ। ਨਾਲ ਮਿਲ ਕੇ, ਅਸੀਂ ਸਭ ਦੇ ਲਈ ਇੱਕ ਸੁਰੱਖਿਅਤ ਅਤੇ ਸਮ੍ਰਿੱਧ ਡਿਜੀਟਲ ਭਵਿੱਖ ਸੁਨਿਸ਼ਚਿਤ ਕਰਦੇ ਹੋਏ ਇਨ੍ਹਾਂ ਟੈਕਨੋਲੋਜੀਜ਼ ਦੀ ਸਮਰੱਥਾ ਦਾ ਉਪਯੋਗ ਕਰ ਸਕਦੇ ਹਾਂ।

ਆਓ, ਅਸੀਂ ਸਹਿਯੋਗ ਕਰਨ, ਸਾਡੇ ਵਿਚਾਰ ਸਾਂਝਾ ਕਰਨ ਅਤੇ ਅੰਤਰਰਾਸ਼ਟਰੀ ਸਾਂਝੇਦਾਰੀ ਬਣਾਉਣ ਦੇ ਇਸ ਅਵਸਰ ਦਾ ਲਾਭ ਉਠਾਈਏ।

ਧੰਨਵਾਦ !

*****


ਆਰਕੇ/ਏਵਾਈ/ਏਕੇਐੱਸ/ਏਐੱਸ



(Release ID: 1939783) Visitor Counter : 111