ਰੱਖਿਆ ਮੰਤਰਾਲਾ

ਵਰਤੋਂ ਅਤੇ ਸਿਹਤਮੰਦ ਭੋਜਨ ਪ੍ਰਥਾਵਾਂ ਨੂੰ ਹੁਲਾਰਾ ਦੇਣ ਅਤੇ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਸੁਨਿਸ਼ਚਿਤ ਕਰਨ ਦੇ ਲਈ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ


ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਡਾ. ਮਨਸੁਖ ਮਾਂਡਵਿਯਾ ਨੇ ‘ਹੈਲਦੀ ਰੇਸਿਪੀਜ਼ ਫਾਰ ਡਿਫੈਂਸ’ ਨਾਮ ਪੁਸਤਕ ਦੀ ਘੁੰਡ ਚੁਕਾਈ ਕੀਤੀ

Posted On: 13 JUL 2023 1:25PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵਿਯਾ ਦੀ ਉਪਸਥਿਤੀ ਵਿੱਚ ਹਥਿਆਰਬੰਦ ਬਲਾਂ ਦੇ ਵਿੱਚ ਮੋਟੇ ਅਨਾਜ ਦੀ ਵਰਤੋਂ ਅਤੇ ਸਿਹਤਮੰਦ ਭੋਜਨ ਪ੍ਰਥਾਵਾਂ ਨੂੰ ਹੁਲਾਰਾ ਦੇਣ ਅਤੇ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਦੀ ਉਪਲਬਧਤਾ ਸੁਨਿਸ਼ਿਚਤ ਕਰਨ ਦੇ ਲਈ 13 ਜੁਲਾਈ, 2023 ਨੂੰ ਨਵੀਂ ਦਿੱਲੀ ਵਿੱਚ ਇੱਕ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖਤ ਕੀਤੇ ਗਏ। ਦੋਹਾਂ ਮੰਤਰੀਆਂ ਨੇ ਸ਼੍ਰੀ ਅੰਨ (ਮੋਟੇ ਅਨਾਜ) ਦੀ ਵਰਤੋਂ ਅਤੇ ਸਿਹਤ ਲਾਭਾਂ ਨੂੰ ਹੁਲਾਰਾ ਦੇਣ ਦੇ ਲਈ ‘ਹੈਲਦੀ ਰੇਸਿਪੀਜ਼ ਫਾਰ ਡਿਫੈਂਸ’  ਨਾਮਕ ਪੁਸਤਕ ਦੀ ਵੀ ਘੁੰਡ ਚੁਕਾਈ ਕੀਤੀ।

ਰੱਖਿਆ ਮੰਤਰਾਲੇ ਦੇ ਡਾਇਰੈਕਟਰ ਜਨਰਲ (ਸਪਲਾਈ ਅਤੇ ਟ੍ਰਾਂਸਪੋਰਟ) ਲੈਫਟੀਨੈਂਟ ਜਨਰਲ ਪ੍ਰੀਤ ਮੋਹਿੰਦਰ ਸਿੰਘ ਅਤੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਿਟੀ (ਐੱਫਐੱਸਐੱਸਏਆਈ) ਦੇ ਸੀਈਓ ਸ਼੍ਰੀ ਜੀ ਕਮਲਾ ਵਰਧਨ ਰਾਓ ਨੇ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ। ਇਸ ਦਾ ਉਦੇਸ਼ ਕਰਮੀਆਂ ਵਿੱਚ ਆਹਾਰ ਵਿਵਿਧਤਾ ਅਤੇ ਮੋਟੇ ਅਨਾਜ – ਅਧਾਰਿਤ ਖੁਰਾਕ ਉਤਪਾਦਾਂ ਦੇ ਪੋਸ਼ਕ ਸਬੰਧੀ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਹ ਐੱਮਓਯੂ ਰੱਖਿਆ ਮੰਤਰਾਲੇ ਦੇ ਤਹਿਤ ਮੈਸ, ਕੰਟੀਨ ਅਤੇ ਹੋਰ ਫੂਡ ਆਉਟਲੈੱਟਸ ਵਿੱਚ ਮੋਟੇ ਅਨਾਜ-ਅਧਾਰਿਤ ਮੈਨੂ ਦੀ ਸ਼ੁਰੂਆਤ ਦਾ ਮਾਰਗ ਵੀ ਪ੍ਰਸ਼ਸਤ ਕਰੇਗਾ।

ਇਹ ਸਹਿਯੋਗ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੇ ਅਨੁਸਾਰ ਖੁਰਾਕ ਸੁਰੱਖਿਆ ਅਤੇ ਸਵੱਛਤਾ ’ਤੇ ਮੈਸ, ਹਥਿਆਰਬੰਦ ਬਲਾਂ ਦੀ ਕੰਟੀਨ ਅਤੇ ਹੋਰ ਫੂਡ ਆਉਟਲੈੱਟ ਦੇ ਖੁਰਾਕ ਸੰਚਾਲਨਾਂ ਅਤੇ ਸੈੱਫ ਦੀ ਟ੍ਰੇਨਿੰਗ ਵੀ ਸੁਨਿਸ਼ਚਿਤ ਕਰੇਗਾ। ਇਹ ਹਥਿਆਰਬੰਦ ਬਲਾਂ ਨੂੰ ਰਾਸ਼ਟਰ ਦੇ ਪ੍ਰਤੀ ਆਪਣੀ ਸੇਵਾ ਵਿੱਚ ਸੁਦ੍ਰਿੜ੍ਹਤਾ ਅਤੇ ਲਚੀਲਾਪਨ ਬਣਾਏ ਰੱਖਣ ਵਿੱਚ ਸਮਰੱਥ ਬਣਾਉਣ ਦੇ ਲਈ ਉਨ੍ਹਾਂ ਦੇ ਸਿਹਤ ਅਤੇ ਭਲਾਈ ਦੇ ਲਈ ਇੱਕ ਸਾਂਝੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਇਹ ਸਹਿਮਤੀ ਪੱਤਰ ਹਥਿਆਰਬੰਦ ਬਲਾਂ ਦੇ ਪਰਿਵਾਰਾਂ ਅਤੇ ਵਿਆਪਕ ਪੱਧਰ ’ਤੇ ਸਮੁਦਾਇ ਨੂੰ ਪੌਸ਼ਟਿਕ ਆਹਾਰ ਆਪਣਾਉਣ, ਹੈਲਦੀ ਫੂਡ ਵਿਕਲਪ ਚੋਣ ਅਤੇ ਖੁਰਾਕ ਸੁਰੱਖਿਆ ਬਣਾਏ ਰੱਖਣ ਦੇ ਲਈ ਪ੍ਰੋਤਸਾਹਿਤ ਕਰੇਗਾ।

ਐੱਫਐੱਸਐੱਸਏਆਈ ਦੀ ਪੁਸਤਕ ‘ਹੈਲਦੀ ਰੇਸਿਪੀਜ਼ ਫਾਰ ਡਿਫੈਂਸ’ ਵਿੱਚ ਪੋਸ਼ਕ ਅਨਾਜ ਅਧਾਰਿਤ ਵਿਅੰਜਨਾਂ ਦੀ ਇੱਕ ਲੜੀ ਸ਼ਾਮਲ ਹੈ। ਇਹ ਰੱਖਿਆ ਮੰਤਰਾਲੇ ਦੇ ਤਹਿਤ ਵਿਭਿੰਨ ਕੰਟੀਨਾਂ ਅਤੇ ਫੂਡ ਆਉਟਲੈੱਟਾਂ ਦੇ ਲਈ ਇੱਕ ਮੁੱਲਾਂਕਣ ਸੰਸਾਧਨ ਦੇ ਰੂਪ ਵਿੱਚ ਕੰਮ ਕਰੇਗਾ। ਰੱਖਿਆ ਕਰਮੀਆਂ ਦੁਆਰਾ ਸਾਹਮਣਾ ਕੀਤੀਆਂ ਜਾਣ ਵਾਲੀਆਂ ਚੁਣੌਤੀਆਂ ਭੂਗੌਲਿਕ ਖੇਤਰਾਂ ਅਤੇ ਵਿਵਿਧ ਜਲਵਾਯੂ ਪਰਿਸਥਿਤੀਆਂ ਨੂੰ ਦੇਖਦੇ ਹੋਏ ਆਹਾਰ ਵਿੱਚ ਵਿਵਿਧਤਾ ਬਹੁਤ ਮਹੱਤਵ ਰੱਖਦੀ ਹੈ। ਮੋਟੇ ਅਨਾਜ ਆਪਣੇ ਪੋਸ਼ਕ ਸਬੰਧੀ ਮੁੱਲ ਦੇ ਲਈ ਜਾਣੇ ਜਾਂਦੇ ਹੈ ਅਤੇ ਇਹ ਸੰਤੁਲਿਤ ਅਤੇ ਵਿਵਿਧ ਆਹਾਰ ਵਿੱਚ ਯੋਗਦਾਨ ਦੇ ਸਕਦੇ ਹੈ।

ਇਸ ਅਵਸਰ ’ਤੇ ਚੀਫ਼ ਆਵ੍ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਰੱਖਿਆ ਸਕੱਤਰ ਸ਼੍ਰੀ ਗਿਰੀਧਰ ਅਰਮਨੇ, ਸਿਹਤ ਸੱਕਤਰ ਸ਼੍ਰੀ ਰਾਜੇਸ਼ ਭੂਸ਼ਣ ਅਤੇ ਰੱਖਿਆ ਮੰਤਰਾਲੇ ਅਤੇ ਸਿਹਤ ਅਤੇ  ਪਰਿਵਾਰ ਭਲਾਈ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਉਪਸਥਿਤ ਸਨ।

 

 

 ***

ਏਬੀਬੀ/ਸੇਵੀ



(Release ID: 1939471) Visitor Counter : 119