ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਬਾਲ ਭਲਾਈ ਅਤੇ ਸੁਰੱਖਿਆ ਕਮੇਟੀ ਕਠਿਨ ਹਾਲਾਤਾਂ ਵਿੱਚ ਸਹਾਇਤਾ ਲਈ ਪਾਤਰ ਬੱਚਿਆਂ ਦੀ ਪਛਾਣ ਕਰੇਗੀ
Posted On:
13 JUL 2023 12:52PM by PIB Chandigarh
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਮਿਸ਼ਨ ਵਾਤਸਲਿਆ ਯੋਜਨਾ ਦੇਸ਼ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਜ ਅਤੇ ਸਥਾਨਕ ਸਰਕਾਰਾਂ ਦੇ ਇੱਕ ਨੈੱਟਵਰਕ ਦੁਆਰਾ ਇੱਕ ਮਜ਼ਬੂਤ ਈਕੋਸਿਸਟਮ ਦੀ ਕਲਪਨਾ ਕਰਦੀ ਹੈ। ਸਕੀਮ ਦੇ ਮੌਜੂਦਾ ਦਿਸ਼ਾ-ਨਿਰਦੇਸ਼ਾਂ, ਸਥਾਨਕ ਸੰਸਥਾਵਾਂ ਦੀ ਸਥਾਈ/ਸਬ-ਕਮੇਟੀ ਪ੍ਰਣਾਲੀ ਦੇ ਤਹਿਤ, ਬਾਲ ਭਲਾਈ ਅਤੇ ਸੁਰੱਖਿਆ ਮੁੱਦਿਆਂ ਦਾ ਕੰਮ ਸ਼ਹਿਰੀ ਸਥਾਨਕ ਸੰਸਥਾ/ਪੰਚਾਇਤੀ ਰਾਜ ਸੰਸਥਾ/ਗ੍ਰਾਮ ਪੰਚਾਇਤ ਦੀ ਮੌਜੂਦਾ ਕਮੇਟੀ ਨੂੰ ਸੌਂਪਿਆ ਜਾ ਸਕਦਾ ਹੈ ਜੋ ਔਰਤਾਂ ਅਤੇ ਬੱਚਿਆਂ ਲਈ ਸਮਾਜਿਕ ਨਿਆਂ/ਕਲਿਆਣ ਦੇ ਮੁੱਦਿਆਂ ਨਾਲ ਨਜਿੱਠਦੀ ਹੈ। ਇਸ ਭਾਵਨਾ ਵਿੱਚ, ਪਿੰਡ ਪੱਧਰ 'ਤੇ ਬਾਲ ਕਲਿਆਣ ਅਤੇ ਸੁਰੱਖਿਆ ਕਮੇਟੀ (ਸੀਡਬਲਿਊ ਐਂਡ ਪੀਸੀ) ਅਨਾਥ, ਗਲੀ ਦੇ ਬੱਚਿਆਂ ਆਦਿ ਸਮੇਤ ਕਠਿਨ ਹਾਲਾਤਾਂ ਵਿੱਚ ਸਹਾਇਤਾ ਲਈ ਪਾਤਰ ਬੱਚਿਆਂ ਦੀ ਪਛਾਣ ਕਰੇਗੀ।
ਇਨ੍ਹਾਂ ਬੱਚਿਆਂ ਨੂੰ ਮਿਸ਼ਨ ਵਾਤਸਲਿਆ ਸਕੀਮ ਦੇ ਸਪਾਂਸਰਸ਼ਿਪ ਕੰਪੋਨੈਂਟ ਦੇ ਤਹਿਤ ਇਹ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਇਨ੍ਹਾਂ ਬੱਚਿਆਂ ਨੂੰ ਸੀਡਬਲਿਊਸੀ ਦੁਆਰਾ ਸਿਫ਼ਾਰਿਸ਼ ਕੀਤੇ ਗਏ ਅਤੇ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਅਪਰੂਵਲ ਕਮੇਟੀ (ਐੱਸਐੱਫਸੀਏਸੀ) ਦੁਆਰਾ ਮਨਜ਼ੂਰ ਕੀਤੇ ਅਨੁਸਾਰ ਸਪਾਂਸਰਸ਼ਿਪ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਅਨੁਸਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਾਤਰ ਬੱਚਿਆਂ ਨੂੰ ਸਪਾਂਸਰਸ਼ਿਪ ਸੁਵਿਧਾਵਾਂ ਦੇਣ ਲਈ ਬੇਨਤੀ ਕੀਤੀ ਜਾਵੇਗੀ।
ਗੈਰ-ਸੰਸਥਾਗਤ ਦੇਖਭਾਲ਼ ਦੇ ਅਧੀਨ ਆਉਂਦੇ ਸਪਾਂਸਰਸ਼ਿਪ, ਫੋਸਟਰ ਕੇਅਰ, ਬਾਅਦ ਦੀ ਦੇਖਭਾਲ਼ ਦੇ ਮਾਪਦੰਡ ਹੇਠਾਂ ਦਿੱਤੇ ਗਏ ਹਨ:
ਇਹ ਮਿਸ਼ਨ ਗੈਰ-ਸੰਸਥਾਗਤ ਦੇਖਭਾਲ਼ ਦੇ ਨਿਮਨਲਿਖਤ ਢੰਗਾਂ ਰਾਹੀਂ ਬੱਚਿਆਂ ਦੀ ਸਹਾਇਤਾ ਕਰੇਗਾ:
-
ਸਪਾਂਸਰਸ਼ਿਪ: ਵਿਸਤ੍ਰਿਤ ਪਰਿਵਾਰਾਂ/ ਜੈਵਿਕ ਰਿਸ਼ਤੇਦਾਰਾਂ ਨਾਲ ਰਹਿ ਰਹੇ ਕਮਜ਼ੋਰ ਬੱਚਿਆਂ ਨੂੰ ਉਨ੍ਹਾਂ ਦੀ ਸਿੱਖਿਆ, ਪੋਸ਼ਣ ਅਤੇ ਸਿਹਤ ਸੰਬੰਧੀ ਲੋੜਾਂ ਲਈ ਵਿੱਤੀ ਸਹਾਇਤਾ ਦਿੱਤੀ ਜਾ ਸਕਦੀ ਹੈ।
-
ਫੋਸਟਰ ਕੇਅਰ: ਬੱਚੇ ਦੀ ਦੇਖਭਾਲ਼, ਸੁਰੱਖਿਆ ਅਤੇ ਪੁਨਰਵਾਸ ਦੀ ਜ਼ਿੰਮੇਵਾਰੀ ਇੱਕ ਗੈਰ-ਸੰਬੰਧਿਤ ਪਰਿਵਾਰ ਦੁਆਰਾ ਲਈ ਜਾਂਦੀ ਹੈ। ਬੱਚੇ ਦੀ ਪਰਵਰਿਸ਼ ਕਰਨ ਲਈ ਜੈਵਿਕ ਤੌਰ 'ਤੇ ਗੈਰ-ਸੰਬੰਧਿਤ ਪਾਲਕ ਮਾਪਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ
-
ਗੋਦ ਲੈਣਾ: ਗੋਦ ਲੈਣ ਲਈ ਕਾਨੂੰਨੀ ਤੌਰ 'ਤੇ ਮੁਕਤ ਪਾਏ ਗਏ ਬੱਚਿਆਂ ਲਈ ਪਰਿਵਾਰ ਲੱਭਣਾ। ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ (ਸੀਏਆਰਏ) ਗੋਦ ਲੈਣ ਦੇ ਪ੍ਰੋਗਰਾਮ ਦੀ ਸੁਵਿਧਾ ਪ੍ਰਦਾਨ ਕਰੇਗੀ।
-
ਬਾਅਦ ਦੀ ਦੇਖਭਾਲ਼: ਜੋ ਬੱਚੇ 18 ਸਾਲ ਦੀ ਉਮਰ ਪੂਰੀ ਹੋਣ 'ਤੇ ਚਾਈਲਡ ਕੇਅਰ ਸੰਸਥਾ ਛੱਡ ਰਹੇ ਹਨ, ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਮੁੜ ਸ਼ਾਮਲ ਕਰਨ ਦੀ ਸੁਵਿਧਾ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ। ਅਜਿਹੀ ਸਹਾਇਤਾ 18 ਤੋਂ 21 ਸਾਲ ਦੀ ਉਮਰ ਤੱਕ ਦਿੱਤੀ ਜਾ ਸਕਦੀ ਹੈ, ਜਿਸ ਨੂੰ 23 ਸਾਲ ਦੀ ਉਮਰ ਤੱਕ ਵਧਾਇਆ ਜਾ ਸਕਦਾ ਹੈ, ਤਾਂ ਜੋ ਉਸਨੂੰ ਆਤਮ ਨਿਰਭਰ ਬਣਨ ਵਿੱਚ ਮਦਦ ਮਿਲ ਸਕੇ।
ਸਪਾਂਸਰਸ਼ਿਪ ਦੀਆਂ ਕਿਸਮਾਂ
ਸਪਾਂਸਰਸ਼ਿਪ ਦੇ ਤਹਿਤ ਸਹਾਇਤਾ ਪ੍ਰਦਾਨ ਕਰਨ ਦੀ ਚੋਣ ਅਤੇ ਪ੍ਰਕਿਰਿਆ ਲਈ ਮਾਪਦੰਡ ਦੋ ਤਰ੍ਹਾਂ ਦੇ ਹੋਣਗੇ-
ੳ - ਸਰਕਾਰੀ ਸਹਾਇਤਾ ਪ੍ਰਾਪਤ ਸਪਾਂਸਰਸ਼ਿਪ
ਅ - ਪ੍ਰਾਈਵੇਟ ਸਹਾਇਤਾ ਪ੍ਰਾਪਤ ਸਪਾਂਸਰਸ਼ਿਪ
*******
ਐੱਸਐੱਸ/ਟੀਐੱਫਕੇ
(Release ID: 1939354)
Visitor Counter : 132