ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਚੰਦ੍ਰਯਾਨ-3 ਵਿਸ਼ੇਸ਼ ਰੂਪ ਨਾਲ ਵਿਗਿਆਨ, ਟੈਕਨੋਲੋਜੀ, ਇਨੋਵੇਸ਼ਨ ਅਤੇ ਸਟਾਰਟਅੱਪ ਵਿੱਚ ਭਾਰਤ ਦੇ ਅੰਤਰਰਾਸ਼ਟਰੀ ਸਹਿਯੋਗ ਦੇ ਪੱਧਰ ਨੂੰ ਵਧਾਏਗਾ


ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਨੇ ਅੱਜ ਸੰਯੁਕਤ ਰੂਪ ਨਾਲ ਮਹੱਤਵਪੂਰਨ ਅਤੇ ਉੱਭਰਦੀ ਟੈਕਨੋਲੋਜੀ: ਜੀਵਨ ਵਿੱਚ ਬਦਲਾਅ ਦੇ ਲਈ ਕੁਆਂਟਮ ਟੈਕਨੋਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ’ਤੇ ਸਹਿਯੋਗਾਤਮਕ ਪ੍ਰਸਤਾਵਾਂ ਦਾ ਸੱਦਾ ਦਿੱਤਾ

ਭਾਰਤ ਦੇ ਵਿਗਿਆਨ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਕਦਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਹਾਲ ਦੀ ਅਮਰੀਕਾ ਯਾਤਰਾ ਦੇ ਦ੍ਰਿਸ਼ਟੀਕੋਣ ਵਿੱਚ ਉਠਾਇਆ ਗਿਆ ਹੈ, ਜਿੱਥੇ ਉਨ੍ਹਾਂ ਨੇ ਦੁਵੱਲੇ ਵਿਆਪਕ ਅਤੇ ਆਲਮੀ ਰਣਨੀਤਕ ਸਾਂਝੇਦਾਰੀ ਦੇ ਲਈ ਇੱਕ ਨਵੇਂ ਅਧਿਆਏ ’ਤੇ ਜ਼ੋਰ ਦਿੱਤਾ ਸੀ

ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਕੁਆਂਟਮ ਟੈਕਨੋਲੋਜੀ ਵਿੱਚ ਨਿਵੇਸ਼ ਨਾਲ ਸਾਡੇ ਦੈਨਿਕ ਜੀਵਨ ਵਿੱਚ ਪਰਿਵਰਤਨਕਾਰੀ ਪ੍ਰਗਤੀ ਹੋਵੇਗੀ ਅਤੇ ਸਿਹਤ ਦੇਖਭਾਲ, ਖੇਤੀਬਾੜੀ ਜਲਵਾਯੂ ਪਰਿਵਰਤਨ ਅਤੇ ਹੋਰ ’ਤੇ ਪ੍ਰਭਾਵ ਪਾ ਕੇ ਸਾਡੇ ਸਮਾਜਿਕ ਭਲਾਈ ਨੂੰ ਬਹੁਤ ਲਾਭ ਹੋਵੇਗਾ ਉਨ੍ਹਾਂ ਨੇ ਅਕਸ਼ੈ ਨਿਧੀ ਦੀ ਪਰਿਵਰਤਨਕਾਰੀ ਸਮਰੱਥਾ ਦਾ ਸੁਆਗਤ ਕੀਤਾ: ਡਾ. ਜਿਤੇਂਦਰ ਸਿੰਘ

Posted On: 12 JUL 2023 5:02PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ), ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਅਤੇ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਚੰਦਰਯਾਨ-3 ਭਾਰਤ ਦੇ ਅੰਤਰਰਾਸ਼ਟਰੀ ਸਹਿਯੋਗ ਦੇ ਪੱਧਰ ਨੂੰ ਵਿਸ਼ੇਸ਼ ਰੂਪ ਨਾਲ ਵਿਗਿਆਨ, ਟੈਕਨੋਲੋਜੀ, ਇਨੋਵੇਸ਼ਨ ਅਤੇ ਸਟਾਰਟਅੱਪ ਦੇ ਖੇਤਰ ਵਿੱਚ ਵਧਾਏਗਾ।

ਮੰਤਰੀ ਮਹੋਦਯ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਦਾ ਨਾਸਾ ਅਤੇ ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਮਾਨਵ ਪੁਲਾੜ ਉਡਾਨ ਸਹਿਯੋਗ ਦੇ ਲਈ ਇੱਕ ਰਣਨੀਤਕ ਢਾਂਚਾ ਵਿਕਸਿਤ ਕਰ ਰਹੇ ਹਨ ਅਤੇ ਨਾਸਾ ਅੱਜ ਭਾਰਤ ਦੇ ਪੁਲਾੜ ਯਾਤਰੀਆਂ ਨੂੰ ਸੱਦਾ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਹਾਲ ਦੀ ਅਮਰੀਕਾ ਯਾਤਰਾ ਦੇ ਦੌਰਾਨ ਆਰਟੇਮਿਸ ਸਮਝੌਤੇ ’ਤੇ ਦਸਤਖਤ ਕੀਤੇ, ਜੋ ਸਮੁੱਚੀ ਮਾਨਵ ਜਾਤੀ ਦੇ ਲਾਭ ਦੇ ਉਦੇਸ਼ ਨਾਲ ਪੁਲਾੜ ਇਨੋਵੇਸ਼ਨ ਦੇ ਲਈ ਇੱਕ ਸਰਬਵਿਆਪਕ ਦ੍ਰਿਸ਼ਟੀਕੋਣ ਦੀ ਪਰਿਕਲਪਨਾ ਕਰਦਾ ਹੈ।

 

ਡਾ. ਜਿਤੇਂਦਰ ਸਿੰਘ ਉਸ ਸਮੇਂ ਬੋਲ ਰਹੇ ਸਨ ਜਦੋਂ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਨੇ, ਜਿਸ ਦਾ ਪ੍ਰਤੀਨਿਧੀਤਵ ਭਾਰਤ ਵਿੱਚ ਉਸ ਦੇ ਰਾਜਦੂਤ ਏਰਿਕ ਗਾਰਸੇਟੀ ਨੇ ਅੱਜ ਸੰਯੁਕਤ ਰੂਪ ਨਾਲ ਜੀਵਨ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਦੇ ਲਈ “ਮਹੱਤਵਪੂਰਨ ਅਤੇ ਉੱਭਰਦੀ ਹੋਈ ਕੁਆਂਟਮ ਟੈਕਨੋਲੋਜੀ ਅਤੇ ਆਰਟੀਫਿਸ਼ੀਅਲ  ਇੰਟੈਲੀਜੈਂਸ ’ਤੇ ਸਹਿਯੋਗਾਤਮਕ ਪ੍ਰਸਤਾਵਾਂ ਦਾ ਸੱਦਾ ਦਿੱਤਾ। ਭਾਰਤ-ਅਮਰੀਕਾ ਵਿਗਿਆਨ ਅਤੇ ਟੈਕਨੋਲੋਜੀ ਫੋਰਮ (ਆਈਯੂਐੱਸਐੱਸਟੀਐੱਫ) ਇੱਕ ਯੂਐੱਸਆਈਐੱਸਟੀਈਐੱਫ ਦੇ ਸਕੱਤਰੇਤ ਨੇ ਇਸ ਪ੍ਰੋਗਰਾਮ ਨੂੰ ਵਿਕਸਿਤ ਕੀਤਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਕਦਮ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਯਾਤਰਾ ਦੇ ਪਰਿਪ੍ਰੇਖ ਵਿੱਚ ਆਇਆ ਹੈ, ਜਿੱਥੇ ਉਨ੍ਹਾਂ ਨੇ ਦੁਵੱਲੇ ਵਿਆਪਕ ਅਤੇ ਆਲਮੀ ਰਣਨੀਤਕ ਸਾਂਝੇਦਾਰੀ ਦੇ ਲਈ ਇੱਕ ਨਵਾਂ ਅਧਿਆਏ ’ਤੇ ਜ਼ੋਰ ਦਿੱਤਾ ਸੀ। ਮੰਤਰੀ ਮਹੋਦਯ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਰਤੀ ਅਤੇ ਅਮਰੀਕੀ ਦੋਨੋਂ ਪੱਖਾਂ ਨੇ ਨੇਤਾਵਾਂ ਦੇ ਨਿਰਣੈ ਨੂੰ ਲਾਗੂਕਰਨ ਪੱਧਰ ਤੱਕ ਅੱਗੇ ਵਧਾਉਣ ਦੇ ਲਈ ਖੁਦ ਨੂੰ ਤੇਜ਼ੀ ਨਾਲ ਅੱਗੇ ਵਧਾ ਲਿਆ ਹੈ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਇਸ ਭਾਰਤ-ਅਮਰੀਕੀ ਜੁੜਾਅ ਨੇ ਆਰਟੀਫਿਸ਼ੀਅਲ  ਇੰਟੈਲੀਜੈਂਸ ਦੇ ਯੁਗ ਵਿੱਚ ਅਮਰੀਕਾ-ਭਾਰਤ (ਏ-ਆਈ) ਸਬੰਧਾਂ ਵਿੱਚ ਇੱਕ ਨਵੀਂ ਦਿਸ਼ਾ ਵਿੱਚ ਇੱਕ ਨਵੀਂ ਊਰਜਾ ਦੇ ਨਾਲ ਭਵਿੱਖ ਦੇ ਲਈ ਇੱਕ ਟੈਕਨੋਲੋਜੀ ਸਾਂਝੇਦਾਰੀ ਦੀ ਰੂਪ-ਰੇਖਾ ਤਿਆਰ ਕੀਤੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉੱਚ ਪ੍ਰਾਸੰਗਿਕਤਾ ਦੇ ਹੋਰ ਟੈਕਨੋਲੋਜੀ-ਓਰੀਐਂਟਿਡ ਮਾਮਲਿਆਂ ਦੇ ਇਲਾਵਾ, ਇਹ ਜਾਣ ਕੇ ਚੰਗਾ ਲੱਗ ਰਿਹਾ ਹੈ ਕਿ ਰਾਸ਼ਟਰਪਤੀ ਬਾਇਡੇਨ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ-ਭਾਰਤ ਵਿਗਿਆਨ ਅਤੇ ਟੈਕਨੋਲੋਜੀ ਕੋਸ਼ (ਯੂਐੱਸ-ਇੰਡੀਆ ਸਾਇੰਸ ਐਂਡ ਟੈਕਨੋਲੋਜੀ ਐਡਾਮੈਂਟ ਫੰਡ- (ਯੂਐੱਸਆਈਐੱਸਟੀਈਐੱਫ) ਦੇ ਤਹਿਤ 20 ਲੱਖ ਅਮਰੀਕਾ ਡਾਲਰ ਦੀ ਗ੍ਰਾਂਟ ਪ੍ਰੋਗਰਾਮ ਦੇ ਸ਼ੁਭਰੰਭ ਦਾ ਸੁਆਗਤ ਕੀਤਾ। ਆਰਟੀਫਿਸ਼ੀਅਲ  ਇੰਟੈਲੀਜੈਂਸ ਅਤੇ ਕੁਆਂਟਮ ਟੈਕਨੋਲੋਜੀ ਦੇ ਸੰਯੁਕਤ ਵਿਕਾਸ ਅਤੇ ਵਪਾਰੀਕਰਨ ਦੇ ਨਾਲ ਹੀ ਭਾਰਤ ਵਿੱਚ ਉੱਚ ਪ੍ਰਦਰਸ਼ਨ ਕੰਪਿਊਟਿੰਗ (ਐੱਚਪੀਸੀ) ਸੁਵਿਧਾਵਾਂ ਨੂੰ ਵਿਕਸਿਤ ਕਰਨ ਦੇ ਲਈ ਜਨਤਕ-ਨਿਜੀ ਸਹਿਯੋਗ ਨੂੰ ਪ੍ਰੋਤਸਾਹਿਤ ਕੀਤਾ ਗਿਆ ਹੈ।

 

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਭਾਰਤ ਨੇ ਹਾਲ ਹੀ ਵਿੱਚ ਵਿਗਿਆਨਿਕ ਅਤੇ ਉਦਯੋਗਿਕ ਅਨੁਸੰਧਾਨ ਅਤੇ ਵਿਕਾਸ ਦਾ ਸੂਤਰਪਾਤ ਕਰਨ, ਉਸ ਨੂੰ ਪੋਸ਼ਿਤ ਕਰਨ ਅਤੇ ਵਧਾਉਣ ਦੇ ਨਾਲ ਹੀ ਕੁਆਂਟਮ ਟੈਕਨੋਲੋਜੀ ਵਿੱਚ ਇੱਕ ਜੀਵੰਤ ਅਤੇ ਅਭਿਨਵ ਈਕੋਸਿਸਟਮ ਬਣਾਉਣ ਦੇ ਉਦੇਸ਼ ਨਾਲ ਰਾਸ਼ਟਰੀ ਕੁਆਂਟਮ ਮਿਸ਼ਨ (ਐੱਨਕਿਊਐੱਮ) ਨੂੰ ਸਵੀਕ੍ਰਿਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ, ਕਿਹਾ ਕਿ ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਆਰਟੀਫਿਸ਼ੀਅਲ  ਇੰਟੈਲੀਜੈਂਸ (ਏਆਈ) ਵਿੱਚ ਵਿਸ਼ਵ  ਦੀ ਸਭ ਤੋਂ ਗੰਭੀਰ ਚੁਣੌਤੀਆਂ ਦਾ ਸਮਾਧਾਨ ਕਰਨ ਦੀ ਸਮਰੱਥਾ ਹੈ ਅਤੇ ਇਹ ਆਰਥਿਕ ਵਿਕਾਸ ਦੇ ਲਈ ਜਬਰਦਸਤ ਅਵਸਰ ਵੀ ਪ੍ਰਸੁਤੁਤ ਕਰਦੀ ਹੈ।

ਡਾ, ਜਿਤੇਂਦਰ ਸਿੰਘ ਨੇ ਕਿਹਾ ਏਆਈ ਅਤੇ ਕੁਆਂਟਮ ਟੈਕਨੋਲੋਜੀ ਵਿੱਚ ਨਿਵੇਸ਼ ਨਾਲ ਸਾਡੇ ਦੈਨਿਕ ਜੀਵਨ ਵਿੱਚ ਪਰਿਵਰਤਨਕਾਰੀ ਪ੍ਰਗਤੀ ਹੋਵੇਗੀ ਅਤੇ ਸਿਹਤ ਦੇਖਭਾਲ਼, ਖੇਤੀ, ਜਲਵਾਯੂ ਪਰਿਵਰਤਨ ਅਤੇ ਹੋਰ ’ਤੇ ਇਸ ਦੇ ਪ੍ਰਭਾਵ ਨਾਲ ਸਾਡੀ ਸਮਾਜਿਕ ਭਲਾਈ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਨੇ ਅਕਸ਼ੈ ਨਿਧੀ (ਐਡੋਮੈਂਟ ਫੰਡ) ਦੀ ਪਰਿਵਰਤਨਕਾਰੀ ਸਮਰੱਥਾ ਦਾ ਸੁਆਗਤ ਕੀਤਾ।

ਇਹ ਸੱਦਾ 31 ਅਗਸਤ, 2023 ਤੱਕ ਖੁੱਲ੍ਹਿਆ ਰਹੇਗਾ ਅਤੇ ਵਪਾਰਕ ਰੂਪ ਨਾਲ ਵਿਵਹਾਰ ਅਤੇ ਸਮਾਜਿਕ ਰੂਪ ਨਾਲ ਪ੍ਰਾਸੰਗਿਕ ਟੈਕਨੋਲੋਜੀ ਇਨੋਵੇਸ਼ਨ ਅਤੇ ਉਦਮਸ਼ੀਲਤਾ ਪ੍ਰਸਤਾਵਾਂ ਦੇ ਲਈ ਆਸ਼ਾਜਨਕ ਭਾਰਤ-ਅਮਰੀਕਾ ਵਾਰਤਾ ਨੂੰ ਸੱਦਾ ਦੇਵੇਗਾ। ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਦੇ ਵਿਭਿੰਨ ਪਹਿਲੂਆਂ ਨੂੰ ਦੇਖਦੇ ਹੋਏ ਇਹ ਸਵਦੇਸ਼ੀ ਦੇ ਨਾਲ ਹੀ ਅਮਰੀਕੀ ਪ੍ਰਾਥਮਿਕਤਾਵਾਂ ਨੂੰ ਵੀ ਮਹੱਤਵਪੂਰਨ ਰੂਪ ਨਾਲ ਹੁਲਾਰਾ ਦੇਵੇਗਾ।

 

*****

ਐੱਸਐੱਨਸੀ/ਪੀਕੇ



(Release ID: 1939247) Visitor Counter : 99