ਖੇਤੀਬਾੜੀ ਮੰਤਰਾਲਾ

ਸ਼੍ਰੀ ਮਨੋਜ ਆਹੂਜਾ ਨੇ ਐਗਰੀ ਇਨਫਰਾ ਫੰਡ ਦੇ ਅਧੀਨ ਬੈਂਕਾਂ ਦੇ ਲਈ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਦਾ ਸਿਰਲੇਖ ਬੈਂਕਸ ਹੈਰਾਲਡਿੰਗ ਐਕਸੀਲੇਰੇਟਿਡ ਰੂਰਲ ਐਂਡ ਐਗਰੀਕਲਚਰ ਟ੍ਰਾਂਸਫਾਰਮੇਸ਼ਨ ਕੈਂਪੇਨ ਹੈ

Posted On: 12 JUL 2023 7:38PM by PIB Chandigarh

ਖੇਤੀਬਾੜੀ ਵਿਕਾਸ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀ ਮਨੋਜ ਆਹੂਜਾ ਨੇ ਅੱਜ ਐਗਰੀ ਇਨਫਰਾ ਫੰਡ ਦੇ ਤਹਿਤ ਬੈਂਕਾਂ ਲਈ ਭਾਰਤ (ਬੈਂਕਸ ਹੈਰਾਲਡਿੰਗ ਐਕਸਲੇਰੇਟਿਡ ਰੂਰਲ ਐਂਡ ਐਗਰੀਕਲਚਰ ਟ੍ਰਾਂਸਫਾਰਮੇਸ਼ਨ) ਨਾਮਕ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ। 7200 ਕਰੋੜ ਰੁਪਏ ਦੇ ਟੀਚੇ ਦੇ ਨਾਲ ਇੱਕ ਮਹੀਨੇ ਤੱਕ ਚਲਣ ਵਾਲੀ ਇਹ ਮੁਹਿੰਮ (15 ਜੁਲਾਈ 2023 ਤੋਂ 15 ਅਗਸਤ 2023 ਤੱਕ) ਵੀਡੀਓ ਕਾਨਫਰੰਸ ਰਾਹੀਂ ਲਾਂਚ ਕੀਤੀ ਗਈ। ਜਿਸ ਵਿੱਚ 100 ਤੋਂ ਵਧ ਬੈਂਕ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਵਿੱਚ ਜਨਤਕ ਅਤੇ ਨਿਜੀ ਖੇਤਰ ਦੇ ਵਪਾਰਕ ਬੈਂਕ, ਗ੍ਰਾਮੀਣ ਬੈਂਕ, ਛੋਟੇ ਵਿੱਤ ਬੈਂਕ, ਐੱਨਬੀਐੱਫਸੀ ਅਤੇ ਚੋਣਵੇਂ ਸਹਕਾਰੀ ਬੈਂਕਾਂ ਦੇ ਪ੍ਰਬੰਧ ਸੰਚਾਲਕ/ਪ੍ਰਧਾਨ, ਈਡੀ ਸ਼ਾਮਲ ਸਨ। ਬੈਂਕਾਂ ਦੇ ਖੇਤਰੀ ਅਧਿਕਾਰੀਆਂ ਅਤੇ ਮੰਤਰਾਲੇ ਦੇ ਅਧਇਕਾਰੀਆਂ ਦੀ ਸਭਾ ਨੂੰ ਸੰਬੋਧਨ ਕਰਦੇ ਹੋਏ ਏਆਈਐੱਫ ਦੇ ਸੰਯੁਕਤ ਸਕੱਤਰ ਸ਼੍ਰੀ ਸੈਮੂਅਲ ਪ੍ਰਵੀਨ ਕੁਮਾਰ ਨੇ ਇਸ ਅਭਿਲਾਸ਼ੀ ਪ੍ਰਮੁੱਖ ਯੋਜਨਾ ਦੀ ਸ਼ੁਰੂਆਤ ਦੇ ਬਾਅਦ ਤੋਂ ਤਰੱਕੀ ਨੂੰ ਉਜਾਗਰ ਕੀਤਾ। ਆਪਣੇ ਸੁਆਗਤ ਭਾਸ਼ਣ ਵਿੱਚ ਉਨ੍ਹਾਂ ਨੇ ਇਸ ਯੋਜਨਾ ਨੂੰ ਉਤਸ਼ਾਹਿਤ ਕਰਨ ਲਈ ਬੈਂਕਾਂ ਦੀ ਸਰਗਰਮ ਭਾਗੀਦਾਰੀ ਅਤੇ ਸਮਰਥਨ ਦੀ ਸ਼ਲਾਘਾ ਕੀਤੀ ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ 31,850 ਤੋਂ ਵਧ ਖੇਤੀਬਾੜੀ ਬੁਨਿਆਦੀ ਢਾਂਚੇ ਪ੍ਰੋਜੈਕਟਾਂ ਦਾ ਨਿਰਮਾਣ ਹੋਇਆ ਜਿਸ ਵਿੱਚ ₹ 24,750 ਕਰੋੜ ਦੇ ਕਰਜ਼ੇ ਦੀ ਰਕਮ ਏਆਈਐੱਫ ਦੇ ਤਹਿਤ 42,000 ਕਰੋੜ ਰੁਪਏ ਦੇ ਖਰਚੇ ਦੇ ਨਾਲ ਦਿੱਤੀ ਗਈ।

 

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਏਆਈਐੱਫ ਦੀ ਪ੍ਰੋਜੈਕਟ ਮਾਨਿਟਰਿੰਗ ਯੂਨਿਟ ਦੇ ਸਮਰਥਨ ’ਤੇ ਸੰਤੁਸ਼ਟੀ ਵਿਅਕਤ ਕਰਦੇ ਹੋਏ ਬੈਂਕਾਂ ਦੇ ਭਾਗੀਦਾਰ ਐਗਜ਼ੀਕਿਊਟਿਵਜ਼ ਨੇ ਏਆਈਐੱਫ ਯੋਜਨਾ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਕਈ ਸੁਝਾਅ ਦਿੱਤੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਕੱਤਰ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੈਂਕਾਂ ਜਿਵੇਂ ਭਾਰਤੀ ਸਟੇਟ ਬੈਂਕ, ਕੇਨਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਐੱਚਡੀਐੱਫਸੀ, ਕੋਟਕ  ਮਹਿੰਦਰਾ ਬੈਂਕ, ਮੱਧ ਪ੍ਰਦੇਸ਼ ਗ੍ਰਾਮੀਣ ਬੈਂਕ, ਮੱਧਾਂਚਲ ਗ੍ਰਾਮੀਣ ਬੈਂਕ ਅਤੇ ਪੰਜਾਬ ਗ੍ਰਾਮੀਣ ਬੈਂਕ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਯਤਨਾਂ ਲਈ ਵਧਾਈ ਦਿੱਤੀ। ਇਸ ਯੋਜਨਾ ਨੂੰ ਅੱਗੇ ਵਧਾਉਣ ਲਈ ਅਤੇ ਸਾਰੇ ਬੈਂਕਾਂ ਨੂੰ ਸਾਡੇ ਦੇਸ਼ ਵਿੱਚ ਖੇਤੀਬਾੜੀ ਬੁਨਿਆਦੀ ਢਾਂਚੇ ਪ੍ਰੋਜੈਕਟਾਂ ਦੀ ਵਿਸ਼ਾਲ ਸੰਭਾਵਨਾਵਾਂ ਨੂੰ ਦੇਖਦੇ ਹੋਏ ਟੀਚੇ ਹਾਸਲ ਕਰਨ ਦੀ ਅਪੀਲ ਕੀਤੀ। ਬੈਂਕਾਂ ਨੂੰ ਯੋਜਨਾ ਦੇ ਤਹਿਤ ਬਣਾਏ ਗਏ ਪ੍ਰੋਜੈਕਟਾਂ ਦੇ ਜ਼ਮੀਨੀ ਪੱਧਰ ’ਤੇ ਪ੍ਰਭਾਵ ਦਾ ਮੁਲਾਂਕਣ ਕਰਨ ਦੀ ਵੀ ਸਲਾਹ ਦਿੱਤੀ ਗਈ।

 

*********

ਐੱਸਐੱਸ(Release ID: 1939229) Visitor Counter : 90