ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 13 ਤੋਂ 15 ਜੁਲਾਈ ਤੱਕ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਯਾਤਰਾ ’ਤੇ ਰਹਿਣਗੇ
प्रविष्टि तिथि:
12 JUL 2023 6:29PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 13 ਤੋਂ 15 ਜੁਲਾਈ, 2023 ਤੱਕ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਯਾਤਰਾ ’ਤੇ ਰਹਿਣਗੇ।
ਰਾਸ਼ਟਰਪਤੀ 13 ਜੁਲਾਈ, 2023 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਅਟਲ ਬਿਹਾਰੀ ਵਾਜਪੇਈ ਭਾਰਤੀ ਸੂਚਨਾ ਟੈਕਨੋਲੋਜੀ ਅਤੇ ਪ੍ਰਬੰਧਨ ਸੰਸਥਾਨ ਦੀ ਚੌਥੀ ਕਨਵੋਕੇਸ਼ਨ ਵਿੱਚ ਹਿੱਸਾ ਲੈਣਗੇ।
ਰਾਸ਼ਟਰਪਤੀ 14 ਜੁਲਾਈ, 2023 ਨੂੰ ਜੈਪੁਰ ਵਿੱਚ ਰਾਜਸਥਾਨ ਵਿਧਾਨਸਭਾ ਦੇ ਮੈਂਬਰਾਂ ਨੂੰ ਸੰਬੋਧਨ ਕਰਨਗੇ। ਇਸੇ ਦਿਨ ਸ਼ਾਮ ਨੂੰ ਉਹ ਜੈਪੁਰ ਵਿੱਚ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ (ਰਾਜਸਥਾਨ ਸ਼ਾਖਾ) ਦੀ ਸਰਪ੍ਰਸਤੀ ਵਿੱਚ ਰਾਜਸਥਾਨ ਵਿਧਾਨ ਸਭਾ ਵੱਲੋਂ ਆਯੋਜਿਤ ਸੈਮੀਨਾਰ ਨੂੰ ਵੀ ਸੰਬੋਧਨ ਕਰਨਗੇ।
*****
ਡੀਐੱਸ/ਬੀਐੱਮ
(रिलीज़ आईडी: 1939228)
आगंतुक पटल : 140