ਟੈਕਸਟਾਈਲ ਮੰਤਰਾਲਾ
azadi ka amrit mahotsav

ਸਮਰਥ ਯੋਜਨਾ ਦੇ ਅਧੀਨ 43 ਨਵੇਂ ਲਾਗੂ ਕਰਨ ਹਿੱਸੇਦਾਰ ਸੂਚੀਬੱਧ; 75,000 ਲਾਭਾਰਥੀਆਂ ਨੂੰ ਐਡੀਸ਼ਨਲ ਟ੍ਰੇਨਿੰਗ ਦਾ ਟੀਚਾ


ਲਾਗੂ ਕਰਨ ਹਿੱਸੇਦਾਰਾਂ ਨੂੰ ਸਮਰਥਨ ਵਿੱਚ 5 ਪ੍ਰਤੀਸ਼ਤ ਦਾ ਵਾਧਾ; ਯੋਜਨਾ ਦੇ ਅਧੀਨ ਕੌਸ਼ਲ ਪ੍ਰਦਾਨ ਕਰਨ ਵਾਲੇ ਉਦਯੋਗਾਂ ਲਈ ਬਹੁਤ ਜ਼ਰੂਰੀ ਰਾਹਤ

Posted On: 11 JUL 2023 7:43PM by PIB Chandigarh

ਟੈਕਸਟਾਈਲ ਖੇਤਰ ਵਿੱਚ ਸਮਰੱਥਾ ਨਿਰਮਾਣ ਯੋਜਨਾ (ਸਮਰਥ) ਲਈ ਅਧਿਕਾਰ ਪ੍ਰਾਪਤ ਕਮੇਟੀ ਦੀ ਅੱਜ ਆਯੋਜਿਤ ਮੀਟਿੰਗ ਵਿੱਚ, 43 ਨਵੇਂ ਲਾਗੂਕਰਨ ਭਾਗੀਦਾਰਾਂ ਦੇ ਪੈਨਲ ਦੇ ਨਾਲ ਲਾਗੂਕਰਨ ਭਾਗੀਦਾਰਾਂ ਦੇ ਪੈਨਲ ਨੂੰ ਵਿਆਪਕ ਬਣਾਇਆ ਗਿਆ ਹੈ ਅਤੇ ਕਾਰਜਬਲ ਨੂੰ ਕੌਸ਼ਲ ਪ੍ਰਦਾਨ ਕਰਨ ਵਿੱਚ ਸਮਰੱਥ ਬਣਾਉਣ ਦੇ ਲਈ ਲਗਭਗ 75,000 ਭਾਗੀਦਾਰ ਲਾਭਾਰਥੀਆਂ ਨੂੰ ਟ੍ਰੇਨਿੰਗ ਦੇ ਵਾਧੂ ਟੀਚੇ ਅਲਾਟ ਕੀਤੇ ਗਏ ਹਨ।

ਲਾਗਤ ਮਾਪਦੰਡਾਂ ਵਿੱਚ 5 ਪ੍ਰਤੀਸ਼ਤ ਦੇ ਵਾਧੇ ਦੇ ਨਾਲ ਫੰਡਿੰਗ ਪੈਟਰਨ ਨੂੰ ਵੀ ਸੰਸ਼ੋਧਿਤ ਕੀਤਾ ਗਿਆ ਹੈ, ਜਿਸ ਨਾਲ ਇਸ ਯੋਜਨਾ ਦੇ ਅਧੀਨ ਕੌਸ਼ਲ ਪ੍ਰਦਾਨ ਕਰਨ ਵਾਲੇ ਉਦਯੋਗਾਂ ਨੂੰ ਲਾਜ਼ਮੀ ਵਾਧੂ ਵਿੱਤੀ ਸਹਾਇਤਾ ਮਿਲੇਗੀ।

ਇਸ ਦੇ ਨਾਲ, ਟੈਕਸਟਾਈਲ ਮੰਤਰਾਲੇ ਨੇ ਟੈਕਸਟਾਈਲ ਖੇਤਰ ਵਿੱਚ ਸਮਰੱਥਾ ਨਿਰਮਾਣ ਯੋਜਨਾ (ਸਮਰਥ) ਦੇ ਅਧੀਨ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰਨ ਲਈ 157 ਟੈਕਸਟਾਈਲ ਉਦਯੋਗਾਂ/ਉਦਯੋਗ ਐਸੋਸੀਏਸ਼ਨਾਂ, 16 ਕੇਂਦਰੀ/ਰਾਜ ਸਰਕਾਰ ਏਜੰਸੀਆਂ ਅਤੇ ਮੰਤਰਾਲੇ ਦੇ 3 ਖੇਤਰੀ ਸੰਗਠਨਾਂ ਦੇ ਨਾਲ ਸਾਂਝੇਦਾਰੀ ਕੀਤੀ ਹੈ।

ਇਹ ਯੋਜਨਾ ਦੇਸ਼ ਦੇ 28 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤੀ ਗਈ ਹੈ ਅਤੇ ਅਨੁਸੂਚਿਤ ਜਾਤੀ (ਐੱਸਸੀ), ਅਨੁਸੂਚਿਤ ਜਨ ਜਾਤੀ (ਐੱਸਟੀ) ਅਤੇ ਹੋਰ ਹਾਸ਼ੀਏ ’ਤੇ ਮੌਜੂਦ ਸ਼੍ਰੇਣੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਮਲ ਕਰਦੀ ਹੈ। ਹੁਣ ਤੱਕ ਨਿਰਧਾਰਿਤ 4.72 ਲੱਖ ਲਾਭਾਰਥੀਆਂ ਦੇ ਕੌਸ਼ਲ ਟੀਚੇ ਵਿੱਚੋਂ 1.88 ਲੱਖ ਲਾਭਾਰਥੀਆਂ ਨੂੰ ਟ੍ਰੇਨਿੰਗ ਪ੍ਰਦਾਨ ਕੀਤੀ ਜਾ ਚੁੱਕੀ ਹੈ। ਯੋਜਨਾ ਦੇ ਅਧੀਨ ਹੁਣ ਤੱਕ ਟ੍ਰੇਨਡ ਲਾਭਾਰਥੀਆਂ ਵਿੱਚ 85 ਪ੍ਰਤੀਸ਼ਤ ਤੋਂ ਅਧਿਕ ਮਹਿਲਾਵਾਂ ਸ਼ਾਮਲ ਹਨ। ਸੰਗਠਿਤ ਖੇਤਰ ਦੇ ਕੋਰਸਾਂ ਵਿੱਚ ਟ੍ਰੇਨਡ 70 ਪ੍ਰਤੀਸ਼ਤ ਤੋਂ ਅਧਿਕ ਲਾਭਾਰਥੀਆਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਗਿਆ ਹੈ।

ਸਮਰਥ ਯੋਜਨਾ ਟੈਕਸਟਾਈਲ ਮੰਤਰਾਲੇ ਦਾ ਇੱਕ ਮੰਗ ਅਧਾਰਿਤ ਅਤੇ ਰੋਜ਼ਗਾਰ ਪ੍ਰਦਾਨ ਕਰਨ ਵਾਲਾ ਪ੍ਰਮੁੱਖ ਕੌਸ਼ਲ ਪ੍ਰੋਗਰਾਮ ਹੈ, ਜਿਸ ਨੂੰ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੁਆਰਾ ਅਪਣਾਈ ਗਈ ਵਿਆਪਕ ਕੌਸ਼ਲ ਨੀਤੀ ਢਾਂਚੇ ਦੇ ਅਧੀਨ ਤਿਆਰ ਕੀਤਾ ਗਿਆ ਹੈ।

ਇਸ ਯੋਜਨਾ ਦਾ ਉਦੇਸ਼ ਸੰਗਠਿਤ ਟੈਕਸਟਾਈਲ ਅਤੇ ਸਬੰਧਿਤ ਖੇਤਰਾਂ ਵਿੱਚ ਨੌਕਰੀਆਂ ਪੈਦਾ ਕਰਨ ਵਿੱਚ ਉਦਯੋਗ ਦੇ ਪ੍ਰਯਾਸਾਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਪੂਰਕ ਬਣਾਉਣਾ ਹੈ। ਪ੍ਰਵੇਸ਼ ਪੱਧਰ ਦੇ ਕੌਸ਼ਲ ਤੋਂ ਇਲਾਵਾ, ਅਪੈਰਲ ਅਤੇ ਗਾਰਮੈਂਟਿੰਗ ਖੇਤਰਾਂ ਵਿੱਚ ਮੌਜੂਦਾ ਕਰਮਚਾਰੀਆਂ ਦੀ ਉਤਪਾਦਕਤਾ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਯੋਜਨਾ ਦੇ ਅਧੀਨ ਕੌਸ਼ਲ ਵਿੱਚ ਵਾਧਾ/ਕੌਸ਼ਲ ਨੂੰ ਵਧਾਉਣ ਵਾਲੇ ਪ੍ਰੋਗਰਾਮ ਲਈ ਇੱਕ ਵਿਸ਼ੇਸ਼ ਪ੍ਰਾਵਧਾਨ ਵੀ ਸੰਚਾਲਿਤ ਕੀਤੇ ਗਏ ਹਨ। ਸਮਰਥ ਯੋਜਨਾ ਹੈਂਡਲੂਮ, ਹੈਂਡੀਕਰਾਫਟ, ਰੇਸ਼ਮ ਅਤੇ ਜੂਟ ਜਿਹੇ ਪਰੰਪਰਾਗਤ ਟੈਕਸਟਾਈਲ ਖੇਤਰਾਂ ਦੇ ਕੌਸ਼ਲ ਵਿੱਚ ਵਾਧਾ/ਕੌਸ਼ਲ ਨੂੰ ਵਧਾਉਣ ਦੀ ਜ਼ਰੂਰਤ ਨੂੰ ਵੀ ਪੂਰਾ ਕਰਦਾ ਹੈ।

***

ਏਡੀ/ਵੀਐੱਨ


(Release ID: 1938991) Visitor Counter : 130