ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਭਵਨ ਵਿੱਚ ਦੋ ਦਿਨਾਂ ਵਿਜ਼ਟਰ ਕਾਨਫਰੰਸ ਸੰਪੰਨ


ਦੇਸ਼ ਵਿੱਚ ਉੱਚ ਸਿੱਖਿਆ ਸੰਸਥਾਵਾਂ ਵਿੱਚ ਖੋਜ ਅਤੇ ਇਨੋਵੇਸ਼ਨ ਦਾ ਪਾਵਰਹਾਊਸ ਬਣਾਉਣ ਦੀ ਸਮਰੱਥਾ ਹੈ: ਰਾਸ਼ਟਰਪਤੀ ਦ੍ਰੋਪਦੀ ਮੁਰਮੂ

Posted On: 11 JUL 2023 6:49PM by PIB Chandigarh

ਰਾਸ਼ਟਰਪਤੀ ਭਵਨ ਵਿੱਚ ਦੋ ਦਿਨਾਂ ਵਿਜ਼ਟਰ ਕਾਨਫਰੰਸ ਅੱਜ (11 ਜੁਲਾਈ, 2023) ਸੰਪੰਨ ਹੋ ਗਈ ।

 

ਦੂਸਰੇ ਦਿਨ, ਅੱਜ ਕਾਨਫਰੰਸ ਵਿੱਚ ਟਿਕਾਊ ਵਿਕਾਸ ਦੇ ਲਈ ਸਿੱਖਿਆ: ਇੱਕ ਬਿਹਤਰ ਦੁਨੀਆ ਦਾ ਨਿਰਮਾਣ ਵਿਸ਼ੇ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪੰਜ ਵੱਖ-ਵੱਖ ਸਮੂਹਾਂ ਨੇ ਨਵੀਆਂ ਸਿੱਖਿਆ ਨੀਤੀ (ਐੱਨਈਪੀ)-2020 ਨੂੰ ਵਾਸਤਵਿਕ ਰੂਪ ਪ੍ਰਦਾਨ ਕਰਨ ਵਰਗੇ ਉਪ-ਵਿਸ਼ਿਆਂ ’ਤੇ ਵਿਚਾਰ-ਮੰਥਨ ਕੀਤਾ। ਇਸ ਦੌਰਾਨ ਅੰਤਰਰਾਸ਼ਟਰੀਕਰਣ ਦੇ ਪ੍ਰਯਾਸ ਅਤੇ ਜੀ-20; ਖੋਜ ਯੋਗਦਾਨ ਅਤੇ ਮਾਨਤਾਵਾਂ, ਵਿਭਿੰਨਤਾ, ਸਮਾਨਤਾ, ਸਮਾਵੇਸ਼ਿਤਾ ਅਤੇ ਕਲਿਆਣ, ਅੰਮ੍ਰਿਤ ਕਾਲ ਦੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ’ਤੇ ਮੰਥਨ ਹੋਇਆ ਅਤੇ ਵਿਚਾਰ-ਵਟਾਂਦਰੇ ਦੇ ਨਤੀਜਿਆਂ ਨੂੰ ਰਾਸ਼ਟਰਪਤੀ ਦੇ ਸਾਹਮਣੇ ਪੇਸ਼ ਕੀਤਾ ਗਿਆ ।

ਰਾਸ਼ਟਰਪਤੀ ਮੁਰਮੂ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਕਿਹਾ ਕਿ ਇਸ ਕਾਨਫਰੰਸ ਦਾ ਵਿਸ਼ਾ ਅਤੇ ਉਪ-ਵਿਸ਼ਾ ਸਾਡੇ ਦੇਸ਼ ਦੇ ਨਾਲ-ਨਾਲ ਪੂਰੇ ਵਿਸ਼ਵ ਦੇ ਲਈ ਬਹੁਤ ਪ੍ਰਸੰਗਿਕ ਹੈ। ਉਨ੍ਹਾਂ ਨੇ ਕਿਹਾ ਕਿ ਕਾਨਫਰੰਸ ਵਿੱਚ ਪੇਸ਼ ਵਿਚਾਰ ਸੰਖੇਪ ਅਤੇ ਕਾਰਵਾਈ ਯੋਗ ਹਨ ।

ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਵੀ ਨੀਤੀ ਦਾ ਮਹੱਤਵ ਤਦ ਹੀ ਸਾਰਥਕ ਹੁੰਦਾ ਹੈ ਜਦੋਂ  ਉਸ ਨੂੰ ਅਮਲ ਵਿੱਚ ਲਿਆਇਆ ਜਾਂਦਾ ਹੈ। ਨਤੀਜੇ ਅਤੇ ਪਰਿਣਾਮ ਸਾਬਤ ਕਰਦੇ ਹਨ ਕਿ ਇਹ ਨੀਤੀ ਪ੍ਰਭਾਵੀ ਢੰਗ ਨਾਲ ਲਾਗੂ ਕੀਤੀ ਗਈ ਹੈ। ਉਦਾਹਰਣ ਦੇ ਲਈ, ‘ਡਿਜੀਟਲ ਇੰਡੀਆ’ਪਹਿਲ ਦੇ ਰਾਹੀਂ ਭਾਰਤੀ ਸਮਾਜ ਨੂੰ ਡਿਜੀਟਲ ਤੌਰ ’ਤੇ ਸਸ਼ਕਤ ਬਣਾਉਣ ਅਤੇ ਦੇਸ਼ ਦੀ ਅਰਥਵਿਵਸਥਾ ਵਿੱਚ ਪਰਿਵਰਤਨ ਲਿਆਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਪਹਿਲ ਦੇ ਪਰਿਣਾਮ ਬਹੁਤ ਪ੍ਰਭਾਵਸ਼ਾਲੀ ਰਹੇ ਹਨ। ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਜਨਤਕ ਭਾਗੀਦਾਰੀ ਨਾਲ ਬਹੁਤ ਘੱਟ ਸਮੇਂ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਸੰਭਵ ਹੋਇਆ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉੱਚ ਸਿੱਖਿਆ ਦੇ ਖੇਤਰ ਵਿੱਚ ਵੀ ਇਸੇ ਤਰ੍ਹਾਂ ਦੇ ਪਰਿਵਰਤਨਕਾਰੀ ਅਤੇ ਸਮਾਵੇਸ਼ੀ ਪਰਿਣਾਮ ਪ੍ਰਾਪਤ ਕੀਤੇ ਜਾਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੂੰ ਗਿਆਨ ਮਹਾਂਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਅੰਤਰਰਾਸ਼ਟਰੀਕਰਣ ਪ੍ਰਯਾਸ ਅਤੇ ਜੀ 20 ‘ਵਿਸ਼ੇ ’ਤੇ ਚਰਚਾ ਬਹੁਤ ਪ੍ਰਸੰਗਿਕ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ ਦੇ ਮੰਤਰ ਦੇ ਨਾਲ ਜੀ20 ਦੇਸ਼ਾਂ ਦੇ ਨਾਲ ਮਿਲ ਕੇ ਵਰਤਮਾਨ ਗਲੋਬਲ ਚੁਣੌਤੀਆਂ ਦਾ ਸਮੂਹਿਕ ਹੱਲ ਲੱਭਣ ਲਈ ਯਤਨ ਕਰ ਰਿਹਾ ਹੈ ।

 

ਉਪ-ਵਿਸ਼ੇ ‘ਖੋਜ ਯੋਗਦਾਨ ਅਤੇ ਮਾਨਤਾ’ ਬਾਰੇ ਰਾਸ਼ਟਰਪਤੀ ਨੇ ਕਿਹਾ ਕਿ ਇਨੋਵੇਸ਼ਨ ਅਤੇ ਅਤਿ ਆਧੁਨਿਕ ਖੋਜ ਅਤੇ ਵਿਕਾਸ ਕਿਸੇ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਪ੍ਰਮੁੱਖ ਪ੍ਰੇਰਕਾਂ ਵਿੱਚੋਂ ਹੈ। ਦੁਨੀਆ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਟੈਕਨੋਲੋਜੀ ਇੰਸਟੀਟਿਊਟਸ ਨੇ ਇਨੋਵੇਸ਼ਨ ’ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਉਹ ਇੱਕ ਈਕੋਸਿਸਟਮ ਪ੍ਰਦਾਨ ਕਰਦੇ ਹਨ, ਜੋ ਖੋਜ ਅਤੇ ਵਿਕਾਸ ਦਾ ਸਮਰਥਨ ਕਰਦਾ ਹੈ ਜਿਸ ਨੂੰ ਉਦਯੋਗਿਕ ਅਤੇ ਵਪਾਰਕ ਖੇਤਰਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਉੱਚ ਸਿੱਖਿਆ ਸੰਸਥਾਵਾਂ ਵਿੱਚ ਖੋਜ ਅਤੇ ਇਨੋਵੇਸ਼ਨ ਦਾ ਪਾਵਰਹਾਊਸ ਬਣਨ ਦੀ ਸਮਰੱਥਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਭਾਰਤ ਵਿੱਚ ਉੱਚ ਸਿੱਖਿਆ ਸੰਸਥਾ ਮੌਲਿਕ ਖੋਜ ਦੀ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਸਟਾਰਟਅੱਪਸ, ਅਪਲਾਈਡ ਰਿਸਰਚ ਅਤੇ ਵਪਾਰਕ ਦ੍ਰਿਸ਼ਟੀ ਤੋਂ ਕੀਮਤੀ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਪਰਿਵਰਤਨ ਕਰ ਰਹੇ ਹਨ। 

 

ਰਾਸ਼ਟਰਪਤੀ ਨੇ ਵਿਭਿੰਨਤਾ, ਸਮਾਨਤਾ, ਸਮਾਵੇਸ਼ਿਤਾ ਅਤੇ ਭਲਾਈ ’ਤੇ ਇੱਕ ਵਿਸ਼ੇਸ਼ ਸੈਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉੱਚ ਸਿੱਖਿਆ ਸੰਸਥਾ ਨਿਆਂ, ਸਮਾਨਤਾ, ਭਾਈਚਾਰੇ, ਵਿਅਕਤੀਗਤ ਮਾਣ ਅਤੇ ਮਹਿਲਾਵਾਂ ਦੇ ਲਈ ਸਨਮਾਨ ਦੇ ਸਾਡੇ ਸੰਵਧਾਨਿਕ ਆਦਰਸ਼ਾਂ ਨੂੰ ਉਤਸ਼ਾਹਿਤ ਕਰਨ ਲਈ ਸਭ ਤੋਂ ਪ੍ਰਭਾਵੀ ਪਲੈਟਫਾਰਮਾਂ ਵਿੱਚੋਂ ਇੱਕ ਹੈ।

ਰਾਸ਼ਟਰਪਤੀ ਨੇ ਦੱਸਿਆ ਕਿ ਵਿਕਸਿਤ ਦੇਸ਼ ਆਪਣੇ ਉੱਚ ਵਿੱਦਿਅਕ ਅਦਾਰਿਆਂ ਦੇ ਲਈ ਵੀ ਜਾਣੇ ਜਾਂਦੇ ਹਨ। ਦੁਨੀਆ ਭਰ ਦੇ ਵਿਦਿਆਰਥੀ ਉਨ੍ਹਾਂ ਦੇਸ਼ਾਂ ਦੇ ਉੱਚ ਵਿੱਦਿਅਕ ਅਦਾਰਿਆਂ ਵਿੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ-2020 ਵਿੱਚ ਅਜਿਹਾ ਰੋਡਮੈਪ ਦਿੱਤਾ ਗਿਆ ਹੈ, ਜਿਸ ’ਤੇ ਚਲ ਕੇ ਸਾਡੇ ਉੱਚ ਵਿੱਦਿਅਕ ਅਦਾਰੇ ਵੀ ਗਲੋਬਲ ਸਿੱਖਿਆ ਕੇਂਦਰ ਬਣ ਸਕਦੇ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਡੇ ਉੱਚ ਵਿੱਦਿਅਕ ਅਦਾਰੇ ਵਿਸ਼ਵ ਪੱਧਰੀ ਗਿਆਨ ਸਿਰਜਣ ਦੇ ਕੇਂਦਰ ਬਣਨਗੇ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ।

 

*****

ਡੀਐੱਸ/ਬੀਐੱਮ



(Release ID: 1938922) Visitor Counter : 94